ਮੁਲਜ਼ਮਾਂ ਦੇ ਕਬਜ਼ੇ ’ਚੋਂ ਦੋ ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ
- ਸਿਵਲ ਹਸਪਤਾਲ ਦਾਖਲ ਮੁਲਜ਼ਮ ਸਚਿਨ ਅਤੇ ਅਸ਼ੋਕ ਦੇ ਪੈਰਾਂ ਵਿੱਚ ਲੱਗੀਆਂ ਗੋਲੀਆਂ
(ਸੰਨੀ ਕਥੂਰੀਆ) ਪਾਣੀਪਤ। ਸੋਮਵਾਰ ਦੇਰ ਰਾਤ ਪਾਣੀਪਤ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ (Encounter) ਹੋ ਗਿਆ, ਜਿਸ ਵਿੱਚ ਪੁਲਿਸ ਨੇ 3 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ। ਇਸੇ ਸਬੰਧੀ ਮੰਗਲਵਾਰ ਨੂੰ ਮਿੰਨੀ ਸਕੱਤਰੇਤ ਦੀ ਤੀਸਰੀ ਮੰਜ਼ਿਲ ‘ਤੇ ਸਥਿਤ ਪੁਲਿਸ ਵਿਭਾਗ ਦੇ ਆਡੀਟੋਰੀਅਮ ‘ਚ ਪ੍ਰੈੱਸ ਕਾਨਫ਼ਰੰਸ ਦੌਰਾਨ ਐਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ.-2 ਪੁਲਿਸ ਦੀ ਟੀਮ ਨੇ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਜ਼ਿਲੇ ਦੀ ਪ੍ਰੀਤ ਵਿਹਾਰ ਕਲੋਨੀ ਦੇ ਰਹਿਣ ਵਾਲੇ ਟੈਕਸੀ ਡਰਾਈਵਰ ਮੋਹਿਤ ਸੋਨੀ ਦੇ ਕਤਲ ‘ਚ ਸ਼ਾਮਲ ਤਿੰਨ ਬਦਮਸਾਂ ਨੂੰ ਦੇਰ ਰਾਤ ਮੁਕਾਬਲੇ ਤੋਂ ਬਾਅਦ ਸਨੌਲੀ ਥਾਣਾ ਖੇਤਰ ਤੋਂ ਕਾਬੂ ਕਰਨ ‘ਚ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਮੁਲਜ਼ਮਾਂ ਦੀ ਪਛਾਣ ਸਚਿਨ ਉਰਫ਼ ਕੁਕੀ ਵਾਸੀ ਵਿਜੇ ਨਗਰ ਰੋਹਤਕ, ਅਸ਼ੋਕ ਉਰਫ਼ ਪਿੰਟੂ ਵਾਸੀ ਲੋਹਾਰੀ ਪਾਣੀਪਤ ਅਤੇ ਦਯਾਨੰਦ ਉਰਫ਼ ਸੋਨੂੰ ਵਾਸੀ ਸ਼ਾਸਤਰੀ ਨਗਰ ਕੈਥਲ ਵਜੋਂ ਹੋਈ ਹੈ। ਮੁਲਜ਼ਮਾਂ ਨੇ ਪੁਲੀਸ ਟੀਮ ’ਤੇ ਚਾਰ ਰਾਉਂਡ ਫਾਇਰ ਕੀਤੇ ਜਦੋਂਕਿ ਬਚਾਅ ਵਿੱਚ ਪੁਲਿਸ ਟੀਮ ਨੇ ਵੀ ਚਾਰ ਰਾਉਂਡ ਫਾਇਰ ਕੀਤੇ। ਦੋਸ਼ੀ ਸਚਿਨ ਅਤੇ ਅਸ਼ੋਕ ਦੀ ਲੱਤ ਵਿੱਚ ਇੱਕ-ਇੱਕ ਗੋਲੀ ਲੱਗੀ ਹੈ। ਦੋਵਾਂ ਨੂੰ ਇਲਾਜ ਲਈ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ 32 ਬੋਰ, ਇੱਕ ਦੇਸੀ ਪਿਸਤੌਲ 315 ਬੋਰ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ। (Encounter)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ