-ਕਾਂਧਲਾ ਨਿਵਾਸੀ ਤਾਂਤ੍ਰਿਕ ਦਾ ਕਾਲਾ ਕਾਰਨਾਮਾ, ਨੌਜਵਾਨ ਤੰਤਰ ਵਿੱਦਿਆ ਸਿਖਾਉਣ ਬਹਾਨੇ ਕੈਰਾਨਾ ਲਿਆ ਕੇ ਦਿੱਤਾ ਘਟਨਾ ਨੂੰ ਅੰਜਾਮ
ਕੈਰਾਨਾ (ਸੱਚ ਕਹੂੰ ਨਿਊਜ਼)। ਤੰਤਰ ਵਿੱਦਿਆ ਸਿਖਾਉਣ ਦੇ ਬਹਾਨੇ ਹਰਿਆਣਾ (Kairana news) ਤੋਂ ਲਿਆਂਦੇ ਗਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਕੇ ਲਾਸ਼ ਨੂੰ ਨਿਰਮਾਣ ਅਧੀਨ ਮਕਾਨ ’ਚ ਦੱਬ ਦਿੱਤਾ ਗਿਆ। ਹਰਿਆਣਾ ਪੁਲਿਸ ਨੇ ਮੁਲਜ਼ਮ ਤਾਂਤ੍ਰਿਕ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਨਿਸ਼ਾਨਦੇਹੀ ’ਤੇ ਲਾਸ਼ ਨੂੰ ਬਰਾਮਦ ਕਰ ਲਿਆ ਹੇ। ਮੁਲਜ਼ਮ ਤਾਂਤ੍ਰਿਕ ਕਾਂਘਲਾ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ।
ਘਟਨਾ ’ਚ ਸ਼ਾਮਲ ਇੱਕ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ (Kairana news)
ਮੰਗਲਵਾਰ ਸ਼ਾਮ ਪਾਣੀਪਤ ਸਦਰ ਤਹਿਸੀਲ ਪਾਇਰੇਲਾਲ ਤੇ ਸੈਕਟਰ-19 ਥਾਣੇ ’ਚ ਤਾਇਨਾਮ ਐੱਸਆਈ ਮਹੀਪਾਲ ਸਿੰਘ ਪੁਲਿਸ ਟੀਮ ਦੇ ਨਾਲ ਕੈਰਾਨਾ ਕੋਤਵਾਲੀ ’ਚ ਪਹੁੰਚੇ। ਟੀਮ ਦੇ ਨਾਲ ਕਾਂਧਲਾ ਨਿਵਾਸੀ ਤਾਂਤ੍ਰਿਕ ਦਿਲਸ਼ਾਦ ਵੀ ਸਾੀ। ਟੀਮ ਕੋਤਵਾਲੀ ’ਚ ਆਮਦ ਮਾਮਲਾ ਦਰਜ਼ ਕਰਵਾਉਣ ਤੋਂ ਬਾਅਦ ਸਥਾਨਕ ਪੁਲਿਸ ਨੂੰ ਨਾਲ ਲੈ ਕੇ ਤ੍ਰਾਂਤ੍ਰਿਕ ਦੀ ਨਿਸ਼ਾਨਦੇਹੀ ’ਤੇ ਕਸਬੇ ਦੇ ਮੁਹੱਲਾ ਰੇਤਾਵਾਲਾ ਮੁਗਲ ਗਾਰਡਨ ਦੇ ਨੇੜੇ ਯੂਸੁਫ਼ ਦੇ ਨਿਰਮਾਣ ਅਧੀਨ ਮਕਾਨ ’ਚ ਪਹੁੰਚੀ। ਇਸ ਤੋਂ ਬਾਅਦ ਟੀਮ ਨੇ ਤਾਲਾ ਤੁੜਵਾਇਆ ਤੇ ਉੱਥੇ ਬਣੇ ਸਟੋਰ ਰੂਮ ’ਚ ਖੁਦਾਈ ਕਰਵਾਈ। (Kairana news)
ਇੱਥੇ ਵਸੀਮ (30) ਨਿਵਾਸੀ ਮੁਹੱਲਾ ਇਮਾਮ ਸਾਹਿਬ ਜਟਲ ਰੋਡ ਸੰਜੈ ਚੌਂਕ ਪਾਣੀਪਤ ਦੀ ਲਾਸ਼ ਬਰਾਮਦ ਕੀਤੀ ਗਈ। ਵਸੀਮ 31 ਦਸੰਬਰ ਤੋਂ ਲਾਪਤਾ ਸੀ, ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੱਡੇ ਭਰਾ ਕੱਲਨ ਨੇ ਪਾਣੀਪਤ ਦੇ ਸੈਕਟਰ-29 ਥਾਣੇ ’ਚ ਦਰਜ ਕਰਵਾਈ ਸੀ। ਹਰਿਆਣਾ ਪੁਲਿਸ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਤਾਂਤ੍ਰਿਕ ਦਿਲਸ਼ਾਦ ਤੰਤਰ ਵਿੱਦਿਆ ਦੇ ਬਹਾਨੇ ਵਸੀਮ ਨੂੰ ਕੈਰਾਨਾ ਲਿਆਇਆ ਸੀ। ਸ਼ਨਿੱਚਰਵਾਰ ਨੂੰ ਹੀ ਮੁਲਜ਼ਮ ਤਾਂਤ੍ਰਿਕ ਨੇ ਆਪਣੇ ਸਾਥੀ ਫਰਮਾਨ ਨਾਂਲ ਮਿਲ ਕੇ ਵਸੀਮ ਦੀ ਹੱਤਿਆ ਕਰਕੇ ਲਾਸ਼ ਨੂੰ ਮਕਾਨ ’ਚ ਦੱਬ ਦਿੱਤਾ ਸੀ। ਵਾਰਦਾਤ ਤੋਂ ਬਾਅਦ ਫਰਮਾਨ ਫਰਾਰ ਹੈ। ਪੁਲਿਸ ਲਾਸ਼ ਅਤੇ ਮੁਲਜ਼ਮ ਨੂੰ ਲੈ ਕੇ ਵਾਪਸ ਪਰਤ ਗਈ। ਇਸ ਦੌਰਾਨ ਕੋਤਵਾਲੀ ਦੇ ਐੱਸਐੱਸਆਈ ਰਾਜੇਸ਼ ਕੁਮਾਰ ਵੀ ਟੀਮ ਨਾਲ ਮੌਜ਼ੂਦ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ