ਬੱਚੇ ਲਈ ਹੋਸਟਲ ਲਾਈਫ ਸਹੀ ਹੈ ਜਾਂ ਡੇ-ਸਕਾਲਰ ਲਾਈਫ ਵਧੀਆ ਹੈ, ਪੂਜਨੀਕ ਗੁਰੂ ਜੀ ਇਸ ਦਾ ਹੱਲ ਦੱਸੋ

ਸਵਾਲ: ਪੂਜਨੀਕ ਗੁਰੂ ਜੀ ਮੈਂ ਇਸ ਗੱਲ ਸਬੰਧੀ ਕਨਫਿਊਜ਼ ਹਾਂ ਕਿ ਬੱਚੇ ਲਈ ਹੋਸਟਲ ਲਾਈਫ ਸਹੀ ਹੈ ਜਾਂ ਡੇ-ਸਕਾਲਰ ਲਾਈਫ ਵਧੀਆ ਹੈ? ਤੁਹਾਡੇ ਆਸ਼ਰਮ ਦੇ (ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ) ਸਕੂਲ ਬੈਸਟ ਹਨ। ਮੇਰੇ ਰਿਲੇਟਿਵ ਦਾ ਬੱਚਾ ਕਿਸੇ ਹੋਸਟਲ ’ਚ ਸੀ ਤੇ ਉੱਥੇ ਛੋਟੇ-ਛੋਟੇ ਬੱਚੇ ਵੀ ਨਸ਼ਾ ਕਰ ਰਹੇ ਸਨ। ਇਸ ਲਈ ਕੀ ਹੱਲ ਹੋਵੇ?
ਪੂਜਨੀਕ ਗੁਰੂ ਜੀ ਦਾ ਜਵਾਬ: ਆਸ਼ਰਮ ’ਚ ਤਾਂ ਬੱਚੇ ਬਿਲਕੁਲ ਸੇਫ਼ ਹਨ। ਉੱਥੇ ਫੋਨ ਵੀ ਨਹੀਂ ਹੁੰਦੇ ਤੇ ਟੀ। ਵੀ। ਵੀ ਨਹੀਂ ਹੁੰਦੇ। ਇੱਕ ਗੁਰੂਕੁਲ ਵਾਂਗ ਉਹ ਸਕੂਲ ਹਨ। ਜਿਵੇਂ ਸਾਡੇ ਪੁਰਾਤਨ ਪਵਿੱਤਰ ਵੇਦਾਂ ’ਚ ਦੱਸਿਆ ਗਿਆ ਹੈ ਅਤੇ ਇੱਕ ਟਾਈਮ ਤਾਂ ਅਜਿਹਾ ਵੀ ਸੀ ਕਿ ਉੱਥੋਂ ਦੇ ਬੱਚੇ ਪੂਰੇ ਏਸ਼ੀਆ ਦੇ ਮੈਡਲਾਂ ’ਚੋਂ 10 ਪਰਸੈਂਟ ਉਹ ਜਿੱਤ ਕੇ ਲਿਆਉਂਦੇ ਸਨ ਪੂਰੇ ਇੰਡੀਆ ਲਈ ਅਤੇ ਪੜ੍ਹਾਈ ’ਚ ਵੀ ਉਹ ਮੈਰਿਟ ਹੋਲਡਰ ਹਨ। ਬਹੁਤ ਜ਼ਿਆਦਾ ਵਧੀਆ ਪੜ੍ਹਾਈ ਹੁੰਦੀ ਹੈ ਪਰ ਹੋਰ ਥਾਵਾਂ ਬਾਰੇ ਤੁਸੀਂ ਕਹਿੰਦੇ ਹੋ ਤਾਂ ਪਹਿਲਾਂ ਤੁਹਾਨੂੰ ਜਾ ਕੇ ਚੈੱਕ ਕਰਨਾ ਚਾਹੀਦਾ ਹੈ ਕਿ ਉੱਥੇ ਨਸ਼ਾ ਜਾਂ ਅਜਿਹਾ ਕੁਝ ਤਾਂ ਨਹੀਂ ਹੈ। ਫੀਡਬੈਕ ਲਓ, ਇੱਕਦਮ ਹੋਸਟਲ ’ਚ ਨਾ ਪਾਓ ਬੱਚੇ ਨੂੰ। ਅਤੇ ਫਿਰ ਲੱਗੇ ਕਿ ਅਜਿਹਾ ਡਾਊਟ ਹੈ ਤਾਂ ਫਿਰ ਡੇ-ਸਕਾਲਰ ’ਚ ਕੋਈ ਦਿੱਕਤ ਨਹੀਂ ਹੈ ਜੇਕਰ ਤੁਹਾਡੇ ਆਸ-ਪਾਸ ਸਕੂਲ ਹੈ ਤਾਂ। ਪਰ ਉਸ ’ਚ ਵੀ ਧਿਆਨ ਜ਼ਰੂਰੀ ਹੈ ਸੋਹਬਤ ਦਾ, ਕਿਉਂਕਿ ਉਹ ਬੱਸ ’ਚ ਟਰੈਵਲ ਕਰਨਗੇ ਜਾਂ ਜਿਸ ’ਚ ਵੀ। ਨਸ਼ਾ ਤਾਂ ਹਰ ਜਗ੍ਹਾ ਹੈ ਅੱਜ, ਅਜਿਹਾ ਗੰਦਾ ਟਾਈਮ ਆ ਗਿਆ ਹੈ। ਪਰ ਉਸ ਤੋਂ ਬਚਾਅ ਲਈ ਬੱਚੇ ਲਈ ਟਾਈਮ ਦੇਣਾ ਬੈਸਟ ਤਰੀਕਾ ਹੈ।

ਸਵਾਲ : ਪੂਜਨੀਕ ਗੁਰੂ ਜੀ ਮੇਰੇ ਬੱਚੇ ਨੂੰ ਮੇਰੇ ਨਾਲ ਇੱਕ ਸ਼ਿਕਾਇਤ ਰਹਿੰਦੀ ਹੈ ਕਿ ਤੁਸੀਂ ਮੈਨੂੰ ਕਹਿੰਦੇ ਹੋ ਕਿ ਮਾਰਨਾ ਨਹੀਂ ਹੈ, ਲੜਾਈ-ਝਗੜਾ ਨਹੀਂ ਕਰਨਾ ਹੈ। ਜਦੋਂ ਇਹ ਸਕੂਲ ਜਾਂਦਾ ਹੈ ਤਾਂ ਇੱਕ ਵਾਰ ਮਾਰ ਖਾ ਕੇ ਆ ਗਿਆ, ਚੱਲੋ ਰੋਇਆ। ਦੂਜੀ ਵਾਰ ਫਿਰ ਮਾਰ ਖਾ ਕੇ ਆਇਆ ਤੇ ਕਹਿੰਦਾ ਕਿ ਮੰਮੀ ਮੈਂ ਮਾਰ ਹੀ ਖਾਂਦਾ ਰਹਾਂ? ਤਾਂ ਬੱਚੇ ਨੂੰ ਕਿਵੇਂ ਸਮਝਾਈਏ?
ਪੂਜਨੀਕ ਗੁਰੂ ਜੀ ਦਾ ਜਵਾਬ: ਬਹੁਤ ਸੌਖਾ ਤਰੀਕਾ ਹੈ। ਜੇਕਰ ਕੋਈ ਤੁਹਾਡੇ ਬੱਚੇ ਨੂੰ ਮਾਰਦਾ ਹੈ ਤਾਂ ਉੱਥੇ ਟੀਚਰ ਹਨ, ਹੈੱਡਮਾਸਟਰ ਹਨ, ਸਿੱਧਾ ਉਨ੍ਹਾਂ?ਕੋਲ ਪੇਸ਼ ਹੋਣਾ ਸਿਖਾਓ, ਕਿ ਬੇਟਾ ਜਦੋਂ ਵੀ ਕੋਈ ਤੇਰੇ ਨਾਲ ਗਲਤ ਹਰਕਤ ਕਰਦਾ ਹੈ, ਤੁਸੀਂ ਜਾਓ ਤੇ ਉਨ੍ਹਾਂ ਨੂੰ ਜਾ ਕੇ ਸ਼ਿਕਾਇਤ ਕਰੋ। ਜੇਕਰ ਉਹ ਫਿਰ ਵੀ ਗੌਰ ਨਹੀਂ ਕਰਦੇ ਤਾਂ ਤੁਹਾਨੂੰ ਆ ਕੇ ਦੱਸੇ। ਤੇ ਤੁਸੀਂ ਜਾਓ ਉਨ੍ਹਾਂ ਟੀਚਰਾਂ ਕੋਲ ਕਿ ਤੁਹਾਡੇ ਕੋਲ ਇਹ ਸ਼ਿਕਾਇਤ ਕੀਤੀ ਗਈ ਸੀ ਤਾਂ ਤੁਸੀਂ ਇਸ ’ਤੇ ਕਿਉਂ ਨਹੀਂ ਅਮਲ ਕੀਤਾ, ਕਿਉਂ ਨਹੀਂ ਐਕਸ਼ਨ ਲਿਆ। ਤਾਂ ਯਕੀਨਨ ਬੱਚਾ ਵੀ ਸਹੀ ਰਹੇਗਾ ਤੇ ਕੋਈ ਮਾਰੇਗਾ- ਕੁੱਟੇਗਾ ਵੀ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ