(ਜਸਵੀਰ ਸਿੰਘ ਗਹਿਲ) ਲੁਧਿਆਣਾ। ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਪਰਵਾਸੀ ਪੰਜਾਬੀ ਲੇਖਕਾਂ ਨੂੰ ਸ੍ਰੋਤਿਆਂ ਦੇ ਰੂ ਬ ਰੂ ਕਰਵਾਉਣ ਹਿੱਤ ‘ਪਰਵਾਸੀ ਲੇਖਕ ਮਿਲਣੀ’ ਪ੍ਰੋਗਰਾਮ ਕਰਵਾਇਆ ਗਿਆ। ਜਿਸ ‘ਚ ਵੱਖ ਵੱਖ ਮੁਲਕਾਂ ਤੋਂ 24 ਲੇਖਕ, ਕਲਾਕਾਰ ਤੇ ਮੀਡੀਆ ਕਰਮੀਆਂ ਨੇ ਸ?ਿਰਕਤ ਕੀਤੀ। ਪ੍ਰੋਗਰਾਮ ਦਾ ਉਦਘਾਟਨ ਡਾ. ਸ.ਪ ਸਿੰਘ ਤੇ ਸਮਾਗਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਕੀਤਾ।
ਪੰਜਾਬੀ ਲੇਖਕਾਂ ਤੇ ਸਾਹਿਤ ਸਭਾਵਾਂ ਵਿਚ ਆਪਣੀ ਸਨਮਾਨਯੋਗ ਜਗ੍ਹਾ ਬਣਾਈ
ਆਰੰਭ ਵਿਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਅਤੇ ਮੌਜੂਦਾ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਰਸਮੀ ਤੌਰ ’ਤੇ ਜੀ ਆਇਆਂ ਕਿਹਾ ਅਤੇ ਕਾਲਜ ਵਿਚ 2011 ਵਿਚ ਸਥਾਪਿਤ ਹੋਏ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਪ੍ਰਮੁੱਖ ਸਰਗਰਮੀਆਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪ੍ਰਧਾਨਗੀ ਭਾਸ਼ਣ ਸਾਂਝਾ ਕਰਦੇ ਹੋਏ ਕਿਹਾ ਕਿ ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੇ ਆਪਣੀਆਂ ਨਿਰੰਤਰ ਸਰਗਰਮੀਆਂ ਤੇ ਤ੍ਰੈਮਾਸਿਕ ਪੱਤਿ੍ਰਕਾ ‘ਪਰਵਾਸ’ ਦੇ ਮਾਧਿਅਮ ਰਾਹੀਂ ਵਿਸ਼ਵ ਭਰ ਵਿਚ ਵੱਸਦੇ ਪੰਜਾਬੀ ਲੇਖਕਾਂ ਤੇ ਸਾਹਿਤ ਸਭਾਵਾਂ ਵਿਚ ਆਪਣੀ ਸਨਮਾਨਯੋਗ ਜਗ੍ਹਾ ਬਣਾਈ ਹੈ।
ਵਿਸ਼ੇਸ਼ ਮਹਿਮਾਨ ਵਜੋਂ ਡਾ. ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਵੀ ਸੰਬੋਧਨ ਕੀਤਾ। ਉਪਰੰਤ ਪੰਜਾਬੀ ਲੇਖਕਾਂ ਜਰਨੈਲ ਸਿੰਘ ਸੇਖਾ (ਕੈਨੇਡਾ), ਸੁਰਿੰਦਰ ਸਿੰਘ ਸੁੱਨੜ (ਅਮਰੀਕਾ), ਇੰਦਰਜੀਤ ਸਿੰਘ ਬੱਲ (ਕੈਨੇਡਾ), ਦਰਸਨ ਸਿੰਘ ਜਟਾਣਾ (ਕੈਨੇਡਾ) ਪ੍ਰੋ. ਸੁਰਜੀਤ ਸਿੰਘ ਕਾਉਂਕੇ (ਅਮਰੀਕਾ), ਗੁਰਬਚਨ ਸਿੰਘ ਚਿੰਤਕ (ਕੈਨੇਡਾ), ਸਤਿੰਦਰਪਾਲ ਸਿੰਘ ਸਿੱਧਵਾਂ (ਕੈਨੇਡਾ), ਮਦਨਦੀਪ ਬੰਗਾ( ਕੈਨੇਡਾ) ਦਰਸ਼ਨ ਸਿੰਘ ਢਿੱਲੋਂ (ਯੂ. ਕੇ.), ਨਿਰਮਲ ਸਿੰਘ ਕੰਧਾਲਵੀ (ਯੂ. ਕੇ.), ਬੀਬੀ ਸੁਰਜੀਤ ਕੌਰ (ਅਮਰੀਕਾ), ਦਰਸ਼ਨ ਬੁਲੰਦਵੀ (ਯੂ. ਕੇ.), ਡਾ. ਰਾਏ ਮੁਹਿੰਦਰ ਸਿੰਘ (ਯੂ. ਕੇ.), ਹਰਦਮ ਸਿੰਘ ਮਾਨ (ਕੈਨੇਡਾ), ਲੋਕ ਗਾਇਕ ਸਰਬਜੀਤ ਚੀਮਾ (ਕੈਨੇਡਾ), ਸੁੰਦਰਪਾਲ ਕੌਰ ਰਾਜਾਸਾਂਸੀ (ਕੈਨੇਡਾ), ਬਲਵਿੰਦਰ ਸਿੰਘ ਬਾਜਵਾ (ਅਮਰੀਕਾ), ਨਾਟਕਕਾਰ ਨਾਹਰ ਸਿੰਘ ਔਜਲਾ (ਕੈਨੇਡਾ), ਇੰਦਰਜੀਤ ਸਿੰਘ ਗਰੇਵਾਲ (ਅਮਰੀਕਾ), ਅਮਨਜੀਤ ਕੌਰ ਸ਼ਰਮਾ (ਅਮਰੀਕਾ), ਬਾਜ ਟੀ ਵੀ ਦੇ ਮਾਲਕ ਅਰਜੁਨ ਰਿਆੜ (ਅਮਰੀਕਾ) ਪਰਮਵੀਰ ਸਿੰਘ ਪਰਾਈਮ ਏਸੀਆ ਟੀ ਵੀ( ਕੈਨੇਡਾ) ਅਤੇ ਮਨਮੋਹਨ ਸਿੰਘ ਸਮਰਾ (ਕੈਨੇਡਾ) ਨੇ ਆਪਣੇ ਸਿਰਜਣਾ ਸਫ਼ਰ ਬਾਰੇ ਤੇ ਪਰਵਾਸ ਦੇ ਅਨੁਭਵ ਸ੍ਰੋਤਿਆਂ ਨਾਲ ਸਾਂਝੇ ਕੀਤੇ।
ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਸਭ ਦਾ ਰਸਮੀ ਤੌਰ ‘ਤੇ ਧੰਨਵਾਦ ਕੀਤਾ
ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਇਨ੍ਹਾਂ ਸਾਰੇ ਲੇਖਕਾਂ ਨੂੰ ਫ਼ੁਲਕਾਰੀ ਅਤੇ ਸਨਮਾਨ ਚਿੰਨ੍ਹ ਭੇਟਾ ਕੀਤਾ ਗਿਆ। ਪ੍ਰੋਗਰਾਮ ਦੇ ਆਖ਼ੀਰ ਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਸਭ ਦਾ ਰਸਮੀ ਤੌਰ ‘ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਭਵਿੱਖ ਵਿਚ ਵੀ ਨਿਰੰਤਰ ਅਜਿਹੀਆਂ ਸਰਗਰਮੀਆਂ ਉਲੀਕਦਾ ਰਹੇਗਾ। ਮੰਚ ਸੰਚਾਲਨ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਡਾ. ਤੇਜਿੰਦਰ ਕੌਰ ਵਲੋਂ ਕੀਤਾ ਗਿਆ।
ਇਸ ਮੌਕੇ ਕਾਲਜ ਦੇ ਵਾਈਸ ਪਿ੍ਰੰਸੀਪਲ ਪ੍ਰੋ. ਰਜਿੰਦਰ ਕੌਰ ਮਲਹੋਤਰਾ, ਪ੍ਰੋ. ਜਤਿੰਦਰ ਕਪੂਰ, ਪ੍ਰੋ . ਮਨਜੀਤ ਸਿੰਘ ਡਾਇਰੈਕਟਰ ਜੀ. ਜੀ. ਐਨ. ਆਈ. ਐਮ. ਟੀ.ਡਾ. ਗੁਰਇਕਬਾਲ ਸਿੰਘ, ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਮੋਹਨ ਸਿੰਘ ਬੱਲ, ਜਗਮੋਹਨ ਸਿੰਘ ਗਿੱਲ ਕੋਲਕਾਤਾ, ਤ੍ਰੈਲੋਚਨ ਲੋਚੀ, ਡਾ. ਦਲੀਪ ਸਿੰਘ, ਡਾ. ਹਰਪ੍ਰੀਤ ਸਿੰਘ ਦੂਆ, ਡਾ. ਗੁਰਪ੍ਰੀਤ ਸਿੰਘ, ਡਾ.ਮਨਦੀਪ ਕੌਰ ਰੰਧਾਵਾ,ਡਾ. ਸੁਸ਼ਮਿੰਦਰਜੀਤ ਕੌਰ, ਪ੍ਰੋ. ਜਸਪ੍ਰੀਤ ਕੌਰ, ਡਾ. ਗੀਤਾ ਜਲਾਨ, ਪ੍ਰੋ. ਗੁਰਵਿੰਦਰ ਕੌਰ, ਹਰਜਿੰਦਰ ਸਿੰਘ, ਪ੍ਰੋ . ਆਸ਼ਾ ਰਾਣੀ ਅਤੇ ਵੱਖ ਵੱਖ ਵਿਭਾਗਾਂ ਦੇ ਹੋਰ ਪ੍ਰੋਫ਼ੈਸਰ ਸਾਹਿਬਾਨ ਵੀ ਹਾਜ਼ਰ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ