ਪੂਜਨੀਕ ਗੁਰੂ ਜੀ ਨੇ ਮੰਦਬੁੱਧੀਆਂ ਦੀ ਸਾਰ-ਸੰਭਾਲ ਅਤੇ ਇਲਾਜ ਕਰਵਾ ਕੇ ਘਰ ਪਹੁੰਚਾਉਣ ਵਾਲੇ ਟਾਪ ਸੇਵਾਦਾਰ ਨੂੰ ਕੀਤਾ ਸਨਮਾਨਿਤ
ਸਰਸਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਰਹਿਮੋ-ਕਰਮ (ਗੁਰਗੱਦੀਨਸ਼ੀਨੀ) ਦਿਵਸ ਦਾ ‘ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਵਸ ਭੰਡਾਰਾ’ ਡੇਰਾ ਸੱਚਾ ਸੌਦਾ ਦੀ ਕਰੋੜਾਂ ਦੀ ਸਾਧ-ਸੰਗਤ ਨੇ ਮੰਗਲਵਾਰ ਨੂੰ ਦੇਸ਼ ਅਤੇ ਦੁਨੀਆਂ ’ਚ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਪੁੱਜੀ। ਸਾਧ-ਸੰਗਤ ਦੇ ਭਾਰੀ ਉਤਸ਼ਾਹ ਅੱਗੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਸਾਰੇ ਇੰਤਜਾਮ ਛੋਟੇ ਪੈ ਗਏ। ਸ਼ਾਹ ਸਤਿਨਾਮ ਜੀ ਧਾਮ ਦੇ ਮੁੱਖ ਪੰਡਾਲ ਸਮੇਤ 87 ਏਕੜ ’ਚ ਬਣਾਏ ਗਏ ਵੱਖ-ਵੱਖ ਪੰਡਾਲਾਂ ’ਚ ਪੈਰ ਰੱਖਣ ਤੱਕ ਦੀ ਜਗ੍ਹਾ ਨਹੀਂ ਸੀ। ਚਾਰੋਂ ਪਾਸੇ ਨੱਚਦੇ-ਗਾਉਂਦੇ, ਖੁਸ਼ੀ ’ਚ ਝੂਮਦੇ ਸ਼ਰਧਾਲੂ ਹੀ ਨਜ਼ਰ ਆ ਰਹੇ ਸਨ।
ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਨਲਾਈਨ ਗੁਰੂਕੁਲ ਜ਼ਰੀਏ ਵੱਡਾ ਰੂਹਾਨੀ ਸਤਿਸੰਗ ਫਰਮਾਇਆ, ਜਿਸਨੂੰ ਸਾਧ-ਸੰਗਤ ਨੇ ਵੱਡੀਆਂ-ਵੱਡੀਆਂ ਸਕਰੀਨਾਂ ਜ਼ਰੀਏ ਇਕਾਗਰਚਿੱਤ ਹੋ ਕੇ ਸਰਵਣ ਕੀਤਾ । ਇਸ ਮੌਕੇ ਪੂਜਨੀਕ ਗੁਰੂ ਜੀ ਨੇ ਇਨਸਾਨੀਅਤ ਮੁਹਿੰਮ ਤਹਿਤ ਸੜਕਾਂ ’ਤੇ ਬਦਹਾਲ ਘੁੰਮਦੇ ਮੰਦਬੁੱਧੀਆਂ ਦੀ ਸਾਰ-ਸੰਭਾਲ ਅਤੇ ਉਨ੍ਹਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਪਹੰੁਚਾਉਣ ’ਚ ਟਾਪ ਰਹਿਣ ਵਾਲੇ ਰਾਜਸਥਾਨ ਦੇ ਬਲਾਕ ਕੇਸਰੀਸਿੰਘਪੁਰ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਰਾਜਿੰਦਰਪਾਲ ਇੰਸਾਂ ਨੂੰ ਸ਼ਾਨਦਾਰ ਟਰਾਫੀ ਅਤੇ ਪ੍ਰੇਮ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ।
ਇਸ ਬਹਾਦਰ ਸੇਵਾਦਾਰ ਨੇ 125 ਮੰਦਬੁੱਧੀਆਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਘਰ ਪਹੰੁਚਾਇਆ। ਰਾਜਿੰਦਰ ਪਾਲ ਇੰਸਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਟ੍ਰੇਨ ਦੇ ਅੱਗੇ ਆ ਰਹੀ ਇੱਕ ਔਰਤ ਨੂੰ ਵੀ ਮੌਤ ਦੇ ਮੂੰਹ ਤੋਂ ਬਚਾਇਆ।
Welfare Work
ਨਾਲ ਹੀ ਮਾਨਵਤਾ ਭਲਾਈ ਦੇ 155ਵੇਂ ਕੰਮ ਪੇਡ ਕੈਂਪੇਨ (Paid) ਅਤੇ 156ਵੇਂ ਕੰਮ ਫਾਸਟਰ ਕੈਂਪੇਨ ਦਾ ਆਗਾਜ਼ ਕੀਤਾ । ਪੇਡ ਕੈਂਪੇਨ ਦੇ ਤਹਿਤ ਸਾਧ-ਸੰਗਤ ਆਪਣੀ ਇੱਕ ਦਿਨ ਦੀ ਸੈਲਰੀ (ਆਮਦਨ) ਜ਼ੂਰਰਤਮੰਦਾਂ ਦੀ ਮੱਦਦ ਕਰਨ ’ਚ ਖਰਚ ਕਰੇਗੀ ਦੂਜੇ ਪਾਸੇ ਫਾਸਟਰ ਕੈਂਪੇਨ ਦੇ ਤਹਿਤ ਆਪਣੇ ਵਾਹਨਾਂ ’ਚ ਫਰਸਟ ਏਡ ਕਿੱਟ ਰੱਖੇਗੀ ਤਾਂ ਕਿ ਰਸਤੇ ’ਚ ਕਿਸੇ ਹਾਦਸਾਗ੍ਰਸਤ ਮਿਲੇ ਵਿਅਕਤੀ ਦੀ ਜਾਨ ਬਚਾਈ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।