ਪਟਿਆਲਾ ਜੇਲ੍ਹ ’ਚੋਂ ਰਿਹਾਅ ਹੁੰਦੇ ਹੀ ਨਵਜੋਤ ਸਿੱਧੂ ਨੇ ਸਰਕਾਰ ’ਤੇ ਕੀਤਾ ਵਾਰ

Navjot sidhu

ਸਵੇਰ ਵੇਲੇ ਜੇਲ੍ਹ ਅੱਗੇ ਲੱਗਿਆ ਜਮਾਵੜਾ ਦੁਪਹਿਰ ਤਕ ਘਟਿਆ | Sidhu

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੀ ਕੇਂਦਰੀ ਜੇਲ੍ਹ ’ਚੋਂ ਨਵਜੋਤ ਸਿੰਘ ਸਿੱਧੂ (Navjot sidhu) ਦੀ ਰਿਹਾਈ ਹੋ ਗਈ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਨੂੰ ਕਾਫੀ ਇੰਤਜਾਰ ਕਰਨਾ ਪਿਆ। ਸਿੱਧੂ ਨੇ ਜੇਲ ਚੋਂ ਬਾਹਰ ਆਉਂਦੇ ਹੀ ਸਰਕਾਰ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਉਨਾਂ ਕੇਂਦਰ ਤੇ ਸੂਬਾ ਸਰਕਾਰ ’ਤੇ ਜੰਮ ਕੇ ਨਿਸ਼ਾਨੇ ਸਾਧੇ ਗਏ।  ਹੁਣ ਵੇਖਣਾ ਇਹ ਹੋਵੇਗਾ ਕਿ ਨਵਜੋਤ ਸਿੱਧੂ ਦੇ ਪੈਂਤਰੇ ਬਦਲਣਗੇ ਕੀ ਉਹੀ ਰਹਿਣਗੇ। ਆਲਮ ਇਹ ਰਿਹਾ ਕੀ ਸਵੇਰ ਤੋ ਹਮ ਹੁਮਾ ਕੇ ਪੁੱਜੇ ਸਮਰਥਕ ਦੁਪਹਿਰ ਤੱਕ ਸਿੱਧੂ ਦੇ ਇੰਤਜਾਰ ’ਚ ਮੁਰਝਾਏ ਹੋਏ ਨਜਰ ਆਏ।

ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ PSPCL ਦੇ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ

ਪਹਿਲਾਂ ਕੇਂਦਰੀ ਜ਼ੇਲ੍ਹ ਪਟਿਆਲਾ ਤੋ ਸਿੱਧੂ ਦੀ ਰਿਹਾਈ 12 ਵਜੇ ਦੇ ਕਰੀਬ ਦੱਸੀ ਗਈ ਸੀ ਪਰ ਅਜਿਹਾ ਨਹੀਂ ਹੋਇਆ। ਦੁਪਹਿਰ 3 ਵਜੇ ਤੱਕ ਨਵਜੋਤ ਸਿੱਧੂ ਦੀ ਝਾਕ ਚ ਕੇਂਦਰੀ ਜੇਲ੍ਹ ਅੱਗੇ ਖੜੇ ਸਮਰਥਕ ਪੂਰੀ ਤਰ੍ਹਾਂ ਥੱਕੇ ਹੋਏ ਮਹਿਸੂਸ ਕਰ ਰਹੇ ਸਨ ਅਤੇ ਇਸ ਦੇ ਨਾਲ ਹੀ ਕਾਫੀ ਲੋਕ ਆਪਣੇ ਘਰਾਂ ਨੂੰ ਵੀ ਪਰਤ ਚੁੱਕੇ। ਸਵੇਰ ਤੋਂ ਹੀ ਲਮ ਸਾਬਕਾ ਮੰਤਰੀ ਲਾਲ ਸਿੰਘ, ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ, ਅਸਵਨੀ ਸੇਖੜੀ, ਸਾਬਕਾ ਵਿਧਾਇਕ ਕਾਕਾ ਰਜਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਸਾਬਕਾ ਸਹਿਰੀ ਕਾਂਗਰਸ ਪ੍ਰਧਾਨ ਨਰਿੰਦਰ ਪਾਲ ਲਾਲੀ ਸਿਮੇਤ ਗੱਡੀ ਵੱਡੀ ਗਿਣਤੀ ਸਮਰਥਕ ਸਿੱਧੂ ਦੇ ਇੰਤਜਾਰ ਸਨ। (Sidhu)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।