ਸਾਰੇ ਖਿਡਾਰੀਆਂ ਤੇ ਕੋਚ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੂੰ ਦਿੱਤਾ ਜਿੱਤ ਦਾ ਸਿਹਰਾ
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਬਜਾਜ)। ਪਲੇਅਰ ਆਫ਼ ਦ ਮੈਚ ਕਨਿਸ਼ਕ ਚੌਹਾਨ (49 ਗੇਂਦਾਂ ’ਚ ਨਾਬਾਦ 76 ਦੌੜਾਂ) ਤੇ ਸੁਖਲੀਨ ਸਿੰਘ (38 ਗੇਂਦਾਂ ’ਚ 67 ਦੌੜਾਂ) ਵਿਚਾਲੇ 66 ਗੇਂਦਾਂ ’ਚ 120 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਕਰਕੇ ਸ਼ਾਹ ਸਤਿਨਾਮ ਜੀ ਕਿ੍ਰਕਟ ਅਕੈਡਮੀ, ਸਰਸਾ ਨੇ ਆਲ ਇੰਡੀਆ ਓਪਨ ਟੀ-20 ਕਿ੍ਰਕਟ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਪਿਰਥਲਾ ਨੂੰ 8 ਵਿਕਟਾਂ ਨਾਲ ਹਰਾ ਕੇ ਖਿਤਾਬ ’ਤੇ ਕਬਜਾ ਕੀਤਾ। ਜੇਤੂ ਟੀਮ ਨੂੰ ਇੱਕ ਲੱਖ ਰੁਪਏ ਦਾ ਨਗਦ ਇਨਾਮ ਤੇ ਸ਼ਾਨਦਾਰ ਟ੍ਰਾਫੀ ਦਿੱਤੀ ਗਈ।
ਜੇਤੂ ਟੀਮ ਨੂੰ ਮਿਲਿਆ ਇੱਕ ਲੱਖ ਨਗਦ ਇਨਾਮ ਤੇ ਸ਼ਾਨਦਾਰ ਟ੍ਰਾਫੀ
ਇਸ ਤੋਂ ਇਲਾਵਾ ਬੈਸਟ ਗੇਂਦਬਾਜ਼ ਦਾ ਖਿਤਾਬ ਵੀ ਜੇਤੂ ਟੀਮ ਦੇ ਖਿਡਾਰੀ ਸ਼ਰਵਣ ਸਿੰਘ ਨੇ ਜਿੱਤਿਆ। ਦੱਸ ਦੇਈਏ ਕਿ ਦੂਸਰਾ ਆਲ ਇੰਡੀਆ ਓਪਨ ਲੈਦਰ ਕਿ੍ਰਕਟ ਟੂਰਨਾਮੈਂਟ ਪਿੰਡ ਪਿਰਥਲਾ (ਤਹਿਸੀਲ ਟੋਹਾਣਾ, ਫਤਿਹਾਬਾਦ) ਹਰਿਆਣਾ ਵਿੱਚ ਖੇਡਿਆ ਗਿਆ, ਜਿਸ ਵਿੱਚ ਹਰਿਆਣਾ, ਰਾਜਸਥਾਨ, ਪੰਜਾਬ, ਯੂਪੀ ਅਤੇ ਦਿੱਲੀ ਦੀਆਂ 32 ਟੀਮਾਂ ਨੇ ਹਿੱਸਾ ਲਿਆ।
ਜੇਤੂ ਟੀਮ ਦੇ ਕੋਚ ਜਸਕਰਨ ਸਿੰਘ ਸਿੱਧੂ ਨੇ ਦੱਸਿਆ ਕਿ ਫਾਈਨਲ ਮੈਚ ਮੇਜ਼ਬਾਨ ਬਾਬਾ ਫੂਲਪੁਰੀ ਕਿ੍ਰਕਟ ਕਲੱਬ ਪਿਰਥਲਾ ਅਤੇ ਸ਼ਾਹ ਸਤਿਨਾਮ ਜੀ ਕਿ੍ਰਕਟ ਅਕੈਡਮੀ ਸਰਸਾ ਵਿਚਕਾਰ ਖੇਡਿਆ ਗਿਆ, ਜਿਸ ਵਿਚ ਮੇਜ਼ਬਾਨ ਪਿਰਥਲਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 20 ਓਵਰਾਂ ਵਿਚ 9 ਵਿਕਟਾਂ ਗੁਆ ਕੇ 166 ਦੌੜਾਂ ਬਣਾਈਆਂ ਅੰਕੁਸ਼ ਨੇ 27 ਗੇਂਦਾਂ ’ਚ 2 ਚੌਕਿਆਂ ਤੇ 2 ਛੱਕਿਆਂ ਦੀ ਮੱਦਦ ਨਾਲ 36 ਦੌੜਾਂ ਬਣਾਈਆਂ।
Shah Satnam Ji Cricket Academy
ਉੱਥੇ ਸ਼ਾਹ ਸਤਿਨਾਮ ਜੀ ਕਿ੍ਰਕਟ ਅਕੈਡਮੀ ਸਰਸਾ ਵੱਲੋਂ ਗੇਂਦਬਾਜ਼ੀ ਕਰਦਿਆਂ ਰਣਦੀਪ ਸਿੰਘ ਨੇ 4 ਓਵਰਾਂ ’ਚ 21 ਦੌੜਾਂ ਦੇ ਕੇ 2 ਵਿਕਟਾਂ, ਆਦਿੱਤਿਆ ਚੌਧਰੀ ਨੇ 4 ਓਵਰਾਂ ’ਚ 33 ਦੌੜਾਂ ਦੇ ਕੇ 2 ਵਿਕਟਾਂ ਅਤੇ ਸ਼ਰਵਣ ਸਿੰਘ ਨੇ ਵੀ 2 ਵਿਕਟਾਂ ਹਾਸਲ ਕੀਤੀਆਂ 167 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼ਾਹ ਸਤਿਨਾਮ ਜੀ ਕਿ੍ਰਕਟ ਅਕੈਡਮੀ ਸਰਸਾ ਵੱਲੋਂ ਕਨਿਸ਼ਕ ਚੌਹਾਨ ਨੇ 11 ਚੌਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 49 ਗੇਂਦਾਂ ਵਿੱਚ ਨਾਬਾਦ 76 ਦੌੜਾਂ ਬਣਾਈਆਂ, ਸੁਖਲੀਨ ਸਿੰਘ ਨੇ 10 ਚੌਕਿਆਂ ਤੇ 2 ਛੱਕਿਆਂ ਦੀ ਬਦੌਲਤ ਟੀਮ ਨੂੰ ਜਿਤਾਉਣ ’ਚ 38 ਗੇਂਦਾਂ ਵਿੱਚ 67 ਦੌੜਾਂ ਦਾ ਯੋਗਦਾਨ ਦਿੱਤਾ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਵਿਚਾਲੇ 66 ਗੇਂਦਾਂ ’ਚ 120 ਦੌੜਾਂ ਦੀ ਸਾਂਝੇਦਾਰੀ ਹੋਈ।
ਅਕੈਡਮੀ ਦੀ ਟੀਮ ਨੇ 17 ਓਵਰਾਂ ’ਚ 2 ਵਿਕਟਾਂ ’ਤੇ 170 ਦੌੜਾਂ ਬਣਾ ਕੇ ਖਿਤਾਬ ਹਾਸਲ ਕੀਤਾ। ਸ਼ਾਹ ਸਤਿਨਾਮ ਜੀ ਕਿ੍ਰਕਟ ਅਕੈਡਮੀ, ਸਰਸਾ ਦੀ ਟੀਮ ਨੇ ਕੋਚ ਜਸਕਰਨ ਸਿੰਘ ਸਿੱਧੂ ਦੀ ਅਗਵਾਈ ਵਿੱਚ ਮਾਧਵ ਨੈਨ, ਅਸ਼ੀਸ਼, ਜਿਤੇਸ਼ ਮਲਿਕ, ਈਸ਼ਾਨ ਖੁਰਾਣਾ, ਜਸਮੀਤ ਨੈਨ, ਅਨੂਪ ਬੈਨੀਵਾਲ, ਨਕੁਲ ਕਸਵਾਂ ਤੇ ਵਿਨੈ ਨੇ ਟੂਰਨਾਮੈਂਟ ਜਿੱਤਣ ਵਿੱਚ ਅਹਿਮ ਯੋਗਦਾਨ ਪਾਇਆ। ਸਾਰੇ ਜੇਤੂ ਖਿਡਾਰੀਆਂ ਅਤੇ ਕੋਚ ਨੇ ਇਸ ਜਿੱਤ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਦਿੱਤਾ। ਇਸ ਤੋਂ ਇਲਾਵਾ ਸਾਰੇ ਖਿਡਾਰੀਆਂ ਨੇ ਸਪੋਰਟਸ ਅਤੇ ਵਿੱਦਿਅਕ ਸੰਸਥਾਵਾਂ ਦੇ ਇੰਚਾਰਜ ਚਰਨਜੀਤ ਸਿੰਘ ਅਤੇ ਜ਼ਿਲ੍ਹਾ ਸਕੱਤਰ ਡਾ. ਵੇਦ ਬੈਨੀਵਾਲ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ।