ਵਾਤਾਵਰਨ : ਨਿਯਮਾਂ ਦਾ ਪਾਲਣ ਜ਼ਰੂਰੀ

Environment

ਵਧ ਰਿਹਾ ਪ੍ਰਦੂਸ਼ਣ ਜ਼ਿੰਦਗੀਆਂ ਨਿਗਲ ਰਿਹਾ ਹੈ। ਪ੍ਰਦੂਸ਼ਣ ਦੇ ਕਹਿਰ ਨੂੰ ਰੋਕਣ ਲਈ ਠੋਸ ਨੀਤੀਆਂ ਬਣਾਉਣੀਆਂ ਪੈਣਗੀਆਂ ਤਾਂ ਕਿ ਪੀੜਤ ਲੋਕਾਂ ਤੇ ਪ੍ਰਸ਼ਾਸਨ ਦਰਮਿਆਨ ਕਿਸੇ ਤਰ੍ਹਾਂ ਦਾ ਟਕਰਾਅ ਨਾ ਪੈਦਾ ਹੋਵੇ। ਵੱਖ-ਵੱਖ ਰਾਜਾਂ ’ਚ ਇਸ ਟਕਰਾਅ ਕਾਰਨ ਕਾਨੂੰਨ ਤੇ ਪ੍ਰਬੰਧ ਦੀ ਸਮੱਸਿਆ ਆਉਂਦੀ ਰਹੀ ਹੈ। ਪੰਜਾਬ ਦੇ ਜ਼ਿਲ੍ਹਾ ਰੋਪੜ ਦੇ 25 ਪਿੰਡਾਂ ਦੇ ਲੋਕਾਂ ਨੇ ਇੱਕ ਸੀਮਿੰਟ ਫੈਕਟਰੀ ਖਿਲਾਫ਼ ਅੰਦੋਲਨ ਵਿੱਢਿਆ ਹੋਇਆ ਹੈ। ਇਸੇ ਤਰ੍ਹਾਂ ਪਿਛਲੇ ਮਹੀਨੇ ਪੰਜਾਬ ਦੇ ਜੀਰਾ ਇਲਾਕੇ ’ਚ ਇੱਕ ਫੈਕਟਰੀ ਬੰਦ ਕਰਨ ਦੀ ਮੰਗ ਕਰਦਿਆਂ ਕਿਸਾਨਾਂ ਨੇ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਸੀ ਅਸਲ ਸਮੱਸਿਆ ਉਦੋਂ ਖੜ੍ਹੀ ਹੁੰਦੀ ਹੈ। ਜਦੋਂ ਭਿ੍ਰਸ਼ਟਾਚਾਰ ਕਾਰਨ ਨਿਯਮਾਂ ਦੀ ਅਣਦੇਖੀ ਕੀਤੀ ਜਾਂਦੀ ਹੈ। ਉਦਯੋਗਾਂ ਤੇ ਆਬਾਦੀ ਦੀ ਦੂਰੀ ਦੇ ਤੈਅ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾਂਦਾ ਹੈ। ਅਬਾਦੀ ਨੇੜੇ ਹੋਣ ਕਾਰਨ ਉਦਯੋਗ ’ਚੋਂ ਨਿੱਕਲਦੇ ਜ਼ਹਿਰੀਲੇ ਤੱਤ ਖਾਸ ਕਰਕੇ ਸੀਮਿੰਟ ਫੈਕਟਰੀਆਂ ਦਾ ਪ੍ਰਦੂਸ਼ਣ ਸਾਹ ਸਮੇਤ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। (Environment)

ਉਦਯੋਗ ਆਰਥਿਕਤਾ ਦਾ ਅਟੁੱਟ ਅੰਗ | Environment

ਕੋਲੇ ਦੀ ਖਪਤ ਵਾਲੇ ਉਦਯੋਗਾਂ ’ਚ ਪ੍ਰਦੂਸ਼ਣ ਵਧਦਾ ਹੈ। ਇਨ੍ਹਾਂ ਉਦਯੋਗਾਂ ਦੀ ਆਬਾਦੀ ਨਾਲੋਂ ਦੂਰੀ 500 ਮੀਟਰ ਤੋਂ ਵੱਧ ਰੱਖਣ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਹਰੀ ਪੱਟੀ ਬਣਾਉਣ ਦੇ ਨਿਯਮ ਦੀ ਪਾਲਣਾ ਵੀ ਹੋਣੀ ਜ਼ਰੂਰੀ ਹੈ। ਬਹੁਤੀ ਥਾਈਂ ਇਹੀ ਸ਼ਿਕਾਇਤ ਸਾਹਮਣੇ ਆਉਂਦੀ ਹੈ ਕਿ ਹਰੀ ਪੱਟੀ ਸਿਰਫ਼ ਕਾਗਜ਼ਾਂ ’ਚ ਹੁੰਦੀ ਹੈ। ਜਿਸ ਕਾਰਨ ਪ੍ਰਦੂਸ਼ਣ ਰੋਕਣ ਦੇ ਦਾਅਵੇ ਸਿਰਫ਼ ਦਾਅਵੇ ਹੀ ਰਹਿ ਜਾਂਦੇ ਹਨ। ਬਿਨਾ ਸ਼ੱਕ ਉਦਯੋਗ ਆਰਥਿਕਤਾ ਦਾ ਅਟੁੱਟ ਅੰਗ ਹਨ ਪਰ ਨਿਯਮਾਂ ਦੀ ਪਾਲਣਾ ਸਮਾਜ ਦੇ ਹਿੱਤ ’ਚ ਜ਼ਰੂਰੀ ਹੈ। ਅਸਲ ’ਚ ਪਿਛਲੇ ਦੋ ਕੁ ਦਹਾਕਿਆਂ ਤੋਂ ਗੈਰ-ਕਾਨੂੰਨੀ ਮਾਈਨਿੰਗ ਕਾਰਨ ਪੇਂਡੂ ਖੇਤਰ ’ਚ ਨਜਾਇਜ਼ ਕਰੈਸ਼ਰ ਚਲਾਉਣ ਦੇ ਮਾਮਲਿਆਂ ’ਚ ਕਾਫ਼ੀ ਵਾਧਾ ਹੋਇਆ ਹੈ ਜਿਸ ਨਾਲ ਬਿਮਾਰੀਆਂ ਵਧ ਰਹੀਆਂ ਹਨ।

ਇਨ੍ਹਾਂ ਮਾਮਲਿਆਂ ’ਚ ਸਿਆਸਤ ਨਹੀਂ ਹੋਣੀ ਚਾਹੀਦੀ ਵਿਵਾਦਾਂ ਕਾਰਨ ਮਾਮਲੇ ਅਦਾਲਤ ’ਚ ਲਟਕ ਜਾਂਦੇ ਹਨ। ਜਿਸ ਨਾਲ ਫੈਕਟਰੀਆਂ ਬੰਦ ਰੱਖਣ ਦੀ ਕਾਰਵਾਈ ਹੁੰਦੀ ਹੈ। ਕਈ ਵਾਰ ਨਿਰਦੋਸ਼ ਉਦਯੋਗਪਤੀਆਂ ਨੂੰ ਵੀ ਬਲੀ ਦਾ ਬੱਕਰਾ ਬਣਾ ਦਿੱਤਾ ਜਾਂਦਾ ਹੈ। ਜਿਸ ਨਾਲ ਸੂਬਿਆਂ ’ਚ ਨਿਵੇਸ਼ ਪ੍ਰਭਾਵਿਤ ਹੰੁਦਾ ਹੈ। ਨਿਵੇਸ਼ਕਾਰ ਨਿਵੇਸ਼ ਕਰਨ ਤੋਂ ਕੰਨੀ ਕਤਰਾਉਣ ਲੱਗਦੇ ਹਨ। ਲਗਭਗ ਹਰ ਸੂਬੇ ਦੀ ਸਰਕਾਰ ਨਿੱਜੀ ਨਿਵੇਸ਼ ਵਧਾਉਣ ਲਈ ਵੱਡੇ ਨਿਵੇਸ਼ਕਾਂ ਨਾਲ ਸੰਪਰਕ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਉਦਯੋਗਾਂ ਦੀ ਗਿਣਤੀ ਵੀ ਤੈਅ ਹੈ ਉਦਯੋਗਾਂ ਨਾਲ ਰੁਜ਼ਗਾਰ ਵੀ ਵਧਦਾ ਹੈ। ਅਜਿਹੇ ਹਾਲਾਤਾਂ ’ਚ ਜ਼ਰੂਰੀ ਹੈ ਕਿ ਸਰਕਾਰਾਂ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤਾਂ ਕਿ ਲੋਕਾਂ ਦੀ ਸਿਹਤ ਵੀ ਨਾ ਪ੍ਰਭਾਵਿਤ ਹੋਵੇ ਤੇ ਨਾ ਹੀ ਵਿਕਾਸ ਕਾਰਜਾਂ ’ਚ ਵਿਘਨ ਪਵੇੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।