ਪੰਜਾਬ ‘ਚ 400 ਆਮ ਆਦਮੀ ਕਲੀਨਿਕ ਖੋਲ੍ਹੇਗੀ ਮਾਨ ਸਰਕਾਰ
- ਡਾਕਟਰਾਂ ਤੇ ਸਟਾਫ਼ ਨੂੰ ਮਿਲਣਗੇ ਲੈਪਟਾਪ
- ਕੇਜਰੀਵਾਲ ਤੇ CM ਮਾਨ ਕਰਨਗੇ ਅੰਮ੍ਰਿਤਸਰ ‘ਚ ਉਦਘਾਟਨ
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਮਾਨ ਸਰਕਾਰ 26 ਜਨਵਰੀ ਨੂੰ ਪੰਜਾਬ ਨੂੰ ਇੱਕ ਖਾਸ ਤੋਹਫਾ ਦੇਣ ਜਾ ਰਹੀ ਹੈ। ਮਾਨ ਸਰਕਾਰ
ਪੰਜਾਬੀਆਂ ਨੂੰ 400 ਹੋਮ ਆਮ ਆਦਮੀ ਕਲੀਨਿਕ ਖੋਲ੍ਹੇਗੀ ਤੇ ਡਾਕਟਰਾਂ ਤੇ ਸਟਾਫ ਨੂੰ ਲੈਪਟਾਪ ਵੀ ਦਿੱਤੇ ਜਾਣਗੇ। ਇਹ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀ। ਉਨਾਂ ਕਿਹਾ ਕਿ ਇਹ ਕਲੀਨਿਕ 26 ਜਨਵਰੀ ਨੂੰ ਸ਼ੁਰੂ ਕੀਤੇ ਜਾਣਗੇ। ਇਨ੍ਹਾਂ ਦਾ ਉਦਘਾਟਨ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 27 ਜਨਵਰੀ ਨੂੰ ਅੰਮ੍ਰਿਤਸਰ ‘ਚ ਕਰਨਗੇ। ਇਹ ਕਲੀਨਿਕਾਂ ਦਾ ਪੰਜਾਬੀਆਂ ਨੂੰ ਲਾਹਾ ਮਿਲੇਗਾ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਦੇ ਮੁਕਾਬਲੇ ਇਸ ਵਾਰ ਮੁਹੱਲਾ ਕਲੀਨਿਕ ਵਿੱਚ ਆਈ.ਟੀ. ਸੈਕਸ਼ਨ ਸ਼ਾਮਲ ਕੀਤਾ ਗਿਆ ਹੈ। ਡਾਕਟਰਾਂ ਸਮੇਤ ਸਮੁੱਚੇ ਸਟਾਫ਼ ਨੂੰ ਲੈਪਟਾਪ ਦਿੱਤੇ ਜਾਣਗੇ। ਇਸ ਨਾਲ ਰੀਅਲ ਟਾਈਮ ਵਿੱਚ ਪੂਰਾ ਡੇਟਾ ਪ੍ਰਾਪਤ ਅਤੇ ਵਿਸ਼ਲੇਸ਼ਣ ਕੀਤਾ ਜਾਵੇਗਾ। ਇਹ ਪੰਜਾਬ ਵਿੱਚ ਸਿਹਤ ਕ੍ਰਾਂਤੀ ਹੋਵੇਗੀ।
ਪਹਿਲੇ ਪੜਾਅ ਵਿੱਚ, ਪੰਜਾਬ ਸਿਹਤ ਵਿਭਾਗ ਨੇ 521 ਪੀਐਚਸੀ ਦੀ ਸੂਚੀ ਤਿਆਰ ਕੀਤੀ ਸੀ, ਜਿਨ੍ਹਾਂ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਅਪਗ੍ਰੇਡ ਕੀਤਾ ਜਾਣਾ ਸੀ। ਪਰ ਹੁਣ 400 ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ। ਇਹ ਕਲੀਨਿਕ ਰਾਜ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਸਥਿਤ ਪੀ.ਐਚ.ਸੀਜ਼ ਦੀਆਂ ਪਹਿਲਾਂ ਤੋਂ ਮੌਜੂਦ ਇਮਾਰਤਾਂ ਵਿੱਚ ਆਧੁਨਿਕ ਉਪਕਰਨਾਂ ਨਾਲ ਖੋਲੇ ਜਾ ਰਹੇ ਹਨ।
ਇੱਥੇ ਖੁੱਲਣਗੇ ਕਲੀਨਿਕ
ਅੰਮ੍ਰਿਤਸਰ ਵਿੱਚ 44, ਲੁਧਿਆਣਾ ਵਿੱਚ 47, ਪਟਿਆਲਾ ਵਿੱਚ 40, ਜਲੰਧਰ ਵਿੱਚ 37, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ 33-33, ਬਠਿੰਡਾ ਵਿੱਚ 24, ਸੰਗਰੂਰ ਵਿੱਚ 26, ਫਾਜ਼ਿਲਕਾ ਵਿੱਚ 22, ਫਿਰੋਜ਼ਪੁਰ ਵਿੱਚ 22, ਇਨਾਂ ਵਿੱਚ ਸ਼ਾਮਲ ਹਨ। ਕਲੀਨਿਕ ਐਸ.ਏ.ਐਸ.ਨਗਰ ਅਤੇ ਮੁਕਤਸਰ ਅਤੇ ਕੁਝ ਹੋਰ ਥਾਵਾਂ ‘ਤੇ 19-19 ਕਲੀਨਿਕ ਖੋਲ੍ਹੇ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ