ਹਾਲ ਹੀ ’ਚ ਸੰਸਾਰਰਕ ਨਿਵੇਸ਼ ਬੈਂਕ ਮੋਰਗਨ ਸਟੇਨਲੀ ਵੱਲੋਂ ‘ਵ੍ਹਾਈ ਦਿਸ ਇਜ ਇੰਡੀਆਜ਼ ਡਿਕੇਡ’ ਸਿਰਲੇਖ ਨਾਲ ਪ੍ਰਕਾਸ਼ਿਤ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਵਿਸ਼ਵ ਅਰਥਵਿਵਸਥਾ ’ਚ ਨਵੀਂ ਸ਼ਕਤੀ ਪ੍ਰਾਪਤ ਕਰ ਰਿਹਾ ਹੈ, ਭਾਵ ਨਿਵੇਸ਼ ਵਧ ਰਿਹਾ ਹੈ ਦੁਨੀਆ ਭਰ ਦੇ ਨਿਵੇਸ਼ਕਾਂ ਦੀਆਂ ਭਾਰਤ ’ਤੇ ਨਜ਼ਰਾਂ ਟਿਕੀਆਂ ਹਨ ਨਾਲ ਹੀ ਭਾਰਤ ’ਚ ਤੇਜ਼ੀ ਨਾਲ ਵਧਦੀਆਂ ਹੋਈਆਂ ਆਰਥਿਕ ਅਨੁਕੂਲਤਾਵਾਂ ਕਾਰਨ ਸਾਲ 2030 ਦੇ ਆਖਰ ਤੋਂ ਪਹਿਲਾਂ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈl
ਅੰਤਰਰਾਸ਼ਟਰੀ ਮੁਦਰਾ ਕੋਸ਼ ਮੁਤਾਬਿਕ ਵਿੱਤੀ ਵਰ੍ਹੇ 2022-23 ’ਚ ਭਾਰਤ ਦੀ ਵਿਕਾਸ ਦਰ ਕਰੀਬ 6.8 ਫੀਸਦੀ ਹੋਵੇਗੀ, ਜੋ ਦੁਨੀਆ ਦੀ ਸਭ ਤੋਂ ਜ਼ਿਆਦਾ ਵਿਕਾਸ ਦਰ ਹੋਵੇਗੀ ਕਰੀਬ 531 ਅਰਬ ਡਾਲਰ ਤੋਂ ਜ਼ਿਆਦਾ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ ਜੇਕਰ ਭਾਰਤ ਇਸ ਗੱਲ ’ਤੇ ਵਿਚਾਰ ਕਰੇ ਕਿ ਜਦੋਂ ਵਿਸ਼ਵ ਭਰ ’ਚ ਆਰਥਿਕ ਅਤੇ ਵਿੱਤੀ ਮੰਦੀ ਦਾ ਮਾਹੌਲ ਹੈ, ਵਿਸ਼ਵ ਦੀ ਅਰਥਵਿਵਸਥਾ ’ਚ ਵੱਡੀ ਗਿਰਾਵਟ ਹੈ, ਇਸ ਦੇ ਬਾਵਜ਼ੂਦ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਭਾਰਤ ਨੂੰ ਐਫ਼ਡੀਆਈ ਲਈ ਪਹਿਲ ਕਿਉਂ ਦਿੱਤੀ ਜਾ ਰਹੀ ਹੈ, ਤਾਂ ਸਾਡੇ ਸਾਹਮਣੇ ਕਈ ਚਮਕੀਲੇ ਤੱਥ ਉੱਭਰ ਕੇ ਸਾਹਮਣੇ ਆਉਂਦੇ ਹਨ ਬਿਨਾਂ ਸ਼ੱਕ ਦੇਸ਼ ’ਚ ਵਿਦੇਸ਼ੀ ਨਿਵੇਸ਼ ਲਈ ਪਾਰਦਰਸ਼ੀ ਅਤੇ ਸਥਾਈ ਨੀਤੀ ਹੈl
ਦੇਸ਼ ’ਚ ਵਿਦੇਸ਼ੀ ਨਿਵੇਸ਼ ਲਈ ਰੈੱਡ ਕਾਰਪੇਟ ਵਿਛਾਉਣ ਦਾ ਮਾਹੌਲ ਬਣਿਆ ਹੈ ਦੇਸ਼ ’ਚ ਪ੍ਰਤਿਭਾਸ਼ਾਲੀ ਨਵੀਂ ਪੀੜ੍ਹੀ ਦੀ ਮੁਹਾਰਤ, ਆਊਟਸੋਰਸਿੰਗ ਅਤੇ ਦੇਸ਼ ’ਚ ਵਧਦੇ ਹੋਏ ਮੱਧਮ ਵਰਗ ਦੀ ਚਮਕੀਲੀ ਖਰੀਦ ਸ਼ਕਤੀ ਕਾਰਨ ਵਿਦੇਸ਼ੀ ਨਿਵੇਸ਼ ਭਾਰਤ ਵੱਲ ਤੇਜ਼ੀ ਨਾਲ ਵਧਣ ਲੱਗਾ ਹੈ ਭਾਰਤ ’ਚ ਮਜ਼ਬੂਤ ਸਿਆਸੀ ਅਗਵਾਈ ਹੈ ਭਾਰਤ ’ਚ ਨਿਵੇਸ਼ ’ਤੇ ਬਿਹਤਰ ਰਿਟਰਨ ਹੈ ਭਾਰਤੀ ਬਜ਼ਾਰ ਵਧਦੀ ਡਿਮਾਂਡ ਵਾਲਾ ਬਜ਼ਾਰ ਹੈ ਯਕੀਨੀ ਤੌਰ ’ਤੇ ਜਿਸ ਤਰ੍ਹਾਂ ਭਾਰਤ ਦੀ ਨਵੀਂ ਲਾਜ਼ਿਸਟਿਕ ਨੀਤੀ 2022 ਅਤੇ ਗਤੀ ਸ਼ਕਤੀ ਯੋਜਨਾ ਦਾ ਆਗਾਜ਼ ਅਦੁੱਤੀ ਰਣਨੀਤੀਆਂ ਨਾਲ ਹੋਇਆ ਹੈ, ਉਸ ਨਾਲ ਵੀ ਵਿਦੇਸ਼ੀ ਨਿਵੇਸ਼ ਵਧੇਗਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਭਾਰਤ ’ਚ ਖੇਤੀ ਖੇਤਰ ’ਚ ਵੀ ਵੱਡੇ ਨਿਵੇਸ਼ ਕੀਤੇ ਜਾ ਰਹੇ ਹਨ ਅਸੀਂ ਉਮੀਦ ਕਰੀਏ ਕਿ ਸਰਕਾਰ ਵੱਲੋਂ ਦੇਸ਼ ’ਚ ਐਫ਼ਡੀਆਈ ਦੀ ਨਵੀਆਂ ਚਮਕੀਲੀਆਂ ਸੰਭਾਵਨਾਵਾਂ ਨੂੰ ਮੁੱਠੀਆਂ ’ਚ ਲੈਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਅਜਿਹੇ ’ਚ ਸੰਸਾਰਕ ਨਿਵੇਸ਼ ਬੈਂਕ ਮੋਰਗਨ ਸਟੇਨਲੀ ਵੱਲੋਂ 2 ਨਵੰਬਰ ਨੂੰ ਪੇਸ਼ ਕੀਤੀ ਗਈ ਉਹ ਰਿਪੋਰਟ ਸਾਕਾਰ ਹੁੰਦੀ ਦਿਖਾਈ ਦੇ ਸਕੇਗੀ, ਜਿਸ ’ਚ ਰਿਹਾ ਗਿਆ ਹੈ ਕਿ ਤੇਜ਼ੀ ਨਾਲ ਵਧਦੀ ਹੋਈ ਭਾਰਤੀ ਅਰਥਵਿਵਸਥਾ ਤੇਜ਼ੀ ਨਾਲ ਵਿਦੇਸ਼ੀ ਨਿਵੇਸ਼ ਨੂੰ ਖਿੱਚ ਸਕੇਗੀl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ