ਵਿਰਾਟ ਕੋਹਲੀ ਦੇ ਸੈਂਕਡ਼ਾ ਲਗਾਉਣ ਤੋਂ ਬਾਅਦ, ਪੂਜਨੀਕ ਗੁਰੂ ਜੀ ਤੇ ਕੋਹਲੀ ਦੀ ਵੀਡੀਓ ਹੋ ਰਹੀ ਹੈ ਵਾਇਰਲ

ਅਹਿਮਦਾਬਾਦ (ਏਜੰਸੀ)। ਲਗਭਗ 40 ਮਹੀਨਿਆਂ ਦੇ ਸੋਕੇ ਨੂੰ ਖਤਮ ਕਰਦੇ ਹੋਏ, ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli ) ਨੇ ਐਤਵਾਰ ਨੂੰ ਅਹਿਮਦਾਬਾਦ ਵਿੱਚ ਆਸਟਰੇਲੀਆ ਦੇ ਖਿਲਾਫ ਸੈਂਕੜਾ ਜੜ ਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ੀ ਮਨਾਉਣ ਦਾ ਮੌਕਾ ਦਿੱਤਾ। ਦੁਪਹਿਰ ਦੇ ਖਾਣੇ ਤੋਂ ਬਾਅਦ ਦੇ ਸੈਸ਼ਨ ਵਿੱਚ ਸਭ ਦੀਆਂ ਨਜ਼ਰਾਂ ਕੋਹਲੀ ‘ਤੇ ਸਨ, ਅਤੇ ਉਸਨੇ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਕਿਉਂਕਿ ਉਸਨੇ ਆਪਣਾ 28ਵਾਂ ਟੈਸਟ ਸੈਂਕੜਾ ਲਗਾਇਆ ਅਤੇ ਵਿਰਾਟ ਕੋਹਲੀ 186 ਦੌੜਾਂ ਬਣਾ ਆਊਟ ਹੋਏ।

ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਵਿਰਾਟ ਕੋਹਲੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਵਿਰਾਟ ਕੋਹਲੀ ਨੂੰ ਪੂਜਨੀਕ ਗੁਰੂ ਜੀ ਨਾਲ ਦੇਖ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਦੇ ਅਹਿਮ ਬੱਲੇਬਾਜ਼ ਵਿਰਾਟ ਕੋਹਲੀ ਨੇ 2010 ਵਿੱਚ ਡੇਰਾ ਸੱਚਾ ਸੌਦਾ ਸਰਸਾ ਵਿੱਚ ਕ੍ਰਿਕਟ ਟੂਰਨਾਮੈਂਟ ਦੌਰਾਨ ਪੂਜਨੀਕ ਗੁਰੂ ਜੀ ਨਾਲ ਮੁਲਾਕਾਤ ਕੀਤੀ ਸੀ ਜਿੱਥੇ ਉਸ ਨੇ ਪੂਜਨੀਕ ਗੁਰੂ ਜੀ ਤੋਂ ਖੇਡ ਨਾਲ ਸਬੰਧਿਤ ਬੇਸ਼ਕੀਮਤੀ ਟਿੱਪਸ ਹਾਸਲ ਕੀਤੇ ਸਨ। ਇਸ ਦੌਰਾਨ ਵਿਰਾਟ ਕੋਹਲੀ ਸਮੇਤ ਦੇਸ਼ ਦੇ ਹੋਰ ਵੀ ਦਿੱਗਜ ਖਿਡਾਰੀਆਂ ਨੇ ਪੂਜਨੀਕ ਗੁਰੂ ਜੀ ਤੋਂ ਖੇਡਾਂ ਦੇ ਬੇਸ਼ਕੀਮਤੀ ਟਿੱਪਸ ਲਏ ਹਨ।

ਪੂਜਨੀਕ ਗੁਰੂ ਜੀ ਨਾਲ ਮਿਲਦੇ ਕੌਮਾਂਤਰੀ ਖਿਡਾਰੀਆਂ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ’ਚ ਵਿਰਾਟ ਕੋਹਲੀ (Virat Kohli ) ਸਮੇਤ ਆਸ਼ੀਸ਼ ਨਹਿਰਾ, ਮਨਪ੍ਰੀਤ ਗੋਨੀ ਸਮੇਤ ਕ੍ਰਿਕਟ ਦੇ ਦਿੱਗਜ਼ ਖਿਡਾਰੀ ਪੂਜਨੀਕ ਗੁਰੂ ਜੀ ਤੋਂ ਆਸ਼ੀਰਵਾਦ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਪੂਜਨੀਕ ਗੁਰੂ ਜੀ ਖੁਦ 32 ਕੌਮਾਂਤਰੀ ਗੇਮ ਖੇਡ ਚੁੱਕੇ ਹਨ ਤੇ ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ’ਚ ਸ਼ਾਹ ਸਤਿਨਾਮ ਜੀ ਸਿੱਖਿਆ ਅਦਾਰਿਆਂ ਦੇ ਖਿਡਾਰੀ ਵੀ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਸੋਨ ਤਮਗੇ ਲਿਆ ਕਾ ਭਾਰਤ ਦਾ ਨਾਂਅ ਰੌਸ਼ਨ ਕਰ ਰਹੇ ਹਨ।

Virat Kohli ਨੇ 1205 ਦਿਨਾਂ ਬਾਅਦ ਲਾਇਆ ਸੈਂਕਡ਼ਾ

ਵਿਰਾਟ ਕੋਹਲੀ ਨੇ 1205 ਦਿਨ, 23 ਮੈਚ ਅਤੇ 41 ਪਾਰੀਆਂ ਦੇ ਬਾਅਦ ਇਸ ਫਾਰਮੈਟ ‘ਚ ਸੈਂਕੜਾ ਲਗਾਇਆ ਹੈ। ਕੋਹਲੀ ਨੇ ਆਖਰੀ ਵਾਰ 23 ਨਵੰਬਰ 2019 ਨੂੰ ਬੰਗਲਾਦੇਸ਼ ਖਿਲਾਫ ਆਪਣਾ 27ਵਾਂ ਟੈਸਟ ਸੈਂਕੜਾ ਲਗਾਇਆ ਸੀ। ਇਹ ਉਸ ਦਾ 28ਵਾਂ ਟੈਸਟ ਸੈਂਕੜਾ ਹੈ। ਹੁਣ ਕੋਹਲੀ ਦੇ ਨਾਂ 75 ਅੰਤਰਰਾਸ਼ਟਰੀ ਸੈਂਕੜੇ ਹਨ। ਉਸਨੇ ਟੈਸਟ ਵਿੱਚ 28, ਵਨਡੇ ਵਿੱਚ 46 ਅਤੇ ਟੀ-20 ਅੰਤਰਰਾਸ਼ਟਰੀ ਵਿੱਚ ਇੱਕ ਸੈਂਕੜਾ ਲਗਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।