ਬਲਾਕ ਬੱਲੂਆਣਾ ਦੇ ਬਣੇ 11ਵੇਂ ਸਰੀਰਦਾਨੀ
ਬੱਲੂਆਣਾ (ਰਜਨੀਸ਼ ਰਵੀ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬੱਲੂਆਣਾ ਦੇ ਪਿੰਡ ਚੰਨਣਖੇੜਾ ਵਾਸੀ ਡੇਰਾ ਸ਼ਰਧਾਲੂ ਸੁਦਾਗਰ ਸਿੰਘ ਇੰਸਾਂ ਪੁੱਤਰ ਜੀਤ ਸਿੰਘ ਨੇ ਦੇਹਾਂਤ ਉਪਰੰਤ ਬਲਾਕ ਬੱਲੂਆਣਾ ਦੇ 11ਵੇਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ। ਉਨ੍ਹਾਂ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਪਰਿਵਾਰਕ ਮੈਂਬਰਾਂ ਨੇ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾ (Medical Research) ਲਈ ਦਾਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਕਮੇਟੀ ਮੈਬਰ ਐਡਵੋਕੇਟ ਵਿਵੇਕ ਇੰਸਾਂ ਨੇ ਦੱਸਿਆ ਕਿ ਸੁਦਾਗਰ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਪ੍ਰਸਾਦ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਜ਼ ਅਤੇ ਹਸਪਤਾਲ ਬਨਥਾਰਾ ਲਖਨਊ, ਉਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ।
ਉਨ੍ਹਾਂ ਅੱਗੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਮੈਡੀਕਲ ਖੋਜਾਂ ਲਈ ਚਲਾਈ ਸਰੀਰਦਾਨ ਮੁਹਿੰਮ ਤਹਿਤ ਇਹ ਸਰੀਰਦਾਨ ਕੀਤਾ ਗਿਆ। ਇਸ ਮੌਕੇ ਸਰੀਰਦਾਨ ਕਰਨ ਲਈ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ਐਂਬੂਲੈਂਸ ਰਾਹੀਂ ਵੱਡੇ ਕਾਫਲੇ ਦੇ ਰੂਪ ਵਿੱਚ ਉਨ੍ਹਾਂ ਦੀ ਰਿਹਾਇਸ਼ ਤੋਂ ਮੈਡੀਕਲ ਕਾਲਜ (Medical Research) ਵੱਲ ਰਾਵਨਾ ਕੀਤਾ ਗਿਆ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ, ਸਾਧ-ਸੰਗਤ ਅਤੇ ਰਿਸ਼ਤੇਦਾਰ ਸਾਕ-ਸਬੰਧੀਆਂ ਨੇ ‘ਪ੍ਰੇਮੀ ਸੁਦਾਗਰ ਸਿੰਘ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਨਾਲ-ਨਾਲ ਅਕਾਸ਼ ਗੂੰਜਾ ਦਿੱਤਾ ਅਤੇ ਫੁੱਲਾਂ ਦੀ ਬਾਰਸ਼ ਵੀ ਕੀਤੀ ਗਈ। ਇਹ ਕਾਫ਼ਲਾ ਉਨ੍ਹਾਂ ਦੀ ਰਿਹਾਇਸ਼ ਤੋਂ ਚੱਲ ਕੇ ਪਿੰਡ ਦੇ ਵਿੱਚੋਂ ਹੁੰਦਾ ਹੋਇਆ ਆਪਣੇ ਨਿਰਧਾਰਿਤ ਸਥਾਨ ਵੱਲ ਰਵਾਨਾ ਹੋਇਆ।
ਇਸ ਮੌਕੇ ਸਰੀਰਦਾਨੀ ਡੇਰਾ ਸ਼ਰਧਾਲੂ ਸੁਦਾਗਰ ਸਿੰਘ ਇੰਸਾਂ ਦੀ ਅਰਥੀ ਨੂੰ ਉਨ੍ਹਾਂ ਦੀ ਨੂੰਹ ਅਤੇ ਧੀਆਂ, ਭੈਣਾਂ ਵੱਲੋਂ ਮੋਢਾ ਦਿੱਤਾ ਗਿਆ। ਇਸ ਮੌਕੇ ਸੱਚਖੰਡਵਾਸੀ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਐਡਵੋਕੇਟ ਵਿਵੇਕ ਇੰਸਾਂ, ਦਲੀਪ ਇੰਸਾਂ, ਅਸ਼ੋਕ ਇੰਸਾਂ, ਰਾਮ ਕੁਮਾਰ, ਭੁਪਿੰਦਰ ਇੰਸਾਂ, ਸ੍ਰੀ ਰਾਮ, ਪ੍ਰਗਟ ਇੰਸਾਂ, ਸ਼ਿਵਚਰਨ ਦੀਪਕ ਗਿਆਨ ਛਿੰਦਰਪਾਲ ਪਤਰਾਮ ਸੁਖਜੀਤ ਰੁਲੀਆ ਰਾਮ, ਭੈਣਾਂ ਵੀਨਾ ਇੰਸਾਂ ਕਾਂਤਾ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਬਲਾਕ ਦੇ ਜਿੰਮੇਵਾਰ ਸੇਵਾਦਾਰ ਹਾਜ਼ਰ ਸਨ।
ਨੇਤਰਦਾਨ-ਸਰੀਰਦਾਨ ਕਰਨਾ ਸਮਾਜ ਲਈ ਵਡਮੁੱਲਾ ਕਾਰਜ : ਸਹਾਇਕ ਸਿਵਲ ਸਰਜਨ
ਸਰੀਰਦਾਨ ਪ੍ਰਤੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਹਾਇਕ ਸਿਵਲ ਸਰਜਨ ਫਾਜ਼ਿਲਕਾ ਡਾ. ਬਬੀਤਾ ਨੇ ਕਿਹਾ ਕਿ ਸਰੀਰਦਾਨ ਕਰਨਾ ਇਕ ਬਹੁਤ ਵੱਡਾ ਕੰਮ ਹੈ, ਜੋ ਮਨੱੁਖਤਾ ਨੂੰ ਬਚਾਉਣ ਲਈ ਮੈਡੀਕਲ ਸਾਇੰਸ ਦੀਆਂ ਖੋਜਾਂ (Medical Research) ਅਤੇ ਪੜ੍ਹਾਈ ਵਿੱਚ ਸਹਾਈ ਹੁੰਦਾ ਹੈ ਉਨ੍ਹਾਂ ਕਿਹਾ ਕਿ ਨੇਤਰਦਾਨ ਸਰੀਰਦਾਨ ਕਰਨ ਵਾਲੇ ਇਨਸਾਨ ਮਹਾਨ ਹਨ।