ਨਾਮ ਚਰਚਾ ਘਰ ’ਚ ਪਹਿਲਾ ਕੀਤੀ ਸੇਵਾ ਸੰਭਾਲ, ਆਯੂਸ਼ਮਾਨ ਕਾਰਡ ਬਣਵਾਇਆ, ਦਵਾਈ ਕਰਵਾਈ ਸ਼ੁਰੂ
- ਪੈਰਾਂ ’ਚ ਟੁੱਟੀਆਂ ਚੱਪਲਾਂ, ਪਾਟਿਆ ਕੰਬਲ, ਕਈ ਦਿਨਾਂ ਤੋਂ ਭੁੱਖੇ ਟਿੱਡ ਸੜਕਾ ਦਾ ਘੁੰਮਦਾ ਫਿਰ ਰਿਹਾ ਸੀ ਉੱਕਤ ਵਿਅਕਤੀ-ਡੇਰਾ ਸ਼ਰਧਾਲੂ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪੈਰਾਂ ’ਚ ਟੁੱਟੀਆਂ ਚੱਪਲਾਂ, ਪਾਟਿਆ ਕੰਬਲ, ਕਈ ਦਿਨਾਂ ਤੋਂ ਭੁੱਖੇ ਟਿੱਡ ਸੜਕਾਂ ਦਾ ਘੁੰਮਦਾ ਫਿਰ ਰਿਹਾ ਇੱਕ ਅੱਧਖੜ ਉਮਰ ਦਾ ਵਿਅਕਤੀ ਨਾਮ ਚਰਚਾ ਘਰ ਬਠੋਈ ਕਲਾਂ ਵਿਖੇ ਸਵੇਰੇ ਵੇਲੇ ਪਿੰਡ ਦੀ ਚੱਲ ਰਹੀ ਨਾਮ ਚਰਚਾ ’ਚ ਆ ਕੇ ਬੈਠ ਜਾਂਦਾ ਹੈ। (Welfare Work) ਨਾਮ ਚਰਚਾ ਸਮਾਪਤ ਹੋਣ ਤੋਂ ਬਾਅਦ ਜਦੋਂ ਉਹ ਉੱਠ ਕੇ ਬਾਹਰ ਚਲਾ ਗਿਆ ਤਾਂ ਡੇਰਾ ਸਰਧਾਲੂਆਂ ਨੇ ਦੇਖਿਆ ਕਿ ਇਹ ਤਾਂ ਕੋਈ ਵਕਤ ਦਾ ਮਾਰਿਆ ਇਨਸਾਨ ਪੈ ਰਹੀ ਅੰਤਾਂ ਦੀ ਸਰਦੀ ’ਚ ਦਰ ਦਰ ਭਟਕਦਾ ਫਿਰ ਰਿਹਾ ਹੈ। ਡੇਰਾ ਸਰਧਾਲੂਆਂ ਨੇ ਉਸ ਨੂੰ ਪਿਆਰ ਨਾਲ ਨਾਮ ਚਰਚਾ ਘਰ ’ਚ ਬਿਠਾਇਆ ਤੇ ਉਸ ਨੂੰ ਚਾਹ ਪਾਣੀ ਦਿੱਤਾ। ਜਦੋਂ ਉਸ ਵਿਅਕਤੀ ਤੋਂ ਉਸਦਾ ਨਾਮ ਪਤਾ ਪੁੱਛਿਆ ਗਿਆ ਤਾਂ ਉਸਨੇ ਆਪਣੇ ਪਿੰਡ ਦਾ ਨਾਮ ਪੱਪਲ ਦੱਸਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਪਿੰਡ ਬਠੋਈ ਕਲਾਂ ਸੇਵਾ ਸੰਮਤੀ ਦੇ ਸੇਵਾਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਇਹ ਵਿਅਕਤੀ ਆਪਣੇ ਪਿੰਡ ਦਾ ਨਾਮ ਪੱਪਲ ਦੱਸ ਰਿਹਾ ਹੈ ਤਾਂ ਉਨ੍ਹਾਂ ਨੇ ਤੁਰੰਤ ਪਿੰਡ ਪੱਪਲ ਦੇ ਕੁਝ ਵਿਅਕਤੀ ਦਾ ਮੋਬਾਇਲ ਨੰਬਰ ਪਤਾ ਕਰਕੇ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਇਸ ਵਿਅਕਤੀ ਦਾ ਨਾਮ ਪਰਮਜੀਤ ਸਿੰਘ ਪੁੱਤਰ ਨਸੀਬ ਸਿੰਘ ਹੈ ਅਤੇ ਇਹ ਪਿੰਡ ਪੱਪਲ ਜੋ ਰਾਜਪੁਰਾ ’ਚ ਪੈਦਾ ਹੈ ਦਾ ਹੀ ਵਸਨੀਕ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਵਿਅਕਤੀ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੈ ਅਤੇ ਘਰ ਦੇ ਫਿਕਰ ’ਚ ਇਸ ਤਰ੍ਹਾਂ ਸੜਕਾਂ ’ਤੇ ਘੁੰਮਦਾ ਫਿਰ ਰਿਹਾ ਹੈ।
ਪਰਮਜੀਤ ਸਿੰਘ ਦੇ ਭਰਾ ਸਤਨਾਮ ਸਿੰਘ ਨੂੰ ਪਿੰਡ ਬਠੋਈ ਕਲਾਂ ਬੁਲਾ ਕੇ ਉਸਦਾ ਭਰਾ ਉਸਦੇ ਹਵਾਲੇ ਕਰ ਦਿੱਤਾ ਗਿਆ
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇਸ ਨੂੰ ਨਾਮ ਚਰਚਾ ’ਚ ਬਿਠਾ ਕੇ ਇਸ ਦੀ ਡੇਰਾ ਸ਼ਰਧਾਲੂ ਜੀਤਾ ਪੰਡਿਤ, ਗੁਰਸੇਵਕ ਸਿੰਘ, ਹਰਭਜਨ ਸਿੰਘ ਆਦਿ ਨੇ ਸੇਵਾ ਸੰਭਾਲ ਕੀਤੀ ਅਤੇ ਦਵਾਈ ਵੀ ਦਿਵਾਈ ਗਈ। ਲਖਵੀਰ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਸੇਵਾ ਸੰਭਾਲ ਕਰਨ ਤੋਂ ਬਾਅਦ ਪਰਮਜੀਤ ਸਿੰਘ ਦੇ ਭਰਾ ਸਤਨਾਮ ਸਿੰਘ ਨੂੰ ਪਿੰਡ ਬਠੋਈ ਕਲਾਂ ਬੁਲਾ ਕੇ ਉਸਦਾ ਭਰਾ ਉਸਦੇ ਹਵਾਲੇ ਕਰ ਦਿੱਤਾ ਗਿਆ। ਲਖਵੀਰ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਦਾ ਆਯੂਸ਼ਮਾਨ ਕਾਰਡ ਵੀ ਬਣਾ ਕੇ ਦਿਮਾਗੀ ਪ੍ਰੇਸ਼ਾਨੀ ਵਾਲੀ ਦਵਾਈ ਸ਼ੁਰੂ ਕਰਵਾ ਦਿੱਤੀ ਗਈ ਹੈ।
ਪਰਿਵਾਰਕਾ ਮੈਂਬਰਾਂ ਨੇ ਡੇਰਾ ਸ਼ਰਧਾਲੂਆਂ ਦਾ ਕੀਤਾ ਧੰਨਵਾਦ
ਆਪਣੇ ਭਰਾ ਪਰਮਜੀਤ ਸਿੰਘ ਨੂੰ ਸਹੀ ਸਲਾਮਤ ਦੇਖ ਕੇ ਸਤਨਾਮ ਸਿੰਘ ਬਹੁਤ ਖੁਸ਼ ਹੋਇਆ ਅਤੇ ਕਿਹਾ ਕਿ ਉਹ ਕਈ ਮਹੀਨਿਆਂ ਤੋਂ ਉਸਦੀ ਭਾਲ ਕਰ ਰਹੇ ਸਨ। ਪਰ ਉਨ੍ਹਾਂ ਨੂੰ ਕਿਧਰੋ ਵੀ ਪਰਮਜੀਤ ਸਿੰਘ ਦਾ ਪਤਾ ਨਹੀਂ ਲੱਗਿਆ। ਅੱਜ ਜਦੋਂ ਉਨ੍ਹਾਂ ਨੂੰ ਫੋਨ ਆਇਆ ਤਾਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਉਹ ਤੁਰੰਤ ਹੀ ਆਪਣੇ ਭਰਾ ਨੂੰ ਲੈਣ ਲਈ ਪੁੱਜ ਗਿਆ। ਸਤਨਾਮ ਸਿੰਘ ਨੇ ਡੇਰਾ ਸ਼ਰਧਾਲੂਆਂ ਵੱਲੋਂ ਪਰਜਮੀਤ ਸਿੰਘ ਦੀ ਕੀਤੀ ਸੇਵਾ ਸੰਭਾਲ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਧੰਨ ਹਨ ਤੁਹਾਡੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੋ ਦੂਜਿਆਂ ਦਾ ਭਲਾ ਕਰਨ ਦੀ ਤੁਹਾਨੂੰ ਸਿੱਖਿਆ ਦਿੰਦੇ ਹਨ।
ਕਈ ਵਿਅਕਤੀ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾ ਚੁੱਕਿਆ ਹੈ ਡੇਰਾ ਸ਼ਰਧਾਲੂ ਲਖਵੀਰ ਸਿੰਘ
ਇਸ ਤੋਂ ਪਹਿਲਾ ਵੀ ਕਈ ਗੁੰਮਸ਼ੁਦਾ ਵਿਅਕਤੀ ਨੂੰ ਸੇਵਾ ਸੰਮਤੀ ਦਾ ਸੇਵਾਦਾਰ ਲਖਵੀਰ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਬਠੋਈ ਕਲਾਂ ਬਲਾਕ ਬਠੋਈ-ਡਕਾਲਾ ਜ਼ਿਲ੍ਹਾ ਪਟਿਆਲਾ ਪਰਿਵਾਰ ਨਾਲ ਮਿਲਾ ਚੁੱਕਿਆ ਹੈ। ਜਿਵੇ ਕਿ ਗੁਰਨੈਬ ਸਿੰਘ ਪੁੱਤਰ ਦੁਨੀ ਚੰਦ ਪਿੰਡ ਚਕਰ ਜ਼ਿਲ੍ਹਾ ਸੰਗਰੂਰ ਜੋ ਕਿ ਸੜਕ ’ਤੇ ਘੁੰਮਦਾ ਫਿਰ ਰਿਹਾ ਸੀ ਉਸਦੇ ਘਰ ਸੰਪਰਕ ਕਰਕੇ ਉਸਦੇ ਭਰਾ ਨੂੰ ਸੋਪਿਆ ਗਿਆ। ਇਸ ਤਰ੍ਹਾਂ ਹੀ ਸੁਰੇਸ ਕੁਮਾਰ ਵਾਸੀ ਨੇਪਾਲ ਜੋ ਕਿ ਮੰਦਬੁੱਧੀ ਅਵਸਥਾ ’ਚ ਭਟਕਦਾ ਫਿਰ ਰਿਹਾ ਸੀ ਨੂੰ ਡੇਰਾ ਸੱਚਾ ਸੌਦਾ ਸਰਸਾ ਜਾ ਕੇ ਨੇਪਾਲ ਦੀ ਸਾਧ ਸੰਗਤ ਨੂੰ ਭੰਡਾਰੇ ’ਚ ਜਾ ਕੇ ਸੌਂਪਿਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ