ਅੱਜ-ਕੱਲ੍ਹ ਦੋ ਸੂਬੇ ਸ਼ਰਾਬ ਕਾਰਨ ਚਰਚਾ ’ਚ ਹਨ ਪੰਜਾਬ ਅਤੇ ਬਿਹਾਰ ਬਿਹਾਰ ’ਚ ਸ਼ਰਾਬਬੰਦੀ ਲਾਗੂ ਹੈ, ਜਿੱਥੇ ਸ਼ਰਾਬ ਪੀਣ ਨਾਲ 60 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਸੂਬੇ ’ਚ ਸ਼ਰਾਬਬੰਦੀ ਕਾਨੂੰਨ ਲਾਗੂ ਹੈ ਤਕਨੀਕੀ ਭਾਸ਼ਾ ’ਚ ਇਸ ਨੂੰ ਨਕਲੀ ਸ਼ਰਾਬ ਦੱਸਿਆ ਜਾ ਰਿਹਾ ਹੈ ਅਸਲ ’ਚ ਸ਼ਰਾਬ ਹੈ ਹੀ ਖਤਰਨਾਕ, ਭਾਵੇਂ ਉਹ ਨਕਲੀ ਹੋਵੇ ਜਾਂ ਗੈਰ-ਕਾਨੂੰਨੀ ਤੌਰ ’ਤੇ ਵਿਕੇ ਜਾਂ ਠੇਕੇ ’ਤੇ ਵਿਕੇ ਚੰਗੀ ਗੱਲ ਹੈ ਕਿ ਸੂਬਾ ਸਰਕਾਰ ਨੇ ਸ਼ਰਾਬਬੰਦੀ ਕਾਨੂੰਨ ਲਾਗੂ ਕੀਤਾ ਹੋਇਆ ਹੈ ਦੂਜੇ ਪਾਸੇ ਪੰਜਾਬ ਹੈ ਜਿੱਥੇ 40 ਪਿੰਡਾਂ ਦੇ ਲੋਕ ਤੇ ਕਿਸਾਨ ਇੱਕ ਸ਼ਰਾਬ ਫੈਕਟਰੀ ਚੁੱਕਣ ਲਈ ਲਗਾਤਾਰ ਧਰਨਾ ਦੇ ਰਹੇ ਹਨ ਲੋਕਾਂ ਨੂੰ ਇਸ ਗੱਲ ਦਾ ਰੋਸ ਹੈ ਕਿ ਫੈਕਟਰੀ ਦੀ ਵਜ੍ਹਾ ਨਾਲ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਹੈ ਤੇ ਲੋਕ ਬਿਮਾਰ ਹੋ ਰਹੇ ਹਨ ਜੇਕਰ ਪੰਜਾਬ ਦੇ ਹਾਲਾਤਾਂ ਨੂੰ ਵੇਖੀਏ ਤਾਂ ਸ਼ਰਾਬ ਪੀਣ ਕਾਰਨ ਵੀ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ ਅਸਲ ’ਚ ਸ਼ਰਾਬ ਤਬਾਹੀ ਲਿਆ ਰਹੀ ਹੈ ਫੈਕਟਰੀਆਂ ’ਚ ਬਣਨ ਵਾਲੀ ਤੇ ਠੇਕਿਆਂ ’ਤੇ ਵਿਕਣ ਵਾਲੀ ਸ਼ਰਾਬ ਵੀ ਘੱਟ ਘਾਤਕ ਨਹੀਂ ਪੰਜਾਬ ਸਮੇਤ ਪੂਰੇ ਦੇਸ਼ ਅੰਦਰ ਲੀਵਰ ਦੇ ਕੈਂਸਰ ਦੇ ਮਾਮਲੇ ਧੜਾਧੜ ਵਧ ਰਹੇ ਹਨ ਜਿਸ ਦਾ ਵੱਡਾ ਕਾਰਨ ਸ਼ਰਾਬ ਹੈ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਨੁਸਾਰ ਸੰਨ 2020-2025 ਤੱਕ ਸਾਰੀ ਤਰ੍ਹਾਂ ਦੇ ਕੈਂਸਰ ਰੋਗੀਆਂ ’ਚ 12 ਫੀਸਦੀ ਤੋਂ ਜ਼ਿਆਦਾ ਵਾਧਾ ਹੋ ਸਕਦਾ ਹੈ ਅਮਰੀਕਾ ਅੰਦਰ ਵੀ ਅਜਿਹੀ ਸਟੱਡੀ ਸਾਹਮਣੇ ਆ ਰਹੀ ਹੈ l
ਜਿਸ ਵਿੱਚ ਲੀਵਰ ਦੇ ਕੈਂਸਰ ਦੀ ਵਜ੍ਹਾ ਸ਼ਰਾਬ ਦੱਸੀ ਜਾ ਰਹੀ ਹੈ ਪੰਜਾਬ ਤਾਂ ਫ਼ਿਰ ਕੈਂਸਰ ਦਾ ਗੜ੍ਹ ਬਣ ਗਿਆ ਹੈ ਜਿੱਥੇ ਲੀਵਰ ਦੇ ਕੈਂਸਰ ਤੇ ਸੋਰਾਇਸਿਸ ਰੋਗ ਦੇ ਮਰੀਜ਼ ਵੱਡੀ ਗਿਣਤੀ ’ਚ ਹਨ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਸ਼ਰਾਬ ਦੀ ਵਰਤੋਂ ਕਾਰਨ ਵਧ ਰਹੀਆਂ ਬਿਮਾਰੀਆਂ ਨੇ ਹਸਪਤਾਲਾਂ ਨੂੰ ਇੱਕ ਇੰਡਸਟਰੀ ਦਾ ਰੂਪ ਦੇ ਦਿੱਤਾ ਹੈ ਵੱਡੇ-ਛੋਟੇ ਸ਼ਹਿਰਾਂ ਅੰਦਰ ਹਸਪਤਾਲ ਲੀਵਰ ਦੇ ਕੈਂਸਰ ਦੇ ਮਰੀਜ਼ਾਂ ਨਾਲ ਭਰੇ ਪਏ ਹਨ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਸਿਹਤ ਬੀਮਾ ਸਕੀਮਾਂ ਸ਼ੁਰੂ ਕਰਨੀਆਂ ਪਈਆਂ ਹਨ ਚੰਗੀ ਗੱਲ ਹੈ ਕਿ ਸਰਕਾਰਾਂ ਇਲਾਜ ਲਈ ਵਿੱਤੀ ਮੱਦਦ ਦਿੰਦੀਆਂ ਹਨ ਪਰ ਇਸ ਗੱਲ ਵੱਲ ਵੀ ਗੌਰ ਕਰਨ ਦੀ ਜ਼ਰੂਰਤ ਹੈ ਕਿ ਉਸ ਸ਼ਰਾਬ ਨੂੰ ਕਿਉਂ ਨਹੀਂ ਬੰਦ ਕੀਤਾ ਜਾਂਦਾ ਜਿਸ ਕਾਰਨ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਪੰਜਾਬ ਤਾਂ ਚਿੱਟੇ ਵਰਗੇ ਨਸ਼ੇ ਨਾਲ ਪਹਿਲਾਂ ਹੀ ਬਦਹਾਲ ਹੈ, ਉੱਤੋਂ ਸ਼ਰਾਬ ਦਾ ਉਤਪਾਦਨ ਸਮਾਜ ਨੂੰ ਹੋਰ ਪੁੱਠੇ ਪਾਸੇ ਲੈ ਕੇ ਜਾ ਰਿਹਾ ਹੈ ਸ਼ਰਾਬ ਦੇ ਆਦੀ ਗੱਭਰੂ ਕੁਝ ਮਹੀਨਿਆਂ ਬਾਅਦ ਹਸਪਤਾਲਾਂ ਦੇ ਸਟਰੈਚਰ ’ਤੇ ਮਿਲਦੇ ਹਨ ਸਰਕਾਰੀ ਸਹਾਇਤਾ ਨਾਲ ਇਲਾਜ ਹੰੁਦਾ ਹੈ ਪਰ ਜਿਹੜਾ ਨੁਕਸਾਨ ਸ਼ਰਾਬ ਕਰ ਦਿੱਤਾ, ਉਹ ਜ਼ਿੰਦਗੀ ਨਹੀਂ ਮੋੜਦਾ ਚੰਗਾ ਹੋਵੇ ਪੰਜਾਬ ਅੰਦਰ ਸ਼ਰਾਬ ਦੀ ਬਜਾਇ ਫਲਾਂ ਤੇ ਸਬਜ਼ੀਆਂ ਦੀ ਬਿਜਾਈ ਹੇਠਲਾ ਰਕਬਾ ਵਧਾਇਆ ਜਾਵੇ ਜਿਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ ਤੇ ਖਪਤਕਾਰਾਂ ਨੂੰ ਸਹੀ ਦਰਾਂ ’ਤੇ ਖੁਰਾਕੀ ਚੀਜ਼ਾਂ ਮਿਲਣਗੀਆਂ l
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ