ਜਸਵੀਰ ਸਿੰਘ ਛਿੰਦਾਂ ਨੂੰ ਵਰਲਡ ਬੁੱਕ ਆਫ ਰਿਕਾਰਡਜ ਲੰਡਨ ਵੱਲੋਂ ਸਨਮਾਨਿਤ ਕੀਤਾ 

World Book Records London
ਨਾਭਾ : ਜਸਵੀਰ ਸਿੰਘ ਛਿੰਦਾ ਨੂੰ ਸਨਮਾਨਿਤ ਕਰਦੇ ਬ੍ਰਿਟਿਸ਼ ਸੰਸਦ ਮੈਂਬਰ ਵਰਿੰਦਰ ਸ਼ਰਮਾ। ਤਸਵੀਰ : ਸ਼ਰਮਾ

15 ਦੇਸ਼ਾਂ ਦੀਆਂ ਨਾਮੀ ਸ਼ਖਸ਼ੀਅਤਾਂ ਨੂੰ ਕੀਤਾ ਗਿਆ ਸਨਮਾਨਿਤ

(ਤਰੁਣ ਕੁਮਾਰ ਸ਼ਰਮਾ) ਨਾਭਾ। ਵਰਲਡ ਬੁੱਕ ਆਫ ਰਿਕਾਰਡਜ ਲੰਡਨ ਵੱਲੋ ਉਘੇ ਸਰਗਰਮ ਆਗੂ ਜਸਵੀਰ ਸਿੰਘ ਛਿੰਦਾ ਨੂੰ ਉਨ੍ਹਾਂ ਦੀਆਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਐਡਵੋਕੇਟ ਸੰਤੋਸ਼ ਸੁਕਲਾ (ਪ੍ਰਧਾਨ ਅਤੇ ਸੀਈਓ, ਵਰਲਡ ਬੁੱਕ ਆਫ ਰਿਕਾਰਡਜ) ਨੇ ਘੋਸਣਾ ਕੀਤੀ ਹੈ ਕਿ ਜਸਵੀਰ ਸਿੰਘ ਛਿੰਦਾਂ ਵੱਲੋਂ ਵਰਲਡ ਬੁੱਕ ਆਫ ਰਿਕਾਰਡਜ ਵੱਲੋਂ ਚੱਲ ਰਹੀਆਂ ਗਤੀਵਿਧੀਆ ਵਿੱਚ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ।

ਪੰਜਾਬ ਵਿੱਚ ਵਰਲਡ ਬੁੱਕ ਦੀਆਂ ਸਾਰੀਆਂ ਗਤੀਵਿਧੀਆ ਨੂੰ ਉਤਸਾਹਿਤ ਕਰਨ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਵਰਲਡ ਬੁੱਕ ਆਫ ਰਿਕਾਰਡ ਵੱਲੋ ਪ੍ਰਸੰਸਾ ਕੀਤੀ ਗਈ ਹੈ। ਜਸਵੀਰ ਸਿੰਘ ਛਿੰਦਾਂ ਪੰਜਾਬ ਵਾਇਸ ਪ੍ਰਧਾਨ ਵਰਲਡ ਬੁੱਕ ਆਫ ਰਿਕਾਰਡਜ ਨੂੰ ਬਿ੍ਰਟਿਸ਼ ਸੰਸਦ ਦੇ ਮੈਂਬਰ ਵਰਿੰਦਰ ਸ਼ਰਮਾਂ (ਸਰਪ੍ਰਸਤ, ਵਰਲਡ ਬੁੱਕ ਆਫ ਰਿਕਾਰਡ), ਡਾ: ਸਤਿਆਨਾਰਾਇਣ ਜਾਟੀਆ (ਪਾਰਲੀਮੈਂਟਰੀ ਬੋਰਡ ਮੈਂਬਰ, ਭਾਜਪਾ), ਡਾ: ਦਿਵਾਕਰ ਸੁਕੁਲ (ਚੇਅਰਮੈਨ, ਵਰਲਡ ਬੁੱਕ ਆਫ ਰਿਕਾਰਡਜ) ਅਤੇ ਡਾ. ਰਮਨ ਗਿੱਲ (ਪ੍ਰਧਾਨ ਵਰਲਡ ਬੁੱਕ ਆਫ ਰਿਕਾਰਡਜ) ਐਲਬਰਟਾ ਕੈਨੇਡਾ ਵੱਲੋਂ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤਾ ਗਿਆ।

 World Book Records London
ਨਾਭਾ : ਜਸਵੀਰ ਸਿੰਘ ਛਿੰਦਾ ਨੂੰ ਸਨਮਾਨਿਤ ਕਰਦੇ ਬ੍ਰਿਟਿਸ਼ ਸੰਸਦ ਮੈਂਬਰ ਵਰਿੰਦਰ ਸ਼ਰਮਾ। ਤਸਵੀਰ : ਸ਼ਰਮਾ

15 ਦੇਸ਼ਾਂ ਦੀਆਂ ਅੰਤਰਰਾਸਟਰੀ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ ਕੀਤੀ

ਇਸ ਸਮਾਰੋਹ ਵਿੱਚ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਯੂ.ਕੇ., ਯੂ.ਏ.ਈ, ਨੇਪਾਲ ਅਤੇ 15 ਦੇਸਾਂ ਦੀਆਂ ਅੰਤਰਰਾਸਟਰੀ ਸਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਨਾਲ ਹੀ ਰਿਕਾਰਡ ਹੋਲਡਰਾਂ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਸੁਕਲਾ ਨੇ ਦੱਸਿਆ ਕਿ ਵਰਲਡ ਬੁੱਕ ਆਫ ਰਿਕਾਰਡ ਨੂੰ ਇੱਕ ਅੰਤਰਰਾਸਟਰੀ ਪ੍ਰਮਾਣੀਕਰਣ ਸੰਸਥਾ ਵਜੋਂ ਸੰਕਲਪਿਤ ਕੀਤਾ ਗਿਆ ਹੈ ਅਤੇ ਇੰਦੌਰ (ਮੱਧ ਪ੍ਰਦੇਸ) ਭਾਰਤ ਤੋਂ ਲਾਂਚ ਕੀਤਾ ਗਿਆ ਹੈ। ਥੋੜ੍ਹੇ ਸਮੇਂ ਦੇ ਨਾਲ, ਸੰਸਥਾ ਨੇ ਦੁਨੀਆ ਭਰ ਦੇ ਲੋਕਾਂ ਦੀ ਸੇਵਾ ਕਰਨ ਲਈ ਸਮਰਪਣ ਅਤੇ ਵਚਨਬੱਧਤਾ ਨਾਲ ਇੱਕ ਸ਼ਾਨਦਾਰ ਵਾਧਾ ਪ੍ਰਾਪਤ ਕੀਤਾ। ਸੰਗਠਨ ਨੇ ਮਹਾਂਦੀਪੀ ਰੂਪਾਂ ’ਤੇ ਆਪਣੀ ਮਜਬੂਤ ਮੌਜੂਦਗੀ ਬਣਾਈ ਹੈ। ਵਰਲਡ ਬੁੱਕ ਆਫ ਰਿਕਾਰਡਜ, ਲੰਡਨ (ਯੂ.ਕੇ.) ਵੱਲੋਂ ਪ੍ਰਸੰਸਾ ਕੀਤੇ ਜਾਣ ’ਤੇ ਜਸਵੀਰ ਸਿੰਘ ਛਿੰਦਾਂ ਨੂੰ ਡਬਲਯੂ.ਬੀ.ਆਰ. ਦੀ ਕੇਂਦਰੀ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਅਤੇ ਅੰਤਰਰਾਸਟਰੀ ਦਿ੍ਰਸਟੀਕੋਣ ਦੇ ਹੋਰ ਪਤਵੰਤਿਆਂ ਨੇ ਵਧਾਈ ਦਿੱਤੀ ਹੈ। ਇਸ ਮੋਕੇ ਛਿੰਦਾਂ ਵੱਲੋਂ ਸਨਮਾਨ ਦੇ ਲਈ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ