ਸ਼ਰਾਬ ’ਤੇ ਹੋਈ ਇੱਕ ਤਾਜਾ ਖੋਜ ਨਾਲ ਉਨ੍ਹਾਂ ਲੋਕਾਂ ਦੇ ਭੁਲੇਖੇ ਦੂਰ ਹੋ ਜਾਣੇ ਚਾਹੀਦੇ ਹਨ ਜੋ ਇਹ ਦਲੀਲਾਂ ਦੇਂਦੇ ਹਨ ਕਿ ਸ਼ਰਾਬ ਨਸ਼ੇ ਦੀ ਸ਼੍ਰੇਣੀ ’ਚ ਨਹੀਂ ਆਉਂਦੀ ਜਾਂ ਸੰਜਮ ਨਾਲ ਪੀਤੀ ਸ਼ਰਾਬ ਨੁਕਸਾਨਦਾਇਕ ਨਹੀਂ। ਤਾਜਾ ਖੋਜ ਤਾਂ ਇਹ ਵੀ ਦਾਅਵਾ ਕਰਦੀ ਹੈ ਕਿ ਸ਼ਰਾਬ ਦੀ ਇੱਕ ਘੁੱਟ ਵੀ ਖਤਰਨਾਕ ਹੈ ਜੋ ਕੈਂਸਰ ਸਮੇਤ ਕਈ ਬਿਮਾਰੀਆਂ ਨੂੰ ਜਨਮ ਦੇਂਦੀ ਹੈ। ਨਵੀਂ ਖੋਜ ਇਸ ਦਾਅਵੇ ਨੂੰ ਵੀ ਝੂਠਾ ਸਾਬਤ ਕਰਦੀ ਹੈ ਕਿ ਸ਼ਰਾਬ ਦਾ ਸੇਵਨ ਦਿਲ ਲਈ ਫਾਇਦੇਮੰਦ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਸ਼ਰਾਬ ਵਿਚਲੇ ਖਤਰਨਾਕ ਰਸਾਇਣ ਮਨੱੁਖ ਦੇ ਡੀਐੱਨਏ ਨੂੰ ਨਸ਼ਟ ਕਰਦੇ ਹਨ, ਜਿਸ ਨਾਲ ਛਾਤੀ, ਲੀਵਰ, ਮੂੰਹ, ਗਲ, ਪਾਣੀ ਦੀ ਨਾਲੀ ਤੇ ਪੇਟ ਕੈਂਸਰ ਦੀ ਮਾਰ ਹੇਠ ਆਉਂਦੇ ਹਨ।
ਸ਼ਰਾਬ ਖ਼ਤਰਨਾਕ ਨਹੀਂ ਕਹਿਣਾ ਗਲਤ
ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਉਨ੍ਹਾਂ ਲੋਕਾਂ ਦਾ ਦਾਅਵਾ ਵੀ ਗਲਤ ਹੈ ਜੋ ਕਹਿੰਦੇ ਹਨ ਕਿ ਕਦੇ-ਕਦਾਈਂ ਪੀਤੀ ਸ਼ਰਾਬ ਖਤਰਨਾਕ ਨਹੀਂ ਹੁੰਦੀ। ਇਹ ਖੋਜ ਸਾਡੇ ਦੇਸ਼ ਅੰਦਰ ਕੇਂਦਰ ਸਰਕਾਰ (Government), ਸੂਬਾ ਸਰਕਾਰਾਂ ਲਈ ਪ੍ਰੇਰਨਾਮਈ ਸਾਬਤ ਹੋ ਸਕਦੀ ਹੈ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਨੂੰ ਵੀ ਉਕਤ ਰਿਪੋਰਟ ਤੋਂ ਸਬਕ ਲੈ ਲੈਣਾ ਚਾਹੀਦਾ ਹੈ। ਸੱਚਾਈ ਇਹੀ ਹੈ ਕਿ ਜੇਕਰ ਦੇਸ਼ ਅੰਦਰ ਸ਼ਰਾਬ ਦਾ ਉਤਪਾਦਨ, ਵਿੱਕਰੀ ਤੇ ਸੇਵਨ ਵਧਿਆ ਹੈ ਤਾਂ ਇਸ ਨਾਲ ਕਿਧਰੇ ਤੰਦਰੁਸਤੀ ਨਹੀਂ ਆਈ ਸਗੋਂ ਹਸਪਤਾਲ ਤੇ ਹਸਪਤਾਲਾਂ ਦੀ ਭੀੜ ਹੀ ਵਧੀ ਹੈ। ਸਰਕਾਰਾਂ ਨੂੰ ਜ਼ਰੂਰ ਜਾਗ ਜਾਣਾ ਚਾਹੀਦਾ ਹੈ। ਸਰਕਾਰਾਂ ਨੂੰ ਸ਼ਰਾਬ ਤੋਂ ਹੋਣ ਵਾਲੀ ਕਮਾਈ ਨੂੰ ਭੱੁਲਣਾ ਪਵੇਗਾ ਲੋਕਾਂ ਦੀ ਸਿਹਤ ਨਾਲੋਂ ਪੈਸਾ ਚੰਗਾ ਨਹੀਂ ਹੋ ਸਕਦਾ।
ਸ਼ਰਾਬ ਦਾ ਸੇਵਨ ਬੰਦ ਹੋਵੇ ਤਾਂ ਅਪਰਾਧ ਘਟਣਗੇ (Government)
ਜੇਕਰ ਸ਼ਰਾਬ ਦਾ ਸੇਵਨ ਬੰਦ ਹੋ ਜਾਵੇ ਤਾਂ ਅਪਰਾਧ, ਸੜਕੀ ਹਾਦਸੇ, ਲੜਾਈ-ਝਗੜਿਆਂ ਸਮੇਤ 50 ਫੀਸਦੀ ਸਮੱਸਿਆਵਾਂ ਆਪਣੇ-ਆਪ ਖਤਮ ਹੋ ਜਾਣਗੀਆਂ। ਸਰਕਾਰਾਂ ਲੋਕਾਂ ਦੇ ਮੁਫ਼ਤ ਇਲਾਜ ਲਈ ਅਰਬਾਂ ਰੁਪਏ ਖਰਚਦੀਆਂ ਹਨ। ਜੇਕਰ ਲੋਕ ਸ਼ਰਾਬ ਨਹੀਂ ਪੀਣਗੇ ਤਾਂ ਸਰਕਾਰਾਂ ਦੇ ਅਰਬਾਂ ਰੁਪਏ ਬਚਣਗੇ ਜੋ ਸ਼ਰਾਬ ਦੀ ਕਮਾਈ ਬੰਦ ਹੋਣ ਦੀ ਭਰਪਾਈ ਕਰਨਗੇ। ਅੱਜ ਕੈਂਸਰ ਦੇਸ਼ ਅੰਦਰ ਲਗਾਤਾਰ ਪੈਰ ਪਸਾਰ ਰਿਹਾ ਹੈ। ਕੈਂਸਰ ਦੇ ਇਲਾਜ ’ਤੇ ਸਰਕਾਰਾਂ ਤਾਂ ਮੱਦਦ ਵਜੋਂ ਪੈਸਾ ਖਰਚਦੀਆਂ ਹੀ ਹਨ, ਮਰੀਜ਼ ਦੇ ਪਰਿਵਾਰ ਵੱਲੋਂ ਵੱਖਰਾ ਖਰਚ ਹੁੰਦਾ ਹੈ ਤੇ ਕਈ ਮਰੀਜ਼ ਇਲਾਜ ਲਈ ਜ਼ਮੀਨ ਜਾਇਦਾਦ ਵੀ ਵੇਚ ਦਿੰਦੇ ਹਨ।
ਅਜਿਹੇ ਹਾਲਾਤਾਂ ’ਚ ਸਰਕਾਰ ਨੂੰ ਸ਼ਰਾਬ ਦੀ ਕਮਾਈ ਦਾ ਲੋਭ ਛੱਡਣ ’ਚ ਦੇਰ ਨਹੀਂ ਕਰਨੀ ਚਾਹੀਦੀ ਕਈ ਸੂਬਾ ਸਰਕਾਰਾਂ ਨੇ ਬੜੀ ਹਿੰਮਤ ਵਿਖਾਈ ਹੈ, ਬਿਹਾਰ ਵਰਗਾ ਗਰੀਬ ਸੂਬਾ ਵੀ ਸ਼ਰਾਬਬੰਦੀ ਲਈ ਅੱਗੇ ਆਇਆ ਹੈ ਪਰ ਇਸ ਮੁਹਿੰਮ ਨੂੰ ਸਿਰਫ ਸਰਕਾਰੀ ਜਾਂ ਸਿਆਸੀ ਫੈਸਲੇ ਤੱਕ ਨਹੀਂ ਰੱਖਣਾ ਚਾਹੀਦਾ। ਸਗੋਂ ਸ਼ਰਾਬਬੰਦੀ ਨੂੰ ਕਾਮਯਾਬ ਕਰਨ ਲਈ ਸਮਾਜਿਕ ਤੇ ਧਾਰਮਿਕ ਮੁਹਿੰਮਾਂ ਦਾ ਸਹਿਯੋਗ ਲੈਣਾ ਪਵੇਗਾ ਜਦੋਂ ਲੋਕ ਸ਼ਰਾਬ ਪੀਣਗੇ ਹੀ ਨਹੀਂ ਜਾਂ ਵਿਕੇਗੀ ਹੀ ਨਹੀਂ ਤਾਂ ਸ਼ਰਾਬ ਦਾ ਕਹਿਰ ਆਪਣੇ-ਆਪ ਘਟੇਗਾ।
ਡੇਰਾ ਸੱਚਾ ਸੌਦਾ ਦੀ ਮੁਹਿੰਮ ਸ਼ਲਾਘਾਯੋਗ (Government)
ਡੇਰਾ ਸੱਚਾ ਸੌਦਾ ਦੀ ਮੁਹਿੰਮ ਇਸ ਦਿਸ਼ਾ ’ਚ ਕਾਬਲੇ-ਤਾਰੀਫ਼ ਤੇ ਅਪਣਾਉਣਯੋਗ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਉਹ ਲੋਕ ਵੀ ਸ਼ਰਾਬ ਛੱਡ ਗਏ ਜੋ ਦਿਨ-ਰਾਤ ਸ਼ਰਾਬ ਪੀਂਦੇ ਸਨ ਅਤੇ ਜਿਨ੍ਹਾਂ ਦੇ 100-100 ਪਿੰਡਾਂ ’ਚ ਸ਼ਰਾਬ ਦੇ ਠੇਕੇ ਸਨ ਡੇਰਾ ਸੱਚਾ ਸੌਦਾ ਦੇ ਯਤਨਾਂ ਨਾਲ ਲੱਖਾਂ ਲੋਕ ਆਪ ਤਾਂ ਸ਼ਰਾਬ ਪੀਣੀ ਛੱਡ ਹੀ ਗਏ ਸਗੋਂ ਹੋਰਨਾਂ ਲੋਕਾਂ ਨੂੰ ਸ਼ਰਾਬ ਛੁਡਵਾਉਣ ’ਚ ਕਾਮਯਾਬ ਹੋ ਗਏ ਸਾਰੇ ਧਰਮ ਵੀ ਸ਼ਰਾਬ ਤੋਂ ਮਨ੍ਹਾ ਕਰਦੇ ਹਨ ਧਾਰਮਿਕ/ਸਮਾਜਸੇਵੀ ਸੰਗਠਨਾਂ ਦੀ ਮੱਦਦ ਲੈ ਕੇ ਸ਼ਰਾਬ ਦਾ ਸੇਵਨ ਖਤਮ ਕੀਤਾ ਜਾ ਸਕਦਾ ਹੈ। ਵਿਗਿਆਨਕ ਰਿਪੋਰਟਾਂ ਨੂੰ ਮੰਨਣ ’ਚ ਹੀ ਭਲਾ ਹੈ।