ਕੋਟਕਪੂਰਾ ( ਅਜੈ ਮਨਚੰਦਾ )। ਵਿਦਿਆਰਥੀਆਂ ਨੂੰ ਸਮਾਜ ਸੇਵੀ ਨੈਤਿਕ ਕਦਰਾਂ ਕੀਮਤਾਂ ਅਤੇ ਸਾਂਝ ਸੇਵਾਵਾਂ , ਸਾਈਬਰ ਸੁਰੱਖਿਆ (Cyber Security) ਪ੍ਰਤੀ ਜਾਗਰੂਕ ਕਰਨ ਲਈ ਸਾਂਝ ਸੁਸਾਇਟੀ ਕੋਟਕਪੂਰਾ ਵੱਲੋਂ ਇੰਸਪੈਕਟਰ ਗੁਰਮਿਹਰ ਸਿੰਘ ਸਿੱਧੂ ਐਸ ਐਚ ਓ ਥਾਣਾ ਸਿਟੀ ਕੋਟਕਪੂਰਾ ਦੀ ਰਹਿਨੁਮਾਈ ਹੇਠ ਸ਼ਹਿਰ ਦੇ ਕੈਲ੍ ਸੀ ਕੰਪਿਊਟਰ ਸੈਂਟਰ ਕੋਲੋਂ ਕੰਪਿਊਟਰ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਮੈਡਲ ਪਾ ਕੇ ਸਨਮਾਨਿਤ ਵੀ ਕੀਤਾ ਗਿਆ।
ਸਭ ਤੋਂ ਪਹਿਲਾਂ ਸੰਸਥਾ ਦੇ ਡਾਇਰੈਕਟਰ ਜਤਿੰਦਰ ਚਾਵਲਾ ਵੱਲੋਂ ਸਭਨਾਂ ਨੂੰ ਜੀਓ ਆਇਆਂ ਆਖਿਆ ਅਤੇ ਚਲ ਰਹੇ ਕੋਰਸਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਉਪਰੰਤ ਸਾਂਝ ਕੇਂਦਰ ਕੋਟਕਪੂਰਾ ਦੇ ਇਨਚਾਰਜ ਏ ਐਸ ਆਈ ਜਗਸੀਰ ਸਿੰਘ ਖਾ਼ਰਾ, ਸਾਂਝ ਸੁਸਾਇਟੀ ਕੋਟਕਪੂਰਾ ਦੇ ਸਕੱਤਰ ਉਦੇ ਰੰਦੇਵ, ਏ ਐਸ ਆਈ ਸ਼ਮਸ਼ੇਰ ਸਿੰਘ, ਹੌਲਦਾਰ ਗੁਰਮੀਤ ਸਿੰਘ ਨੇ ਆਪੋ-ਆਪਣੇ ਤਰੀਕੇ ਨਾਲ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਪ੍ਰਤੀ, ਨੈਤਿਕਤਾ ਪ੍ਰਤੀ ਜਾਗਰੂਕ ਕਰਨ ਲਈ ਜਾਣਕਾਰੀ ਦਿੱਤੀ। ਸੰਸਥਾ ਦੇ ਡਾਇਰੈਕਟਰ ਅਤੇ ਸਾਰੇ ਵਿਦਿਆਰਥੀਆਂ ਨੇ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕਿਰਨਪ੍ਰੀਤ ਕੌਰ,ਮਨਜੋਤ ਕੌਰ, ਭਾਵਨਾ ਰਾਣੀ ਵੀ ਹਾਜ਼ਰ ਸਨ। Cyber Security
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।