ਲੋਕਤੰਤਰ ਦੀ ਤਾਕਤ

Democracy

ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤਾ ਲੋਕ ਸਭਾ ’ਚ ਪਰੰਪਰਾ ਮੁਤਾਬਿਕ ਸਰਬਸੰਮਤੀ ਨਾਲ ਪਾਸ ਹੋ ਗਿਆ। ਇਸ ਦੌਰਾਨ ਸਦਨ ’ਚ ਜਿਸ ਤਰ੍ਹਾਂ ਦਾ ਮਾਹੌਲ ਰਿਹਾ ਅਤੇ ਜਿਵੇਂ ਬਹਿਸ ਹੋਈ, ਉਹ ਦੇਸ਼ ਵਿਚ ਤੰਦਰੁਸਤ ਲੋਕਤੰਤਰ ਦੀਆਂ ਮਜ਼ਬੂਤ ਜੜ੍ਹਾਂ ਨੂੰ ਲੈ ਕੇ ਭਰੋਸਾ ਦੇਣ ਵਾਲਾ ਹੈ ਬੇਸ਼ੱਕ, ਇਸ ਦੌਰਾਨ ਤਿੱਖੇ ਭਾਸ਼ਣ ਹੋਏ। ਵਿਰੋਧੀ ਧਿਰ ਨੇ ਸੱਤਾਧਿਰ ’ਤੇ ਦੋਸ਼ ਲਾਏ ਅਤੇ ਸਰਕਾਰ ਵੱਲੋਂ ਉਨ੍ਹਾਂ ਦਾ ਜਵਾਬ ਵੀ ਦਿੱਤਾ ਗਿਆ ਪਰ ਇਹ ਤਾਂ ਕਿਸੇ ਵੀ ਲੋਕਤੰਤਰਿਕ ਵਿਵਸਥਾ ’ਚ ਸੰਸਦੀ ਚਰਚਾ ਦਾ ਅਨਿੱਖੜਵਾਂ ਹਿੱਸਾ ਹੁੰਦਾ ਹੈ ਸਾਲਾਂ ਬਾਅਦ ਸੰਸਦ ’ਚ ਅਜਿਹੀ ਰੌਚਕ ਸਥਿਤੀ ਬਣੀ, ਜਦੋਂ ਲੋਕਾਂ ਨੇ ਕੰਨ ਲਾ ਕੇ ਸੁਣਿਆ ਹੈ ਅਤੇ ਯਾਦ ਵੀ ਰੱਖਣਗੇ। ਵਿਰੋਧੀ ਧਿਰ ਦਾ ਹਮਲਾ ਜੇਕਰ ਤਿੱਖਾ ਸੀ, ਤਾਂ ਸੱਤਾਧਿਰ ਦਾ ਜਵਾਬੀ ਵਾਰ ਵੀ ਕੁੱਝ ਘੱਟ ਨਹੀਂ ਸੀ। ਖਾਸ ਤੌਰ ’ਤੇ ਮੌਜ਼ੂਦਾ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਵਿਰੋਧੀ ਧਿਰ ਵੱਲੋਂ ਸਭ ਤੋਂ ਵੱਡਾ ਮੁਦਾ ਅਡਾਨੀ ਮਾਮਲੇ ’ਚ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਜਾਂਚ ਦੀ ਮੰਗ ਹੈ।

ਉਪਲੱਬਧੀਆਂ ਦਾ ਜਿਕਰ | Democracy

ਪ੍ਰਧਾਨ ਮੰਤਰੀ ਦਾ ਜਿੱਥੋਂ ਤੱਕ ਸਬੰਧ ਹੈ, ਵਿਰੋਧੀ ਧਿਰ ਦੇ ਦੋਸ਼ਾਂ ਨੂੰ ਉਨ੍ਹਾਂ ਬਹੁਤ ਗੰਭੀਰਤਾ ਨਾਲ ਲਿਆ ਹੈ, ਉਨ੍ਹਾਂ ਦੀ ਤਲਖੀ ਨੂੰ ਉਨ੍ਹਾਂ ਦੀ ਚੁਟਕੀਆਂ ਤੇ ਤਰਕਾਂ ’ਚ ਸਮਝਿਆ ਜਾ ਸਕਦਾ ਹੈ। ਅਪਸ਼ਬਦਾਂ ਅਤੇ ਦੋਸ਼ਾਂ ਤੋਂ ਉਹ ਦੁਖੀ ਸਨ ਅਤੇ ਉਨ੍ਹਾਂ ਇਹ ਵੀ ਲੁਕਾਇਆ ਨਹੀਂ ਉਨ੍ਹਾਂ ਆਪਣੇ ਵੱਲੋਂ ਵੀ ਸੁਣਾਉਣ ’ਚ ਕੋਈ ਕਸਰ ਨਹੀਂ ਛੱਡੀ ਵਿਰੋਧੀ ਧਿਰ ਅਡਾਨੀ-ਅਡਾਨੀ ਦੇ ਸ਼ੋਰ ਨਾਲ ਵਿਰੋਧ ’ਚ ਲੱਗਾ ਰਿਹਾ। ਜਿੱਥੋਂ ਤੱਕ ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦੇਣ ਦੀ ਗੱਲ ਹੈ ਤਾਂ ਇਸ਼ਾਰਿਆਂ ’ਚ ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੇ ਚੰਗੇ ਕੰਮਕਾਜ ਤੇ ਇਸ ਦੌਰਾਨ ਹਾਸਲ ਹੋਈਆਂ ਉਪਲੱਬਧੀਆਂ ਦਾ ਜਿਕਰ ਕਰਕੇ ਉਨ੍ਹਾਂ ਦਾ ਜਵਾਬ ਵੀ ਦੇ ਦਿੱਤਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸ਼ਾਸਨਕਾਲ ’ਚ ਪੂਰੇ ਦੇਸ਼ ਅਤੇ ਦੇਸ਼ਵਾਸੀਆਂ ਦੀ ਤਰੱਕੀ ਹੋਈ ਹੈ।

ਕਦਮ ਛੇਤੀ ਹੀ ਕਿਸੇ ਅੰਜਾਮ ਤੱਕ ਪਹੁੰਚਣ | Democracy

ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਸੀ ਕਿ ਦੇਸ਼ਵਾਸੀਆਂ ਦਾ ਜੋ ਵਿਸ਼ਵਾਸ ਉਨ੍ਹਾਂ ਦੇ ਕੰਮ ਦੀ ਵਜ੍ਹਾ ਨਾਲ ਬਣਿਆ ਹੈ, ਉਹ ਝੂਠੇ ਦੋਸ਼ਾਂ ਨਾਲ ਨਹੀਂ ਹਿੱਲਣ ਵਾਲਾ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਏਜੰਸੀਆਂ ਸੁਤੰਤਰ ਢੰਗ ਨਾਲ ਆਪਣਾ ਕੰਮ ਕਰ ਰਹੀਆਂ ਹਨ ਅਤੇ ਜੋ ਵੀ ਜ਼ਰੂਰੀ ਕਦਮ ਹਨ, ਉਹ ਚੁੱਕੇ ਜਾ ਰਹੇ ਹਨ ਪਰ ਇਸ ਦੇ ਨਾਲ ਉਸ ਨੂੰ ਇਹ ਵੀ ਯਕੀਨੀ ਕਰਨਾ ਚਾਹੀਦਾ ਹੈ ਕਿ ਇਹ ਕਦਮ ਛੇਤੀ ਹੀ ਕਿਸੇ ਅੰਜਾਮ ਤੱਕ ਪਹੁੰਚਣ ਤਾਂ ਕਿ ਮੌਜ਼ੂਦਾ ਬੇਯਕੀਨੀ ਦੂਰ ਹੋਵੇ ਵਿਆਪਕ ਰੂਪ ’ਚ ਦੇਖਿਆ ਜਾਵੇ ਤਾਂ ਅਜ਼ਾਦੀ ਤੋਂ ਬਾਅਦ ਹੁਣ ਤੱਕ ਵਿਰੋਧੀ ਧਿਰ ’ਚ ਚਾਹੇ ਜਿਹੜੀ ਵੀ ਪਾਰਟੀ ਰਹੀ ਹੋਵੇ, ਆਮ ਤੌਰ ’ਤੇ ਉਨ੍ਹਾਂ ਇਸ ਮੰਚ ਦਾ ਬਿਹਤਰੀਨ ਇਸਤੇਮਾਲ ਯਕੀਨੀ ਕੀਤਾ ਹੈ।

ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਅਨੁਪਾਤ ਕਦੇ ਵਿਗੜਿਆ ਹੀ ਨਹੀਂ ਦੋਵੇਂ ਪੱਖਾਂ ਵੱਲੋਂ ਭਾਸ਼ਣ ਹੋਏ, ਕਈ ਵਿਰੋਧੀ ਧਿਰ ਦੇ ਆਗੂਆਂ ਖਾਸ ਕਰਕੇ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਕਾਫੀ ਤਿੱਖਾ ਵੀ ਮੰਨਿਆ ਗਿਆ, ਪਰ ਨਾ ਸਦਨ ’ਚ ਜ਼ਿਆਦਾ ਸ਼ੋਰ-ਸ਼ਰਾਬਾ, ਹੰਗਾਮਾ ਹੋਇਆ ਅਤੇ ਨਾ ਹੀ ਕੰਮਕਾਜ ਮੁਲਤਵੀ ਕਰਨ ਦੀ ਨੌਬਤ ਆਈ ਮੱਤਭੇਦ, ਅਸਹਿਮਤੀ ਅਤੇ ਵਿਰੋਧ ਦਰਮਿਆਨ ਸੱਤਾਧਿਰ-ਵਿਰੋਧੀ ਧਿਰ ਦੀ ਇਹੀ ਪਰਿਪੱਕਤਾ ਭਾਰਤੀ ਲੋਕਤੰਤਰ ਨੂੰ ਮਜ਼ਬੂਤੀ ਦਿੰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।