ਲਹਿਰਾਗਾਗਾ (ਰਾਜ ਸਿੰਗਲਾ)। ਮੰਡੀ ਲਹਿਰਾਗਾਗਾ ’ਚ ਮੌਜ਼ੂਦ ਸੰਜੇ ਆਰਟਸ ਦੇ ਨਾਂਅ ’ਤੇ ਮਸ਼ਹੂਰ ਗਿਫ਼ਟ ਆਇਟਮ ਅਤੇ ਖੇਡਾਂ ਦੀਆਂ ਟਰੋਫੀਆਂ ਦਾ ਸ਼ੋਰੂਮ ਕਰਦੇ ਵਪਾਰੀ ਨਾਲ ਲੁੱਟ ਖੋਹ (Robbery) ਦੀ ਘਟਨਾ ਵਾਪਰੀ ਹੈ। ਜਾਣਕਾਰੀ ਦਿੰਦਿਆਂ ਸੰਜੇ ਕਮਾਰ ਦਾ ਪੁੱਤਰ ਪਵਨ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਮੈਂ ਆਪਣੇ ਦੋਸਤ ਦੇ ਨਾਲ ਦੁਕਾਨ ਦੇ ਵਿਚ ਕੰਮ ਕਰ ਰਿਹਾ ਸੀ ਮੰਡੀ ਵਾਲੇ ਪਾਸੋਂ ਚਾਰ ਨਕਾਬਪੋਸ਼ ਦੁਕਾਨ ਤੇ ਵਿੱਚ ਦਾਖਲ ਹੋ ਕੇ ਮੈਨੂੰ ਹਥਿਆਰ ਦਿਖਾ ਕੇ ਦੁਕਾਨ ਦੇ ਵਿੱਚ ਪਏ ਲਗਭਗ ਇੱਕ ਲੱਖ ਰੁਪਏ ਦੇ ਕਰੀਬ ਰਕਮ ਲੁੱਟ ਕੇ ਫਰਾਰ ਹੋ ਗਏ। ਪਵਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਰ ਬੰਦਿਆਂ ਦੇ ਕੋਲ ਤੇਜ਼ਧਾਰ ਹਥਿਆਰ ਸਨ।
ਇਸ ਮੌਕੇ ਸਦਰ ਥਾਣੇ ਦੇ ਐਸ ਐਚ ਓ ਜਤਿੰਦਰਪਾਲ ਸਿੰਘ ਨੇ ਆਖਿਆ ਕਿ ਸੰਜੇ ਕੁਮਾਰ ਅਤੇ ਉਸ ਦੇ ਪੁੱਤਰ ਪਵਨ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਸੀਸੀਟੀਵੀ ਕੈਮਰੇ ਫਰੋਲੇ ਜਾ ਰਹੇ ਹਨ । ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਵਿਅਕਤੀ ਇਸ ਘਟਨਾਕ੍ਰਮ ਦੇ ਵਿੱਚ ਫੜਿਆ ਜਾਂਦਾ ਹੈ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸੀਸੀਟੀਵੀ ਕੈਮਰੇ ਵਿੱਚ ਨਜ਼ਰ ਆ ਰਿਹਾ ਹੈ ਕਿ ਆਰੋਪੀਆਂ ਨੇ ਆਪਣੇ ਮੂੰਹ ਢੱਕੇ ਹੋਏ ਸਨ। ਜਿਸ ਕਾਰਨ ਉਨ੍ਹਾਂ ਦੀ ਪਹਿਚਾਣ ਨਹੀਂ ਹੋ ਪਾ ਰਹੀ ਪਰ ਪ੍ਰਸ਼ਾਸਨ ਵੱਲੋਂ ਪੂਰੀ ਜਾਂਚ ਪੜਤਾਲ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿਤੀ ਹੈ ਕਿਸੇ ਵੀ ਤਰ੍ਹਾਂ ਦਾ ਸ਼ਹਿਰ ਦਾ ਮਹੌਲ ਖਰਾਬ ਨਹੀ ਹੋਣ ਦਿੱਤਾ ਜਾਵੇਗਾ ਅਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। (Robbery)
ਇਸ ਮੌਕੇ ਸਾਬਕਾ ਐੱਮਸੀ ਸੰਦੀਪ ਕੁਮਾਰ ਦੀਪੂ ਨੇ ਕਿਹਾ ਕਿ ਕਿਸੇ ਨੂੰ ਵੀ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈ। ਸ਼ਰੇਆਮ ਸ਼ਹਿਰ ਦੇ ਵਿਚ ਬਿਨ੍ਹਾਂ ਨੰਬਰ ਪਲੇਟਾਂ ਤੇ ਮੋਟਰਸਾਈਕਲ ਘੁੰਮਦੇ ਨਜ਼ਰ ਆਉਦੇ ਹਨ। ਸ਼ਹਿਰ ਵਿੱਚ ਕਦੇ ਚੋਰੀ ਦੀਆਂ ਵਾਰਦਾਤਾਂ ਕਦੇ ਲੜਾਈ-ਝਗੜੇ ਦੀਆਂ ਵਾਰਦਾਤਾਂ ਹਮੇਸ਼ਾਂ ਦੇਖਦੇ ਰਹਿੰਦੇ ਹਾਂ ਪ੍ਰਸ਼ਾਸਨ ਹਾਲੇ ਤੱਕ ਇਹਨਾਂ ਨੂੰ ਫੜਨ ਵਿੱਚ ਨਾਕਾਮ ਰਿਹਾ ਹੈ। ਪ੍ਰਸ਼ਾਸਨ ਨੂੰ ਇਹਨਾ ਤੇ ਨਕੇਲ ਕੱਸਣੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ