Saint Dr MSG: ਬਰਨਾਵਾ। ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਮੰਗਲਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਤੋਂ ਆਨਲਾਈਨ ਗੁਰੂਕੁਲ ਰਾਹੀਂ ਆਪਣੇ ਅੰਮ੍ਰਿਤਮਈ ਬਚਨਾਂ ਰਾਹੀਂ ਪ੍ਰਭੂ ਦੇ ਸੱਚੇ ਨਾਮ ਦੀ ਸ਼ਕਤੀ ਨਾਲ ਰੂਬਰੂ ਕਰਵਾਇਆ ਇਸ ਦੇ ਨਾਲ ਹੀ ਆਪ ਜੀ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ੇ ਦੇ ਦੈਂਤ ਨੂੰ ਸਮਾਜ ਵਿੱਚੋਂ ਜੜ੍ਹ ਤੋਂ ਪੁੱਟਣ ਲਈ ਅੱਗੇ ਆਉਣ ਅਤੇ ਜ਼ਿੰਦਗੀ ’ਚ ਕਦੇ ਵੀ ਨਸ਼ਾ ਨਾ ਕਰਨ। Saint Dr MSG
ਹਮੇਸ਼ਾ ਆਪਣੇ ਪੀਰ-ਫਕੀਰ ਨੂੰ ਯਾਦ ਰੱਖੋ, ਉਸ ਦੀ ਭਗਤੀ-ਇਬਾਦਤ ਕਰਦੇ ਰਹੋ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਾਲਕ ਦੀ ਸਾਜੀ-ਨਿਵਾਜ਼ੀ ਪਿਆਰੀ ਸਾਧ-ਸੰਗਤ ਜੀਓ ਸੱਚੇ ਮੁਰਸ਼ਿਦ-ਏ-ਕਾਮਿਲ ਸ਼ਾਹ ਸਤਿਨਾਮ, ਸ਼ਾਹ ਮਸਤਾਨ ਦਾਤਾ ਦਾ ਐੱਮਐੱਸਜੀ ਜਨਮ ਮਹੀਨਾ, ਅਵਤਾਰ ਮਹੀਨਾ ਚੱਲ ਰਿਹਾ ਹੈ ਸਾਧ-ਸੰਗਤ ਜਿਹੜੀ ਅੰਦਰੋਂ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ, ਗੌਡ, ਖੁਦਾ, ਰੱਬ ਨੂੰ ਪਿਆਰ ਕਰਦੀ ਹੈ, ਉਨ੍ਹਾਂ ਲਈ ਸਿਰਫ ਇਹ ਮਹੀਨਾ ਨਹੀਂ, ਸਾਰੀ ਉਮਰ ਹੀ ਖੁਸ਼ੀਆਂ, ਬਹਾਰਾਂ ਚੱਲਦੀਆਂ ਰਹਿੰਦੀਆਂ ਹਨ ਕੁਝ ਦਿਨ ਅਜਿਹੇ ਹੁੰਦੇ ਹਨ, ਕੁਝ ਮਹੀਨੇ ਅਜਿਹੇ ਹੁੰਦੇ ਹਨ, ਜਿਹੜੇ ਜ਼ਿੰਦਗੀ ’ਚ ਬਦਲਾਅ ਅਤੇ ਉੱਚਾਈਆਂ ਲੈ ਕੇ ਆਉਂਦੇ ਹਨ ਉਹ ਮਹੀਨੇ, ਉਹ ਦਿਨ ਕਦੇ ਭੁਲਾਇਆਂ ਨਹੀਂ ਭੁੱਲਦੇ ਅਤੇ ਜਦੋਂ ਅਸੀਂ ਉਨ੍ਹਾਂ ਦਿਨਾਂ ਨੂੰ ਮਨਾਉਂਦੇ ਹਾਂ, ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹਾਂ। Saint Dr MSG
ਤਾਂ ਅੰਦਰ ਹਿਰਦੇ ’ਚ, ਦਿਲੋ-ਦਿਮਾਗ ’ਚ ਖੁਸ਼ੀਆਂ ਦੀਆਂ ਨਵੀਂਆਂ ਤਰੰਗਾਂ ਜਾਗ ਉੱਠਦੀਆਂ ਹਨ। ਖੁਸ਼ੀ ਦਾ ਨਵਾਂ ਸਮੁੰਦਰ ਲਹਿਰਾਉਣ ਲੱਗਦਾ ਹੈ ਤਾਂ ਇਸ ਲਈ ਹਮੇਸ਼ਾ ਆਪਣੇ ਪੀਰ-ਫਕੀਰ ਨੂੰ ਯਾਦ ਰੱਖੋ, ਉਸ ਦੀ ਭਗਤੀ-ਇਬਾਦਤ ਕਰਦੇ ਰਹੋ, ਕਿਉਂਕਿ ਉਸ ਨੇ ਹੀ ਮਾਲਕ ਨਾਲ ਸਾਨੂੰ ਮਿਲਾਇਆ ਹੈ ਸੰਤ, ਪੀਰ-ਪੈਗੰਬਰਾਂ ਦੀ ਪਾਕ-ਪਵਿੱਤਰ ਬਾਣੀ ’ਚ ਬਚਨ ਵੀ ਗੁਰੂ ਦੀ ਮਹਿਮਾ ਕਰਦੇ ਹਨ ਅਤੇ ਨਾਲ ਲਿਖ ਦਿੰਦੇ ਹਨ ਕਿ ਸਾਰੀ ਧਰਤੀ ਨੂੰ ਕਾਗਜ਼ ਨੂੰ ਬਣਾ ਲਵਾਂ, ਵਨਸਪਤੀ ਨੂੰ ਕਲਮਾਂ ਬਣਾ ਲਵਾਂ, ਸਮੁੰਦਰ ਨੂੰ?ਸਿਆਹੀ ਬਣਾ ਲਵਾਂ, ਹਵਾ ਦੀ ਗਤੀ ਨਾਲ ਲਿਖਾਂ ਤਾਂ ਲਿਖ ਨਾ ਸਕਾਂ ਹੇ ਮੁਰਸ਼ਿਦ-ਏ-ਕਾਮਲ! ਹੇ ਮੇਰੇ ਸਤਿਗੁਰੂ! ਹੇ ਮੇਰੇ ਰਾਮ! ਇੰਨੇ ਤੇਰੇ ਗੁਣ, ਇੰਨੇ ਤੇਰੇ ਪਰਉਪਕਾਰ ਹਨ ਮੇਰੇ ’ਤੇ। Saint Dr MSG
ਸਾਰੀਆਂ ਪ੍ਰੇਸ਼ਾਨੀਆਂ ਦਾ ਇੱਕੋ-ਇੱਕ ਹੱਲ ਹੈ, ਰਾਮ-ਨਾਮ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦੁਨੀਆਂ ਦੀ ਛੱਡੋ, ਆਪਣੀ-ਆਪਣੀ ਸਟੇਟ ਅਤੇ ਸਮਾਜ ਨੂੰ ਦੇਖ ਲਓ, ਦਿਨ-ਬ-ਦਿਨ ਬਰਬਾਦੀ ਵੱਲ ਵਧ ਰਹੇ ਹਨ ਨਸ਼ੇ ਅਤੇ ਬੁਰਾਈਆਂ ਦਾ ਮੱਕੜਜਾਲ ਚਾਰੇ ਪਾਸੇ ਨਜ਼ਰ ਆਉਂਦਾ ਹੈ ਪਰ ਉਸ ਨੂੰ ਖਤਮ ਕਰਨ ਵਾਲਾ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਨਾਮ ਲੋਕਾਂ ਨੂੰ ਲੈਣ ’ਚ ਭਾਰ ਲੱਗਦਾ ਹੈ ਅੱਜ ਦੇ ਦੌਰ ’ਚ ਇੱਕੋ-ਇੱਕ ਪ੍ਰਭੂ, ਸਤਿਗੁਰੂ, ਮੌਲਾ ਦਾ ਨਾਮ ਇੱਕ ਅਜਿਹਾ ਹੈ ਜੋ ਤੁਹਾਡੀਆਂ ਤਮਾਮ ਪਰੇਸ਼ਾਨੀਆਂ ਦਾ ਹੱਲ ਹੀ ਨਹੀਂ, ਸਗੋਂ ਪੂਰੀ ਉਮਰ ਤੁਹਾਡਾ ਸਾਥ ਦੇਣ ਵਾਲਾ ਹੈ ਕੀ ਚਾਹੁੰਦੇ ਹੋ ਤੁਸੀਂ ਜ਼ਿੰਦਗੀ ’ਚ ਇੰਜੁਆਇਮੈਂਟ ਹੋਵੇ, ਕੀ ਚਾਹੁੰਦੇ ਹੋ ਤੁਸੀਂ ਜ਼ਿੰਦਗੀ ’ਚ ਖੁਸ਼ੀਆਂ ਹੋਣ, ਕੀ ਚਾਹੁੰਦੇ ਹੋ ਤੁਸੀਂ ਦਿਮਾਗ ’ਚ ਸ਼ਾਂਤੀ ਹੋਵੇ ਤੁਸੀਂ ਇਹੀ ਚਾਹੁੁੰਦੇ ਹੋ ਕਿ ਘਰ-ਪਰਿਵਾਰ ’ਚ ਸ਼ਾਂਤੀ ਹੋਵੇ ਪਰ ਸਭ ਤੋਂ ਪਹਿਲਾਂ ਜਿਹੜੀ ਚਾਹ ਹੁੰਦੀ ਹੈ।
ਤੰਦਰੁਸਤ ਸਰੀਰ, ਜਦੋਂ ਤੱਕ ਸਰੀਰ ਤੰਦਰੁਸਤ ਨਹੀਂ, ਬਾਕੀ ਚੀਜ਼ਾਂ ਦੇ ਮਾਇਨੇ ਗਲਤ ਹੋ ਜਾਂਦੇ ਹਨ। ਸਭ ਉਲਟਾ ਹੋ ਜਾਂਦਾ ਹੈ ਤਾਂ ਜ਼ਰੂਰੀ ਹੈ ਸਭ ਤੋਂ ਪਹਿਲਾਂ ਕੰਚਨ ਕਾਇਆ, ਮਤਲਬ ਬਿਲਕੁਲ ਤੰਦਰੁਸਤ ਸਰੀਰ ਪਰ ਉਸ ਲਈ ਤੁਸੀਂ ਕਰਦੇ ਕੀ ਹੋ ਕੋਈ ਐਕਸਰਸਾਈਜ਼ ਕਰਦੇ ਹੋ, ਪਰ ਕੀ ਤੁਹਾਨੂੰ ਪਤਾ ਹੈ ਕਿ ਐਕਸਰਸਾਈਜ਼ ਕਰਦੇ-ਕਰਦੇ ਕਿਹੜੀ ਘੜੀ, ਕਿਹੜਾ ਪਲ ਆ ਜਾਵੇ ਜਿਸ ਵਿੱਚ ਤੁਹਾਨੂੰ ਕਰਮ ਭੋਗਣ ਦਾ ਹੁਕਮ ਹੋ ਜਾਵੇ ਤਾਂ ਸਾਰੀ ਐਕਸਰਸਾਈਜ਼ ਧਰੀ-ਧਰਾਈ ਰਹਿ ਜਾਂਦੀ ਹੈ ਅਤੇ ਬੰਦੇ ਨਾਲ ਐਕਸੀਡੈਂਟ ਹੋ ਗਿਆ ਜਾਂ ਬਿਮਾਰੀ ਆ ਗਈ, ਕੁਝ ਨਾ ਕੁਝ ਅਜਿਹਾ ਆ ਜਾਂਦਾ ਹੈ, ਜਿਸ ਨਾਲ ਉਸ ਦੀ ਉਹ ਕੰਚਨ ਕਾਇਆ ਬਰਬਾਦੀ ਵੱਲ ਵਧਦੀ ਚਲੀ ਜਾਂਦੀ ਹੈ।
ਕੋਈ ਹੈ ਅਜਿਹੀ ਬਿਨਾਂ ਪੈਸੇ ਦੀ ਪਾਲਿਸੀ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ-ਕੱਲ੍ਹ ਬੀਮੇ ਦੀਆਂ ਵੱਡੀਆਂ ਪਾਲਿਸੀਆਂ ਚੱਲੀਆਂ ਹੋਈਆਂ ਹਨ ਜੀਵਨ ਬੀਮਾ ਹੈ, ਬਿਮਾਰੀਆਂ ਦਾ ਬੀਮਾ ਹੈ, ਗੱਡੀਆਂ ਦਾ ਬੀਮਾ ਹੈ ਅਤੇ ਗਲਤ ਵੀ ਨਹੀਂ ਹੈ, ਚੰਗਾ ਹੈ ਕਈ ਮਾਇਨਿਆਂ ’ਚ ਕੀ ਕੰਚਨ ਕਾਇਆ, ਹਮੇਸ਼ਾ ਕੰਚਨ ਕਾਇਆ ਰਹੇ ਇਸ ਦਾ ਵੀ ਕੋਈ ਬੀਮਾ ਹੈ ਉੱਥੋਂ ਉਦੋਂ ਮਿਲੇਗਾ ਨਾ ਜਦੋਂ ਬਿਮਾਰ ਹੋਵੋਗੇ ਤਾਂ ਪਾਲਿਸੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਕਿ ਤੁਸੀਂ ਬਿਮਾਰ ਹੋਵੋ ਤੇ ਲੈ ਲਵੋ ਕੀ ਅਜਿਹੀ ਵੀ ਕੋਈ ਪਾਲਿਸੀ ਹੈ, ਜੋ ਬਿਮਾਰ ਹੋਣ ਹੀ ਨਾ ਦੇਵੇ ਇਹ ਤਾਂ ਗਜ਼ਬ ਦੀ ਹੈ, ਹਰ ਕੋਈ ਖਰੀਦਣਾ ਚਾਹੇਗਾ ਜੀ ਹਾਂ, ਅਜਿਹੀ ਪਾਲਿਸੀ ਹੈ, ਪਰ ਇੱਕ ਨਵਾਂ ਪੈਸਾ ਉਸ ’ਤੇ ਨਹੀਂ ਲਾਉਣਾ, ਜ਼ੀਰੋ ਲੌਸ, ਦੇਣਾ ਕੁਝ ਨਹੀਂ, ਲੈਣਾ ਹੀ ਲੈਣਾ ਹੈ, ਅਤੇ ਉਹ ਪਾਲਿਸੀ ਹੈ, ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਨਾਮ ਤੁਰਦੇ, ਬੈਠ ਕੇ, ਲੇਟ ਕੇ, ਕੰਮ-ਧੰਦਾ ਕਰਦੇ, ਗੱਡੀ ਚਲਾਉਂਦੇ, ਜੀਭਾ ਨਾਲ ਖਿਆਲਾਂ ਨਾਲ, ਕਿਵੇਂ ਵੀ ਲੈਂਦੇ ਹੋ, ਜੇਕਰ ਜਾਪ ਕਰਦੇ ਰਹੋਗੇ।
ਯਕੀਨ ਮੰਨੋ ਪਹਾੜ ਵਰਗੀ ਬਿਮਾਰੀ ਵੀ ਕੰਕਰ ’ਚ ਬਦਲ ਜਾਵੇਗੀ ਅਤੇ ਕੰਕਰ ਰਾਖ ਬਣ ਕੇ ਉੱਡ ਜਾਣਗੇ। ਪਰ ਤੁਹਾਨੂੰ ਤਾਂ ਸ਼ਾਰਟਕੱਟ ਚਾਹੀਦਾ ਹੈ ਦੱਸੋ ਇਸ ਤੋਂ ਸ਼ਾਰਟ ਕੀ ਹੈ ਹੋਰ? ਪੈਦਲ ਤੁਰਦੇ, ਪਏ-ਪਏ, ਬੈਠ ਕੇ, ਕੰਮ-ਧੰਦਾ ਕਰਦੇ, ਕਿਤੇ ਵੀ ਰੁਕਾਵਟ ਨਹੀਂ ਹੈ, ਡਰਾਈਵਿੰਗ ਕਰਦੇ, ਇਸ ਤੋਂ ਚੰਗਾ ਅਤੇ ਸੌਖਾ ਰਾਹ ਹੋਰ ਕੀ ਹੋ ਸਕਦਾ ਹੈ? ਜਿਹੜਾ ਸ਼ਾਹ ਸਤਿਨਾਮ, ਸ਼ਾਹ ਮਸਤਾਨ ਦਾਤਾ ਰਹਿਬਰ ਨੇ ਸਾਨੂੰ ਉਸ ਮਾਲਕ ਦਾ ਨਾਮ ਦੱਸਿਆ, ਬਾਇਨੇਮ ਉਸ ਓਮ ਨੂੰ, ਗੌਡ ਨੂੰ, ਇੱਕ ਓਂਕਾਰ ਨੂੰ, ਵਾਹਿਗੁਰੂ ਨੂੰ ਯਾਦ ਕਰਨਾ ਪਰ ਤੁਸੀਂ ਨਹੀਂ ਕਰਨਾ ਚਾਹੁੰਦੇ ਇਸ ਦਾ ਕੀ ਇਲਾਜ ਹੈ ਭਾਈ ਪਾਲਿਸੀ ’ਚ ਪੈਸੇ ਲੱਗਦੇ ਹਨ ਤਾਂ ਜਾ ਕੇ ਤੁਹਾਨੂੰ ਮਿਲਦੀ ਹੈ ਪਰ ਇੱਥੇ ਤਾਂ ਕੁਝ ਲਾਉਣਾ ਹੈ ਤਾਂ ਬੱਸ ਦੋ-ਚਾਰ ਚੀਜ਼ਾਂ, ਤੁਹਾਡੇ ਪਾਪ ਕਰਮ, ਤੁਹਾਡੀਆਂ ਬੁਰੀਆਂ ਆਦਤਾਂ ਅਤੇ ਤੁਹਾਡੇ ਸੰਚਿਤ ਕਰਮ ਤੱਕ ਛੱਡ ਜਾਵੋ ਅਤੇ ਬਦਲੇ ’ਚ ਰਾਮ ਦਾ ਨਾਮ ਲੈ ਜਾਓ, ਜਿਹੜਾ ਅੰਦਰੋਂ-ਬਾਹਰੋਂ ਮਹਿਕਾਈ ਰੱਖੇਗਾ, ਕੋਈ ਸੈਂਟ ਜਾਂ ਡੀਓ ਲਾਉਣ ਦੀ ਲੋੜ ਨਹੀਂ ਪਵੇਗੀ।
ਜੀਵਨ ਜਿਉਣ ਦਾ ਸਲੀਕਾ ਜ਼ਰੂਰ ਸਿੱਖੋ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹੁਣ ਬੱਚਿਆਂ ’ਚ ਹੁੰਦਾ ਹੈ, ਕਈ ਸ਼ੌਕੀਨ ਹੁੰਦੇ ਹਨ, ਅਸੀਂ ਕਿਸੇ ਨੂੰ ਟੋਕਦੇ ਨਹੀਂ, ਪਰ ਐਨਾ ਜ਼ਿਆਦਾ ਸਟਰੋਂਗ ਸੈਂਟ ਜਾਂ ਡੀਓ ਲਾ ਲੈਂਦੇ ਹਨ ਤਾਂ ਪਹਿਲਾਂ ਕਈ ਥਾਵਾਂ ’ਤੇ ਬੜੀਆਂ ਬਦਬੂਦਾਰ ਥਾਵਾਂ ਹੁੰਦੀਆਂ ਸਨ, ਉਨ੍ਹਾਂ ਦਾ ਨਾਂਅ ਲਿਆ ਜਾਂਦਾ ਸੀ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਸਟੇਟਾਂ ’ਚ ਰਾਜਸਥਾਨ ’ਚ ਵੀ ਇੱਕ ਅਜਿਹੀ ਥਾਂ ਸੀ, ਜਿੱਥੋਂ ਰੇਲ ਲੰਘਦੀ ਸੀ, ਉੱਥੇ ਜਦੋਂ ਪਹੁੰਚਦੀ ਸੀ ਤਾਂ ਸਾਰੇ ਡੱਬੇ ਬਦਬੂ ਨਾਲ ਭਰ ਜਾਂਦੇ ਸੀ ਹੁਣ ਨਾਂਅ ਅਸੀਂ ਨਹੀਂ ਦੱਸਣਾ ਚਾਹੁੰਦੇ, ਕਿਉਂਕਿ ਕੋਈ ਇਤਰਾਜ਼ ਵੀ ਕਰ ਸਕਦਾ ਹੈ ਪਰ ਰਾਜਸਥਾਨ ਵਾਲਿਆਂ ਨੂੰ ਪਤਾ ਹੈ, ਕਹਾਵਤ ਹੈ ਕਿ ਤੇਰੇ ’ਚ ਤਾਂ ਐਵੇਂ ਬਦਬੂ ਆਉਂਦੀ ਹੈ ਜਿਵੇਂ….. ਸੋ ਬੜੀਆਂ ਹੈਰਾਨੀਜਨਕ ਚੀਜ਼ਾਂ ਹਨ, ਬੁਰਾ ਨਾ ਮਨਾਉਣਾ, ਤੁਹਾਨੂੰ ਚੰਗਾ ਲੱਗਦਾ ਹੈ ਸੈਂਟ ਲਾਉਣਾ, ਸਾਨੂੰ ਕੋਈ ਲੈਣਾ-ਦੇਣਾ ਨਹੀਂ ਪਰ ਐਨਾ ਸਟ੍ਰਾਂਗ ਲਾ ਲੈਂਦੇ ਹੋ ਕਿ ਕੋਲ ਬੈਠਣ ਵਾਲੇ ਦਾ ਜਿਉਣਾ ਦੁੱਭਰ ਹੋ ਜਾਂਦਾ ਹੈ, ਉਸ ਦੀ ਨੱਕ ਤੱਕ ਸੜਨ ਲੱਗ ਜਾਂਦੀ ਹੈ, ਵਿਚਾਰਾ ਉੱਠ ਕੇ ਸਾਈਡ ਹੋ ਜਾਂਦਾ ਹੈ।
ਸਫਾਈ ਰੱਖੋ, ਰੋਜ਼ਾਨਾ ਨਹਾਓ
ਸਫਾਈ ਰੱਖੋ, ਰੋਜ਼ਾਨਾ ਨਹਾਓ ਕਈ ਕਹਿੰਦੇ ਹਨ ਕਿ ਜੀ, ਨਹਾਉਣਾ ਨਹੀਂ ਚਾਹੀਦਾ, ਇਸ ਨਾਲ ਚਮੜੀ ਖਰਾਬ ਹੁੰਦੀ ਹੈ, ਕਈ ਨਵੀਆਂ-ਨਵੀਆਂ ਚੀਜ਼ਾਂ ਦੱਸਦੇ ਰਹਿੰਦੇ ਹਨ ਇਹ ਕੋਈ ਕੱਪੜਾ ਹੈ ਜੋ ਪਾਟ ਜਾਵੇਗਾ ਨਾ ਰਗੜੋ ਜ਼ਿਆਦਾ, ਪਾਣੀ ਤਾਂ ਪਾ ਲਓ ਥੋੜ੍ਹਾ ਨਾਲ ਵਾਲੇ ਨੂੰ ਚੈਨ ਨਾਲ ਬੈਠਣ ਦਿਓ ਜ਼ੁਰਾਬਾਂ ਧੋਤੀਆਂ ਪਾ ਲਿਆ ਕਰੋ ਕਈ ਵਾਰ, ਬੁਰਾ ਨਾ ਮੰਨਣਾ, ਲੋਕਾਂ ਨੂੰ ਹੁੰਦਾ ਹੈ, ਸਾਰਾ-ਸਾਰਾ ਦਿਨ ਜ਼ੁਰਾਬਾਂ ਪਾਈ ਰੱਖਦੇ ਹਨ ਅਤੇ ਫ਼ਿਰ ਜਦੋਂ ਜਾ ਕੇ ਬੂਟ ਲਾਹੁੰਦੇ ਹਨ ਤਾਂ ਫ਼ਿਰ ਬੱਸ। ਚਾਹੇ ਕਮਰੇ ’ਚ ਧੂਫ਼ ਜਿੰਨੀ ਮਰਜ਼ੀ ਲਾ ਲਓ ਤੁਸੀਂ।
ਉਨ੍ਹਾਂ ਦੀ ਹੀ ਧੂਫ਼ ਚੱਲਦੀ ਹੈ ਤਾਂ ਜੀਵਨ ’ਚ ਐਟੀਕੇਟਸ ਆਉਣੇ ਚਾਹੀਦੇ ਹਨ ਜੀਵਨ ਜਿਉਣ ਦਾ ਢੰਗ ਆਉਣਾ ਚਾਹੀਦਾ ਹੈ ਕਈ ਛਿੱਕ ਮਾਰਨਗੇ, ਦੇਖਦੇ-ਦੇਖਦੇ ਮਾਰ ਦਿੱਤੀ, ਸਾਹਮਣੇ ਵਾਲੇ ਦੇ ਮੂੰਹ ’ਤੇ ਸਾਰੇ ਛਿੱਟੇ, ਉਸ ਨੂੰ ਮੂੰਹ ਧੋਣ ਦੀ ਲੋੜ ਨਹੀਂ?ਪੈਂਦੀ ਉਂਜ ਤਾਂ ਭੱਜ ਕੇ ਧੋਣਾ ਪੈਂਦਾ ਹੈ, ਪਰ ਉਹ ਐਨਾ ਸੁੱਟ ਦਿੰਦੇ ਹਨ ਕਿ ਪੁੱਛੋ ਨਾ, ਘੱਟੋ-ਘੱਟ ਹੱਥ ਤਾਂ ਮੂੰਹ ਦੇ ਅੱਗੇ ਕਰ ਲਓ ਖੰਘਦੇ ਹਨ ਤਾਂ, ਚੱਲੋ ਛਿੱਟੇ ਆ ਰਹੇ ਹਨ ਤਾਂ ਆਪਣੇ ਹੱਥ ਨਾਲ ਰੁਕ ਜਾਣਗੇ ਧਰਮਾਂ ’ਚ ਇਸ ਬਾਰੇ ਲਿਖਿਆ ਹੋਇਆ ਹੈ।
ਸਰੀਰ ਨੂੰ ਜਿਵੇਂ ਬਣਾ ਲਓ ਉਵੇਂ ਹੀ ਰਹੇਗਾ | Saint Dr MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ ਪੁਰਾਣੀ ਗੱਲ ਖਿਆਲ ’ਚ ਆ ਗਈ ਕਈ ਸੱਜਣ ਸਨ ਸਾਡੇ ਨਾਲ ਖੇਡਦੇ ਸਨ ਅਸੀਂ 32 ਨੈਸ਼ਨਲ ਗੇਮਸ ਸਟੇਟ ਲੇਵਲ ਤੱਕ ਖੇਡੇ ਹਰ ਥਾਂ ਟੂਰਨਾਮੈਂਟ ’ਚ ਖੇਡਣ ਲਈ ਜਾਂਦੇ ਸਾਂ ਅਤੇ ਪਲੇਅਰ ਆਲਸ ਬਹੁਤ ਕਰ ਜਾਂਦੇ ਹਨ ਤਾਂ ਉਹ ਨਹਾਉਂਦੇ ਨਹੀਂ ਸਨ ਅਸੀਂ ਕਿਹਾ, ਯਾਰ ਤੁਸੀਂ ਨਹਾਉਂਦੇ ਨਹੀਂ ਹੋ ਨਹਾ ਲਿਆ ਕਰੋ ਨਾ ਯਾਰ ਕਹਿੰਦੇ, ਯਾਰ ਸ਼ੇਰਾਂ ਦਾ ਕਿਨ੍ਹੇ ਮੂੰਹ ਧੋਤਾ ਹੈ ਕਿ ਸ਼ੇਰਾਂ ਦਾ ਮੂੰਹ ਕੌਣ ਧੋਂਦਾ ਹੈ ਅਸੀਂ ਕਿਹਾ ਸਵੇਰੇ ਫਰੈਸ਼ ਹੋਣ ਜਾਂਦਾ ਹੈਂ, ਕਹਿੰਦਾ ਹਾਂ ਤਾਂ ਅਸੀਂ ਕਿਹਾ ਕਿ ਸ਼ੇਰ ਤਾਂ ਉਹ ਵੀ ਨਹੀਂ ਧੋਂਦੇ ਹਾਂ, ਜੇਕਰ ਮੂੰਹ ਨਹੀਂ ਧੋਂਦੇ ਸੀ ਤਾਂ ਫ਼ਿਰ ਹੱਥ ਵੀ ਕਿਉਂ ਧੋਂਦੇ ਹੋ ਇਹ ਬੜੀਆਂ ਅਜੀਬ ਜਿਹੀਆਂ ਚੀਜ਼ਾਂ ਹਨ ਫਿਰ ਉਹ ਕਹਿੰਦੇ ਕਿ ਹਾਂ, ਹੁਣ ਤਾਂ ਨਹਾਇਆ ਕਰਾਂਗੇ ਉਹ ਕਹਿੰਦੇ ਕਿ ਪਹਿਲਾਂ ਤਾਂ ਸਾਨੂੰ ਲੱਗਦਾ ਸੀ ਕਿ ਵੱਡੀ ਗੱਲ ਹੈ ਅਸੀਂ ਕਿਹਾ ਕਿ ਵੱਡੀ ਗੱਲ ਨਹੀਂ ਹੈ, ਜਾਂ ਤਾਂ ਦੋਵੇਂ ਚੀਜ਼ਾਂ ਕਰੋ ਸ਼ੇਰ ਵਾਲੀਆਂ ਜਾਂ ਫਿਰ ਆਦਮੀਆਂ ਵਾਲਾ ਕੰਮ ਕਰ ਲਓ ਅਤੇ ਸ਼ੇਰ ਵਾਲਾ, ਪਸ਼ੂ ਵਾਲਾ ਕੰਮ ਛੱਡ ਦਿਓ।
ਇੱਕ ਵਾਰ ਦਿਨ ’ਚ ਨਹਾ ਲਓ ਫ਼ਿਰ ਦੇਖੋ ਕਿੰਨੀ ਫੁਰਤੀ ਆਉਂਦੀ ਹੈ, ਠੰਢ ਨਹੀਂ ਲੱਗਦੀ ਨਹਾਉਣ ਤੋਂ ਬਾਅਦ, ਹਕੀਕਤ ਹੈ ਇਹ ਅਤੇ ਕਈ ਰਜਾਈ ’ਚੋਂ ਨਿੱਕਲਣਗੇ ਅਤੇ ਫ਼ਿਰ ਠੁਰ-ਠੁਰ ਕਰਦੇ ਫ਼ਿਰਨਗੇ, ਨਹਾਉਣਾ ਨਹੀਂ ਕਹਿੰਦੇ, ਨਹਾਉਣ ਨਾਲ ਠੰਢ ਲੱਗ ਜਾਵੇਗੀ ਨਹਾਉਣ ਨਾਲ ਤਾਂ ਠੰਢ ਉੱਡਦੀ ਹੈ, ਕਦੇ ਨਹਾ ਕੇ ਦੇਖੋ ਤੁਸੀਂ ਲਗਾਤਾਰ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਆਪਣੀ ਉਮਰ ’ਚ, ਸ਼ਾਇਦ ਹੀ ਕਦੇ 55 ਸਾਲਾਂ ਦੌਰਾਨ 2-3 ਦਿਨ ਨਹੀਂ ਕਹਿ ਸਕਦੇ, ਨਹੀਂ ਤਾਂ ਰੋਜ਼ਾਨਾ, ਚਾਹੇ ਕੁਝ ਵੀ ਹੋਵੇ, ਪਾਰਾ ਮਾਈਨਸ ਡਿਗਰੀ ਵੀ ਰਿਹਾ ਰਾਜਸਥਾਨ ’ਚ ਅਤੇ 50+ ਵੀ ਹੋ ਜਾਂਦਾ ਸੀ, ਹਮੇਸ਼ਾ ਠੰਢੇ ਪਾਣੀ ਨਾਲ ਹੀ ਨਹਾਉਂਦੇ ਸਾਂ ਆਦਤ ਹੀ ਨਹੀਂ ਸੀ ਹੁਣ ਦੀ ਗੱਲ ਨਹੀਂ ਕਰ ਰਹੇ ਹੁਣ ਤਾਂ ਚੱਲੋ, ਥੋੜ੍ਹਾ-ਬਹੁਤ ਟਿਊਬਵੈਲ ਦਾ ਪਾਣੀ ਤਾਜ਼ਾ ਆਉਂਦਾ ਹੈ ਤਾਂ ਉਸ ਨਾਲ ਨਹਾਇਆ ਜਾ ਸਕਦਾ ਹੈ, ਚੰਗਾ ਪਾਣੀ ਹੁੰਦਾ ਹੈ ਪਰ ਉਨ੍ਹਾਂ ਸਮਿਆਂ ’ਚ ਮਾਈਨਸ ਡਿਗਰੀ ’ਚ ਵੀ ਅਤੇ 50 ’ਚ ਵੀ ਸਰੀਰ ਨੂੰ ਜਿਵੇਂ ਬਣਾ ਲਓ ਉਵੇਂ ਹੀ ਰਹੇਗਾ।
ਬੱਚਿਆਂ ਲਈ ਸਪੈਸ਼ਲ ਬਚਨ | Saint Dr MSG
ਹੁਣ ਸਾਨੂੰ ਲੱਗਦਾ ਹੈ ਕਿ ਇੱਥੇ ਕਈ ਬੱਚੇ ਅਜਿਹੇ ਵੀ ਬੈਠੇ ਹੋਣਗੇ, ਜੋ ਸਾਰਾ ਦਿਨ ਕੰਪਿਊਟਰ ’ਤੇ, ਫੋਨ ’ਤੇ ਲੱਗੇ ਰਹਿੰਦੇ ਹਨ ਕਿਲੋਮੀਟਰ ਭੱਜਣਾ ਪੈ ਜਾਵੇ ਸਾਹ, ਉੱਪਰ ਵਾਲਾ ਇੱਕ ਕਿਲੋਮੀਟਰ ਉੱਪਰ ਹੁੰਦਾ ਹੈ ਅਤੇ ਹੇਠਾਂ ਵਾਲਾ ਇੱਕ ਕਿਲੋਮੀਟਰ ਪਿੱਛੇ ਹੁੰਦਾ ਹੈ ਪੰਜ-ਚਾਰ ਮਿੰਟ ਤਾਂ ਗੱਲ ਨਹੀਂ ਆਉਂਦੀ, ਉਨ੍ਹਾਂ ਤੋਂ ਪੁੱਛੋ, ਆ, ਪਾ, ਹੈ, ਇਹੀ ਕਹਿੰਦੇ ਰਹਿੰਦੇ ਹਨ ਗੱਲ ਜੁੜਦੀ ਹੀ ਨਹੀਂ ਅਤੇ ਕਿੰਨੇ ਕਿਲੋਮੀਟਰ, ਇੱਕ ਕਿਲੋ… ਮੀਟਰ… ਭਾਈ ਉਨ੍ਹਾਂ ਲਈ ਵੱਡੀ ਚੀਜ਼ ਹੈ ਨਾ ਬੇਟਾ ਖਾਣਾ ਬਣਾਇਆ, ਰਸੋਈ ਨਾਲ ਪਖਾਨਾ ਹੈ, ਬਣਾਉਂਦੇ-ਬਣਾਉਂਦੇ ਆਈ ਫੜਾਕ ਸਵੇਰੇ ਦੂਰ ਜਾਣ ਦੀ ਲੋੜ ਨਹੀਂ ਅਤੇ ਤੜਾਕ ਮਤਲਬ ਕਦੋਂ ਘੁੰਮੇ ਉਹ ਉੱਠੇ, ਬੈਗ ਚੁੱਕਿਆ, ਗੱਡੀ ’ਚ ਬੈਠੇ, ਸਾਈਕਲ ’ਤੇ ਬੈਠੇ, ਸਕੂਟਰ ’ਤੇ ਬੈਠੇ, ਦਫ਼ਤਰ ’ਚ ਗਏ।
ਫ਼ਿਰ ਬੈਠੇ ਟਾਈਮ ਮਿਲ ਸਕਦਾ ਹੈ ਥੋੜ੍ਹੀ ਜਿਹੀ ਨੀਂਦ ਤਿਆਗ ਦਿਓ, ਘੁੰਮ -ਫ਼ਰ ਸਕਦੇ ਹੋ ਤੁਸੀਂ ਪਰ ਚਾਹੋ ਤਾਂ ਪਰ ਚਾਹੋ ਤਾਂ ਨਾ ਰਸਤੇ ਨਿਕਲ ਆਉਂਦੇ ਹਨ ਕੱਢਣਾ ਚਾਹੋ ਤਾਂ ਤਾਂ ਜ਼ਿੰਦਗੀ ’ਚ ਜੇਕਰ ਕੰਚਨ ਕਾਇਆ ਚਾਹੁੰਦੇ ਹੋ, ਤਾਂ ਐਕਸਰਸਾਈਜ਼ ਵੀ ਕਰੋ ਅਤੇ ਰਾਮ ਦਾ ਨਾਮ ਵੀ ਜਪੋ ਤਾਂ ਕਿ ਇਸ ਸਰੀਰ ’ਤੇ ਆਉਣ ਵਾਲੇ ਪਹਾੜ ਵਰਗੇ ਕਰਮਾਂ ਨੂੰ ਮਾਲਕ ਰਾਈ ’ਚ ਬਦਲ ਦੇਵੇ ਅਤੇ ਤੁਹਾਨੂੰ ਪਤਾ ਹੀ ਨਾ ਲੱਗੇ ਬੱਚਿਓ ਬੜਾ ਬੈਨੇਫਿਟ ਦਾ ਕੰਮ ਹੈ, ਪੋ੍ਰਫਿਟ ਦਾ ਕੰਮ ਹੈ।