ਹੁਣ ਜੀਨ, ਟੀ-ਸ਼ਰਟ ’ਚ ਨਹੀਂ ਦਿਸਣਗੇ ਡਾਕਟਰ
ਜੀਂਦ (ਜਸਵਿੰਦਰ)। ਸਰਕਾਰੀ ਹਸਪਤਾਲਾਂ ’ਚ ਹੁਣ ਤੁਹਾਨੂੰ ਡਾਕਟਰ ਤੇ ਨਰਸਾਂ ਫੈਸ਼ਨਏਬਲ ਕੱਪੜਿਆਂ ’ਚ ਨਜ਼ਰ ਨਹੀਂ ਆਉਣਗੇ। ਦਰਅਸਲ ਸਰਕਾਰ ਨੇ ਹਸਪਤਾਲਾਂ ’ਚ ਡਰੈੱਸ ਕੋਡ ਨੂੰ ਲਾਗੂ ਕਰ ਦਿਤਾ ਹੈ। ਸਿਹਤ ਵਿਭਾਗ ਵੱਲੋਂ ਦਿੱਤੀ ਗਈ ਜਾਣਗਾਰੀ ਅਨੁਸਾਰ ਔਰਤਾਂ ਦੇ ਪਲਾਜੋ, ਜੀਨ, ਸਕਰਟ ਅਤੇ ਬੈਕਲੈੱਸ ਟੌਪ ਵਰਗੇ ਕੱਪੜੇ ਪਹਿਨਣ ’ਤੇ ਰੋਕ ਲਾ ਦਿੱਤੀ ਗਈ ਹੈ। ਉੱਥੇ ਹੀ ਭਾਰੀ ਗਹਿਣੇ ਅਤੇ ਮੇਕਅੱਪ ਦੀ ਵਰਤੋਂ ਅਤੇ ਲੰਮੇਂ ਨਹੂੰ ਰੱਖਣ ’ਤੇ ਵੀ ਰੋਕ ਲਾ ਦਿੱਤੀ ਗਈ ਹੈ। ਉੱਥੇ ਹੀ ਪੁਰਸ਼ ਕਾਲਰ ਤੋਂ ਲੰਮੇ ਵਾਲ ਨਹੀਂ ਰੱਖ ਸਕਣਗੇ। ਜੋ ਸਟਾਫ਼ ਮੈਂਬਰ ਡਰੈੱਸ ਕੋਡ ਨੂੰ ਫਾਲੋ ਨਹੀਂ ਕਰੇਗਾ ਉਸ ਨੂੰ ਗੈਰ ਹਾਜ਼ਰ ਮੰਨਿਆ ਜਾਵੇਗਾ। ਸਿਹਤ ਡਾਇਰੈਕਟਰ ਦੁਆਰਾ ਸਾਰੇ ਹਸਪਤਾਲਾਂ ਨੂੰ ਇਸ ਸਬੰਧੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਤੁਹਨੂੰ ਦੱਸ ਦਈਏ ਕਿ ਇਹ ਆਦੇਸ਼ ਹਰਿਆਣਾ ਦੇ ਸਰਕਾਰੀ ਹਸਪਤਾਲਾਂ ਲਈ ਜਾਰੀ ਕੀਤੇ ਗਏ ਹਨ। ਹਰਿਆਣਾ ਸਰਕਾਰ ਇਸ ਸਮੇਂ ਸਿਹਤ ਪ੍ਰਤੀ ਕਾਫ਼ੀ ਗੰਭੀਰ ਨਜ਼ਰ ਆ ਰਹੀ ਹੈ।
ਇਹ ਹੈ ਨਵੀਂ ਡਰੈੱਸ | Fashion in Hospitals
ਸੁਰੱਖਿਆ, ਸਫ਼ਾਈ, ਰਸੋਈ ਅਤੇ ਆਵਾਜਾਈ ਦਾ ਕੰਮ ਕਰਨ ਵਾਲੇ ਕਰਮਚਾਰੀ ਵਰਦੀ ’ਚ ਹੋਣੇ ਜ਼ਰੂਰੀ। ਹਸਪਤਾਲ ਸਫ਼ਾਟ ਦੇ ਹਰ ਮੈਂਬਰ ਦੀ ਜੇਬ ’ਤੇ ਨਾਂਅ ਤੇ ਵਰਦੀ ਦੀ ਨੇਮ ਪਲੇਟ ਲਾਉਣੀ ਜ਼ਰੂਰੀ ਹੈ। ਨਰਸਿੰਗ ਸਟਾਫ਼ ਨੂੰ ਛੱਡ ਕੇ ਹੋਰ ਸਾਰਾ ਸਟਾਫ਼ ਸਫ਼ੈਦ ਟੀ-ਸ਼ਰਟ ਤੇ ਕਾਲੀ ਪੈਂਟ ਪਹਿਨ ਸਕਦੇ ਹਨ। ਹਾਲਾਂਕਿ ਡਰੈੱਸ ਕੋਡ ਦੇ ਰੰਗ ਨੂੰ ਲੈ ਕੇ ਸਿਵਲ ਸਰਕਾਰ ਨੂੰ ਅਧਿਕਾਰ ਦਿੱਤਾ ਗਿਆ ਹੈ।
ਕੀ ਹੈ ਤਰਕ | Fashion in Hospitals
ਅਧਿਕਾਰੀਆਂ ਦਾ ਕਹਿਣਾ ਹੈ ਕਿ ਡਰੈੱਸ ਕੋਡ ਨਾ ਹੋਣ ਕਾਰਨ ਕਈ ਵਾਰ ਸਟਾਫ਼ ਅਤੇ ਡਾਕਟਰਾਂ ਦੀ ਪਛਾਣ ਨਹੀਂ ਹੋ ਸਕਦੀ। ਡਰੈੱਸ ਕੋਡ ਲਾਗੂ ਹੋਦ ਨਾਲ ਹੁਣ ਡਾਕਟਰ ਅਤੇ ਸਟਾਫ਼ ਬਾਰੇ ਸਹੀ ਜਾਣਕਾਰੀ ਮਿਲ ਸਕੇਗੀ ਅਤੇ ਅਨੁਸਾਸ਼ਨ ਨਾਲ ਬਿਹਤਰੀਨ ਸੇਵਾਵਾਂ ਬਣਾਉਣ ’ਚ ਮੱਦਦ ਮਿਲੇਗੀ।