ਚੇਨਈ (ਏਜੰਸੀ)। ਦੇਸ਼ ਦੇ ਪਹਿਲੇ ਹਾਈਬ੍ਰਿਡ ਰਾਕੇਟ ਮਿਸ਼ਨ ਨੂੰ ਐਤਵਾਰ ਨੂੰ ਇੱਥੇ ਸਫਲਤਾਪੂਰਵਕ ਲਾਂਚ ਕੀਤਾ ਗਿਆ। ਇਸ ‘ਚ ਰੀਯੂਜੇਬਲ ਲਾਂਚ ਵ੍ਹੀਕਲ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਡਾ. ਏ.ਪੀ.ਜੇ. ਅਬਦੁਲ ਕਲਾਮ ਸੈਟੇਲਾਈਟ ਲਾਂਚ ਵਹੀਕਲ (ਐਸ.ਐਲ.ਵੀ.) ਮਿਸ਼ਨ-2023 ਨਾਂਅ ਦੇ ਇਸ ਲਾਂਚ ਵਿੱਚ ਰਾਕੇਟ ਨੇ 150 ਪੀਆਈਸੀਓ ਸੈਟੇਲਾਈਟਾਂ ਨੂੰ ਲਿਜਾਇਆ ਗਿਆ ਹੈ।
ਜਿਨ੍ਹਾਂ ਨੂੰ ਦੇਸ਼ ਭਰ ਵਿੱਚ 6ਵੀਂ ਤੋਂ 12ਵੀਂ ਜਮਾਤ ਦੇ 5,000 ਵਿਦਿਆਰਥੀਆਂ ਦੁਆਰਾ ਡਿਜ਼ਾਈਨ ਅਤੇ ਵਿਕਸਤ ਕੀਤਾ ਗਿਆ ਹੈ। ਮਾਰਟਿਨ ਫਾਊਂਡੇਸ਼ਨ ਨੇ ਇਹ ਮਿਸ਼ਨ ਡਾ.ਏ.ਪੀ.ਜੇ ਅਬਦੁਲ ਕਲਾਮ ਇੰਟਰਨੈਸ਼ਨਲ ਫਾਊਂਡੇਸ਼ਨ (ਏ.ਕੇ.ਆਈ.ਐਫ.) ਅਤੇ ਸਪੇਸ ਜ਼ੋਨ ਇੰਡੀਆ ਦੇ ਸਹਿਯੋਗ ਨਾਲ ਕੀਤਾ ਹੈ। ਸਾਊਂਡਿੰਗ ਰਾਕੇਟ ਦੀ ਵਰਤੋਂ ਕਰਕੇ ਵੀ ਉਪਗ੍ਰਹਿ ਲਾਂਚ ਕੀਤਾ ਗਿਆ ਹੈ।
ਇਨ੍ਹਾਂ ਸੈਟੇਲਾਈਟਾਂ ਦੀ ਮੁੜ ਵਰਤੋਂ ਕੀਤੀ ਜਾਵੇਗੀ
ਸਾਊਂਡਿੰਗ ਸੈਟੇਲਾਈਟ ਲਈ ਲਾਂਚਿੰਗ ਸੁਵਿਧਾ ਕੇਲਮਬਕਕਮ ਉਪਨਗਰ ਦੇ ਪੱਟੀਪੁਲਮ ਵਿਖੇ ਹੈ ਅਤੇ ਸਾਊਂਡਿੰਗ ਰਾਕੇਟ, ਜਿਸ ਨੂੰ ਹਾਈਬ੍ਰਿਡ ਰਾਕੇਸ਼ ਵੀ ਕਿਹਾ ਜਾਂਦਾ ਹੈ, ਦਾ ਲਾਂਚ ਇਸ ਸਥਾਨ ਤੋਂ ਹੈ। ਏਕੇਆਈਐਫ ਦੀ ਸਥਾਪਨਾ ਮਰਹੂਮ ਰਾਸ਼ਟਰਪਤੀ ਅਤੇ ਉੱਘੇ ਵਿਗਿਆਨੀ ਡਾਕਟਰ ਅਬਦੁਲ ਕਲਾਮ ਦੇ ਪੋਤਰਿਆਂ ਨੇ ਕੀਤੀ ਸੀ। ਸਪੇਸ ਜ਼ੋਨ ਪ੍ਰਾਈਵੇਟ ਲਿਮਟਿਡ ਦੇ ਸੀਈਓ ਡਾਕਟਰ ਆਨੰਦ ਮੇਗਾਲਿੰਗਮ ਨੇ ਦੱਸਿਆ ਕਿ ਰਾਕੇਟ ਕਰੀਬ 5-6 ਕਿਲੋਮੀਟਰ ਦੀ ਉਚਾਈ ਤੱਕ ਉੱਡਿਆ ਅਤੇ ਫਿਰ ਸਮੁੰਦਰ ਵਿੱਚ ਡਿੱਗ ਗਿਆ।
ਪੂਰਾ ਮਿਸ਼ਨ ਸਾਢੇ ਅੱਠ ਮਿੰਟ ਚੱਲਿਆ। ਇਸ ਦੌਰਾਨ ਸੈਟੇਲਾਈਟ ਦੁਆਰਾ ਹਰ ਸਕਿੰਟ ਦਾ ਡਾਟਾ ਰਿਕਾਰਡ ਕੀਤਾ ਗਿਆ। ਸੈਟੇਲਾਈਟਾਂ ਦੀ ਸੁਰੱਖਿਅਤ ਲੈਂਡਿੰਗ ਲਈ ਪੈਰਾਸ਼ੂਟ ਦੀ ਮੱਦਦ ਲਈ ਗਈ ਅਤੇ ਲੈਂਡਿੰਗ ਤੋਂ ਬਾਅਦ ਸਾਰੇ ਸੈਟੇਲਾਈਟਾਂ ਨੂੰ ਬਰਾਮਦ ਕਰ ਲਿਆ ਗਿਆ ਅਤੇ ਉਨ੍ਹਾਂ ਸਾਰਿਆਂ ਤੋਂ ਡਾਟਾ ਇਕੱਠਾ ਕੀਤਾ ਜਾਵੇਗਾ। ਇਨ੍ਹਾਂ ਸੈਟੇਲਾਈਟਾਂ ਦੀ ਮੁੜ ਵਰਤੋਂ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।