ਮੁਹੰਮਦ ਸ਼ਮੀ ਸੱਟ ਲੱਗਣ ਕਾਰਨ ਭਾਰਤੀ ਟੀਮ ’ਚੋਂ ਬਾਹਰ

Mohammad Shami

ਕੋਲਕੱਤਾ। ਭਾਰਤੀ ਟੀਮ ਨੂੰ ਬੰਗਲਾਦੇਸ਼ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾ ਵੱਡੇ ਝਟਕਾ ਲੱਗਿਆ ਹੈ। ਭਾਰਤੀ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਮੋਢੇ ਦੀ ਸੱਟ ਕਾਰਨ ਟੀਮ ’ਚੋਂ ਬਾਹਰ ਹੋ ਗਏ ਹਨ। ਉਹ ਹੁਣ ਬੰਗਲਾਦੇਸ਼ ਖਿਲਾਫ ਵਨਡੇ ਸੀਰੀਜ਼ ‘ਚ ਨਹੀਂ ਖੇਡ ਸਕੇਗਾ। ਉਸ ਦੀ ਥਾ ਉਮਰਾਨ ਮਲਿਕ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਬੰਗਲਾਦੇਸ਼ ‘ਚ ਤਿੰਨ ਵਨਡੇ ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਹੋਵੇਗਾ ਹੈ। ਪਿਛਲੇ ਮਹੀਨੇ ਵੀ ਆਸਟ੍ਰੇਲੀਆ ‘ਚ ਟੀ-20 ਵਿਸ਼ਵ ਕੱਪ ਤੋਂ ਵਾਪਸੀ ਤੋਂ ਬਾਅਦ ਅਭਿਆਸ ਸੈਸ਼ਨ ਦੌਰਾਨ ਜ਼ਖਮੀ ਹੋ ਗਏ ਸਨ।

https://twitter.com/MdShami11/status/1598928906979274752?ref_src=twsrc%5Etfw%7Ctwcamp%5Etweetembed%7Ctwterm%5E1598928906979274752%7Ctwgr%5E%7Ctwcon%5Es1_c10&ref_url=about%3Asrcdoc

ਟੈਸਟ ਮੈਚਾਂ ਦੀ ਸੀਰੀਜ਼ ’ਚ ਵੀ ਖੇਡਣਾ ਮੁਸ਼ਕਲ

 ਸ਼ਮੀ ਦੇ ਬਾਹਰ ਕੀਤੇ ਜਾਣ ਤੋਂ ਬਾਅਦ ਭਾਰਤ ਦੇ ਉਭਰਦੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਉਮਰਾਨ ਨੇ ਹਾਲ ਹੀ ‘ਚ ਨਿਊਜ਼ੀਲੈਂਡ ਦੌਰੇ ‘ਤੇ ਆਪਣਾ ਵਨਡੇ ਡੈਬਿਊ ਕੀਤਾ ਸੀ। ਉਸ ਨੇ ਤਿੰਨ ਵਨਡੇ ਮੈਚਾਂ ਵਿੱਚ ਤਿੰਨ ਵਿਕਟਾਂ ਲਈਆਂ ਹਨ। ਵਨਡੇ ਤੋਂ ਬਾਅਦ ਟੀਮ ਇੰਡੀਆ ਨੂੰ ਬੰਗਲਾਦੇਸ਼ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਵੀ ਖੇਡਣੀ ਹੈ। ਸ਼ਮੀ ਵੀ ਟੈਸਟ ਟੀਮ ਦਾ ਹਿੱਸਾ ਸਨ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਉਹ ਇਸ ਸੱਟ ਤੋਂ ਬਾਅਦ ਟੈਸਟ ਖੇਡ ਸਕੇਗਾ ਜਾਂ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ