ਕਾਫ਼ੀ ਦੇਰ ਭਾਲ ਕਰਨ ’ਤੇ ਸਿਰ ਨਾ ਮਿਲਣ ’ਤੇ ਨਹੀਂ ਹੋ ਸਕਿਆ ਸਸਕਾਰ
ਪਟਿਆਲਾ (ਸੱਚ ਕਹੂੰ ਨਿਊਜ਼)। ਸਥਾਨਕ ਜ਼ੇਲ੍ਹ ਰੋਡ ’ਤੇ ਬੀਤੀ ਰਾਤ ਕਰੀਬ 12 ਵਜੇ ਆਪਸ ’ਚ ਰੇਸ ਲਾ ਰਹੇ ਇਕ ਸਕਾਰਪੀਓ ਅਤੇ ਬਲੈਰੋ ਕਾਰ ਸਵਾਰਾਂ ਨੇ ਇੱਕ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਦੌਰਾਨ ਸਾਈਕਲ ’ਤੇ ਸਵਾਰ ਨੌਜਵਾਨ ਦਾ ਸਿਰ ਧੜ ਤੋਂ ਵੱਖ ਹੋ ਗਿਆ, ਜਿਸ ਦਾ ਕੁਝ ਪਤਾ ਨਹੀਂ ਲੱਗਾ। ਸੂਚਨਾ ਮਿਲਣ ਤੋਂ ਬਾਅਦ ਜਦੋਂ ਪਰਿਵਾਰ ਦੇ ਮੈਂਬਰ ਉੱਥੇ ਪੁੱਜੇ ਤਾਂ ਉਨ੍ਹਾਂ ਨੇ ਕਾਫੀ ਦੇਰ ਤੱਕ ਸਿਰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਿਰ ਨਹੀਂ ਮਿਲ ਸਕਿਆ। ਇਸ ਕਾਰਨ ਮਿ੍ਰਤਕ ਨਵਦੀਪ ਕੁਮਾਰ ਦਾ ਅੰਤਿਮ ਸੰਸਕਾਰ ਨਹੀਂ ਹੋ ਸਕਿਆ। ਇਸ ਸਬੰਧੀ ਮਿ੍ਰਤਕ ਦੇ ਭਰਾ ਸੰਜੀਵ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਕੌਫੀ ਦੇ ਸਟਾਲ ਦਾ ਕੰਮ ਕਰਦਾ ਸੀ ਅਤੇ ਕੇਂਦਰੀ ਜੇਲ੍ਹ ਪਟਿਆਲਾ ’ਚ ਇੱਕ ਸਮਾਰੋਹ ਖਤਮ ਕਰਕੇ ਸਾਈਕਲ ’ਤੇ ਆਪਣੇ ਘਰ ਆ ਰਿਹਾ ਸੀ।
ਬਲੈਰੋ ਤੇ ਸਕਾਰਪੀਓ ਗੱਡੀਆਂ ਸਨ ਓਵਰਸਪੀਡ | Punjab News
ਇਸ ਦੌਰਾਨ ਇਕ ਸਕਾਰਪੀਓ ਅਤੇ ਬਲੈਰੋ ਕਾਰ ’ਚ ਸਵਾਰ ਵਿਅਕਤੀ ਆਪਸ ’ਚ ਰੇਸ ਲਾ ਰਹੇ ਸਨ। ਇਨ੍ਹਾਂ ’ਚੋਂ ਇਕ ਕਾਰ ਨੇ ਉਸ ਦੇ ਭਰਾ ਨੂੰ ਜਬਰਦਸਤ ਟੱਕਰ ਮਾਰੀ ਅਤੇ ਦੂਜੀ ਕਾਰ ਉਸ ਨੂੰ ਕੁਚਲਦੀ ਹੋਈ ਉਸ ਦਾ ਸਿਰ ਨਾਲ ਹੀ ਲੈ ਗਈ। ਜਦੋਂ ਕਾਫੀ ਦੇਰ ਤੱਕ ਉਨ੍ਹਾਂ ਨੂੰ ਨਵਦੀਪ ਦਾ ਸਿਰ ਨਾ ਮਿਲਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਨੇ ਮੌਕੇ ’ਤੇ ਆ ਕੇ ਕੋਸ਼ਿਸ਼ ਕੀਤੀ ਪਰ ਨਵਦੀਪ ਦੇ ਸਿਰ ਦਾ ਕੁੱਝ ਪਤਾ ਨਹੀਂ ਲੱਗਿਆ। ਸੰਜੀਵ ਕੁਮਾਰ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਕਾਰਾਂ ਦੀ ਪਛਾਣ ਕਰਦੇ-ਕਰਦੇ ਹਰਿੰਦਰ ਨਗਰ ਪੁੱਜੇ। ਜਿੱਥੇ ਉਨ੍ਹਾਂ ਨੂੰ ਕਾਰ ਮਿਲ ਗਈ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ।
ਪੁਲਿਸ ਮਾਮਲੇ ਦੀ ਜਾਂਚ ’ਚ ਜੁਟੀ | Punjab News
ਦੂਜੇ ਪਾਸੇ ਐੱਸਐੱਚਓ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ’ਚ ਛਾਣਬੀਣ ਤੋਂ ਬਾਅਦ ਸੁਖਮਨ ਸਿੰਘ ਨਾਂਅ ਦੇ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕਾਰ ਨੂੰ ਵੀ ਟਰੇਸ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਵੱਲੋਂ ਸਿਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਹੋ ਸਕੇ। ਐੱਸਐੱਚਓ ਬਾਜਵਾ ਨੇ ਦੱਸਿਆ ਕਿ ਸੁਖਮਨ ਸਿੰਘ ਦੀ ਗਿ੍ਰਫ਼ਤਾਰੀ ਲਈ ਪੁਲਿਸ ਰਵਾਨਾ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਉਸ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।