ਸੇਵਾ ਦੀ ਸ਼ੁਰੂਆਤ ਖੁਦ ਤੋਂ ਕਰੋ: ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਬਰਨਾਵਾ। ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੁੱਧਵਾਰ ਸ਼ਾਮ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਰਾਹੀਂ ਸਾਧ-ਸੰਗਤ ਅਤੇ ਸੇਵਾਦਾਰਾਂ ਨੂੰ ਖੁਸ਼ੀਆਂ ਨਾਲ ਮਾਲੋਮਾਲ ਕੀਤਾ ਪੂਜਨੀਕ ਬੇਪਰਵਾਹ ਸਾੲੀਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੇ ਇਸ ਸ਼ੁੱਭ ਮੌਕੇ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ‘‘ਮਾਲਿਕ ਕਾ ਨਾਮ ਸੁੱਖੋਂ ਕੀ ਖਾਨ ਔਰ ਸੇਵਾਦਾਰ ਹੋਤੇ ਹੈਂ ਮਹਾਨ’’ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸੇਵਾ ਕਿਸ ਨੂੰ ਕਿਹਾ ਜਾਂਦਾ ਹੈ? ਕਿਸੇ ਦੂਜੇ ਤੋਂ ਆਪਣੀ ਸੇਵਾ ਨਾ ਕਰਵਾਉਣਾ ਇਹ ਵੀ ਇੱਕ ਸੇਵਾ ਹੈ ਬਹੁਤ ਲੋਕ ਹੁੰਦੇ ਹਨ ਜੋ ਪਾਣੀ ਦਾ ਗਿਲਾਸ ਵੀ ਖੁਦ ਚੁੱਕ ਕੇ ਨਹੀਂ ਪੀਂਦੇ ਬਹੁਤ ਲੋਕ ਹੁੰਦੇ ਹਨ ਜੋ ਕਿਸੇ ਵੀ ਚੀਜ਼ ਨੂੰ ਉਠਾਉਣਾ ਪਸੰਦ ਨਹੀਂ ਕਰਦੇ, ਤਾਂ ਇਹ ਕੋਈ ਸੇਵਾ ਦਾ ਤਰੀਕਾ ਨਹੀਂ ਹੁੰਦਾ।
ਸੇਵਾ ਦੀ ਪਹਿਲਾਂ ਆਪਣੇ ਤੋਂ ਸ਼ੁਰੂਆਤ ਕਰੋ ਮਾਲਿਕ ਨੇ ਹੱਥ-ਪੈਰ ਚਲਾ ਰੱਖੇ ਹਨ ਤਾਂ ਕਿਸੇ ਦੇ ਮੋਹਤਾਜ ਨਾ ਬਣੋ ਆਪਣੇ ਪਾਣੀ ਦਾ ਗਿਲਾਸ, ਆਪਣੀ ਚਾਹ ਦਾ ਕੱਪ ਜਿੱਥੋਂ ਤੱਕ ਸੰਭਵ ਹੋਵੇ ਖੁਦ ਉਠਾ ਕੇ ਪੀਓ ਅਸੀਂ ਵੀ ਆਪਣਾ ਕੰਮ ਖੁਦ ਹੀ ਕਰਦੇ ਹਾਂ ਤਾਂ ਤੁਹਾਨੂੰ ਵੀ ਇਹੀ ਕਰਨਾ ਚਾਹੀਦਾ ਹੈ ਫਿਰ ਹੁੰਦਾ ਹੈ ਸੇਵਾ ਪਰਿਵਾਰ ਤੋਂ, ਜੇਕਰ ਤੁਸੀਂ ਛੋਟੇ ਹੋ ਤਾਂ ਵੱਡਿਆਂ ਦਾ ਸਤਿਕਾਰ ਕਰੋ ਅਤੇ ਵੱਡੇ ਹੋ ਤਾਂ ਛੋਟਿਆਂ ਨੂੰ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਚੰਗਿਆਈ ਲਈ ਆਸ਼ੀਰਵਾਦ ਦਿਓ, ਉਨ੍ਹਾਂ ਦੇ ਸਿਰ ’ਤੇ ਹੱਥ ਰੱਖੋ, ਇਹ ਵੀ ਇੱਕ ਸੇਵਾ ਹੈ ਘਰ ’ਚ ਮਾਂ-ਬਾਪ ਬਜ਼ੁਰਗ ਹਨ, ਤੁਰ-ਫਿਰ ਨਹੀਂ ਸਕਦੇ, ਸਹੀ ਢੰਗ ਨਾਲ ਕੁਝ ਚੁੱਕ ਨਹੀਂ ਸਕਦੇ, ਉਨ੍ਹਾਂ ਨੂੰ ਖਵਾਉਣਾ-ਪਿਆਉਣਾ ਵੀ ਇੱਕ ਸੇਵਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਸਮਾਜ ’ਚ ਵੇਖੋ, ਆਪਣੇ ਆਸ-ਪਾਸ ਪ੍ਰਭੂ ਦੀ ਬਣਾਈ ਸਿ੍ਰਸ਼ਟੀ, ਕਿਸੇ ਕਰਮਾਂ ਕਾਰਨ ਦੁੱਖ ਭੋਗ ਰਹੀ ਹੈ, ਉਹ ਪਸ਼ੂ, ਪੰਛੀ, ਪਰਿੰਦੇ, ਇਨਸਾਨ ਕੋਈ ਵੀ ਹੋ ਸਕਦੇ ਹਨ, ਤਾਂ ਉਨ੍ਹਾਂ ਦਾ ਦੁੱਖ-ਦੂਰ ਕਰਨ ਲਈ ਤੁਸੀਂ ਕਦਮ ਚੁੱਕੋ ਬਿਮਾਰ ਦਾ ਇਲਾਜ ਕਰਵਾ ਦਿਓ, ਭੁੱਖੇ ਨੂੰ ਖਾਣਾ ਖਵਾ ਦਿਓ, ਪਿਆਸੇ ਨੂੰ ਪਾਣੀ ਪਿਆ ਦਿਓ, ਇਹ ਮਹਾਨ ਸੇਵਾ ਹੈ।
ਸੇਵਾ ਦੇ ਮਹਾਯੱਗ ’ਚ ਆਹੂਤੀ ਪਾ ਰਹੀ ਸਾਧ-ਸੰਗਤ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਾਧ-ਸੰਗਤ ਮਿਲ ਕੇ ਵੀ ਸੇਵਾ ਕਰਦੀ ਹੈ, ਇਹ ਇੱਕ ਹੋਰ ਵੱਡਾ ਯੱਗ ਹੋ ਗਿਆ, ਮਹਾਨ ਯੱਗ ਜਦੋਂ ਤੁਸੀਂ ਸਾਰੇ ਮਿਲ ਕੇ ਕਿਸੇ ਬੇਸਹਾਰਾ ਦਾ ਆਸਰਾ (ਮਕਾਨ) ਬਣਾ ਦਿੰਦੇ ਹੋ ਬਹੁਤ ਸਾਧ-ਸੰਗਤ ਘਰ ਬਣਾ ਕੇ ਦਿੰਦੀ ਹੈ ਇਹ ਹੋਰ ਵੱਡੀ ਸੇਵਾ ਹੈ ਸਾਧ-ਸੰਗਤ ਮਿਲ ਕੇ ਕਿਸੇ ਮਜ਼ਬੂਰ ਇਨਸਾਨ, ਆਰਥਿਕ ਤੌਰ ’ਤੇ ਕਮਜ਼ੋਰ ਇਨਸਾਨ ਦੀ ਬੇਟੀ ਦਾ ਵਿਆਹ ਕਰਵਾਉਂਦੀ ਹੈ, ਇਹ ਵੀ ਇੱਕ ਮਹਾਨ ਸੇਵਾ ਹੈ ਸੇਵਾਦਾਰ ਮਿਲ ਕੇ ਆਰਥਿਕ ਤੌਰ ’ਤੇ ਕਮਜ਼ੋਰ ਬੱਚਿਆਂ ਨੂੰ ਪੜ੍ਹਾਉਂਦੇ ਹਨ, ਉਨ੍ਹਾਂ ਦੀ ਮੱਦਦ ਕਰਦੇ ਹਨ, ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ।
ਤੁਸੀਂ ਪਸ਼ੂਆਂ ਨੂੰ ਚਾਰਾ ਪਾਉਂਦੇ ਹੋ, ਪੰਛੀਆਂ ਨੂੰ ਦਾਣਾ-ਪਾਣੀ ਦਿੰਦੇ ਹੋ ਇਹ ਵੀ ਵੱਡੀ ਸੇਵਾ ਹੈ ਤੁਸੀਂ ਖੂਨਦਾਨ ਕਰਦੇ ਹੋ, ਦੇਹਾਂਤ ਉਪਰੰਤ ਅੱਖਾਂ ਦਾਨ, ਸਰੀਰਦਾਨ, ਜਿਸ ’ਤੇ ਰਿਸਰਚ ਹੁੰਦੀ ਹੈ, ਤਾਂ ਇਹ ਵੀ ਮਹਾਦਾਨਾਂ ਦੇ ਦਾਨ ’ਚ ਆ ਜਾਂਦੇ ਹਨ ਕਈ ਬੱਚਿਆਂ ਨੇ ਜਿਉਂਦੇ ਜੀਅ ਗੁਰਦਾ ਦਾਨ ਦੇ ਫਾਰਮ ਭਰੇ ਹੋਏ ਹਨ ਅਤੇ ਕਾਨੂੰਨੀ ਤੌਰ ’ਤੇ ਇੱਕ ਦੋ ਥਾਵਾਂ ’ਤੇ ਗੁਰਦਾਨ ਕਰ ਵੀ ਚੁੱਕੇ ਹਨ, ਤਾਂ ਇਹ ਵੀ ਮਹਾਨ ਤੋਂ ਵੀ ਮਹਾਨ ਸੇਵਾ ਹੈ ਸੇਵਾ ਦਾ ਕੋਈ ਕਿਨਾਰਾ ਨਹੀਂ, ਕਿ ਕਿੱਥੋਂ ਤੱਕ ਲਾਸਟ ਹੈ, ਕਿੱਥੋਂ ਤੱਕ ਉੱਚਾਈ ਹੈ ਜਿੰਨੀ ਸੇਵਾ ਕਰਦੇ ਜਾਓਗੇ, ਉਸ ਨਾਲ ਤੁਹਾਨੂੰ ਆਤਮਿਕ ਸ਼ਾਂਤੀ ਮਿਲੇਗੀ, ਆਤਮਬਲ ਮਿਲੇਗਾ, ਚੈਨ-ਆਨੰਦ ਆਵੇਗਾ ਅਤੇ ਇਸ ਦੇ ਨਾਲ-ਨਾਲ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੀ ਭਗਤੀ ’ਚ ਤੁਹਾਡਾ ਮਨ ਲੱਗਣ ਲੱਗ ਜਾਵੇਗਾ, ਤੁਹਾਡੀ ਆਤਮਾ ਠਹਿਰਨ ਲੱਗ ਜਾਵੇਗੀ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਸੇਵਾ ਕਰੋ।
ਧੰਨ ਹਨ ਸੇਵਾਦਾਰ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਦੇ ਸਮੇਂ ਸਵਾਰਥ ਦਾ ਬੋਲਬਾਲਾ ਹੈ ਕਈ ਨਗਰਾਂ ’ਚ ਤਾਂ ਰਾਮ-ਰਾਮ ਕਹਿਣ ’ਤੇ ਵੀ ਪੁੱਛਦੇ ਹਨ ਕਿ ਕੀ ਚਾਹੀਦਾ ਹੈ? ਭਾਵ ਗਰਜ਼ ਦੇ ਬਿਨਾ ਰਾਮ-ਨਾਮ ਵੀ ਮਨਜ਼ੂਰ ਨਹੀਂ ਕਰਦੇ ਜਦੋਂਕਿ ਰਾਮ-ਰਾਮ ਬੋਲਣ ਨਾਲ ਮੂੰਹ ਪਵਿੱਤਰ ਹੁੰਦਾ ਹੈ, ਆਤਮਾ ਪਵਿੱਤਰ ਹੁੰਦੀ ਹੈ ਇਸ ਲਈ ਅਜਿਹੇ ਭਿਆਨਕ ਘੋਰ ਕਲਿਯੁਗ ’ਚ, ਸਵਾਰਥੀ ਯੁੱਗ ’ਚ ਜੋ ਲੋਕ ਪਰਹਿੱਤ ਪਰਮਾਰਥ ਤਨ, ਮਨ, ਧਨ ਨਾਲ ਕਰਦੇ ਹਨ ਧੰਨ ਹਨ ਉਨ੍ਹਾਂ ਦੇ ਮਾਂ-ਬਾਪ ਅਤੇ ਧੰਨ ਉਹ ਲੋਕ ਹੁੰਦੇ ਹਨ, ਜੋ ਅਜਿਹੀ ਸੇਵਾ ਕਰਦੇ ਹਨ।
ਇੱਕ ਸਮੇਂ ਭਰਾ ਨੂੰ ਭਰਾ ਨਹੀਂ ਦਿੰਦਾ ਸੀ ਖੂਨ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਜਦੋਂ ਖੂਨਦਾਨ ਦਾ ਕੈਂਪ ਸ਼ੁਰੂ ਕਰਵਾਇਆ, ਆਈ ਕੈਂਪ ਲੱਗਿਆ ਕਰਦੇ ਸਨ, ਉਸ ਦਰਮਿਆਨ ਵੇਖਿਆ ਕਿ ਲੋਕ ਭੱਜ-ਭੱਜ ਕੇ ਸੇਵਾ ਕਰ ਰਹੇ ਹਨ ਪਰ ਉਸ ਤੋਂ ਪਹਿਲਾਂ ਅਸੀਂ 1980 ਤੋਂ 1990 ਦਰਮਿਆਨ ਕਈ ਵਾਰ ਵੇਖਿਆ ਕਿ ਜੇਕਰ ਬਲੱਡ ਦੀ ਲੋੜ ਪਈ ਤਾਂ ਸਕਾ ਭਰਾ, ਸਕੇ ਭਰਾ ਨੂੰ ਨਹੀਂ ਦਿੰਦਾ ਸੀ ਇੱਕ ਵਾਰ ਅਸੀਂ ਕਿਸੇ ਨਾਲ ਗਏ ਸੀ ਤਾਂ ਡਾਕਟਰ ਸਾਹਿਬਾਨ ਕਹਿਣ ਲੱਗੇ ਕਿ ਬਲੱਡ ਡੋਨੇਟ ਕਰਨਾ ਪਵੇਗਾ ਮਰੀਜ਼ ਦੇ ਭਰਾ ਦਾ ਬਲੱਡ ਗਰੁੱਪ ਉਸ ਨਾਲ ਮਿਲਦਾ ਸੀ ਪਰ ਜਦੋਂ ਉਨ੍ਹਾਂ ਤੋਂ ਮੰਗਿਆ ਗਿਆ ਤਾਂ ਉਹ ਅੱਗੇ ਚਲੇ ਗਏ, ਸਾਈਡ ’ਚ ਚਲੇ ਗਏ, ਵਾਪਸ ਮੁੜੇ ਹੀ ਨਹੀਂ ਤਾਂ ਅਜਿਹਾ ਟਾਈਮ ਵੀ ਸੀ ਅਤੇ ਅੱਜ ਰਾਮ-ਨਾਮ ਦੇ ਪਿਆਰੇ ਲੱਖਾਂ ’ਚ ਹਨ, ਜੋ ਬਲੱਡ ਡੋਨੇਟ ਨੂੰ ਤਿਆਰ ਰਹਿੰਦੇ ਹਨ, ਬੇਮਿਸਾਲ, ਕਮਾਲ।
ਮਾਨਵਤਾ ਦੀ ਸੇਵਾ ਲਈ ਹਰ ਸਮੇਂ ਰਹਿੰਦੇ ਹਨ ਤਿਆਰ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨੌਜਵਾਨ ਪੀੜ੍ਹੀ ਨੂੰ ਅਸੀਂ ਵੇਖਿਆ ਕਿ ਵਿਆਹ ਦੇ ਦਿਨ ਬਲੱਡ ਡੋਨੇਟ ਕਰਕੇ ਆਉਂਦੇ ਹਨ, ਜਨਮ ਦਿਨ ਦੇ ਦਿਨ ਬਲੱਡ ਡੋਨੇਟ ਕਰਦੇ ਹਨ, ਬੂਟੇ ਲਾਉਂਦੇ ਹਨ, ਮਾਨਵਤਾ ਦਾ ਭਲਾ ਕਰਦੇ ਹਨ, ਇਹ ਬੇਮਿਸਾਲ ਗੱਲਾਂ ਹਨ ਉਹ ਕਹਾਵਤ ਹੈ ਪੁਰਾਤਨ ਵਨਡੇ ਹੀਰੋ, ਵਿਆਹ ਜਦੋਂ ਹੁੰਦਾ ਹੈ ਤਾਂ ਉਹ ਹੀਰੋ ਹੀ ਹੁੰਦਾ ਹੈ, ਸਭ ਦਾ ਧਿਆਨ ਉਸ ’ਤੇ ਹੀ ਹੁੰਦਾ ਹੈ ਤਾਂ ਇੱਕ ਦਿਨ ਦਾ ਤਾਂ ਉਹ ਹੀਰੋ ਹੈ ਹੀ ਹੈ, ਪਰ ਜੇਕਰ ਉਹ ਹੀਰੋ ਜਾ ਕੇ ਬਲੱਡ ਡੋਨੇਟ ਕਰਦਾ ਹੈ ਅਤੇ ਦੇਹਾਂਤ ਉਪਰੰਤ ਅੱਖਾਂ ਦਾਨ ਅਤੇ ਸਰੀਰਦਾਨ ਦਾ ਪ੍ਰਣ ਕਰਦਾ ਹੈ ਤਾਂ ਅਸਲ ’ਚ ਉਹ ਲੰਮੇ ਸਮੇਂ ਲਈ ਹੀਰੋ ਬਣ ਜਾਂਦਾ ਹੈ ਆਪਣੀ ਇਨਸਾਨੀਅਤ ਕਾਰਨ, ਆਪਣੀ ਮਾਨਵਤਾ ਕਾਰਨ ਇਹ ਆਪਣੇ-ਆਪ ’ਚ ਬਹੁਤ ਵੱਡੀ ਗੱਲ ਹੈ ਤਾਂ ਭਾਈ ਜਿਵੇਂ-ਜਿਵੇਂ ਸੇਵਾ ਕਰਦੇ ਜਾਓਗੇ ਤਾਂ ਤੁਹਾਡਾ ਧਿਆਨ, ਤੁਹਾਡੇ ਵਿਚਾਰ ਸਿਮਰਨ ’ਚ ਲੱਗਣ ਲੱਗਣਗੇ ਅਤੇ ਜਿਵੇਂ-ਜਿਵੇਂ ਸਿਮਰਨ ਕਰੋਗੇ ਉਵੇਂ-ਉਵੇਂ ਆਤਮਬਲ ਵਧਦਾ ਜਾਵੇਗਾ, ਉਵੇਂ-ਉਵੇਂ ਤੁਸੀਂ ਆਪਣੇ ਹਰ ਖੇਤਰ ’ਚ ਸਰੀਰਕ, ਮਾਨਸਿਕ, ਰੂਹਾਨੀ ਭਾਵ ਆਤਮਿਕ ਤਰੱਕੀ ਕਰੋਗੇ ਅਤੇ ਸਮਾਜ ਲਈ ਕੁਝ ਨਾ ਕੁਝ ਚੰਗਾ ਕਰਦੇ ਚਲੇ ਜਾਓਗੇ, ਜਿਸ ਨਾਲ ਤੁਹਾਡਾ ਨਾਂਅ ਹਮੇਸ਼ਾ ਲਈ ਅਮਰ ਹੋ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ