ਸਰਸਾ (ਸੁਨੀਲ ਵਰਮਾ)। ਸੱਚੇ ਦਾਤਾ ਰਹਿਬਰ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਐਤਵਾਰ ਨੂੰ ਬਲਾਕ ਕਲਿਆਣ ਨਗਰ ਦੀ ਸਾਧ-ਸੰਗਤ ਨੇ ਗ੍ਰਾਮ ਪੰਚਾਇਤ ਨਾਲ ਮਿਲ ਕੇ ਸਫਾਈ ਅਭਿਆਨ (Cleaning Campaign) ਚਲਾਇਆ। ਸਫਾਈ ਅਭਿਆਨ ਦੌਰਾਨ ਸਾਧ-ਸੰਗਤ ਨੇ ਪਿੰਡ ਬਾਜੇਕਾਂ ਦੇ ਬੱਸ ਅੱਡੇ ਤੋਂ ਨੈਸ਼ਨਲ ਹਾਈਵੇ ਤੱਕ ਸਾਫ-ਸਫਾਈ ਕੀਤੀ। ਸਫਾਈ ਅਭਿਆਨ ਦੀ ਸ਼ੁਰੂਆਤ ਬਾਜੇਕਾਂ ਪੰਚਾਇਤ ਘਰ ਤੋਂ ਸਰਪੰਚ ਕੁਲਵੀਰ ਕੌਰ, ਪੰਚ ਰਾਜਿੰਦਰ ਸਿੰਘ ਕੰਗ ਅਤੇ ਸਮੂਹ ਸਾਧ-ਸੰਗਤ ਨੇ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਤੇ ਅਰਦਾਸ ਬੋਲ ਕੇ ਕੀਤੀ।
ਇਸ ਦੌਰਾਨ ਸਰਪੰਚ ਕੁਲਵੀਰ ਕੌਰ ਤੇ ਹੋਰ ਮੈਂਬਰਾਂ ਨੇ ਹਰੀ ਝੰਡੀ ਦਿਖਾ ਕੇ ਅਭਿਆਨ ਸ਼ੁਰੂ ਕਰਵਾਇਆ। ਇਸ ਤੋਂ ਬਾਅਦ ਸਾਧ-ਸੰਗਤ ਤੇ ਪਿੰਡ ਵਾਸੀਆਂ ਨੇ ਹਾਈਵੇ ਤੱਕ ਸੜਕ ਦੇ ਦੋਵੇਂ ਪਾਸੇ ਪਏ ਕੂੜੇ-ਕਰਕਟ ਨੂੰ ਸਾਫ਼ ਕੀਤਾ। ਇਸ ਤੋਂ ਇਲਾਵਾ ਸੜਕ ਦੇ ਦੋਵੇਂ ਪਾਸੇ ਸੜਕ ਤੱਕ ਫੈਲੀਆਂ ਝਾੜੀਆਂ ਦੀ ਵੀ ਕਟਾਈ-ਛੰਟਾਈ ਕੀਤੀ। ਇਸ ਦੇ ਨਾਲ ਰੁੱਖਾਂ-ਪੌਦਿਆਂ ’ਤੇ ਸਫੈਦੀ ਕੀਤੀ ਗਈ ਅਤੇ ਬਿਜਲੀ ਦੇ ਪੋਲਾਂ ’ਤੇ ਲਾਲ ਰੰਗ ਕੀਤਾ ਗਿਆ, ਤਾਂ ਕਿ ਧੁੰਦ ਦੇ ਮੌਸਮ ’ਚ ਹਾਦਸੇ ਨਾ ਹੋਣ ਇਸ ਦੌਰਾਨ ਬਲਾਕ ਕਲਿਆਣ ਨਗਰ ਦੇ ਜ਼ਿੰਮੇਵਾਰ ਵੀ ਮੌਜ਼ੂਦ ਰਹੇ।
ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਧੰਨਵਾਦ : ਸਰਪੰਚ ਕੁਲਵੀਰ ਕੌਰ
ਇਲਾਕੇ ’ਚ ਅੱਜ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸਫਾਈ ਅਭਿਆਨ (Cleaning Campaign) ਚਲਾਇਆ ਗਿਆ, ਜਿਸ ਵਿਚ ਡੇਰਾ ਸੱਚਾ ਸੌਦਾ ਦੀ ਬਲਾਕ ਕਲਿਆਣ ਨਗਰ ਦੀ ਸਾਧ-ਸੰਗਤ ਨੇ ਗ੍ਰਾਮ ਪੰਚਾਇਤ ਦਾ ਪੂਰਨ ਸਹਿਯੋਗ ਕੀਤਾ, ਜਿਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ ਨਾਲ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਵੀ ਧੰਨਵਾਦ ਕਰਦੀ ਹਾਂ, ਜਿਨ੍ਹਾਂ ਦੀਆਂ ਪ੍ਰੇਰਨਾਵਾਂ ’ਤੇ ਚੱਲਦਿਆਂ ਅੱਜ ਸਾਧ-ਸੰਗਤ ਇੱਥੇ ਸਫਾਈ ਅਭਿਆਨ ਕਰਨ ਪਹੁੰਚੀ।