(ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੀ 45 ਮੈਂਬਰ ਪੰਜਾਬ ਭੈਣ ਸ਼ਿਮਲਾ ਇੰਸਾਂ ਬੀਤੇ ਦਿਨੀਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਇਸ ਦੁੱਖ ਦੀ ਘੜੀ ਵਿੱਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੀ ਮੈਨੇਜਿੰਗ ਕਮੇਟੀ, ਸਮੂਹ 45 ਮੈਂਬਰਾਂ ਅਤੇ ਬਲਾਕ ਮਲੋਟ ਦੇ ਜ਼ਿੰਮੇਵਾਰਾਂ ਅਤੇ ਸਮੂਹ ਸੰਮਤੀਆਂ ਨੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਤਹਿਤ ਪਰਿਵਾਰ ਵੱਲੋਂ ਆਪਸੀ ਸਹਿਮਤੀ ਨਾਲ ਸੱਚਖੰਡਵਾਸੀ ਸਵ: ਭੈਣ ਸ਼ਿਮਲਾ ਇੰਸਾਂ ਦਾ ਨਵੀਆਂ ਮੈਡੀਕਲ ਖੋਜਾਂ ਲਈ ਸਰੀਰਦਾਨ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਨਿਵਾਸ ਸਥਾਨ ਕੋਠੀ ਨੰਬਰ 362, ਪੁੱਡਾ ਕਲੋਨੀ ਮਲੋਟ ਤੋਂ ਅੰਤਿਮ ਸ਼ਵ ਯਾਤਰਾ ਸਵੇਰੇ 11 ਵਜੇ ਕੱਢੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ