ਚੰਡੀਗੜ੍ਹ (ਸੱਚ ਕਹੂੰ ਨਿਊਜ਼) ਸੜਕ ਹਾਦਸਿਆਂ ’ਚ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ (Government) ਨੇ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੈ। ਸਿਹਤ ਵਿਭਾਗ ਦੇ ਮੁਲਾਜਮਾਂ ਤੇ ਅਧਿਕਾਰੀਆਂ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਸਮੂਹ ਅਧਿਆਪਕਾਂ ਨੂੂੰ ਆਪਣੇ ਵਾਹਨਾਂ ਵਿਚ ਫਸਟ ਏਡ ਕਿੱਟਾਂ ਰੱਖਣ ਲਈ ਸਿਹਤ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਇਸ ਸਬੰਧ ਵਿੱਚ ਸੂਬੇ ਦੇ ਸਮੂਹ ਸਿਵਲ ਸਰਜਨਾਂ, ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਮੈਡੀਕਲ ਸੁਪਰਡੈਂਟਾਂ ਨੂੰ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਜਾਣਕਾਰੀ ਨਵੇਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅਹੁਦਾ ਸੰਭਾਲਦਿਆਂ ਹੀ ਅਧਿਕਾਰੀਆਂ ਨੂੰ ਸੜਕ ਹਾਦਸਿਆਂ ’ਚ ਕੀਮਤੀ ਜਾਨਾਂ ਬਚਾਉਣ ਲਈ ਦਿਸਾ-ਨਿਰਦੇਸ਼ ਜਾਰੀ ਕੀਤੇ ਸਨ ਅਤੇ ਮੰਤਰੀ ਵੱੱਲੋਂ ਕੀਮਤੀ ਜਾਨਾਂ ਨੂੰ ਬਚਾਉਣ ’ਤੇ ਗੰਭੀਰਤਾ ਨਾਲ ਜੋਰ ਦਿੱਤਾ ਗਿਆ ਸੀ, ਹੁਣ ਸਿਹਤ ਵਿਭਾਗ ਇਸ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਸਮੂਹ ਸਿਵਲ ਸਰਜਨਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਤਾਇਨਾਤ ਸਮੂਹ ਮੈਡੀਕਲ, ਪੈਰਾਮੈਡੀਕਲ ਅਤੇ ਟੀਚਿੰਗ ਸਟਾਫ਼ ਨੂੰ ਹਦਾਇਤਾਂ ਜਾਰੀ ਕਰਨ ਲਈ ਕਿਹਾ ਗਿਆ ਹੈ।
ਅੰਮਿ੍ਰਤਸਰ ਤੋਂ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਮੈਡੀਕਲ ਸਟਾਫ਼ ਦੇ ਵਾਹਨਾਂ ਵਿੱਚ ਐਡਵਾਂਸ ਫਸਟ ਏਡ ਕਿੱਟ, ਪੈਰਾਮੈਡਿਕਸ ਅਤੇ ਅਧਿਆਪਕਾਂ ਦੇ ਵਾਹਨਾਂ ਵਿੱਚ ਮੁੱਢਲੀ ਫਸਟ ਏਡ ਕਿੱਟ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਸ਼ਲਾਘਾਯੋਗ ਹਨ, ਅਜਿਹੇ ’ਚ ਸੜਕਾਂ ’ਤੇ ਅਕਸਰ ਹੀ ਕਈ ਹਾਦਸੇ ਵਾਪਰ ਜਾਂਦੇ ਹਨ, ਜਿਸ ’ਚ ਜਖਮੀਆਂ ਨੂੰ ਮੌਕੇ ’ਤੇ ਹੀ ਡਾਕਟਰੀ ਸਹੂਲਤ ਮਿਲੇਗੀ। ਸਿਵਲ ਸਰਜਨ ਆਪਣੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਨ੍ਹਾਂ ਹੁਕਮਾਂ ਦੀ ਲਿਖਤੀ ਤੌਰ ’ਤੇ ਜਾਣਕਾਰੀ ਦੇਣ ਅਤੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ।
ਮੁਲਾਜਮ ਇਨ੍ਹਾਂ ਦਵਾਈਆਂ ਨੂੰ ਫਸਟ ਏਡ ਕਿੱਟ ’ਚ ਰੱਖਣਗੇ ਐਡਵਾਂਸ
ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਲਈ ਐਡਵਾਂਸ ਫਸਟ ਏਡ ਕਿੱਟ ਵਿਚ 22 ਦਵਾਈਆਂ ਰੱਖਣ ਲਈ ਕਿਹਾ ਗਿਆ ਹੈ, ਜਿਸ ਵਿਚ ਪੈਰਾਸੀਟਾਮੋਲ, ਡਿਸਪ੍ਰੀਨ, ਕੰਬੀਫਲੇਮ, ਡਿਪਲੋਮਿਨ, ਸਿਟਰਾਜੀਨ, ਸੋਰਬਿਟਰੇਟ, ਅਪਲੋਡੀਪੀਨ 5 ਮਿਲੀਗ੍ਰਾਮ, ਡੋਂਪੇਰੀਡੋਮ, ਇੰਜੈਕਟੇਬਲ ਡੈਕਸਾਮੇਥਾਸੋਨ, ਡੈਰੀਫਿਲਿਨ, ਡਾਇਕਲੋਫੀਨ ਅਤੇ ਪੱਟੀਆਂ, ਸਰਿੰਜਾਂ, ਮਾਈਕ੍ਰੋਪੋਰਸ, ਪੱਟੀਆਂ, ਜਾਲੀਦਾਰ, ਬੀਟਾਡੀਨ, ਆਦਿ। ਫਸਟ ਏਡ ਕਿੱਟ ਵਿੱਚ 7 ਚੀਜਾਂ ਰੱਖੀਆਂ ਗਈਆਂ ਹਨ। ਇਨ੍ਹਾਂ ਵਿਚ ਬੇਟਾਡੀਨ, ਡਿਸਪ੍ਰੀਨ, ਕੋਬਿਡਬੈਕਟਲਮ ਗੋਲੀਆਂ, ਜਾਲੀਦਾਰ, ਬੈਂਡ-ਏਡ, ਪਾਰਸ ਪੈਰਾਸੀਟਾਮੋਲ ਗੋਲੀਆਂ ਅਤੇ ਸਟਿ੍ਰਪਸ ਆਦਿ ਸ਼ਾਮਲ ਹਨ। ਸਿਹਤ ਅਧਿਕਾਰੀਆਂ ਮੁਤਾਬਕ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਨਾਲ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ। ਉਹ ਮੌਕੇ ’ਤੇ ਹੀ ਮੁੱਢਲੀ ਸਹਾਇਤਾ ਦੇ ਸਕਣਗੇ ਕਿਉਂਕਿ ਮੌਕੇ ’ਤੇ ਹੀ ਮੁੱਢਲੀ ਸਹਾਇਤਾ ਦੇ ਕੇ ਜ਼ਿਆਦਾਤਰ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।