ਜੇਤੂ ਟੀਮਾਂ ਨੂੰ ਵੱਡੀਆਂ ਰਾਸ਼ੀਆਂ ਨਾਲ ਕੀਤਾ ਜਾਵੇਗਾ ਸਨਮਾਨਿਤ
(ਅਨਿਲ ਲੁਟਾਵਾ) ਅਮਲੋਹ। ਐਨ ਆਰ ਆਈ ਸਪੋਰਟਸ ਕਲੱਬ ਅਮਲੋਹ ਵੱਲੋਂ ਚਾਰ ਦਿਨਾਂ 12ਵਾਂ ਆਲ ਇੰਡੀਆ ਹਾਕੀ ਟੂਰਨਾਂਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਮਲੋਹ ਦੇ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ ਜਿਸਦੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਧਾਨ ਸਿੰਦਰਮੋਹਨ ਪੂਰੀ, ਰੁਪਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਆਲ ਇੰਡੀਆ ਹਾਕੀ ਟੂਰਨਾਂਮੈਂਟ 23 ਫਰਵਰੀ ਤੋਂ ਸ਼ੁਰੂ ਹੋਵੇਗਾ ਅਤੇ 26 ਫਰਵਰੀ ਨੂੰ ਫਾਈਨਲ ਮੁਕਾਬਲੇ ਹੋਣਗੇ ਜਿਸ ਵਿੱਚ ਨੈਂਸ਼ਨਲ ਪੱਧਰ ਦੀਆਂ ਲੜਕਿਆਂ ਤੇ ਲੜਕੀਆਂ ਦੀਆਂ ਟੀਮਾਂ ਭਾਗ ਲੈਣਗੀਆਂ। ਉਹਨਾਂ ਦੱਸਿਆ ਕਿ ਲੜਕਿਆਂ ਦੀ ਫਸਟ ਟੀਮ ਨੂੰ 55000 ਰੁਪਏ ਸੈਕਿੰਡ ਨੂੰ 35000 ਰੁਪਏ ਉਥੇ ਹੀ ਲੜਕੀਆਂ ਦੀ ਫਸਟ ਟੀਮ ਨੂੰ 25000 ਰੁਪਏ ਅਤੇ ਸੈਕਿੰਡ ਨੂੰ 15000 ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਹਾਕੀ ਟੂਰਨਾਮੈਂਟ ਦਾ ਉਦਘਾਟਨ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਕਰਨਗੇ। ਉਹਨਾਂ ਅੱਗੇ ਦੱਸਿਆ ਕਿ ਹਾਕੀ ਟੂਰਨਾਮੈਂਟ ਲਈ ਇੰਟਰਨੈਸ਼ਨਲ ਪੱਧਰ ਦੀਆਂ ਟੀਮਾਂ ਪਹੁੰਚ ਚੁਕੀਆਂ ਹਨ ਤੇ ਐਨ ਆਰ ਆਈਜ਼ ਅਤੇ ਇਲਾਕੇ ਦੇ ਲੋਕਾਂ ਦਾ ਵੀ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਹਨਾਂ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਟੂਰਨਾਮੈਂਟ ਦਾ ਆਨੰਦ ਮਾਣਨ ਅਤੇ ਖਿਡਾਰੀਆਂ ਦਾ ਹੌਂਸਲਾ ਅਫਜ਼ਾਈ ਕਰਨ। ਇਸ ਮੌਕੇ ਰੁਪਿੰਦਰ ਸਿੰਘ ਹੈਪੀ ਵਾਇਸ ਪ੍ਰਧਾਨ, ਪਵਨ ਕਾਲੀਆ ਖਜਾਨਚੀ, ਹੈਪੀ ਸੂਦ ਪ੍ਰੈੱਸ ਸੈਕਟਰੀ, ਡਾ ਅਸ਼ੋਕ ਬਾਤਿਸ਼ ਸੈਕਟਰੀ, ਠੇਕੇਦਾਰ ਮਨਜੀਤ ਸੇਖੋਂ ਜਨਰਲ ਸੈਕਟਰੀ, ਹਾਕੀ ਕੋਚ ਮੁਨੀਸ਼ ਸ਼ਰਮਾਂ,ਹੈਪੀ ਸੇਢਾ ਸਪੌਕਸਮੈਨ ਆਦਿ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ