ਦੁਬਈ ਦੇ ਹਸਪਤਾਲ ’ਚ ਲੰਮੇਂ ਸਮੇਂ ਤੋਂ ਸੀ ਇਲਾਜ਼ ਅਧੀਨ
- 79 ਸਾਲ ਦੀ ਉਮਰ ’ਚ ਲਿਆ ਆਖਰੀ ਸਾਹ
ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ੱਰਫ਼ (Pervez Musharraf) ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਉਹ 79 ਸਾਲ ਦੇ ਸਨ। ਮੁਸ਼ੱਰਫ਼ ਲਮੇਂ ਸਮੇਂ ਤੋਂ ਅਮਾਈਲਾਈਡੋਸਿਸ ਬਿਮਾਰੀ ਤੋਂ ਪੀੜਤ ਸਨ। ਦੁਬਈ ਦੇ ਹਸਪਤਾਲ ’ਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਪਰਵੇਜ ਮੁਸ਼ੱਰਫ਼ 20 ਜੂਨ 2001 ਤੋਂ 18 ਅਗਸਤ 2008 ਤੱਕ ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ। ਮਈ 2016 ’ਚ ਪਾਕਿਸਤਾਨ ਦੀ ਕੋਰਟ ਨੇ ਦੇਸ਼ ਧਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪਰਵੇਜ ਮੁਸ਼ੱਰਫ਼ ਨੂੰ ਭਗੌੜਾ ਐਲਾਨਿਆ ਸੀ। ਇਸ ਤੋਂ ਬਾਅਦ ਉਹ ਦੁਬਈ ਚਲੇ ਗਏ ਸਨ। ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਮੁਸ਼ੱਰਫ਼ (Pervez Musharraf) ਕਈ ਮਹੀਨਿਆਂ ਤੋਂ ਹਸਪਤਾਲ ’ਚ ਭਰਤੀ ਸੀ। ਜੂਨ 2022 ਉਨ੍ਹਾਂ ਦੇ ਪਰਿਵਾਰ ਨੇ ਟਵੀਟਰ ’ਤੇ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਉਹ ਅਮਾਈਲਾਈਡੋਸਿਸ ਨਾਂਅ ਦੀ ਬਿਮਾਰੀ ਨਾਲ ਜੂਝ ਰਹੇ ਹਨ, ਜਿਸ ਦੌਰਾਨ ਉਨ੍ਹਾਂ ਦੇ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਹੁਣ ਰਿਕਵਰੀ ਦੀ ਵੀ ਕੋਈ ਗੁੰਜਾਇਸ਼ ਨਹੀਂ ਹੈ। ਅਮਾਈਲਾਈਡੋਸਿਸ ’ਚ ਇਨਸਾਨ ਦੇ ਸਰੀਰ ’ਚ ਅਮਾਈਲਾਈਡ ਨਾਂਅ ਦਾ ਪ੍ਰੋਟੀਨ ਬਨਣ ਲੱਗਦਾ ਹੈ। ਇਹ ਦਿਲ, ਕਿਡਨੀ, ਲੀਵਰ ਨਰਵਸ ਸਿਸਟਮ, ਦਿਮਾਗ ਆਦਿ ਅੰਗਾਂ ’ਚ ਜਮ੍ਹਾ ਹੋਣ ਲੱਗਦਾ ਹੈ, ਜਿਸ ਕਾਰਨ ਇਨ੍ਹਾਂ ਅੰਗਾਂ ਦੇ ਟਿਸ਼ੂ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਦੇ।