ਫੋਕਲ ਪੁਆਇੰਟ ਨਾਭਾ ਵਿਖੇ ਖੁੱਲ੍ਹ ਸਕਦਾ ਹੈ ਮੁਹੱਲਾ ਕਲਿਨਿਕ
(ਤਰੁਣ ਕੁਮਾਰ ਸ਼ਰਮਾ) ਨਾਭਾ। ਫੋਕਲ ਪੁਆਇੰਟ ਐਸੋਸੀਏਸ਼ਨ (Focal Point Association) ਪ੍ਰਧਾਨ ਅਮਰੀਕ ਸਿੰਘ ਗਿੱਲ ਵੱਲੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਰਜਾਮੰਦੀ ਨਾਲ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜੇ ਮਾਜਰਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਪ੍ਰਧਾਨ ਅਮਰੀਕ ਸਿੰਘ ਗਿੱਲ ਵੱਲੋਂ ਸਿਹਤ ਮੰਤਰੀ ਪੰਜਾਬ ਜੋੜੇਮਾਜਰਾ ਨਾਲ ਉਦਯੋਗਿਕ ਇਕਾਈਆਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਸੰਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਪ੍ਰਧਾਨ ਅਮਰੀਕ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਵੱਲੋ ਫੋਕਲ ਪੁਆਇੰਟ ਨਾਭਾ ਨੂੰ ਸਿਹਤ ਦੀਆਂ ਸੁਵਿਧਾਵਾਂ ਮੁਹੱਇਆ ਕਰਵਾਉਣ ਸਬੰਧੀ ਬੇਨਤੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਫੋਕਲ ਪੁਆਇੰਟ ਨਾਭਾ ਵਿਖੇ ਸੈਂਕੜੇ ਉਦਯੋਗਿਕ ਇਕਾਈਆਂ ’ਚ ਸੈਂਕੜੇ ਮਜ਼ਦੂਰਾਂ ਸਮੇਤ ਉਦਯੋਗਪਤੀ ਹਾਜ਼ਰ ਰਹਿ ਕੇ ਕੰਮ ਕਰਦੇ ਹਨ ਜਦੋਂਕਿ ਦਰਜਨਾਂ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਨਾਲ ਫੋਕਲ ਪੁਆਇੰਟ ਨਾਭਾ ਵਿਖੇ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਖੇਤਰ ਤੋਂ ਦੂਰ ਪੈਂਦੇ ਫੋਕਲ ਪੁਆਇੰਟ ਵਾਸੀਆਂ ਨੂੰ ਸਿਹਤ ਸਹੂਲਤਾਂ ਲਈ ਜਾਂ ਸਿਵਲ ਹਸਪਤਾਲ ਨਾਭਾ ਤੱਕ ਪੁੱਜਣਾ ਪੈਦਾ ਹੈ ਜਾਂ ਫਿਰ ਨੇੜਲੇ ਪਿੰਡਾਂ ਦੀਆਂ ਡਿਸਪੈਸਰੀਆ ਤੱਕ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਗਠਨ ਬਾਦ ਥਾਂ-ਥਾਂ ’ਤੇ ਖੁੱਲ੍ਹ ਰਹੇ ਮੁਹੱਲਾ ਕਲੀਨਿਕਾਂ ਨਾਲ ਆਮ ਲੋਕਾਂ ਨੂੰ ਕਾਫੀ ਸਹੂਲਤਾਂ ਪ੍ਰਾਪਤ ਹੋ ਗਈਆਂ ਹਨ।
ਫੋਕਲ ਪੁਆਇੰਟ ਨਾਭਾ ਵਿਖੇ ਮੁਹੱਲਾ ਕਲੀਨਿਕ ਦਾ ਹੋਵੇਗਾ ਪ੍ਰਵਾਸੀ ਮਜ਼ਦੂਰ ਪਰਿਵਾਰਾਂ ਨੂੰ ਫਾਇਦਾ
ਉਨ੍ਹਾਂ ਕਿਹਾ ਕਿ ਜੇਕਰ ਮੁਹੱਲਾ ਕਲੀਨਿਕਾਂ ਦੀ ਤਰਜ਼ ’ਤੇ ਫੋਕਲ ਪੁਆਇੰਟ ਨਾਭਾ ਵਿਖੇ ਜੇਕਰ ਮੁਹੱਲ ਕਲੀਨਿਕ ਖੁੱਲ੍ਹ ਜਾਵੇ ਤਾਂ ਫੋਕਲ ਪੁਆਇੰਟ ਦੇ ਉਦਯੋਗਪਤੀਆ ਨਾਲ ਪ੍ਰਵਾਸੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਾਫੀ ਰਾਹਤ ਮਿਲ ਜਾਏਗੀ। ਉਨ੍ਹਾਂ ਸਿਹਤ ਮੰਤਰੀ ਪੰਜਾਬ ਜੋੜੇਮਾਜਰਾ ਨੂੰ ਦੱਸਿਆ ਕਿ ਅਸੀ ਫੋਕਲ ਪੁਆਇੰਟ ਵਿੱਚ ਮੁਹੱਲਾ ਕਲਿਨਿਕ ਲਈ ਜਗ੍ਹਾ ਦੇਣ ਨੂੰ ਤਿਆਰ ਹਾਂ ਜੇਕਰ ਆਮ ਆਦਮੀ ਪਾਰਟੀ ਸਰਕਾਰ ਮੁਹੱਲਾ ਕਲੀਨਿਕ ਉਪਲੱਬਧ ਕਰਵਾ ਦੇਵੇ।
ਉਨ੍ਹਾਂ ਕਿਹਾ ਕਿ ਇੱਥੇ ਖੁੱਲਣ ਵਾਲੇ ਮੁਹੱਲਾ ਕਲੀਨਿਕ ਨਾਲ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਸੁਵਿਧਾ ਰਹੇਗੀ। ਫੋਕਲ ਪੁਆਇੰਟ ਐਸੋਸੀਏਸ਼ਨ (Focal Point Association) ਪ੍ਰਧਾਨ ਅਮਰੀਕ ਸਿੰਘ ਗਿੱਲ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਜੋੜੇਮਾਜਰਾ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਕਾਫ਼ੀ ਧਿਆਨ ਨਾਲ ਸੁਣੀਆ ਅਤੇ ਹਾ-ਪੱਖੀ ਵਤੀਰੇ ਨਾਲ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪੰਜਾਬੀਆਂ ਨੂੰ ਉਨ੍ਹਾਂ ਦੀ ਸਿਹਤ ਸੰਬੰਧੀ ਸਹੂਲਤਾਂ ਪ੍ਰਦਾਨ ਕਰਨ ਲਈ ਭਗਵੰਤ ਮਾਨ ਸਰਕਾਰ ਲਗਾਤਾਰ ਸਰਗਰਮ ਹੈ ਅਤੇ ਫੋਕਲ ਪੁਆਇੰਟ ਨਾਭਾ ਵਿਖੇ ਜਲਦ ਹੀ ਮੁਹੱਲਾ ਕਲੀਨਿਕ ਖੋਲ੍ਹਣ ਦੀ ਕਵਾਇਦ ਲਈ ਉਹ ਹਰ ਸੰਭਵ ਸਹਾਇਤਾ ਦੇਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ