ਬੱਚੇ ਵੇਚਣ ਵਾਲੇ ਮੁਲਜ਼ਮਾਂ ਦੇ ਬੱਚਿਆਂ ਦਾ ਵੀ ਹੋਵੇਗਾ ਡੀਐਨਏ ਟੈਸਟ

Children DNA

ਪੁਲਿਸ ਨੂੰ ਉਨ੍ਹਾਂ ਦੀ ਤਸਕਰੀ ਦਾ ਵੀ ਸ਼ੱਕ

ਮੋਹਾਲੀ (ਐੱਮ.ਕੇ.ਸ਼ਾਇਨਾ)। ਪੰਜ ਦਿਨਾਂ ਦੀ ਬੱਚੀ ਨੂੰ ਵੇਚਣ ਦੇ ਦੋਸ਼ ਵਿੱਚ ਫੜੇ ਗਏ ਚਾਰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਤਿੰਨ ਬੱਚਿਆਂ ’ਤੇ ਵੀ ਬਾਲ ਤਸਕਰੀ ਦਾ ਸੱਕ ਜਤਾਇਆ ਹੈ। ਪੁੱਛਗਿੱਛ ਦੌਰਾਨ ਔਰਤ ਵੱਲੋਂ ਦੱਸੀ ਗਈ ਬੱਚਿਆਂ ਦੀ ਉਮਰ ਆਮ ਪ੍ਰਜਨਨ ਪ੍ਰਕਿਰਿਆ ਨਾਲ ਮੇਲ ਨਹੀਂ ਖਾਂਦੀ। ਸੋਹਾਣਾ ਪੁਲਿਸ ਹੁਣ ਜਲਦੀ ਹੀ ਪ੍ਰਵਾਨਗੀ ਲੈ ਕੇ ਤਿੰਨਾਂ ਬੱਚਿਆਂ ਦੇ ਡੀਐਨਏ ਨੂੰ ਮੁਲਜ਼ਮਾਂ ਦੇ ਡੀਐਨਏ ਨਾਲ ਮਿਲਾਉਣ ਦੀ ਤਿਆਰੀ ਕਰ ਰਹੀ ਹੈ। ਬਾਕੀ ਦੋ ਮੁਲਜ਼ਮਾਂ ਤੋਂ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਨਿਆਇਕ ਹਿਰਾਸਤ (ਜੇਲ੍ਹ) ਭੇਜ ਦਿੱਤਾ ਗਿਆ ਹੈ।

ਬੱਚਿਆਂ ਦੀ ਉਮਰ ਸਹੀ ਨਹੀਂ ਦੱਸ ਸਕੇ ਮੁਲਜ਼ਮ | Children DNA

ਇਸ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਸੀ ਕਿ ਪੁਲਿਸ ਨੇ ਪਟਿਆਲਾ ਨਿਵਾਸੀ ਚਰਨਵੀਰ ਸਿੰਘ, ਉਸਦੀ ਪਤਨੀ ਪਰਵਿੰਦਰ ਕੌਰ, ਫਰੀਦਕੋਟ ਨਿਵਾਸੀ ਮਨਜਿੰਦਰ ਸਿੰਘ ਤੇ ਉਸਦੀ ਪਤਨੀ ਪਰਵਿੰਦਰ ਕੌਰ ਨੂੰ ਗਿ੍ਰਫਤਾਰ ਕੀਤਾ ਸੀ। ਇਨ੍ਹਾਂ ’ਚੋਂ ਮਨਜਿੰਦਰ ਸਿੰਘ ਤੇ ਉਸ ਦੀ ਪਤਨੀ ਪਰਵਿੰਦਰ ਕੌਰ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਪੁੱਛਗਿੱਛ ਦੌਰਾਨ ਚਰਨਵੀਰ ਸਿੰਘ ਤੇ ਉਸ ਦੀ ਪਤਨੀ ਪਰਵਿੰਦਰ ਕੌਰ ’ਤੇ ਦਿੱਤੇ ਬਿਆਨਾਂ ’ਤੇ ਸ਼ੱਕ ਜਤਾਇਆ ਹੈ। ਜਦੋਂ ਪੁਲਿਸ ਨੇ ਇਨ੍ਹਾਂ ਦੋਵਾਂ ਮੁਲਜਮਾਂ ਦੇ ਬੱਚਿਆਂ ਬਾਰੇ ਪੁੱਛਗਿੱਛ ਕੀਤੀ ਤਾਂ ਉਹ ਬੱਚਿਆਂ ਦੀ ਉਮਰ ਬਾਰੇ ਵਾਰ-ਵਾਰ ਆਪਣੇ ਬਿਆਨ ਬਦਲਦੇ ਰਹੇ। ਦੋ ਬੱਚਿਆਂ ਨੂੰ ਜੁੜਵਾਂ ਦੱਸਿਆ ਗਿਆ ਸੀ ਪਰ ਜਦੋਂ ਉਨ੍ਹਾਂ ਦੀ ਉਮਰ ਪੁੱਛੀ ਗਈ ਤਾਂ ਉਨ੍ਹਾਂ ਦੀ ਉਮਰ ਵੱਖਰੀ ਦੱਸੀ ਗਈ।

ਤਿੰਨ ਦਿਨ ਦਾ ਰਿਮਾਂਡ | Children DNA

ਇਸ ’ਤੇ ਪੁਲਸ ਨੇ ਉਸ ’ਤੇ ਸੱਕ ਜਤਾਇਆ ਹੈ। ਇਸ ਆਧਾਰ ’ਤੇ ਪੁਲਸ ਨੇ ਅਦਾਲਤ ’ਚ ਆਪਣਾ ਪੱਖ ਪੇਸ ਕਰਦੇ ਹੋਏ ਦੱਸਿਆ ਸੀ ਕਿ ਮੁਲਜ਼ਮਾਂ ’ਚੋਂ ਚਰਨਵੀਰ ਸਿੰਘ ਅਤੇ ਉਸ ਦੀ ਪਤਨੀ ਪਰਵਿੰਦਰ ਕੌਰ ਤੋਂ ਹੋਰ ਪੁੱਛਗਿੱਛ ਦੀ ਲੋੜ ਹੈ। ਇਸ ਲਈ ਉਨ੍ਹਾਂ ਦਾ ਪੰਜ ਦਿਨ ਦਾ ਰਿਮਾਂਡ ਦਿੱਤਾ ਜਾਵੇ। ਅਦਾਲਤ ਨੇ ਪੁਲਿਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮਾਂ ਦਾ ਤਿੰਨ ਦਿਨ ਦਾ ਰਿਮਾਂਡ ਦੇ ਦਿੱਤਾ ਸੀ। ਹੋਣ ਮੁਲਜ਼ਮ ਜੋੜੇ ਦੇ ਬੱਚਿਆਂ ਦਾ ਡੀਐਨਏ ਟੈਸਟ ਕਰਵਾਉਣ ਲਈ ਪਰਮਿਸਨ ਲਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ 30 ਜਨਵਰੀ ਨੂੰ ਮੋਹਾਲੀ ਵਿੱਚ ਪੰਜ ਦਿਨਾਂ ਦੀ ਮਾਸੂਮ ਬੱਚੀ ਨੂੰ ਵੇਚਣ ਆਏ ਦੋ ਜੋੜਿਆਂ ਨੂੰ ਸੋਹਾਣਾ ਪੁਲਿਸ ਨੇ ਸੈਕਟਰ 86-87 ਚੌਕ ਤੋਂ ਕਾਬੂ ਕੀਤਾ ਸੀ। ਚਾਰਾਂ ਕੋਲੋਂ ਮਾਸੂਮ ਵੀ ਬਰਾਮਦ ਹੋਇਆ। ਪੁਲਿਸ ਇਸ ਗਿਰੋਹ ਦੇ ਸਰਗਨਾ ਸੰਨੀ ਦੀ ਵੀ ਭਾਲ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ