ਸਿੱਧੂ ਮੂਸੇਵਾਲਾ ਦੇ ਪਿਤਾ ਨੇ bharat jodo yatra ਦੌਰਾਨ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਯਾਤਰਾ ਦੌਰਾਨ ਬਲਕੌਰ ਸਿੰਘ ਸਿੱਧੂ ਦਾ ਹੱਥ ਫੜ ਕੇ ਚੱਲੇ ਰਾਹੁਲ

(ਸੱਚ ਕਹੂੰ ਨਿਊਜ਼) ਜਲੰਧਰ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਅੱਜ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ (Rahul Gandhi) ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨੇ ਯਾਤਰਾ ਦੌਰਾਨ ਸਿੱਧੂ ਦਾ ਹੱਥ ਫੜੀ ਰੱਖਿਆ ਅਤੇ ਗੱਲਬਾਤ ਕਰਦੇ ਰਹੇ। ਹਾਲਾਂਕਿ ਬਲਕੌਰ ਸਿੰਘ ਰਾਹੁਲ ਗਾਂਧੀ ਨਾਲ ਕੁਛ ਦੇਰ ਪੈਦਲ ਚੱਲਣ ਤੋਂ ਬਾਅਦ ਵਾਪਸ ਪਰਤੇ ਗਏ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਬਦੌਲਤ ਹੀ ਉਹ ਇੰਨਾ ਵੱਡਾ ਸਦਮਾ ਝੱਲ ਸਕੇ ਹਨ। ਪੰਜਾਬ ਦੇ ਲੋਕ ਨੂੰ ਲੱਗਾ ਕਿ ਉਨ੍ਹਾਂ ਦੇ ਘਰ ਦੀ ਜਾਨ ਚਲੀ ਗਈ ਹੈ। ਉਹ ਹੁਣ ਹੀ ਸਟੰਟ ਪੁਆ ਕਾ ਆਏ ਹਨ ਤੇ ਉਹ ਜਿਆਦਾ ਪੈਦਲ ਨਹੀਂ ਚੱਲ ਸਕਦੇ। ਇਸ ਲਈ ਉਹ ਰਾਹੁਲ ਨਾਲ ਥੋੜੀ ਦੂਰ ਤੱਕ ਹੀ ਪੈਦਲ ਚੱਲ ਸਕੇ।

Rahul Gandhi

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸ਼ਾਮ 6.30 ਵਜੇ ਹੇਮਕੁੰਟ ਪਬਲਿਕ ਸਕੂਲ ਨੇੜੇ ਸਮਾਪਤ ਹੋਈ। ਐਤਵਾਰ ਨੂੰ ਜਲੰਧਰ ਦੇ ਖਾਲਸਾ ਕਾਲਜ ਗਰਾਊਂਡ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ‘ਚ ਰਾਹੁਲ ਨੇ 16 ਕਿਲੋਮੀਟਰ ਦਾ ਸਫਰ ਤੈਅ ਕੀਤਾ। ਪਹਿਲਾਂ ਇਹ ਯਾਤਰਾ ਫਗਵਾੜਾ ਦੀ ਪ੍ਰਾਈਵੇਟ ਯੂਨੀਵਰਸਿਟੀ ਤੋਂ ਸਵੇਰੇ 6 ਵਜੇ ਸ਼ੁਰੂ ਹੋਣੀ ਸੀ। ਯਾਤਰਾ ਦਾ ਪਹਿਲਾ ਪੜਾਅ ਸ਼ਾਮ 5 ਵਜੇ ਟੀ-ਬ੍ਰੇਕ ਨਾਲ ਪੂਰਾ ਕੀਤਾ ਗਿਆ ਅਤੇ ਸ਼ਾਮ 6 ਵਜੇ ਯਾਤਰਾ ਦੁਬਾਰਾ ਸ਼ੁਰੂ ਹੋਈ। 6.30 ਵਜੇ ਇਹ ਯਾਤਰਾ ਹੇਮਕੁੰਟ ਪਬਲਿਕ ਸਕੂਲ ਨੇੜੇ ਆ ਕੇ ਸਮਾਪਤ ਹੋਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ