ਕੁਲਵੰਤ ਸਿੰਘ ਐਮ ਐਲ ਏ ਹਲਕਾ ਸੁਤਰਾਣਾ ਨੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਾਦਸ਼ਾਹਪੁਰ ਦੇ ਕਾਮਰਸ ਬਲਾਕ ਦਾ ਕੀਤਾ ਉਦਘਾਟਨ
ਬਾਦਸ਼ਾਹਪੁਰ /ਘੱਗਾ (ਮਨੋਜ ਗੋਇਲ )। ਸਿੱਖਿਆ ਵਿਭਾਗ ਪੰਜਾਬ ਅਤੇ ਪੰਜਾਬ ਸਰਕਾਰ ਦੁਆਰਾ ਕੀਤੇ ਉਦਮ ਸਦਕਾ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਾਦਸ਼ਾਹਪੁਰ ਵਿਖੇ ਨਵੇਂ ਬਣੇ ਕਾਮਰਸ ਬਲਾਕ ਦਾ ਉਦਘਾਟਨ ਸ.ਕੁਲਵੰਤ ਸਿੰਘ ਐਮ ਐਲ ਏ ਹਲਕਾ ਸੁਤਰਾਣਾ ਨੇ ਕੀਤਾ। ਇਸ ਮੌਕੇ ਤੇ ਨਵੀਂ ਪਿਰਤ ਤੋਰਦਿਆਂ ਇਸ ਬਲਾਕ ਦਾ ਉਦਘਾਟਨ ਸਕੂਲ ਦੀਆਂ ਵਿਦਿਆਰਥਣਾਂ ਤੋਂ ਕਰਵਾਇਆ। ਇਸ ਮੌਕੇ ਐਮ ਐਲ ਏ ਕੁਲਵੰਤ ਸਿੰਘ ਹਲਕਾ ਸ਼ੁਤਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਪ੍ਰਤੀ ਬਹੁਤ ਸੁਚੇਤ ਹੈ ਅਤੇ ਜਲਦ ਹੀ ਉਨ੍ਹਾਂ ਦੀ ਸਰਕਾਰ ਸਕੂਲਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਜਾ ਰਹੀ ਹੈ।
ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਪੰਕਜ ਸੇਠੀ ਨੇ ਸਕੂਲ ਦੀਆਂ ਉਪਲੱਬਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਿੱਥੇ ਸਾਡੇ ਸਕੂਲ ਦੇ ਵਿਦਿਆਰਥੀ ਪੜ੍ਹਾਈ ਵਿਚ ਮੱਲਾਂ ਮਾਰ ਰਹੇ ਹਨ ਉਥੇ ਹੀ ਖੇਡਾਂ ਵਿੱਚ ਸਟੇਟ ਪੱਧਰ ’ਤੇ ਮੱਲਾਂ ਮਾਰ ਰਹੇ ਹਨ। ਇਸ ਮੌਕੇ ਐਮ ਐਲ ਏ ਹਲਕਾ ਸ਼ੁਤਰਾਣਾ ਵੱਲੋਂ ਸਟੇਟ ਪੱਧਰ ਤੇ ਖੇਡਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਸਕੂਲ ਵਿੱਚ ਹੋਣ ਵਾਲੇ ਵਿਕਾਸ ਕਾਰਜ, ਕਬੱਡੀ ਹਾਲ ਲਈ ਜਲਦੀ ਗਰਾਂਟ ਜਾਰੀ ਕਰਨ ਦਾ ਭਰੋਸਾ ਦਿੱਤਾ।
ਬਾਲ ਦਿਵਸ ਦੇ ਮੌਕੇ ’ਤੇ ਹੱਥ ਲਿਖਤ ਸਕੂਲ ਮੈਗਜ਼ੀਨ ਨਵੀਆਂ ਪੁਲਾਂਘਾਂ ਜਾਰੀ ਕੀਤਾ ਗਿਆ। ਇਸ ਮੌਕੇ ’ਤੇ ਨਾਹਰ ਸਿੰਘ, ਭੀਮ ਚੰਦ, ਸੰਜੀਵ ਕੁਮਾਰ, ਮਨਜਿੰਦਰ ਸਿੰਘ, ਰਾਕੇਸ਼ ਕੁਮਾਰ, ਗੁਰਪਾਲ ਸਿੰਘ, ਰਵਿੰਦਰ ਸਿੰਘ, ਪਰਵਿੰਦਰ ਸਿੰਘ, ਕਰਮਜੀਤ ਸਿੰਘ, ਰੋਬਿਨ ਸ਼ਰਮਾ, ਗੁਰਪ੍ਰੀਤ ਸਿੰਘ, ਗੁਰਿੰਦਰ ਸਿੰਘ, ਨਿਰਮਲ ਕੁਮਾਰ ਸ਼ਰਮਾ, ਰਵੀ ਰੰਧਾਵਾ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਗੋਰਵ, ਕਮਲਬੀਰ ਕੌਰ , ਅਮਨਦੀਪ ਕੌਰ, ਮਨਪ੍ਰੀਤ ਕੌਰ, ਰਾਜਦੀਪ ਕੌਰ , ਅਮਨਦੀਪ ਕੌਰ, ਸਾਕਸ਼ੀ ਅਹੂਜਾ , ਗੁਰਪਿੰਦਰ ਕੌਰ, ਰਜਿੰਦਰ ਕੌਰ, ਪੋਹਲੀ, ਦਿਕਸ਼ਾ ਰਾਣੀ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ