ਅੰਟਲਾਂਟਿਕ ਮਹਾਂਸਾਗਰ ਦੇ ਉਪਰ ਉੱਡ ਰਹੇ ਚੀਨ ਦੇ ਜਾਸੂਸੀ ਗੁਬਾਰਿਆਂ ਨੂੰ ਨਸ਼ਟ ਕਰਨ ਤੋਂ ਬਾਅਦ ਚੀਨ-ਅਮਰੀਕੀ ਸਬੰਧਾਂ ’ਚ ਤਣਾਅ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਜਾਸੂਸੀ ਗੁਬਾਰਿਆਂ ਨੂੰ ਨਸ਼ਟ ਕਰਨ ਤੋਂ ਘਟਨਾ ਨਾਲ ਚੀਨ ਇਸ ਕਦਰ ਦੁਖੀ ਹੋਇਆ ਹੈ ਕਿ ਉਸ ਨੇ ਵਾਸ਼ਿੰਗਟਨ ਨੂੰ ਅੰਜ਼ਾਮ ਭੁਗਤਣ ਦੀ ਧਮਕੀ ਦੇ ਦਿੱਤੀ ਹੈ। ਅਮਰੀਕੀ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਸ਼ੀ ਪੈਲੋਸੀ ਤੇ ਤਾਈਵਾਨ ਦੌਰੇ ਤੋਂ ਬਾਅਦ ਚੀਨ-ਅਮਰੀਕੀ ਰਿਸ਼ਤਿਆਂ ’ਚ ਕੁੜੱਤਣ ਦਾ ਜੋ ਦੌਰ ਸ਼ੁਰੂ ਹੋਇਆ ਹੈ, ਉਹ ਚੀਨ-ਅਮਰੀਕੀ ਸਬੰਧਾਂ ਦੇ ਇਤਿਹਾਸ ਦੇ ਸਭ ਤੋਂ ਬੁਰੇ ਦੌਰ ’ਚ ਪਹੁੰਚ ਗਿਆ ਹੈ ਪੇਲੋਸੀ ਦੇ ਤਾਇਵਾਨ ਦੌਰੇ ਸਬੰਧੀ ਚੀਨ ਅਮਰੀਕਾ ਨੂੰ ਭਾਰੀ ਕੀਮਤ ਤਾਰਨ ਦੀ ਧਮਕੀ ਦੇ ਚੁੱਕਾ ਹੈ ਚੀਨ ਦਾ ਕਹਿਣਾ ਹੈ ਕਿ ਅਮਰੀਕਾ ਦੇ ਇਸ ਕਦਮ ਨਾਲ ਚੀਨ-ਅਮਰੀਕੀ ਰਿਸ਼ਤੇ ਗੰਭੀਰ ਤੌਰ ’ਤੇ ਨੁਕਸਾਨੇ ਹੋਏ ਹਨ।
Chinese spy balloon
ਕੋਈ ਦੋ ਰਾਇ ਨਹੀਂ ਕਿ ਚੀਨ-ਅਮਰੀਕੀ ਸਬੰਧਾਂ ’ਚ ਚੱਲ ਰਹੀ ਖਿੱਚੋਤਾਣ ਵਿਚਕਾਰ ਗੁਬਾਰਿਆਂ ਘਟਨਾ ਨੇ ਇੱਕ ਤਰ੍ਹਾਂ ਨਾਲ ਅੱਗ ’ਚ ਘਿਓ ਪਾਉਣ ਦਾ ਕੰਮ ਕੀਤਾ ਹੈ। ਸਵਾਲ ਇਹ ਹੈ ਕਿ ਰੂਸ-ਯੂਕਰੇਨ ਜੰਗ ਤੇ ਤਾਈਵਾਨ ਮਸਲੇ ਤੋਂ ਬਾਅਦ ਚੀਨ-ਅਮਰੀਕਾ ਸਬੰਧਾਂ ’ਤੇ ਗੁਬਾਰੇ ਕੇਸ ’ਚ ਸਾਹਮਣੇ ਆਉਣਗੇ ਪੂਰੇ ਘਟਨਾਕ੍ਰਮ ਦਾ ਬਾਰੀਕੀ ਨਾਲ ਵਿਸੇਸ਼ਲੇਸ਼ਣ ਕਰੀਏ ਤਾਂ ਸਾਫ਼ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਅਮਰੀਕੀ ਸੁਰੱਖਿਆ ਬਲਾਂ ਵੱਲੋਂ ਗੁਬਾਰੇ ਸੁੱਟੇ ਜਾਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਚੀਨ ਵੱਲੋਂ ਪ੍ਰਤੀਕਿਰਿਆ ਆਈ ਹੈ, ਉਹ ਜ਼ਰੂਰਤ ਤੋਂ ਜਿਆਦਾ ਕਠੋਰਤਾ ਵਾਲੀ ਹੈ।
ਸਾਧਾਰਨ ਜਿਹੀ ਗੱਲ ਹੈ ਕਿ ਅਮਰੀਕਾ ਜਾਂ ਕਿਸੇ ਦੂਜੇ ਵਿਰੋਧੀ ਰਾਸ਼ਟਰ ਦਾ ਗੁਬਾਰਾ ਚੀਨ ਦੀਆਂ ਹਵਾਈ ਸਰਹੱਦਾਂ ’ਚ ਪ੍ਰਵੇਸ਼ ਕਰ ਜਾਂਦਾ ਤਾਂ ਚੀਨ ਦੀ ਕੀ ਪ੍ਰਤੀਕਿਰਿਆ ਹੁੰਦੀ ਕੀ ਉਸ ਦੀ ਪੀਪਲਸ ਲਿਬ੍ਰੇਸ਼ਨ ਆਰਮੀ ਚੁੱਪਚਾਪ ਉਸ ਨੂੰ ਚੀਨੀ ਆਸਮਾਨ ’ਚ ਉਡਦੇ ਹੋਏ ਦੇਖਦੀ ਰਹਿੰਦੀ ਹਲਾਂਕਿ, ਚੀਨ-ਵਾਰ-ਵਾਰ ਸਫ਼ਾਈ ਦੇ ਰਿਹਾ ਸੀ ਕਿ ਇਹ ਮੌਸਮ ਸਬੰਧੀ ਜਾਣਕਾਰੀਆਂ ਦੇਣ ਵਾਲਾ ਸਾਧਾਰਨ ਗੁਬਾਰਾ ਹੈ, ਜੋ ਹਵਾ ਦੇ ਬਹਾਅ ਦੀ ਵਜ੍ਹਾ ਨਾਲ ਅਮਰੀਕੀ ਸੀਮਾ ’ਚ ਚਲਾ ਗਿਆ ਪਰ ਇਸ ਨੂੰ ਮਾਰ ਸੁੱਟਣ ਤੋਂ ਬਾਅਦ ਜਿਸ ਤਰ੍ਹਾਂ ਦੀ ਤਲਖ ਪ੍ਰਤੀਕਿਰਿਆ ਚੀਨ ਵੱਲੋਂ ਆਈ ਹੈ, ਉਸ ਨਾਲ ਇਨ੍ਹਾਂ ਚਿੰਤਾਵਾਂ ਨੂੰ ਬਲ ਮਿਲਦਾ ਹੈ ਕਿ ਜ਼ਰੂਰ ਗੁਬਾਰਿਆਂ ਦਾ ਕੋਈ ਮਕਸਦ ਕੁਝ ਹੋਰ ਹੀ ਸੀ ਗੁਬਾਰੇ ਚਾਹੇ ਜਾਸੂਸੀ ਦੇ ਮਕਸਦ ਨਾਲ ਅਮਰੀਕੀ ਸਰਹੱਦਾਂ ’ਚ ਆਇਆ ਹੋਵੇ ਜਾਂ ਰਸਤਾ ਭਟਕਣ ਕਾਰਨ ਪਰ ਇਸ ਨੂੰ ਚੀਨ-ਅਮਰੀਕੀ ਰਿਸ਼ਤਿਆਂ ਦੀ ਸਾਧਰਨ ਹੁੰਦੀਆਂ ਪ੍ਰਕਿਰਿਆਂ ’ਤੇ ਜ਼ਰੂਰ ਪਾਣੀ ਫੇਰ ਦਿੱਤਾ ਹੈ।
ਕਾਰੋਬਾਰੀ ਜੰਗ ਕਾਰਨ ਰਿਸ਼ਤੇ ਹੋਏ ਪ੍ਰਭਾਵਿਤ
ਸੱਚ ਤਾਂ ਇਹ ਹੈ ਕਿ ਪਿਛਲੇ ਇੱਕ ਦਹਾਕੇ ’ਚ ਚੀਨ-ਅਮਰੀਕੀ ਸਬੰਧ ਲਗਾਤਾਰ ਤਲਖ ਹੋਏ ਹਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ’ਚ ਕਾਰੋਬਾਰੀ ਜੰਗ ਦੇ ਚੱਲਦਿਆਂ ਦੋਵਾਂ ਦੇਸ਼ਾਂ ਦੇ ਰਿਸ਼ਤੇ ਪ੍ਰਭਾਵਿਤ ਹੋਏ। ਸਾਲ 2021 ’ਚ ਰਾਸ਼ਟਰਪਤੀ ਜੋ ਬਾਇਡੇਨ ਦੇ ਸੱਤਾ ’ਚ ਆਉਣ ਤੋਂ ਬਾਅਦ ਵੀ ਰਿਸ਼ਤਿਆਂ ’ਚ ਤਲਖੀਅਤ ਬਣੀ ਰਹੀ। ਹਿੰਦ ਮਹਾਂਸਾਗਰ ਖੇਤਰ ’ਚ ਚੀਨ ਦੇ ਵਧਦੇ ਦਖ਼ਲ ਨਾਲ ਦੋਵਾਂ ਵੱਡੀਆਂ ਅਰਥਵਿਵਸਥਾਵਾਂ ਦੇ ਵਿਚਕਾਰ ਤਣਾਅ ਦੇ ਨਵੇਂ ਮੋਰਚੇ ਖੁੱਲ ਗਏ।
Chinese spy balloon
ਰੂਸ-ਯੂਕਰੇਨ ਜੰਗ ਸਬੰਧੀ ਵੀ ਅਮਰੀਕਾ ਦੀਆਂ ਭੁੁਕੁਟੀਆਂ ਤਣੀਆਂ ਹੋਈਆਂ ਹਨ। ਤਾਈਵਾਨ ਦੇ ਮੋਰਚਿਆਂ ’ਤੇ ਵੀ ਚੀਨ ਦੇ ਹਮਲਾਵਰ ਰੁਖ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਸਾਧਾਰਨ ਨਹੀਂ ਹੋਣ ਦਿੱਤਾ ਪਰ ਇਨ੍ਹਾਂ ਸਾਰਿਆਂ ਦੇ ਬਾਵਜੂਦ ਕੂਟਨੀਤੀ ਆਪਣਾ ਕੰਮ ਕਰਦੀ ਰਹੀ ਅਤੇ ਹੌਲੀ-ਹੌਲੀ ਰਿਸ਼ਤਿਆਂ ’ਤੇ ਜਮੀ ਬਰਫ਼ ਦੇ ਪਿਘਲਣ ਦੇ ਆਸਾਰ ਦਿਖਣ ਲੱਗੇ ਸਨ। ਪੰਜ ਸਾਲ ਬਾਅਦ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਦੇ ਚੀਨ ਜਾਣ ਦਾ ਪ੍ਰੋਗਰਾਮ ਤੈਅ ਹੋਇਆ ਪਰ ਗੁਬਾਰੇ ਪ੍ਰਕਰਨ ਨੇ ਬਿਲੰਕਨ ਦੇ ਦੌਰੇ ਦੀ ਵੀ ਹਵਾ ਕੱਢ ਦਿੱਤੀ ਹੈ ਹਾਲਾਂਕਿ, ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਸੀ ਕਿ ਬਿਲੰਕਨ ਦੇ ਦੌਰੇ ਤੋਂ ਨਿਘਾਰ ’ਚ ਜਾ ਚੁੱਕੇ ਚੀਨ-ਅਮਰੀਕਾ ਸਬੰਧਾਂ ’ਚ ਕੋਈ ਬਹੁਤ ਵੱਡਾ ਪਰਿਵਰਤਨ ਹੋਣ ਵਾਲਾ ਸੀ ਪਰ ਬਿਲੰਕਨ ਦਾ ਦੌਰਾ ਹੋ ਪਾਉਣਾ ਹੀ ਆਪਣੇ ਆਪ ’ਚ ਇੱਕ ਵੱਡੀ ਗੱਲ ਹੁੰਦੀ ਦੁਸ਼ਮਣ ਦੇਸ਼ਾਂ ਦੀਆਂ ਖੁਫ਼ੀਆ ਅਤੇ ਰਣਨੀਤਿਕ ਜਾਣਕਾਰੀਆਂ ਪ੍ਰਾਪਤ ਕਰਨ ’ਚ ਜਾਸੂਸੀ ਗੁਬਾਰਿਆਂ ਦੇ ਵਰਤੋਂ ਕੀਤੇ ਜਾਣ ਦਾ ਇਤਿਹਾਸ ਕਾਫ਼ੀ ਪੁਰਾਣਾ ਰਿਹਾ ਹੈ।
ਫਰਾਂਸੀਸੀ ਕ੍ਰਾਂਤੀ ਦੌਰਾਨ 1794 ’ਚ ਆਸਟ੍ਰੀਅਨ ਅਤੇ ਡੱਚ ਫੌਜੀਆਂ ਖਿਲਾਫ਼ ਫਨੇਰਸ ਦੀ ਲੜਾਈ ’ਚ ਪਹਿਲੀ ਵਾਰ ਜਾਸੂਸੀ ਗੁਬਾਰਿਆਂ ਦਾ ਵਰਤੋਂ ਕੀਤੀ ਗਈ 1861 ਤੋਂ 1865 ਵਿਚਕਾਰ ਅਮਰੀਕੀ ਨਾਗਰਿਕ ਜੰਗ ਦੌਰਾਨ ਵੀ ਜਾਸੂਸੀ ਗੁਬਾਰਿਆਂ ਦੀ ਵਰਤੋਂ ਕੀਤੇ ਜਾਣ ਦੇ ਨਤੀਜੇ ਮਿਲਦੇ ਹਨ। ਪਹਿਲਾ ਅਤੇ ਦੂਜਾ ਵਿਸ਼ਵ ਜੰਗ ਦੌਰਾਨ ਜਾਸੂਸੀ ਗੁਬਾਰਿਆਂ ਦੀ ਵਰਤੋਂ ਕੀਤੀ ਗਈ ਸੀ। ਦੂਜੇ ਵਿਸ਼ਵ ਜੰਗ ਦੌਰਾਨ ਜਾਪਾਨ ਨੇ ਬੰਬ ਲਿਜਾਣ ਵਾਲੇ ਗੁਬਾਰੇ ਛੱਡੇ ਸਨ ਇਨ੍ਹਾਂ ’ਚੋਂ ਕਈ ਅਮਰੀਕਾ ਅਤੇ ਕਨਾਡਾ ਤੱਕ ਪਹੁੰਚੇ ਸਨ।
ਅਮਰੀਕਾ ਦੇ ਫੌਜ ਨਿਸ਼ਾਨੇ
ਜੰਗ ’ਚ ਜਪਾਨੀ ਫੌਜ ਨੇ ਇਨ੍ਹਾਂ ਗੁਬਾਰਿਆਂ ਜਰੀਏ ਅਮਰੀਕੀ ਖੇਤਰ ’ਚ ਬੰਬਾਰੀ ਦੀ ਕੋਸ਼ਿਸ਼ ਕੀਤੀ ਸੀ। ਹਲਾਂਕਿ, ਇਨ੍ਹਾਂ ਦੀ ਸੀਮਿਤ ਕੰਟਰੋਲ ਸਮਰੱਥਾਵਾਂ ਦੀ ਵਜ੍ਹਾਂ ਨਾਲ ਅਮਰੀਕਾ ਦੇ ਫੌਜ ਨਿਸ਼ਾਨਿਆਂ ਨੂੰ ਜਿਆਦਾ ਨੁਕਸਾਨ ਨਹੀਂ ਹੋਇਆ ਸੀ ਪਰ ਕਈ ਬੰਬ ਰਿਹਾਇਸ਼ੀ ਖੇਤਰਾਂ ’ਚ ਡਿੱਗੇ ਸਨ। ਜਿਨ੍ਹਾਂ ਦੀ ਆੜ ’ਚ ਆਉਣ ਨਾਲ ਕਈ ਆਮ ਨਾਗਰਿਕਾਂ ਦੀਆਂ ਜਾਨਾਂ ਚਲੀਆਂ ਗਈਆਂ ਸੀ ਠੰਢ ਦੌਰਾਨ ਸੋਵੀਅਤ ਸੰਘ ਅਤੇ ਅਮਰੀਕਾ ਵੱਲੋਂ ਅਜਿਹੇ ਗੁਬਾਰਿਆਂ ਦਾ ਇਸਤੇਮਾਲ ਕੀਤਾ ਗਿਆ ਸੀ ਪਰ ਅੱਜ ਸੈਟੇਲਾਈਟ ਯੁੱਗ ’ਚ ਵੀ ਜਾਸੂੁਸੀ ਗੁਬਾਰਿਆਂ ਦੀ ਵਰਤੋਂ ਕਾਫ਼ੀ ਦਿਲਚਸਪ ਹੈ।
ਸੱਚ ਤਾਂ ਇਹ ਹੈ ਕਿ ਜਾਸੂਸੀ ਗੁਬਾਰੇ ਖੂਫ਼ੀਆ ਜਾਣਕਾਰੀ ਇਕੱਠਾ ਕਰਨ ਦਾ ਸਭ ਤੋਂ ਭਰੋਸੇਯੋਗ ਅਤੇ ਸਸਤਾ ਤਰੀਕਾ ਹੈ। ਅਡਵਾਂਸ ਕੈਮਰੇ ਨਾਲ ਲੈੱਸ ਹੋਣ ਕਾਰਨ ਇਹ ਗੁਬਾਰਾ ਕਲੋਜ਼-ਰੇਂਜ ਭਾਵ ਕੋਲ ਦੀ ਨਿਗਰਾਨੀ ਲਈ ਬੇਹੱਦ ਲਾਭਦਾਇਕ ਹੁੰਦੇ ਹਨ ਇਨ੍ਹਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੰੁਦੀ ਹੈ ਕਿ ਇਹ ਸੈਟੇਲਾਈਟ ਦੇ ਮੁਕਾਬਲੇ ਜਿਆਦਾ ਅਸਾਨੀ ਨਾਲ ਅਤੇ ਜਿਆਦਾ ਦੇਰ ਤੱਕ ਕਿਸੇ ਇਲਾਕੇ ਨੂੰ ਸਕੈਨ ਕਰ ਸਕਦੇ ਹਨ। 24000 ਤੋਂ 37000 ਫੁੱਟ ਦੀ ਊਚਾਈ ’ਤੇ ਪੈ ਸਕਣ ’ਚ ਸਮਰੱਥ ਕਰਨਾ ਬੇਹੱਦ ਮੁਸ਼ਕਲ ਹੁੰਦਾ ਹੈ ਚੀਨ ਦਾ ਜਾਸੂਸੀ ਗੁਬਾਰਾ ਜੋ ਅਮਰੀਕਾ ਦੇ ਆਸਾਮਾਨ ’ਚ ਉਡ ਰਿਹਾ ਸੀ ਉਸ ਦੀ ਸਮਰੱਥਾ 60 ਹਜ਼ਾਰ ਫੁੱਟ ਸੀ ਕੋਈ ਦੋ ਰਾਇ ਨਹੀਂ ਕਿ ਆਪਣੀ ਵਿਸਥਾਰਵਾਦੀ ਨੀਤੀ ਤਹਿਤ ਚੀਨ ਫੌਜ ਅਤੇ ਸਿਆਸੀ ਮੋਰਚਿਆਂ ’ਤੇ ਵੱਖ-ਵੱਖ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਿਹਾ ਹੈ।
Chinese spy balloon
ਪਿਛਲੇ ਕੁਝ ਸਮੇਂ ਤੋਂ ਉਸ ਦੀਆਂ ਜਾਸੂਸੀ ਗਤੀਵਿਧੀਆਂ ’ਚ ਵੀ ਤੇਜ਼ੀ ਨਾਲ ਇਜਾਫ਼ਾ ਹੋਇਆ ਹੈ ਅਜਿਹੇ ’ਚ ਸਵਾਲ ਇਹ ਉਠ ਰਿਹਾ ਹੈ ਕਿ ਜਦੋਂ ਚੀਨ ਅਮਰੀਕਾ ਦੀ ਜਾਸੂਸੀ ਲਈ ਇਸ ਦਾ ਇਸਤੇਮਾਲ ਕਰ ਸਕਦਾ ਹੈ ਤਾਂ ਫ਼ਿਰ ਭਾਰਤ ਲਈ ਕਿਉਂ ਨਹੀਂ ਚੀਨ ਨਾਲ ਭਾਰਤ ਲੰਮੀ ਸੀਮਾ ਸਾਂਝੀ ਕਰਦਾ ਹੈ ਅਜਿਹੇ ’ਚ ਚੀਨ ਦਾ ਜਾਸੂਸੀ ਗੁਬਾਰਾ ਭਾਰਤ ਦੀ ਸੁਰੱਖਿਆ ਚਿਤਾਵਾਂ ਲਈ ਵੀ ਗੰਭੀਰ ਚੁਣੌਤੀ ਬਣ ਸਕਦਾ ਹੈ ਲਦਾਖ ਅਤੇ ਡੋਕਲਾਮ ਵਿਦਾਦ ਤੋਂ ਬਾਅਦ ਇਹ ਚੁਣੌਤੀ ਹੋਰ ਜਿਆਦਾ ਵਧ ਗਈ ਹੈ।
ਪਿਛਲੇ ਦਿਨੀਂ ਭਾਰਤ ਦੇ ਪੋਰਟ ਬਲੇਅਰ ’ਚ ਵੀ ਅਜਿਹਾ ਹੀ ਗੁਬਾਰਾ ਦੇਖਿਆ ਗਿਆ ਸੀ। ਹਲਾਂਕਿ ਇਸਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਸੀ ਪਰ ਮੰਨਿਆ ਜਾ ਰਿਹਾ ਹੈ ਕਿ ਉਹ ਵੀ ਚੀਨ ਦਾ ਹੀ ਜਾਸੂਸੀ ਗੁਬਾਰਾ ਸੀ। ਅਗਸਤ 2022 ’ਚ ਵੀ ਚੀਨ ਸ੍ਰੀਲੰਕਾ ’ਚ ਹੰਬਨਟੋਟਾ ਪੋਰਟ ’ਤੇ ਆਪਣਾ ਸਭ ਤੋਂ ਖਤਰਨਾਕ ਜਾਸੂਸੀ ਜਹਾਜ ਯੂਆਨ-ਵਾਂਗ 5 ਭੇਜ ਚੁੱਕਿਆ ਹੈ। ਅਜਿਹੇ ’ਚ ਭਾਰਤ ਨੂੰ ਨਾ ਕੇਵਲ ਚੀਨ ਦੀਆਂ ਚਲਾਕੀਆਂ ’ਤੇ ਨਜ਼ਰ ਰੱਖਣੀ ਹੋਵੇਗੀ ਸਗੋਂ ਸਮਾਨ ਸੋਚ ਵਾਲੇ ਦੇਸ਼ਾਂ ਨਾਲ ਮਿਲ ਕੇ ਠੋਸ ਰਣਨੀਤੀ ਬਣਾਉਣੀ ਹੋਵੇਗੀ।
ਡਾ. ਐਨ.ਕੇ. ਸੋਮਾਨੀ
ਇਹ ਲੇਖਕ ਦੇ ਨਿੱਜੀ ਵਿਚਾਰ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।