ਬੱਚਿਆਂ ਪ੍ਰਤੀ ਵਧਦੀ ਸੰਵੇਦਨਹੀਣਤਾ ਨੂੰ ਰੋਕਿਆ ਜਾਵੇ

Children

ਬੱਚਿਆਂ (Children) ਪ੍ਰਤੀ ਸਮਾਜ ਨੂੰ ਜਿੰਨਾ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ, ਓਨਾ ਹੋ ਨਹੀਂ ਸਕਿਆ ਹੈ। ਕਿਹੋ-ਜਿਹਾ ਵਿਰੋਧਾਭਾਸ ਹੈ ਕਿ ਸਾਡਾ ਸਮਾਜ, ਸਰਕਾਰ ਅਤੇ ਸਿਆਸੀ ਲੋਕ ਬੱਚਿਆਂ ਨੂੰ ਦੇਸ਼ ਦਾ ਭਵਿੱਖ ਮੰਨਦੇ ਨਹੀਂ ਥੱਕਦੇ ਫ਼ਿਰ ਵੀ ਉਨ੍ਹਾਂ ਦੀਆਂ ਬਾਲ-ਸੁਲਭ ਸੰਵੇਦਨਾਵਾਂ ਨੂੰ ਕੁਚਲਿਆ ਜਾਣਾ ਲਗਾਤਾਰ ਜਾਰੀ ਹੈ। ਬੱਚਿਆਂ ਪ੍ਰਤੀ ਸੰਵੇਦਨਹੀਣਤਾ ਨੂੰ ਸਿਰਫ਼ ਘਿਨੌਣੇ ਅਪਰਾਧਾਂ ’ਚ ਹੀ ਨਹੀਂ ਦੇਖਿਆ ਜਾਣਾ ਚਾਹੀਦਾ ਸਗੋਂ ਕਈ ਅਜਿਹੇ ਮੌਕੇ ਹਨ, ਜਦੋਂ ਸਮਾਜ ਦੇ ਸੰਵੇਦਨਹੀਣ ਵਿਹਾਰ ਦਾ ਸਾਨੂੰ ਅਹਿਸਾਸ ਵੀ ਨਹੀਂ ਹੁੰਦਾ, ਅਜਿਹਾ ਵਿਹਾਰ ਲਗਾਤਾਰ ਬੱਚਿਆਂ ਨਾਲ ਹੁੰਦਾ ਰਹਿੰਦਾ ਹੈ।

ਬੱਚਿਆਂ ਪ੍ਰਤੀ ਵਧਦੀ ਸੰਵੇਦਨਹੀਣਤਾ ਨੂੰ ਦਰਸਾਇਆ

ਸੋਸ਼ਲ ਮੀਡੀਆ ’ਤੇ ਬੱਚਿਆਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਦੇ ਸ਼ੀਸ਼ੇ ’ਚ ਸਮਾਜ ਨੂੰ ਆਪਣਾ ਚਿਹਰਾ ਦੇਖਣਾ ਚਾਹੀਦਾ ਹੈ ਕਿਉਂ ਅਸੀਂ ਨੰਨ੍ਹੇ ਬੱਚਿਆਂ ਨੂੰ ਆਪਣੀ ਕੋਝੀ ਮਾਨਸਿਕਤਾ ਅਤੇ ਘਟੀਆ ਸੋਚ ਦਾ ਸ਼ਿਕਾਰ ਬਣਾਉਂਦੇ ਹਾਂ? ਅਜਿਹੀ ਹੀ ਇੱਕ ਤ੍ਰਾਸਦੀ ਅਤੇ ਬਿਡੰਬਨਾਪੂਰਨ ਘਟਨਾ ਨੇ ਇੱਕ ਵਾਰ ਫ਼ਿਰ ਬੱਚਿਆਂ ਪ੍ਰਤੀ ਵਧਦੀ ਸੰਵੇਦਨਹੀਣਤਾ ਨੂੰ ਦਰਸਾਇਆ ਹੈ। ਮਾਮਲਾ ਕ੍ਰਿਕਟ ਜਗਤ ਦੀਆਂ ਦੋ ਹਸਤੀਆਂ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਦੀਆਂ ਬੇਟੀਆਂ ’ਤੇ ਕੀਤੀਆਂ ਗਈਆਂ ਅਸ਼ਲੀਲ ਟਿੱਪਣੀਆਂ ਦਾ ਹੈ। ਇਸ ਤਰ੍ਹਾਂ ਦੀ ਸ਼ਰਮਨਾਕ ਘਟਨਾ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ ਇਸ ਮਾਮਲੇ ’ਚ ਦਿੱਲੀ ਪੁਲਿਸ ਨੂੰ ਕਾਰਵਾਈ ਲਈ ਵੀ ਲਿਖਿਆ ਗਿਆ ਹੈ।

30 ਕਰੋੜ ਬੱਚਿਆਂ ਨਾਲ ਜੁੜਿਆ ਮਾਮਲਾ

ਇੱਥੇ ਸਵਾਲ ਕਾਰਵਾਈ ਦਾ ਨਹੀਂ ਹੈ, ਸਵਾਲ ਹੈ ਕਿ ਅਜਿਹੀ ਘਟੀਆ ਸੋਚ ਕਿਉਂ ਪੈਦਾ ਹੋ ਰਹੀ ਹੈ? ਸਵਾਲ ਇਹ ਵੀ ਹੈ ਕਿ ਅਸੀਂ ਖੇਡ ਨੂੰ ਖੇਡ ਵਾਂਗ ਦੇਖਣਾ ਕਦੋਂ ਸਿੱਖਾਂਗੇ? ਸਵਾਲ ਇਹ ਵੀ ਹੈ ਕਿ ਅਜਿਹੀਆਂ ਘਟਨਾਵਾਂ ’ਤੇ ਸਥਾਈ ਕੰਟਰੋਲ ਲਈ ਸਰਕਾਰ ਕੀ ਪ੍ਰਬੰਧ ਕਰ ਰਹੀ ਹੈ? ਕਿਉਂਕਿ ਇਹ ਦੇਸ਼ ਦੇ ਕਰੀਬ 30 ਕਰੋੜ ਬੱਚਿਆਂ ਨਾਲ ਜੁੜਿਆ ਅਜਿਹਾ ਮਾਮਲਾ ਹੈ। ਜਿਸ ਨੂੰ ਸਮੇਂ ’ਤੇ ਕਾਬੂ ਨਾ ਕੀਤਾ ਗਿਆ ਤਾਂ ਤਿਆਰ ਹੋਣ ਵਾਲੇ ਬੱਚਿਆਂ ’ਚ ਗਲਤ ਆਦਤਾਂ ਘਰ ਕਰ ਲੈਣਗੀਆਂ ਇੱਕ ਬਿਮਾਰ ਪੀੜ੍ਹੀ ਦਾ ਨਿਰਮਾਣ ਹੋਣਾ ਤੈਅ ਹੈ। ਬਿਡੰਬਨਾ ਇਹ ਵੀ ਹੈ ਕਿ ਸਰਕਾਰੀ ਏਜੰਸੀਆਂ ਦੀ ਸਖਤੀ ਵੀ ਕੰਮ ਨਹੀਂ ਆ ਰਹੀ ਹੈ ਅਤੇ ਲਗਾਤਾਰ ਅਜਿਹੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਹਾਲਾਂਕਿ ਅਕਸਰ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਮਾਮਲਾ ਫ਼ਿਰ ਹੀ ਤੂਲ ਫੜ੍ਹਦਾ ਹੈ, ਜਦੋਂ ਕਿਸੇ ਸੈਲੀਬਿ੍ਰਟੀ ਨਾਲ ਅਜਿਹੀ ਘਟਨਾ ਵਾਪਰ ਜਾਵੇ।

ਡੂੰਘਾ ਨਕਾਰਾਤਮਕ ਪ੍ਰਭਾਵ

ਸਵਾਲ ਹੈ ਕਿ ਹਮੇਸ਼ਾ ਵਾਂਗ ਅਜਿਹੇ ਆਦੇਸ਼ ‘ਪਰਨਾਲਾ ਉੱਥੇ ਦਾ ਉੱਥੇ’ ਸਾਬਤ ਨਾ ਹੋ ਜਾਣ, ਇਸ ਦੀ ਪੁਖਤਾ ਵਿਵਸਥਾ ਹੋਣੀ ਜ਼ਿਆਦਾ ਜ਼ਰੂਰੀ ਹੈ ਕੁਝ ਲੋਕ 2 ਅਤੇ 7 ਸਾਲ ਦੀਆਂ ਬੱਚੀਆਂ ਦੇ ਵਿਸ਼ੇ ’ਚ ਅਜਿਹੀਆਂ ਘਟੀਆ, ਅਸ਼ਲੀਲ ਅਤੇ ਸ਼ਰਮਨਾਕ ਗੱਲਾਂ ਕਰ ਰਹੇ ਹਨ, ਜੋ ਇਨ੍ਹਾਂ ਅਣਜਾਣ ਬੱਚਿਆਂ ਦੇ ਨਾਲ-ਨਾਲ ਕਰੋੜਾਂ ਬੱਚਿਆਂ ਦੇ ਦਿਮਾਗ ’ਤੇ ਡੂੰਘਾ ਨਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ ਅਤੇ ਸਾਡੇ ਸਾਰਿਆਂ ਦੇ ਮੱਥੇ ’ਤੇ ਸ਼ਰਮ ਦਾ ਦਾਗ ਲਾਉਂਦੀਆਂ ਹਨ ਜੇਕਰ ਕੋਈ ਖਿਡਾਰੀ ਪਸੰਦ ਨਹੀਂ ਹੈ, ਤਾਂ ਕੀ ਉਸ ਦੇ ਬੱਚਿਆਂ ਨੂੰ ਗਾਲ੍ਹਾਂ ਦਿੱਤੀਆਂ ਜਾਣਗੀਆਂ!

ਕ੍ਰਿਕਟ ਟੀਮ ਦਾ ਕੋਈ ਵੀ ਮੈਚ ਹਾਰਨ ਤੋਂ ਬਾਅਦ ਨਿਰਾਸ਼ ਕ੍ਰਿਕਟ ਪ੍ਰਸੰਸਕਾਂ ਵੱਲੋਂ ਖਿਡਾਰੀਆਂ ਨੂੰ ਟਰੋੋਲ ਕਰਨਾ ਕੋਈ ਨਵੀਂ ਗੱਲ ਨਹੀਂ ਹੈ, ਪਰ ਟੋ੍ਰਲਰਸ ਕਈ ਵਾਰ ਖਿਡਾਰੀਆਂ ਦੇ ਪਰਿਵਾਰ ਵਾਲਿਆਂ ਨੂੰ ਗਾਲ੍ਹਾਂ ਤੱਕ ਕੱਢ ਦਿੰਦੇ ਹਨ ਅਤੇ ਹੁਣ ਤਾਂ ਬੱਚਿਆਂ ਤੱਕ ਨੂੰ ਆਪਣੇ ਗੁੱਸੇ ਦਾ ਨਿਸ਼ਾਨਾ ਬਣਾਉਣ ਲੱਗੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਾਲ 2020 ’ਚ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਐਮਐਸ ਧੋਨੀ ਦੀ ਪੰਜ ਸਾਲ ਦੀ ਬੇਟੀ ਜੀਵਾ ਨੂੰ ਰੇਪ ਦੀ ਧਮਕੀ ਦਿੱਤੀ ਸੀ। ਨੰਨ੍ਹੀ ਬੇਟੀ ’ਤੇ ਪਹਿਲਾਂ ਵੀ ਅਜਿਹੇ ਗਲਤ ਕੁਮੈਂਟ ਕੀਤੇ ਜਾ ਚੁੱਕੇ ਹਨ ਕਿਸੇ ਖਿਲਾਫ਼ ਵੀ ਅਜਿਹੀ ਕਾਰਵਾਈ ਨਹੀਂ ਹੋਈ ਹੈ, ਜਿਸ ਨੂੰ ਸਬਕ ਮੰਨਿਆ ਜਾਵੇ।

ਜ਼ਿਆਦਾ ਤੋਂ ਜ਼ਿਆਦਾ ਮੁਨਾਫੇਖੋਰੀ ਅਤੇ ਬਜਾਰਵਾਦੀ ਸੋਚ ਦੀ ਆਦਤ ਨੇ ਬੱਚਿਆਂ (Children) ਨੂੰ ਵੀ ਨਹੀਂ ਬਖਸ਼ਿਆ

ਸੋਸ਼ਲ ਮੀਡੀਆ ’ਤੇ ਟਿੱਪਣੀਆਂ ਤੋਂ ਇਲਾਵਾ ਕਈ ਹੋਰ ਮੌਕਿਆਂ ’ਤੇ ਵੀ ਅਸੀਂ ਬੱਚਿਆਂ ਪ੍ਰਤੀ ਗਲਤ ਵਿਹਾਰ ਦੀ ਝਲਕ ਦੇਖ ਸਕਦੇ ਹਾਂ। ਜਿਵੇਂ ਬੱਚਿਆਂ ਦੇ ਖਿਡੌਣਿਆਂ ਨੂੰ ਹੀ ਲੈ ਲਓ ਕਦੇ ਅਜਿਹੇ ਖਿਡੌਣੇ ਮਿੱਟੀ ਅਤੇ ਲੱਕੜ ਦੇ ਬਣਦੇ ਸਨ। ਉਨ੍ਹਾਂ ’ਤੇ ਵੀ ਅਜਿਹੇ ਰੰਗ ਲਾਏ ਜਾਂਦੇ ਸਨ ਜਿਨ੍ਹਾਂ ਨਾਲ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ, ਸਗੋਂ ਉਨ੍ਹਾਂ ’ਤੇ ਸਕਾਰਾਤਮਕ ਅਸਰ ਕਰੇ ਪਰ ਬਿਡੰਬਨਾ ਦੇਖੋ ਕਿ ਜ਼ਿਆਦਾ ਤੋਂ ਜ਼ਿਆਦਾ ਮੁਨਾਫੇਖੋਰੀ ਅਤੇ ਬਜਾਰਵਾਦੀ ਸੋਚ ਦੀ ਆਦਤ ਨੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਅਜਿਹੇ ਖਿਡੌਣਿਆਂ ਦੇ ਬਜ਼ਾਰ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ, ਜਿਨ੍ਹਾਂ ਨਾਲ ਬੱਚਿਆਂ ਦੀ ਸਿਹਤ, ਉਨ੍ਹਾਂ ਦੀ ਸੋਚ ਅਤੇ ਸੰਸਕਾਰਾਂ ’ਤੇ ਉਲਟ ਪ੍ਰਭਾਵ ਪੈਂਦਾ ਹੈ ਅਤੇ ਭਾਰਤ ਦਾ ਬਚਪਨ ਇਨ੍ਹਾਂ ਖਿਡੌਣਿਆਂ ਕਾਰਨ ਆਪਣੀ ਸਿਹਤ ਨੂੰ ਖਤਰੇ ’ਚ ਪਾ ਰਿਹਾ ਹੈ।

ਪਾਲਣ ਨਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਨਾਮਾਤਰ

ਹਾਨੀਕਾਰਕ ਖਿਡੌਣਿਆਂ ਨੂੰ ਬਜ਼ਾਰ ’ਚੋਂ ਹਟਾਉਣ ਲਈ ਸਰਕਾਰ ਨੇ ਨਿਯਮ ਬਣਾ ਦਿੱਤੇ ਹਨ, ਫਿਰ ਵੀ ਉਹ ਧੜੱਲੇ ਨਾਲ ਵੇਚੇ ਜਾ ਰਹੇ ਹਨ ਈ-ਕਾਮਰਸ ਦੇ ਵਰਤਮਾਨ ਦੌਰ ’ਚ ਤਾਂ ਅਜਿਹੇ ਖਿਡੌਣਿਆਂ ਲਈ ਬਜ਼ਾਰ ਜਾਣ ਦੀ ਜ਼ਰੂਰਤ ਨਹੀਂ ਹੈ ਮੋਬਾਇਲ ਦੇ ਇੱਕ ਕਲਿੱਕ ’ਤੇ ਅਜਿਹੇ ਹਾਨੀਕਾਰਕ ਖਿਡੌਣੇ ਘਰ ਹੀ ਪਹੰੁਚ ਜਾਂਦੇ ਹਨ ਭਾਰਤੀ ਮਾਨਕ ਬਿਊਰੋ ਨੇ ਇੱਕ ਜਨਵਰੀ 2021 ਤੋਂ ਹੀ ਨਿਰਦੇਸ਼ਿਤ ਸੁਰੱਖਿਆ ਮਾਪਦੰਡਾਂ ਨੂੰ ਲਾਜ਼ਮੀ ਕਰ ਦਿੱਤਾ ਹੈ, ਪਰ ਇਨ੍ਹਾਂ ਦਾ ਪਾਲਣ ਨਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਨਾਮਾਤਰ ਹੈ ਹਾਲਾਂਕਿ, ਪਿਛਲੇ ਇੱਕ ਮਹੀਨੇ ’ਚ ਗੁਣਵੱਤਾ ਦਾ ਪਾਲਣ ਨਾ ਕਰਨ ਵਾਲੇ ਖਿਡੌਣਾ ਕਾਰੋਬਾਰੀਆਂ ’ਤੇ ਸਰਕਾਰ ਕਾਰਵਾਈ ਕਰ ਰਹੀ ਹੈ। ਅਜਿਹੀਆਂ ਕਾਰਵਾਈਆਂ ਲਗਾਤਾਰ ਹੋਣੀਆਂ ਚਾਹੀਦੀਆਂ ਹਨ ਅਤੇ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ’ਤੇ ਕਾਰੋਬਾਰੀਆਂ ਦੇ ਲਾਇਸੈਂਸ ਹਮੇਸ਼ਾ ਲਈ ਜਬਤ ਕੀਤੇ ਜਾਣੇ ਚਾਹੀਦੇ ਹਨ। ਬੱਚਿਆਂ ਪ੍ਰਤੀ ਵਧਦੀ ਸੰਵੇਦਨਹੀਣਤਾ ਦੇ ਖਿਡੌਣਿਆਂ ਅਤੇ ਘਟੀਆ ਟਿੱਪਣੀਆਂ ਤੋਂ ਇਲਾਵਾ ਹੋਰ ਵੀ ਡਰਾਉਣੇ ਦਿ੍ਰਸ਼ ਹਨ, ਜੋ ਪਰੇਸ਼ਾਨ ਕਰਦੇ ਹਨ ਅਤੇ ਦੁੱਖ ਪਹੁੰਚਾਉਂਦੇ ਹਨ।

ਅਮਰੀਕਾ ਸਮੇਤ ਪੱਛਮ ਦੇ ਕਈ ਦੇਸ਼ਾਂ ’ਚ ਤਾਂ ਇਹ ਵੀ ਹੋਇਆ ਹੈ (Children)

ਮਾਸੂਮ ਮਨ ’ਤੇ ਹੋ ਰਹੇ ਇਨ੍ਹਾਂ ਹਮਲਿਆਂ ਕਾਰਨ ਅਸੀਂ ਅਜਿਹਾ ਸਮਾਜ ਨਿਰਮਿਤ ਕਰ ਰਹੇ ਹਾਂ, ਜਿਸ ਵਿਚ ਹਿੰਸਾ, ਅਸ਼ਲੀਲਤਾ ਵਿਆਪਤ ਹੈ। ਬੱਚਿਆਂ ਦੇ ਸੁਭਾਅ ’ਚ ਚਿੜਾਚਿੜਾਪਣ ਅਤੇ ਅਪਸੰਸਕਾਰ ਸ਼ਾਮਲ ਹੋ ਰਿਹਾ ਹੈ ਅਮਰੀਕਾ ਸਮੇਤ ਪੱਛਮ ਦੇ ਕਈ ਦੇਸ਼ਾਂ ’ਚ ਤਾਂ ਇਹ ਵੀ ਹੋਇਆ ਹੈ ਕਿ ਕਿਸੇ ਗੱਲ ’ਤੇ ਝਗੜਾ ਹੋਣ ’ਤੇ ਬੱਚਾ ਹਥਿਆਰ ਲੈ ਕੇ ਸਕੂਲ ਪਹੁੰਚ ਗਿਆ ਕੁਝ ਘਟਨਾਵਾਂ ਸੰਯੋਗ ਜਾਂ ਤੱਤਕਾਲੀ ਹਾਲਾਤਾਂ ਦਾ ਨਤੀਜਾ ਹੋ ਸਕਦੀਆਂ ਹਨ, ਪਰ ਦੁਨੀਆ ਭਰ ਦੇ ਬੱਚਿਆਂ ਦੇ ਸੁਭਾਅ ’ਚ ਵਧਦਾ ਚਿੜਾਚਿੜਾਪਣ ਅਤੇ ਗੁੱਸਾ ਨਿਸ਼ਚਿਤ ਤੌਰ ’ਤੇ ਹਰ ਸੰਵੇਦਨਸ਼ੀਲ ਵਿਅਕਤੀ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਬਾਂਹਾਂ ਫੈਲਾ ਕੇ ਆਪਣਿਆਂ ਨਾਲ ਮਿਲਣ ਨੂੰ ਕਾਹਲਾ ਬਚਪਨ ਆਪਣੇ ਸਮਾਜ ਅਤੇ ਘਰ ਦੇ ਆਸ-ਪਾਸ ਹੀ ਕਈ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ ਮਹਾਂਨਗਰਾਂ ’ਚ ਤਾਂ ਕੰਮਕਾਜ਼ੀ ਮਾਪਿਆਂ ਦੇ ਬੱਚੇ ਕ੍ਰੈੱਚ ਜਾਂ ਘਰੇਲੂ ਨੌਕਰਾਣੀਆਂ ਦੇ ਭਰੋਸੇ ਹੁੰਦੇ ਹਨ ਅਤੇ ਇਨ੍ਹਾਂ ਦੇ ਬੁਰੇ ਵਰਤਾਅ ਦੀਆਂ ਖਬਰਾਂ ਆਏ ਦਿਨ ਟੈਲੀਵਿਜ਼ਨ ਜ਼ਰੀਏ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਪ੍ਰੇਮ ਦੀ ਇੱਕ ਜਾਦੂ ਭਰੀ ਜੱਫੀ ਨਾਲ ਉਨ੍ਹਾਂ ਨੂੰ ਸੰਸਕਾਰ ਦਿੱਤੇ ਜਾਣ

ਕੁਝ ਸਮਾਂ ਪਹਿਲਾਂ ਇੱਕ ਚੈਨਲ ’ਤੇ ਖਬਰ ਆਈ ਸੀ, ਜਿੱਥੇ ਪਰਿਵਾਰ ਵੱਲੋਂ ਬੱਚੀ ਦੀ ਦੇੇਖਭਾਲ ਲਈ ਰੱਖੀ ਗਈ ਔਰਤ ਨੇ ਦਿਨ ’ਚ ਬੱਚੀ ਦੇ ਰੋਣ ਨਾਲ ਆਪਣੀ ਨੀਂਦ ਭੰਗ ਹੋਣ ’ਤੇ ਉਸ ਮਾਸੂਮ ਨੂੰ ਐਨੀ ਬੁਰੀ ਤਰ੍ਹਾਂ ਚੁੱਕ ਕੇ ਸੋਫ਼ੇ ’ਤੇ ਸੁੱਟਿਆ ਕਿ ਖਬਰ ਦੇਖਣ ਵਾਲਿਆਂ ਦੀ ਆਤਮਾ ਕੁਰਲਾ ਉੱਠੀ। ਲੋੜ ਇਸ ਗੱਲ ਦੀ ਹੈ ਕਿ ਅਸੀਂ ਬੱਚਿਆਂ ਦੇ ਸੰਵੇਦਨਸ਼ੀਲ ਮਨ ਦੀਆਂ ਜ਼ਰੂੁਰਤਾਂ ਨੂੰ ਸਮਝੀਏ ਅਤੇ ਇਸ ਤੋਂ ਪਹਿਲਾਂ ਕਿ ਉਨ੍ਹਾਂ ਦਾ ਇਕੱਲਾਪਣ ਕਿਸੇ ਗੁੱਸੇ ਜਾਂ ਗੁੰਡਾਗਰਦੀ ਨਾਲ ਗ੍ਰਸਤ ਹੋਵੇ, ਪ੍ਰੇਮ ਦੀ ਇੱਕ ਜਾਦੂ ਭਰੀ ਜੱਫੀ ਨਾਲ ਉਨ੍ਹਾਂ ਨੂੰ ਸੰਸਕਾਰ ਦਿੱਤੇ ਜਾਣ, ਕਿਉਂਕਿ ਬੱਚਿਆਂ ਪ੍ਰਤੀ ਨਿਭਾਇਆ ਗਿਆ।

ਇਹ ਫ਼ਰਜ਼ ਹੀ ਸਾਡੇ ਭਵਿੱਖ ਨੂੰ ਸੁਨਹਿਰਾ ਕਰੇਗਾ ਬੱਚਿਆਂ ਪ੍ਰਤੀ ਸੰਵੇਦਨਸ਼ੀਲਤਾ ਵਰਤਣ ਦੀ ਬਜਾਇ ਉਨ੍ਹਾਂ ਵਿਚ ਮੋਹ, ਆਪਣਾਪਣ ਅਤੇ ਵਿਸ਼ਵਾਸ ਦਾ ਭਰਿਆ-ਪੂਰਾ ਵਾਤਾਵਰਨ ਪੈਦਾ ਕੀਤਾ ਜਾਵੇ ਸਰਕਾਰ ਨੂੰ ਬੱਚਿਆਂ ਨਾਲ ਜੁੜੇ ਕਾਨੂੰਨਾਂ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਬੱਚਿਆਂ ਪ੍ਰਤੀ ਵਾਪਰਨ ਵਾਲੀਆਂ ਸੰਵੇਦਨਹੀਣਤਾ ਦੀਆਂ ਘਟਨਾਵਾਂ ’ਤੇ ਰੋਕ ਲਾਉਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।

ਲਲਿਤ ਗਰਗ
ਇਹ ਲੇਖਕ ਦੇ ਆਪਣੇ ਵਿਚਾਰ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ