ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਤੋਂ ਜ਼ਿਆਦਾਤਰ ਪੋਸਟ ਗ੍ਰੈਜੂਏਟ ਜਮਾਤਾਂ ਦੇ ਟੌਪਰ
(ਸੱਚ ਕਹੂੰ ਨਿਊਜ਼/ਸੁਨੀਲ ਵਰਮਾ) ਸਰਸਾ। ਚੌਧਰੀ ਦੇਵੀ ਲਾਲ ਯੂਨੀਵਰਸਿਟੀ ਨੇ ਪੋਸਟ ਗ੍ਰੈਜੂਏਟ ਜਮਾਤਾਂ ਦੇ ਨਤੀਜੇ (CDLU Results) ਐਲਾਨ ਦਿੱਤੇ ਹਨ, ਜਿਨ੍ਹਾਂ ’ਚੋਂ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੇ ਲੋਕ ਪ੍ਰਸ਼ਾਸਨ ਵਿਭਾਗ ਦੀ ਦੂਜੇ ਸਮੈਸਟਰ ਦੀ ਵਿਦਿਆਰਥਣ ਮਹਿਮਾ ਨੇ 84 ਫੀਸਦੀ ਅੰਕਾਂ ਨਾਲ ਯੂਨੀਵਰਸਿਟੀ ’ਚੋਂ ਟੌਪ ਕੀਤਾ ਹੈ ਜਦੋਂਕਿ ਦੂਜਾ ਸਥਾਨ ਕਿਰਨ (82 ਫੀਸਦੀ), ਤੀਜਾ ਸਥਾਨ ਕਪੀਸ਼ਾ (81.5 ਫੀਸਦੀ), ਚੌਥਾ ਸਥਾਨ ਨਿਧੀ (80 ਫੀਸਦੀ), ਪੰਜਵਾਂ ਸਥਾਨ ਸ਼ਿਵਾਂਗੀ (79 ਫੀਸਦੀ), ਅੱਠਵਾਂ ਸਥਾਨ ਜੋਤੀ (76 ਫੀਸਦੀ), ਨੌਵਾਂ ਸਥਾਨ ਪਿਯੰਕਾ (75.5 ਫੀਸਦੀ) ਤੇ ਦਸਵਾਂ ਸਥਾਨ ਪੂਜਾ (75 ਫੀਸਦੀ) ਨੇ ਹਾਸਲ ਕੀਤਾ ।
ਇਸ ਤਰ੍ਹਾਂ ਇਸ ਵਿਭਾਗ ਦੇ ਪੰਜਵੇਂ ਸਮੈਸਟਰ ਦੀਆਂ ਵੀ 8 ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਟੌਪ-10 ’ਚ ਆਪਣੀ ਥਾਂ ਬਣਾਈ ਹੈ ਜਿਸ ’ਚ ਸੰਤੋਸ਼ (81.6 ਫੀਸਦੀ) ਅੰਕਾਂ ਨਾਲ ਪਹਿਲਾ, ਰਿਤੂ ਰਾਣੀ ਤੇ ਸਵੀਨਾ ਨੇ (80.2 ਫੀਸਦੀ) ਅੰਕਾਂ ਨਾਲ ਸਾਂਝੇ ਤੌਰ?’ਤੇ ਦੂਜਾ, ਸੁਮਨ ਦੇਵੀ ਨੇ 76.8 ਫੀਸਦੀ ਅੰਕਾਂ ਨਾਲ ਚੌਥਾ ਸਥਾਨ, ਤਮੰਨਾ ਤੇ ਸਰੋਜ ਨੇ ਪੰਜਵਾਂ ਸਥਾਨ, ਵੰਦਨਾ ਤੇ ਪਿ੍ਰਯੰਕਾ ਨੇ ਅੱਠਵਾਂ ਸਥਾਨ ਹਾਸਲ ਕੀਤਾ।
ਗਣਿਤ ਵਿਭਾਗ ਦੀਆਂ ਦੋ ਵਿਦਿਆਰਥਣਾਂ ਨੇ ਟਜ਼ਪ-3 ’ਚ ਜਗ੍ਹਾ ਬਣਾਈ (CDLU Results)
ਇਸ ਤਰ੍ਹਾਂ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੇ ਗਣਿਤ ਵਿਭਾਗ ਦੀ ਐੱਮਐੱਸਸੀ ਤੀਜਾ ਸਮੈਸਟਰ ਦੀਆਂ ਦੋ ਵਿਦਿਆਰਥਣਾਂ ਨੇ ਟੌਪ 3 ’ਚ ਆਪਣੀ ਥਾਂ ਬਣਾਈ ਹੈ ਉੱਥੇ ਹੀ ਸੱਤਵਾਂ ਸਥਾਨ ਵੀ ਇਸੇ ਕਾਲਜ ਦੀ ਵਿਦਿਆਰਥਣ ਨੇ ਹਾਸਲ ਕੀਤਾ ਹੈ ਦੂਜਾ ਸਥਾਨ ਅੰਕਸ਼ਿਕਾ ਨੇ 80.3 ਫੀਸਦੀ ਅੰਕ ਲੈ ਕੇ ਤੇ ਸ਼ਕੀਲਾ ਨੇ 80 ਫੀਸਦੀ ਅੰਕ ਲੈ ਕੇ ਟੌਪ ਦੇ ਤਿੰਨ ਸਥਾਨਾਂ ’ਤੇ ਕਬਜ਼ਾ ਕੀਤਾ ਇਸ ਜਮਾਤ ਦੀ ਮਨਪ੍ਰੀਤ ਕੌਰ ਨੇ 75.7 ਫੀਸਦੀ ਅੰਕ ਲੈ ਕੇ ਸੱਤਵਾਂ ਸਥਾਨ ਹਾਸਲ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ. ਗੀਤਾ ਮੋਂਗਾ ਨੇ ਸਖ਼ਤ ਮਿਹਨਤ ਕਰਨ ਵਾਲੀਆਂ ਇਨ੍ਹਾਂ ਵਿਦਿਆਰਥਣਾਂ ਦੀ ਸਫ਼ਲਤਾ ’ਤੇ ਉਨ੍ਹਾਂ ਨੂੰ ਵਿਧਾਈ ਦਿੱਤੀ ਵਿਦਿਆਰਥੀਆਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗਦਰਸ਼ਨ ਤੇ ਅਸ਼ੀਰਵਾਦ ਨੂੰ ਦਿੱਤਾ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਫ਼ਲਤਾ ਪਿੱਛੇ ਕਾਲਜ ਦੇ ਅਣਥੱਕ ਅਧਿਆਪਕਾਂ ਦੀ ਮਿਹਨਤ ਤੇ ਪੜ੍ਹਾਈ ਦੇ ਸੁਚੱਜੇ ਵਾਤਾਵਰਨ ਦਾ ਨਤੀਜਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ