ਪੂਜਨੀਕ ਗੁਰੂ ਜੀ ਨੇ ਨਾਲੇ ਹਸਾਇਆ ਤੇ ਨਾਲੇ ਦਿੱਤੇ ਸਵਾਲਾਂ ਦੇ ਜਵਾਬ

Ram Rahim

ਸੱਚ ਕਹੂੰ ਨਿਊਜ਼, ਬਰਨਾਵਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਜ਼ਰੀਏ ਬੱਚਿਆਂ ਦੇ ਚੰਗੇ ਪਾਲਣ-ਪੋਸ਼ਣ ’ਚ ਆ ਰਹੀਆਂ ਦਿੱਕਤਾਂ ਸਮੇਤ ਵੱਖ-ਵੱਖ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੇ ਮਾਪਿਆਂ ਦੀ ਜਗਿਆਸਾ ਨੂੰ ਸ਼ਾਂਤ ਕੀਤਾ। ਪੂਜਨੀਕ ਗੁਰੂ ਜੀ ਨੇ ਇਸ ਦੌਰਾਨ ਮਾਪਿਆਂ ਨੂੰ ਬਿਹਤਰੀਨ ਟਿਪਸ ਤੇ ਸੁਝਾਅ ਦਿੱਤੇ। ਇਸ ਦੌਰਾਨ ਆਨਲਾਈਨ ਸਵਾਲਾਂ ਨੂੰ ਆਦਰਯੋਗ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਪੜ੍ਹਿਆ।

ਟੀਚਰ ਦਾ ਸਵਾਲ: ਪੂਜਨੀਕ ਗੁਰੂ ਜੀ ਬੱਚਿਆਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ, ਉਨ੍ਹਾਂ ਨੂੰ ਕਿਵੇਂ ਪੜ੍ਹਾਵਾਂ?
ਪੂਜਨੀਕ ਗੁਰੂ ਜੀ ਦਾ ਜਵਾਬ: ਟੀਚਰ ਬਾਹਰ ਜਾ ਕੇ ਤਾਂ ਆਪਣੇ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹਾਉਂਦੇ ਹਨ ਤੇ ਉਹ ਕਹਿ ਰਹੇ ਹਨ ਕਿ ਮੈਂ ਆਪਣੇ ਬੱਚੇ ਨੂੰ ਕਿਵੇਂ ਪੜ੍ਹਾਵਾਂ। ਜਿਵੇਂ ਤੁਸੀਂ ਬਾਹਰ ਜਾ ਕੇ ਦੂਜੇ ਬੱਚਿਆਂ ਨੂੰ ਪੜ੍ਹਾਉਂਦੇ ਹੋ, ਬਿਲਕੁਲ ਉਸੇ ਤਰ੍ਹਾਂ ਤੁਸੀਂ ਆਪਣੇ ਬੱਚੇ ਨੂੰ ਵੀ ਪੜ੍ਹਾਓ। ਜਦੋਂ ਤੁਸੀਂ ਘਰ ’ਚ ਆਉਂਦੇ ਹੋ, ਟਾਈਮ ਹੈ, ਖਾਣਾ ਥੋੜ੍ਹਾ ਸਪੀਡ ਨਾਲ ਖਾ ਲਓ ਜਾਂ ਪਾਣੀ ਵਗੈਰਾ ਥੋੜ੍ਹਾ ਤੇਜੀ ਨਾਲ ਪੀ ਲਓ। ਟਾਈਮ ’ਚੋਂ ਟਾਈਮ ਕੱਢਣਾ ਬੱਚਿਆਂ ਲਈ ਜ਼ਰੂਰੀ ਹੁੰਦਾ ਹੈ। ਹੁਣ ਤੁਸੀਂ ਆਏ, ਆਰਾਮ ਨਾਲ ਲੇਟ ਗਏ, ਮੈਂ ਤਾਂ ਬਹੁਤ ਥੱਕਿਆ ਹੋਇਆ ਆਇਆ ਹਾਂ, ਇਹ ਤੁਹਾਡੀ ਸੋਚ ਹੈ। ਸੋਚਣ ਨਾਲ ਹੀ ਆਦਮੀ ਥੱਕ ਜਾਂਦਾ ਹੈ। ਦਿਮਾਗ ’ਚ ਸੋਚ ਲਿਆ ਕਿ ਬੱਸ, ਤਾਂ ਬੱਸ। ਨਹੀਂ ਤਾਂ ਕੁਝ ਵੀ ਨਹੀਂ, ਅਜੇ ਤਾਂ ਬੱਚੇ ਨੂੰ ਪੜ੍ਹਾਉਣਾ ਹੈ। ਅਜਿਹਾ ਮਾਈਂਡ ’ਚ ਬਿਠਾ ਲਓ ਤਾਂ ਯਕੀਨਨ ਤੁਹਾਡੇ ਅੰਦਰ ਆਤਮਬਲ ਆਵੇਗਾ ਤੇ ਬਾਹਰ ਦੀ ਟੈਨਸ਼ਨ ਦੂਰ ਹੋ ਜਾਵੇਗੀ ਤੇ ਬੱਚੇ ਨੂੰ ਵੀ ਤੁਸੀਂ ਢੰਗ ਨਾਲ ਪੜ੍ਹਾ ਸਕੋਗੇ।

ਸਵਾਲ: ਪੂਜਨੀਕ ਗੁਰੂ ਜੀ ਮੇਰਾ ਇੱਕ ਹੀ ਬੱਚਾ ਹੈ। ਜਦੋਂ ਇਹ ਛੋਟਾ ਸੀ ਤਾਂ ਇਸ ਦੀਆਂ ਛੋਟੀਆਂ-ਛੋਟੀਆਂ ਡਿਮਾਂਡਾਂ ਅਸੀਂ ਪੂਰੀਆਂ ਕਰ ਦਿੰਦੇ ਸੀ। ਹੁਣ ਜਿਵੇਂ-ਜਿਵੇਂ ਵੱਡਾ ਹੋ ਰਿਹਾ ਹੈ, ਬਹੁਤ ਜਿੱਦੀ ਹੋ ਰਿਹਾ ਹੈ। ਆਪਣੇ ਫਰੈਂਡਸ ਨੂੰ ਦੇਖਦਾ ਹੈ, ਉਨ੍ਹਾਂ ਕੋਲ ਕੋਈ ਵੀ ਚੀਜ਼ ਜਾਂ ਖਿਡੌਣੇ ਵਗੈਰਾ ਹੁੰਦੇ ਹਨ, ਉਸ ਲਈ ਜਿੱਦ ਕਰਦਾ ਹੈ। ਇਸ ਚੀਜ਼ ਨੂੰ ਕਿਵੇਂ ਓਵਰਕਮ ਕਰੀਏ ਜੀ?

ਪੂਜਨੀਕ ਗੁਰੂ ਜੀ ਦਾ ਜਵਾਬ: ਬਹੁਤ ਸੌਖਾ ਹੈ ਬੇਟਾ। ਤੁਹਾਡੇ ਕੋਲ ਜੋ ਸਾਧਨ ਹਨ, ਹੁਣੇ ਤੋਂ ਹੀ ਕੋਸ਼ਿਸ਼ ਕਰੋ ਕਿ ਇਸ ਨੂੰ ਉਹੀ ਦੇਣ ਦੀ ਕੋਸ਼ਿਸ਼ ਕਰੋ, ਕਿ ਬੇਟਾ! ਆਪਣੇ ਲਈ ਇਹੀ ਸੀਮਤ ਹੈ ਅਤੇ ਕੋਈ ਵੀ ਇਸ ਦੀ ਨਜਾਇਜ਼ ਜਿੱਦ ਹੈ, ਜੇਕਰ ਬਚਪਨ ਤੋਂ ਹੀ ਬੱਚੇ ਨੂੰ ਕੰਟਰੋਲ ’ਚ ਰੱਖੋ ਕਿ ਉਹ ਜਿੱਦ ਉਸ ਦੀ ਪੂਰੀ ਨਾ ਕਰੋ। ਆਮ ਤੌਰ ’ਤੇ ਰਾਜਸਥਾਨ ਸਾਈਡ ’ਚ ਕਿਹਾ ਕਰਦੇ ਹਨ ਕਿ ਛੋਟਾ ਜਿਹਾ ਬੱਚਾ ਹੈ, ਉਹ ਨਜਾਇਜ਼ ਜਿੱਦ ਕਰਦਾ ਹੈ ਅਤੇ ਉਹ ਰੋਣ ਲੱਗ ਜਾਂਦਾ ਹੈ ਤਾਂ ਕਈ ਮਾਂ-ਬਾਪ ਵੀ ਅੱਜ-ਕੱਲ੍ਹ ਦੇ ਨਾਲ ਹੀ ਰੋਣ ਲੱਗ ਜਾਂਦੇ ਹਨ। ਨਹੀਂ, ਅਜਿਹਾ ਨਹੀਂ ਕਰਨਾ ਚਾਹੀਦਾ। ਸਾਡੇ ਉੱਥੇ ਇਹ ਆਮ ਗੱਲ ਕਹੀ ਜਾਂਦੀ ਸੀ ਕਿ ਜੇਕਰ ਇਹ ਨਜਾਇਜ਼ ਜਿੱਦ ਕਰ ਰਿਹਾ ਹੈ, ਨਜਾਇਜ਼ ਜਿੱਦ ਪੂਰੀ ਨਹੀਂ ਕਰਨੀ। ਥੋੜ੍ਹਾ ਰੋ ਲਵੇਗਾ ਤਾਂ ਗਲ਼ਾ ਹੋਰ ਖੁੱਲ੍ਹ ਜਾਵੇਗਾ, ਬਹੁਤ ਚੰਗਾ ਬੋਲਣ ਲੱਗ ਜਾਵੇਗਾ। ਤਾਂ ਇੱਕ ਵਾਰ ਰੋਏਗਾ, ਦੋ ਵਾਰ ਰੋਏਗਾ, ਉਸ ਨਜਾਇਜ਼ ਚੀਜ਼ ਲਈ। ਤੀਜੀ ਵਾਰ ਨਹੀਂ ਰੋਏਗਾ। ਅੱਗੇ ਤੋਂ ਜਿਵੇਂ ਹੀ ਨਜਾਇਜ਼ ਜਿੱਦ ਕਰੇਗਾ ਤਾਂ ਤੁਸੀਂ ਬੋਲੋ ਕਿ ਇਹ ਗਲਤ ਹੈ। ਤਾਂ ਉਸ ਨੂੰ ਪਤਾ ਲੱਗ ਜਾਵੇਗਾ ਕਿ ਦੋ ਵਾਰ ਰੋਣ ਨਾਲ ਕੋਈ ਫਾਇਦਾ ਨਹੀਂ, ਇਸ ਲਈ ਰੋ ਹੀ ਨਾ। ਉਹ ਮੰਗੇਗਾ ਹੀ ਨਹੀਂ ਉਹ ਚੀਜ਼। ਤਾਂ ਇਸ ਤਰ੍ਹਾਂ ਜੇਕਰ ਬੇਸੀਕਲੀ ਤੁਸੀਂ ਬੱਚੇ ਨੂੰ ਆਦਤ ਪਾ ਦਿਓਗੇ ਤਾਂ ਉਹ ਨਜਾਇਜ਼ ਚੀਜ਼ ਵੱਲ ਧਿਆਨ ਵੀ ਨਹੀਂ ਦੇਵੇਗਾ।

ਸਵਾਲ : ਪੂਜਨੀਕ ਗੁਰੂ ਜੀ ਬੱਚੇ ਅੱਜ-ਕੱਲ੍ਹ ਲਵ ਮੈਰਿਜ਼ ’ਚ ਯਕੀਨ ਰੱਖਦੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਮਾਂ-ਬਾਪ ਪਤਾ ਕਰਦੇ ਹਨ ਤਾਂ ਪਤਾ ਲੱਗਦਾ ਹੈ ਕਿ ਇਹ ਪੇਅਰ (ਜੋੜੀ) ਸਹੀ ਨਹੀਂ ਹੈ। ਅਜਿਹੇ ’ਚ ਕਿਵੇਂ ਬੱਚੇ ਨੂੰ ਸਮਝਾਈਏ?
ਪੂਜਨੀਕ ਗੁਰੂ ਜੀ ਦਾ ਜਵਾਬ: ਸਾਡਾ ਜੋ ਕਲਚਰ ਹੈ, ਸਾਡੀ ਜੋ ਸੱਭਿਅਤਾ ਹੈ ਜੇਕਰ ਬਚਪਨ ਤੋਂ ਬੱਚੇ ਨੂੰ ਸਿਖਾਇਆ ਜਾਵੇ ਤਾਂ ਇਹ ਨੌਬਤ ਹੀ ਨਹੀਂ ਆਉਂਦੀ। ਪਰ ਜਦੋਂ ਤੁਸੀਂ ਬੱਚੇ ’ਤੇ ਧਿਆਨ ਨਹੀਂ ਦਿੰਦੇ। ਉਹ ਕਿਤੇ ਨਾ ਕਿਤੇ ਬਾਹਰ ਅਜਿਹੀ ਜਗ੍ਹਾ ਲੱਭਦਾ ਹੈ, ਜਿੱਥੇ ਉਹ ਦਿਲ ਦੀ ਗੱਲ ਕਰ ਸਕੇ ਜਾਂ ਆਪਣੀ ਹਰ ਗੱਲ ਸ਼ੇਅਰ ਕਰ ਸਕੇ। ਕਾਸ਼! ਮੰਮੀ-ਪਾਪਾ ਅਜਿਹੇ ਬੱਚਿਆਂ ਦੇ ਦੋਸਤ ਬਣ ਕੇ ਰਹਿਣ। ਇੱਕ ਵਾਰ ਅਸੀਂ ਸਤਿਸੰਗ ’ਚ ਬੋਲਿਆ ਸੀ ਕਿ ਤੁਸੀਂ ਆਪਣੇ ਬੇਟੇ-ਬੇਟੀ ਲਈ ਇੱਕ ਘੰਟਾ ਫਰੈਂਡ-ਟਾੱਕ ਵਾਂਗ ਰੱਖਿਆ ਕਰੋ, ਕਿ ਭਈ ਇੱਕ ਘੰਟਾ ਆਪਾਂ ਇੱਕ ਦੋਸਤ ਵਾਂਗ ਗੱਲਾਂ ਕਰਾਂਗੇ। ਮਾਂ ਆਪਣੀ ਬੇਟੀ ਨਾਲ, ਬਾਪ ਆਪਣੇ ਬੇਟੇ ਨਾਲ ਕਿ ਆਪਾਂ ਗੱਲਾਂ ਕਰਾਂਗੇ ਤੇ ਉਸ ’ਚ ਉਹ ਹਰ ਗੱਲ ਦੱਸੇ, ਜੋ ਵੀ ਸਕੂਲ ’ਚ ਹੈ ਜਾਂ ਕਿਤੇ ਵੀ। ਸ਼ੁਰੂਆਤ ਤੋਂ ਇਹ ਚੀਜ਼ਾਂ ਕਰ ਲਓਗੇ ਤਾਂ ਵੱਡਾ ਹੋ ਕੇ ਵੀ ਉਹ ਤੁਹਾਨੂੰ ਸਭ ਤੋਂ ਵਧੀਆ ਦੋਸਤ ਮੰਨੇਗਾ, ਸਹੇਲੀ ਮੰਨੇਗੀ। ਤਾਂ ਫਿਰ ਇਹ ਨੌਬਤ ਨਹੀਂ ਆਉਂਦੀ। ਪਰ ਜਦੋਂ ਇਹ ਨੌਬਤ ਆ ਜਾਂਦੀ ਹੈ ਤਾਂ ਬਹੁਤ ਮੁਸ਼ਕਲ ਹੁੰਦਾ ਹੈ ਹੈਂਡਲ ਕਰ ਸਕਣਾ। ਫਿਰ ਵੀ ਪਿਆਰ ਨਾਲ ਹੀ ਹੈਂਡਲ ਕਰੋ ਮਾਂ-ਬਾਪ ਆਪਣੇ ਬੱਚਿਆਂ ਨੂੰ। ਹੱਦ ਤੋਂ ਜ਼ਿਆਦਾ ਪਿਆਰ ਦੇ ਕੇ ਅਤੇ ਪੂਰੀ ਗੱਲ ਸਮਝਾ ਕੇ, ਉਸ ਦਾ ਫਿਊਚਰ ਸਮਝਾ ਕੇ, ਕਿ ਬੇਟਾ! ਇਸ ’ਚ ਇਹ-ਇਹ ਚੀਜ਼ਾਂ ਹਨ, ਬਾਕੀ ਜੇਕਰ ਫਿਰ ਵੀ ਬੱਚਾ ਨਹੀਂ ਮੰਨਦਾ ਤਾਂ ਸਾਨੂੰ ਨਹੀਂ ਲੱਗਦਾ ਕਿ ਮਾਂ-ਬਾਪ ਨੂੰ ਕੋਈ ਗਲਤ ਸਟੈੱਪ ਚੁੱਕਣਾ ਚਾਹੀਦਾ ਹੈ। ਪਿਆਰ ਹੀ ਇੱਕ ਅਜਿਹੀ ਚੀਜ਼ ਹੈ, ਜਿਸ ਨਾਲ ਮੰਨ ਜਾਵੇ ਤਾਂ ਸਭ ਤੋਂ ਵਧੀਆ ਤਰੀਕਾ ਹੈ।

ਸਵਾਲ: 13-14 ਸਾਲ ਦੇ ਜਦੋਂ ਬੱਚੇ ਹੁੰਦੇ ਹਨ ਤਾਂ ਕੁਝ ਗੱਲਾਂ ਮਾਂ-ਬਾਪ ਨਾਲ ਸ਼ੇਅਰ ਨਹੀਂ ਕਰਦੇ। ਅਜਿਹੇ ’ਚ ਬੱਚਿਆਂ ਦਾ ਵਿਸ਼ਵਾਸ ਕਿਵੇਂ ਜਿੱਤੀਏ?
ਪੂਜਨੀਕ ਗੁਰੂ ਜੀ ਦਾ ਜਵਾਬ: ਬਚਪਨ ਤੋਂ ਕਈ ਮਾਂ-ਬਾਪ ਜਾਂ ਬਾਪ ਅਜਿਹਾ ਹੁੰਦਾ ਹੈ ਜੋ ਡਰਾਉਂਦਾ ਹੈ। ਤਾਂ ਬੱਚਾ ਡਰਨ ਲੱਗ ਜਾਂਦਾ ਹੈ। ਕਿਉਂਕਿ ਮਾਂ-ਬਾਪ ਕਹਿੰਦੇ ਹਨ ਕਿ ਇੱਕ ਤਾਂ ਡਰਾਓ ਤੇ ਇੱਕ ਸਮਝਾਓ, ਇਹ ਗਲਤ ਹੁੰਦਾ ਹੈ। ਦੋਵਾਂ ਲਈ ਹੀ ਅਜਿਹਾ ਹੋਣਾ ਚਾਹੀਦਾ ਹੈ ਕਿ ਦੋਸਤੀ ਵਾਂਗ ਵੀ ਰਿਸ਼ਤਾ ਹੋਣਾ ਚਾਹੀਦਾ ਹੈ ਤੇ ਅੱਖਾਂ ਦੇ ਇਸ਼ਾਰੇ ਨਾਲ ਬੱਚੇ ਨੂੰ ਰੁਕ ਜਾਣਾ ਚਾਹੀਦਾ ਹੈ। ਮਾਰਨਾ ਜਾਂ ਡਰਾਉਣਾ ਇਹ ਬਿਲਕੁਲ ਸਹੀ ਨਹੀਂ ਹੈ। ਤਾਂ ਬੱਚਾ ਜਦੋਂ ਵੱਡਾ ਹੋ ਜਾਂਦਾ ਹੈ, ਜਿਵੇਂ 14 ਸਾਲ ਦਾ ਹੋ ਗਿਆ ਹੈ ਉਸ ਉਮਰ ’ਚ ਤੁਸੀਂ ਜਿਹੋ-ਜਿਹੇ ਸੀ ਉਹੋ-ਜਿਹੇ ਬਣ ਕੇ ਉਸ ਦੇ ਦੋਸਤ ਬਣੋ। ਮਾਂ ਆਪਣੀ ਬੇਟੀ ਦੀ ਸਹੇਲੀ ਬਣੇ ਤੇ ਬਾਪ ਆਪਣੇ ਬੇਟੇ ਦਾ ਦੋਸਤ ਬਣੇ। ਤਾਂ ਸਾਨੂੰ ਲੱਗਦਾ ਹੈ ਕਿ ਉਸ ਏਜ਼ ’ਚ ਜਾ ਕੇ ਤੁਸੀਂ ਉਸ ਨਾਲ ਉਸ ਤਰ੍ਹਾਂ ਟ੍ਰੀਟ ਕਰੋਗੇ ਤਾਂ ਯਕੀਨਨ ਉਹ ਤੁਹਾਡੇ ਉੱਪਰ ਵਿਸ਼ਵਾਸ ਕਰਨ ਲੱਗ ਜਾਣਗੇ ਤੇ ਉਹ ਬਾਹਰ ਭਟਕਣਗੇ ਨਹੀਂ।

Saint Dr MSG

ਸਵਾਲ: ਪੂਜਨੀਕ ਗੁਰੂ ਜੀ ਮੇਰੀ ਬੇਟੀ ਬਹੁਤ ਸਲੋਅ ਹੁੰਦੀ ਜਾ ਰਹੀ ਹੈ। ਜਿਵੇਂ ਖਾਣਾ ਖਾਣ ਅਤੇ ਨਹਾਉਣ ਆਦਿ ਕੰਮਾਂ ’ਚ ਬਹੁਤ ਟਾਈਮ ਲਾ ਦਿੰਦੀ ਹੈ। ਮੈਂ ਉਸ ਨੂੰ ਪਿਆਰ ਨਾਲ ਕਹਿੰਦੀ ਹਾਂ, ਫਿਰ ਕਈ ਵਾਰ ਮੇਰੇ ਤੋਂ ਉਸ ਨੂੰ ਡਾਂਟਿਆ ਜਾਂਦਾ ਹੈ। ਫਿਰ ਮੈਨੂੰ ਵੀ ਮਹਿਸੂਸ ਹੁੰਦਾ ਹੈ ਕਿ ਮੈਂ ਉਸ ਨੂੰ ਕਿਉਂ ਡਾਂਟਿਆ? ਮੈਂ ਵੀ ਉਸ ਨੂੰ ਇੰਨਾ ਟਾਈਮ ਨਹੀਂ ਦੇ ਪਾ ਰਹੀ ਹਾਂ। ਤਾਂ ਫਾਸਟ ਕਿਵੇਂ ਕਰਾਂ ਉਸ ਨੂੰ?
ਪੂਜਨੀਕ ਗੁਰੂ ਜੀ ਦਾ ਜਵਾਬ: ਜਿਵੇਂ ਹੀ ਤੁਹਾਡਾ ਬੱਚਾ ਛੋਟਾ ਹੈ ਤਾਂ ਜਦੋਂ ਉਹ ਨਹਾਉਣ ਜਾ ਰਿਹਾ ਹੈ ਤਾਂ ਤੁਸੀਂ ਨਾਲ ਲੈ ਕੇ ਜਾਓ। ਉਸ ਨੂੰ ਤੁਸੀਂ ਆਪਣੇ ਨਾਲ ਨਹਾਓ ਤੇ ਫਾਸਟਲੀ ਜੇਕਰ ਆਦਤ ਪਾ ਦਿਓਗੇ ਤਾਂ ਫਿਰ ਤੋਂ ਪਿਕਅੱਪ ਕਰ ਲਵੇਗੀ ਉਸ ਚੀਜ਼ ਨੂੰ। ਕਿਉਂਕਿ ਛੋਟਾ ਬੱਚਾ ਛੇਤੀ ਆਦਤ ਨੂੰ ਫੜਦਾ ਹੈ। ਕਹਿੰਦੇ ਹਨ ਨਾ ਕਿ ਜੋ ਉਮਰ ’ਚ ਵੱਡੇ ਹੋ ਜਾਂਦੇ ਹਨ ਉਨ੍ਹਾਂ ਦੀਆਂ ਆਦਤਾਂ ਪੱਕ ਜਾਂਦੀਆਂ ਹਨ, ਉਨ੍ਹਾਂ ਨੂੰ ਬਦਲਣਾ ਬਹੁਤ ਔਖਾ ਹੁੰਦਾ ਹੈ। ਅਜੇ ਜੋ ਛੋਟੀਆਂ, ਨੰਨ੍ਹੀਆਂ-ਨੰਨ੍ਹੀਆਂ ਕਲੀਆਂ ਹਨ, ਛੋਟੇ ਬੱਚੇ ਹਨ ਉਨ੍ਹਾਂ ਨੂੰ ਬਦਲਣਾ ਬਹੁਤ ਸੌਖਾ ਹੁੰਦਾ ਹੈ। ਤਾਂ ਇਨ੍ਹਾਂ ਨੂੰ ਇਹ ਬੋਲੋ ਕਿ ਇੰਨੀ ਵਾਰ ਚਬਾਓਗੇ ਜਾਂ ਫਿਰ ਅਜਿਹਾ ਕਰੋਗੇ ਤਾਂ ਇਹ ਗ਼ਿਫਟ ਜਾਂ ਇਹ ਚੀਜ਼, ਤੁਹਾਡੀ ਪਾਕੇਟ ਮਨੀ, ਸੋ ਬਹੁਤ ਸਾਰੀਆਂ ਚੀਜ਼ਾਂ ਹਨ। ਸਮਝਦਾਰ ਨੂੰ ਇਸ਼ਾਰਾ ਕਾਫ਼ੀ ਹੈ। ਜੇਕਰ ਉਹ ਚੀਜ਼ ਤੁਸੀਂ ਇਨ੍ਹਾਂ ਨੂੰ ਦਿਓਗੇ ਤਾਂ ਯਕੀਨਨ ਤੁਸੀਂ ਬੱਚੇ ਨੂੰ ਇੰਪਰੂਵ ਕਰ ਸਕੋਗੇ।

ਸਵਾਲ: ਪੂਜਨੀਕ ਗੁਰੂ ਜੀ ਮੈਂ ਇਸ ਗੱਲ ਸਬੰਧੀ ਕਨਫਿਊਜ਼ ਹਾਂ ਕਿ ਬੱਚੇ ਲਈ ਹੋਸਟਲ ਲਾਈਫ ਸਹੀ ਹੈ ਜਾਂ ਡੇ-ਸਕਾਲਰ ਲਾਈਫ ਵਧੀਆ ਹੈ? ਤੁਹਾਡੇ ਆਸ਼ਰਮ ਦੇ (ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ) ਸਕੂਲ ਬੈਸਟ ਹਨ। ਮੇਰੇ ਰਿਲੇਟਿਵ ਦਾ ਬੱਚਾ ਕਿਸੇ ਹੋਸਟਲ ’ਚ ਸੀ ਤੇ ਉੱਥੇ ਛੋਟੇ-ਛੋਟੇ ਬੱਚੇ ਵੀ ਨਸ਼ਾ ਕਰ ਰਹੇ ਸਨ। ਇਸ ਲਈ ਕੀ ਹੱਲ ਹੋਵੇ?
ਪੂਜਨੀਕ ਗੁਰੂ ਜੀ ਦਾ ਜਵਾਬ: ਆਸ਼ਰਮ ’ਚ ਤਾਂ ਬੱਚੇ ਬਿਲਕੁਲ ਸੇਫ਼ ਹਨ। ਉੱਥੇ ਫੋਨ ਵੀ ਨਹੀਂ ਹੁੰਦੇ ਤੇ ਟੀ। ਵੀ। ਵੀ ਨਹੀਂ ਹੁੰਦੇ। ਇੱਕ ਗੁਰੂਕੁਲ ਵਾਂਗ ਉਹ ਸਕੂਲ ਹਨ। ਜਿਵੇਂ ਸਾਡੇ ਪੁਰਾਤਨ ਪਵਿੱਤਰ ਵੇਦਾਂ ’ਚ ਦੱਸਿਆ ਗਿਆ ਹੈ ਅਤੇ ਇੱਕ ਟਾਈਮ ਤਾਂ ਅਜਿਹਾ ਵੀ ਸੀ ਕਿ ਉੱਥੋਂ ਦੇ ਬੱਚੇ ਪੂਰੇ ਏਸ਼ੀਆ ਦੇ ਮੈਡਲਾਂ ’ਚੋਂ 10 ਪਰਸੈਂਟ ਉਹ ਜਿੱਤ ਕੇ ਲਿਆਉਂਦੇ ਸਨ ਪੂਰੇ ਇੰਡੀਆ ਲਈ ਅਤੇ ਪੜ੍ਹਾਈ ’ਚ ਵੀ ਉਹ ਮੈਰਿਟ ਹੋਲਡਰ ਹਨ। ਬਹੁਤ ਜ਼ਿਆਦਾ ਵਧੀਆ ਪੜ੍ਹਾਈ ਹੁੰਦੀ ਹੈ ਪਰ ਹੋਰ ਥਾਵਾਂ ਬਾਰੇ ਤੁਸੀਂ ਕਹਿੰਦੇ ਹੋ ਤਾਂ ਪਹਿਲਾਂ ਤੁਹਾਨੂੰ ਜਾ ਕੇ ਚੈੱਕ ਕਰਨਾ ਚਾਹੀਦਾ ਹੈ ਕਿ ਉੱਥੇ ਨਸ਼ਾ ਜਾਂ ਅਜਿਹਾ ਕੁਝ ਤਾਂ ਨਹੀਂ ਹੈ। ਫੀਡਬੈਕ ਲਓ, ਇੱਕਦਮ ਹੋਸਟਲ ’ਚ ਨਾ ਪਾਓ ਬੱਚੇ ਨੂੰ। ਅਤੇ ਫਿਰ ਲੱਗੇ ਕਿ ਅਜਿਹਾ ਡਾਊਟ ਹੈ ਤਾਂ ਫਿਰ ਡੇ-ਸਕਾਲਰ ’ਚ ਕੋਈ ਦਿੱਕਤ ਨਹੀਂ ਹੈ ਜੇਕਰ ਤੁਹਾਡੇ ਆਸ-ਪਾਸ ਸਕੂਲ ਹੈ ਤਾਂ। ਪਰ ਉਸ ’ਚ ਵੀ ਧਿਆਨ ਜ਼ਰੂਰੀ ਹੈ ਸੋਹਬਤ ਦਾ, ਕਿਉਂਕਿ ਉਹ ਬੱਸ ’ਚ ਟਰੈਵਲ ਕਰਨਗੇ ਜਾਂ ਜਿਸ ’ਚ ਵੀ। ਨਸ਼ਾ ਤਾਂ ਹਰ ਜਗ੍ਹਾ ਹੈ ਅੱਜ, ਅਜਿਹਾ ਗੰਦਾ ਟਾਈਮ ਆ ਗਿਆ ਹੈ। ਪਰ ਉਸ ਤੋਂ ਬਚਾਅ ਲਈ ਬੱਚੇ ਲਈ ਟਾਈਮ ਦੇਣਾ ਬੈਸਟ ਤਰੀਕਾ ਹੈ।

ਸਵਾਲ : ਪੂਜਨੀਕ ਗੁਰੂ ਜੀ ਮੇਰੇ ਬੱਚੇ ਨੂੰ ਮੇਰੇ ਨਾਲ ਇੱਕ ਸ਼ਿਕਾਇਤ ਰਹਿੰਦੀ ਹੈ ਕਿ ਤੁਸੀਂ ਮੈਨੂੰ ਕਹਿੰਦੇ ਹੋ ਕਿ ਮਾਰਨਾ ਨਹੀਂ ਹੈ, ਲੜਾਈ-ਝਗੜਾ ਨਹੀਂ ਕਰਨਾ ਹੈ। ਜਦੋਂ ਇਹ ਸਕੂਲ ਜਾਂਦਾ ਹੈ ਤਾਂ ਇੱਕ ਵਾਰ ਮਾਰ ਖਾ ਕੇ ਆ ਗਿਆ, ਚੱਲੋ ਰੋਇਆ। ਦੂਜੀ ਵਾਰ ਫਿਰ ਮਾਰ ਖਾ ਕੇ ਆਇਆ ਤੇ ਕਹਿੰਦਾ ਕਿ ਮੰਮੀ ਮੈਂ ਮਾਰ ਹੀ ਖਾਂਦਾ ਰਹਾਂ? ਤਾਂ ਬੱਚੇ ਨੂੰ ਕਿਵੇਂ ਸਮਝਾਈਏ?
ਪੂਜਨੀਕ ਗੁਰੂ ਜੀ ਦਾ ਜਵਾਬ: ਬਹੁਤ ਸੌਖਾ ਤਰੀਕਾ ਹੈ। ਜੇਕਰ ਕੋਈ ਤੁਹਾਡੇ ਬੱਚੇ ਨੂੰ ਮਾਰਦਾ ਹੈ ਤਾਂ ਉੱਥੇ ਟੀਚਰ ਹਨ, ਹੈੱਡਮਾਸਟਰ ਹਨ, ਸਿੱਧਾ ਉਨ੍ਹਾਂ?ਕੋਲ ਪੇਸ਼ ਹੋਣਾ ਸਿਖਾਓ, ਕਿ ਬੇਟਾ ਜਦੋਂ ਵੀ ਕੋਈ ਤੇਰੇ ਨਾਲ ਗਲਤ ਹਰਕਤ ਕਰਦਾ ਹੈ, ਤੁਸੀਂ ਜਾਓ ਤੇ ਉਨ੍ਹਾਂ ਨੂੰ ਜਾ ਕੇ ਸ਼ਿਕਾਇਤ ਕਰੋ। ਜੇਕਰ ਉਹ ਫਿਰ ਵੀ ਗੌਰ ਨਹੀਂ ਕਰਦੇ ਤਾਂ ਤੁਹਾਨੂੰ ਆ ਕੇ ਦੱਸੇ। ਤੇ ਤੁਸੀਂ ਜਾਓ ਉਨ੍ਹਾਂ ਟੀਚਰਾਂ ਕੋਲ ਕਿ ਤੁਹਾਡੇ ਕੋਲ ਇਹ ਸ਼ਿਕਾਇਤ ਕੀਤੀ ਗਈ ਸੀ ਤਾਂ ਤੁਸੀਂ ਇਸ ’ਤੇ ਕਿਉਂ ਨਹੀਂ ਅਮਲ ਕੀਤਾ, ਕਿਉਂ ਨਹੀਂ ਐਕਸ਼ਨ ਲਿਆ। ਤਾਂ ਯਕੀਨਨ ਬੱਚਾ ਵੀ ਸਹੀ ਰਹੇਗਾ ਤੇ ਕੋਈ ਮਾਰੇਗਾ- ਕੁੱਟੇਗਾ ਵੀ ਨਹੀਂ।

ਸਵਾਲ: ਪੂਜਨੀਕ ਗੁਰੂ ਜੀ ਮੈਂ ਅਸਟਰੇਲੀਆ ਤੋਂ ਹਾਂ। ਉੱਥੇ ਵੈਸਟਰਨ ਕਲਚਰ ਹੈ। ਉੱਥੇ ਮਾਂ-ਬਾਪ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਰਾਤ ਨੂੰ ਅਲੱਗ ਰੂਮ ’ਚ ਸੌਂਣ ਲਈ ਭੇਜ ਦਿੰਦੇ ਹਨ। ਮੈਂ ਇੰਡੀਅਨ ਕਲਚਰ ਨੂੰ ਬਿਲਾਂਗ ਕਰਦਾ ਹਾਂ ਤੇ ਆਪਣੇ ਬੱਚੇ ਨੂੰ ਆਪਣੇ ਨਾਲ ਹੀ ਰੱਖਦਾ ਹਾਂ। ਤਾਂ ਜਦੋਂ ਬੱਚਾ ਸਕੂਲ ’ਚ ਜਾਂਦਾ ਹੈ ਤਾਂ ਉਸ ਨਾਲ ਵਾਲੇ ਜੋ ਫਰੈਂਡ ਉਹ ਉਸ ਨੂੰ ਬੜਾ ਟੀਜ ਕਰਦੇ ਹਨ ਕਿ ਤੁਸੀਂ ਹੁਣ ਇੰਨੇ ਵੱਡੇ ਹੋ ਗਏ ਹੁਣ ਵੀ ਆਪਣੇ ਪੇਰੈਂਟਸ ਨਾਲ ਸੌਂ ਰਹੇ ਹੋ। ਤਾਂ ਬੱਚਾ ਆ ਕੇ ਸਾਡੇ ਨਾਲ ਬਹੁਤ ਰੂਡ ਬਿਹੇਵ ਕਰਦਾ ਹੈ, ਤਾਂ ਇਸ ਦਾ ਸੋਲਿਊਸ਼ਨ ਦੱਸੋ?
ਪੂਜਨੀਕ ਗੁਰੂ ਜੀ ਦਾ ਜਵਾਬ: ਬੱਚਿਆਂ ਨੂੰ ਇਹ ਸਿਖਾਓ ਕਿ ਉਨ੍ਹਾਂ ਦਾ ਕਲਚਰ ਅਲੱਗ ਤਰ੍ਹਾਂ ਦਾ ਕਲਚਰ ਹੈ ਕਿ ਅਸੀਂ ਤੇਰਾ ਸਾਥ ਇਸ ਲਈ ਦਿੰਦੇ ਹਾਂ ਕਿ ਤੈਨੂੰ ਬਹੁਤ ਮਜ਼ਬੂਤ ਬਣਾਉਣਾ ਹੈ, ਬਹੁਤ ਬਹਾਦਰ ਬਣਾਉਣਾ ਹੈ। ਤੁਸੀਂ ਇੱਕ ਤਿਣਕਾ ਚੁੱਕ ਕੇ ਦਿਖਾਓ ਕਿ ਇੱਕ ਤਿਣਕਾ ਇੰਜ ਟੁੱਟ ਗਿਆ, ਤਿੰਨ ਤਿਣਕੇ ਜੋੜ ਕੇ ਦਿਖਾਓ ਕਿ ਕਿੰਨਾ ਜ਼ੋਰ ਲੱਗਦਾ ਹੈ ਤਾਂ ਇਸ ਲਈ ਅਸੀਂ ਤੇਰੀ ਸਟੈਂ੍ਰਥ (ਤਾਕਤ) ਹਾਂ। ਤੇਰੇ ਨਾਲ ਇਸ ਲਈ ਹਾਂ। ਉਹ ਇਕੱਲੇ ਰਹਿੰਦੇ ਹਨ ਤਾਂ ਦੇਖੋ ਇੱਕ ਤਿਣਕਾ ਇੱਕਦਮ ਟੱੁਟ ਗਿਆ। ਤਿੰਨ ਤਿਣਕੇ ਇਕੱਠੇ ਲਓ, ਨਹੀਂ ਟੁੱਟਦੇ। ਤਾਂ ਇਸ ਤਰ੍ਹਾਂ ਅਸੀਂ?ਤੇਰੀ ਸਟ੍ਰੈਂਥ ਵਧਾ ਰਹੇ ਹਾਂ। ਤਾਂ ਕਿ ਤੂੰ ਹੋਰ ਮਜ਼ਬੂਤ ਬਣੇਂ। ਤਾਂ ਤੂੰ ਪ੍ਰਾਊਡ (ਮਾਣ) ਮਹਿਸੂਸ ਕਰ ਕਿ ਤੰੂ ਉਸ ਕਲਚਰ ਦਾ ਜੰਮਿਆ ਹੋਇਆ ਹੈਂ, ਜਿਸ ’ਚ ਪਾਵਰ ਦਿੱਤੀ ਜਾਂਦੀ ਹੈ ਤੇ ਮਜ਼ਬੂਤ ਕੀਤਾ ਜਾਂਦਾ ਹੈ, ਏਕਤਾ ਦਾ ਪਾਠ ਪੜ੍ਹਾਇਆ ਜਾਂਦਾ ਹੈ।
ਸਵਾਲ: ਪੂਜਨੀਕ ਗੁਰੂ ਜੀ ਮੇਰੀਆਂ ਟਵਿੰਸ ਬੇਟੀਆਂ ਹਨ। ਉਹ ਦੋਵੇਂ ਹੀ ਇੱਕ-ਦੂਜੇ ਤੋਂ ਅਪੋਜਿਟ ਹਨ। ਤਾਂ ਉਨ੍ਹਾਂ ਨੂੰ ਕਿਵੇਂ ਟ੍ਰੀਟ ਕਰਾਂ?
ਪੂਜਨੀਕ ਗੁਰੂ ਜੀ ਦਾ ਜਵਾਬ: ਉਂਜ ਆਮ ਤੌਰ ’ਤੇ ਤਾਂ ਇਹ ਸੁਣਿਆ ਜਾਂਦਾ ਹੈ ਕਿ ਜੋ ਟਵਿੰਸ ਹੁੰਦੇ ਹਨ ਉਹ ਇੱਕੋ-ਜਿਹੇ ਹੀ ਹੁੰਦੇ ਹਨ। ਅਤੇ ਕਦੇ-ਕਦਾਈਂ ਕਿਸੇ ਕੇਸ ’ਚ ਸੁਣਨ ’ਚ ਆਉਂਦਾ ਹੈ ਕਿ ਉਹ ਬਿਲਕੁਲ ਵੱਖ ਨੇਚਰ ਦੇ ਹੋ ਸਕਦੇ ਹਨ। ਅਜਿਹਾ ਸੁਣਿਆ ਕਰਦੇ ਸੀ, ਪਰ ਅੱਜ ਪਹਿਲੀ ਵਾਰ ਸਾਹਮਣੇ ਆਇਆ ਹੈ ਕਿ ਅਜਿਹਾ ਵੀ ਹੁੰਦਾ ਹੈ। ਤਾਂ ਅਜੇ ਉਹ ਛੋਟੀਆਂ ਹਨ ਤਾਂ ਬਹੁਤ ਸੌਖਾ ਹੈ ਉਨ੍ਹਾਂ ਦਾ ਨੇਚਰ ਬਦਲਣਾ। ਦੋਵਾਂ ਦੀਆਂ ਜੋ ਨਜਾਇਜ਼ ਚੀਜ਼ਾਂ (ਮੰਗਾਂ) ਹਨ ਉਨ੍ਹਾਂ ਨੂੰ ਅਵੋਇਡ ਕਰੋ ਤੇ ਜਾਇਜ਼ ਮੰਨ ਲਓ ਤਾਂ ਦੋਵੇਂ ਇੱਕ ਲਾਈਨ ’ਚ ਆ ਜਾਣਗੀਆਂ। ਤਾਂ ਫਿਰ ਬਹੁਤ ਸੌਖਾ ਹੋ ਜਾਵੇਗਾ ਉਨ੍ਹਾਂ ਨਾਲ ਤੁਹਾਨੂੰ ਰਹਿਣਾ, ਉਨ੍ਹਾਂ ਦਾ ਪਾਲਣ-ਪੋਸ਼ਣ ਕਰਨਾ।

Saint Dr MSG

ਸਵਾਲ: ਪੂਜਨੀਕ ਗੁਰੂ ਜੀ ਅੱਜ-ਕੱਲ੍ਹ ਛੋਟੇ ਸ਼ਹਿਰਾਂ ’ਚ ਪ੍ਰੌਬਲਮ ਆ ਰਹੀ ਹੈ ਕਿ ਇੱਕ-ਇੱਕ ਬੱਚਾ ਹੈ। ਉਹ ਹਾਇਰ ਐਜੂਕੇਸ਼ਨ ਲਈ ਬਾਹਰ ਚਲਾ ਜਾਂਦਾ ਹੈ। ਉਸ ਤੋਂ ਬਾਅਦ ਉੱਥੇ ਹੀ ਸੱੈਟ ਹੋ ਜਾਂਦਾ ਹੈ। ਪਰ ਮਾਂ-ਬਾਪ ਕਹਿੰਦੇ ਹਨ ਕਿ ਸਾਡਾ ਉੱਥੇ ਦਿਲ ਨਹੀਂ ਲੱਗਦਾ, ਅਸੀਂ ਤਾਂ ਇੱਥੇ ਹੀ ਰਹਾਂਗੇ। ਸਾਡੇ ਸੰਗੀ-ਸਾਥੀ ਸਾਰੇ ਇੱਥੇ ਰਹਿ ਰਹੇ ਹਨ। ਤਾਂ ਅਜਿਹੇ ’ਚ ਉਨ੍ਹਾਂ ਦੀ ਸੰਭਾਲ ਕਰਨ ਲਈ ਕੋਈ ਨਹੀਂ ਰਹਿੰਦਾ ਤੇ ਜੋ ਬੱਚਾ ਹੈ ਉਹ ਵੀ ਉੱਥੇ ਇਕੱਲਾ ਹੁੰਦਾ ਹੈ।
ਪੂਜਨੀਕ ਗੁਰੂ ਜੀ ਦਾ ਜਵਾਬ: ਆਮ ਕਹਾਵਤ ਹੈ ਰਾਜਸਥਾਨ ’ਚ ਸਾਡੇ ਉੱਥੇ ਬੋਲਿਆ ਕਰਦੇ ਸਨ ਕਿ ਚਿੜੀ ਜਦੋਂ ਆਪਣੇ ਆਲ੍ਹਣੇ ’ਚ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਮੈਂ ਬਹੁਤ ਸੇਫ਼ ਹਾਂ। ਆਲ੍ਹਣੇ ’ਚੋਂ ਉੱਡ ਕੇ ਜਦੋਂ ਬਾਹਰ ਜਾਂਦੀ ਹੈ ਤਾਂ ਖੇਤ ਮਿਲ ਜਾਂਦਾ ਹੈ। ਖਾਣ ਦਾ ਬਹੁਤ ਸਾਮਾਨ ਮਿਲ ਜਾਂਦਾ ਹੈ, ਬਹੁਤ ਕੁਝ ਮਿਲ ਜਾਂਦਾ ਹੈ। ਤਾਂ ਇੱਦਾਂ ਹੀ ਬੱਚੇ ਨੂੰ ਤਰੱਕੀ ਲਈ ਤੁਸੀਂ ਹੀ ਭੇਜਦੇ ਹੋ ਉਨ੍ਹਾਂ ਨੂੰ ਬਾਹਰ। ਪਰ ਉਨ੍ਹਾਂ ਨੂੰ ਇਹ ਵੀ ਸਿੱਖਿਆ ਹੋਣੀ ਚਾਹੀਦੀ ਹੈ ਕਿ ਤੁਸੀਂ ਉਨ੍ਹਾਂ ਨਾਲ ਜੁੜੇ ਰਹੋ। ਅੱਜ-ਕੱਲ੍ਹ ਤਾਂ ਬਹੁਤ ਸਾਧਨ ਹਨ। ਤੁਸੀਂ ਵੀਡੀਓ ਜ਼ਰੀਏ ਤੇ ਫੋਨ ਜ਼ਰੀਏ ਉਨ੍ਹਾਂ ਨਾਲ ਜੁੜੇ ਰਹਿ ਸਕਦੇ ਹੋ ਅਤੇ ਫਿਰ ਉਹ ਪਿਆਰ ਜੇਕਰ ਨਹੀਂ ਟੁੱਟੇਗਾ ਤਾਂ ਛੁੱਟੀ ਦੇ ਜੋ ਦਿਨ ਹਨ, ਸ਼ਨਿੱਚਰਵਾਰ ਦੇ ਦਿਨ ਕੋਸ਼ਿਸ਼ ਕਰੋ ਕਿ ਉਹ ਤੁਹਾਡੇ ਕੋਲ ਆਵੇ ਜਾਂ ਤੁਸੀਂ ਉਨ੍ਹਾਂ ਕੋਲ ਜਾਓ। ਤਾਂ ਇੰਜ ਸਮਝੌਤਾ ਕਰਕੇ ਚੱਲੋਗੇ ਤਾਂ ਦੋਵੇਂ ਹੀ ਖੁਸ਼ ਰਹੋਗੇ ਤੇ ਦੋਵੇਂ ਹੀ ਤਰੱਕੀ ਕਰੋਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ