ਕਿਸਾਨਾਂ ਦੇ ਤਿੱਖੇ ਵਿਰੋਧ ਕਾਰਨ ਕਬਜਾ ਕਾਰਵਾਈ ਅੱਧ ਵਿਚਕਾਰ ਰੋਕੀ (Panchayat Land)
(ਰਾਮ ਸਰੂਪ ਪੰਜੋਲਾ) ਸਨੌਰ। ਹਲਕਾ ਸਨੌਰ ਦੇ ਪਿੰਡ ਬਲਬੇੜਾ ਵਿਖੇ ਸ਼ਾਮਲਾਤ ਜ਼ਮੀਨ (Panchayat Land) ’ਤੇ ਕੀਤੇ ਨਜਾਇਜ ਕਬਜ਼ੇ ਹਟਾਉਣ ਦੀ ਕਾਰਵਾਈ ਨੂੰ ਨੇਪਰੇ ਚਾੜਨ ਲਈ ਅੱਜ ਜਿਲ੍ਹਾ ਪ੍ਰਸ਼ਾਸਨ ਭਾਰੀ ਪੁਲਿਸ ਫੋਰਸ ਸਮੇਤ ਬਲਬੇੜ੍ਹਾ ਵਿਖੇ ਕਬਜਾ ਲੈਣ ਪੁੱਜਿਆ ਜਿਸ ਦਾ ਵਿਰੋਧ ਕਰਨ ਲਈ ਪਿੰਡ ਅਤੇ ਇਲਾਕੇ ਦੇ ਕਿਸਾਨ ਵੱਡੀ ਗਿਣਤੀ ਵਿਚ ਇਕੱਤਰ ਹੋਏ ਇਸ ਮੌਕੇ ਉਹਨਾਂ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਕਬਜ਼ਾ ਕਾਰਵਾਈ ਸ਼ੁਰੂ ਕੀਤੀ ਗਈ ਜਿਸ ਵਿਚ ਕੁੱਝ ਏਕੜ ਦਾ ਕਬਜ਼ਾ ਲੈਣ ਉਪਰੰਤ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਜਿਸ ਕਾਰਨ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਆਗੂਆਂ ਅਤੇ ਡੀ.ਡੀ.ਪੀ.ਓ. ਸੁਖਚੈਨ ਸਿੰਘ ਵਿਚਕਾਰ ਹੋਈ ਗੱਲਬਾਤ ਉਪਰੰਤ ਕਬਜ਼ਾ ਕਾਰਵਾਈ ਨੂੰ ਰੋਕ ਦਿੱਤਾ ਗਿਆ।
ਇਹ ਵੀ ਪੜ੍ਹੋ : ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚਿਆ ਪਾਕਿਸਤਾਨ, ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਇਸ ਮੌਕੇ ਗੁਰਮੀਤ ਸਿੰਘ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਨੇ ਦੱਸਿਆ ਕਿ ਇਹ ਜ਼ਮੀਨਾਂ ਇਨ੍ਹਾਂ ਅਬਾਦਕਾਰਾਂ ਕੋਲ ਪਿਛਲੇ ਲੰਮੇ ਸਮੇਂ ਤੋਂ ਹਨ ਜਿਸ ਕਰਕੇ ਇਹ ਜ਼ਮੀਨਾਂ ਕਿਸੇ ਵੀ ਕੀਮਤ ’ਤੇ ਪੰਜਾਬ ਸਰਕਾਰ ਨੁੂੰ ਖੋਹਣ ਨਹੀਂ ਦਿੱਤੀਆਂ ਜਾਣਗੀਆਂ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਭਾਰੀ ਨਰਾਜਗੀ ਜਾਹਰ ਕਰਦਿਆਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਉਨ੍ਹਾਂ ਦੱਸਿਆ ਕਿ ਸਰਕਾਰ ਨਾਲ ਇਸ ਮੁੱਦੇ ’ਤੇ ਗੱਲਬਾਤ ਜਾਰੀ ਹੈ
94 ਏਕੜ ਸ਼ਾਮਲਾਤ ਜ਼ਮੀਨ ਦੇ ਕਬਜ਼ਾ ਵਾਰੰਟ ਜਾਰੀ ਹੋਏ
ਜਲਦ ਸਥਾਈ ਹੱਲ ਕੱਢਿਆ ਜਾਵੇਗਾ ਡੀ.ਡੀ.ਪੀ.ਓ. ਸੁਖਚੈਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਬੇੜ੍ਹਾ ਦੀ 94 ਏਕੜ ਸ਼ਾਮਲਾਤ ਜ਼ਮੀਨ ਦੇ ਕਬਜ਼ਾ ਵਾਰੰਟ ਜਾਰੀ ਹੋਏ ਹਨ ਜਿਹਨਾਂ ਵਿੱਚੋਂ ਅੱਜ 20 ਏਕੜ ਸ਼ਾਮਲਾਤ ਜ਼ਮੀਨ ਦਾ ਕਬਜ਼ਾ ਲਿਆ ਗਿਆ ਹੈ ਕਿਸਾਨਾਂ ਨਾਲ ਚਕੌਤਾ ਭਰਨ ਦੀ ਗੱਲਬਾਤ ਹੋਈ ਹੈ, ਜੇਕਰ ਕਿਸਾਨ ਚਕੋਤੇ ਨਹੀਂ ਭਰਨਗੇ ਤਾਂ ਰਹਿੰਦੀ ਕਬਜ਼ਾ ਕਾਰਵਾਈ ਵੀ ਆਉਣ ਵਾਲੇ ਦਿਨਾਂ ’ਚ ਮੁਕੰਮਲ ਕੀਤੀ ਜਾਵੇਗੀ।
ਪੁਲਿਸ ਫੋਰਸ ਦੀ ਅਗਵਾਈ ਰਾਕੇਸ਼ ਕੁਮਾਰ ਐਸ.ਪੀ. ਪੀ.ਪੀ.ਆਈ/ਸਿਟੀ ਪਟਿਆਲਾ ਵੱਲੋਂ ਕੀਤੀ ਗਈ ਇਸ ਮੋਕੇ ਡੀ.ਐਸ.ਪੀ.ਦਿਹਾਤੀ ਗੁਰਦੇਵ ਸਿੰਘ ਧਾਲੀਵਾਲ, ਡੀ.ਐਸ.ਪੀ.ਸਿਟੀ ਪਟਿਆਲਾ ਜਸਵਿੰਦਰ ਸਿੰਘ ਟਿਵਾਣਾ,ਬੀ.ਡੀ.ਪੀ.ਓ. ਸਨੌਰ ਮਹਿੰਦਰਜੀਤ ਸਿੰਘ, ਜਗਤਾਰ ਸਿੰਘ ਕੰਨਗੋ,ਹਰਸ਼ਵੀਰ ਸਿੰਘ ਐਸ.ਐਚ.ਓ ਥਾਣਾ ਸਦਰ ,ਅਮਰੀਕ ਸਿੰਘ ਐਸ.ਐਚ.ਓ ਸਨੌਰ,ਕੁਲਬੀਰ ਸਿੰਘ ਐਸ.ਐਚ.ਓ ਜੁਲਕਾਂ,ਐਸ ਆਈ ਜਸਪ੍ਰੀਤ ਕੌਰ ਇੰਚਾਰਜ਼ ਬਲਬੇੜ੍ਹਾ,ਮਨਜੀਤ ਸਿੰਘ ਮੁਣਸ਼ੀ ਬਲਬੇੜ੍ਹਾ, ਵਿਸ਼ਾਲਦੀਪ ਸਿੰਘ ਪਟਵਾਰੀ,ਸ਼ਿਵ ਦਰਸ਼ਨ ਸਿੰਘ ਸੰਮਤੀ ਪਟਵਾਰੀ,ਜਤਿੰਦਰ ਸਿੰਘ ਪੰਚਾਇਤ ਅਫਸਰ, ਗੁਰਮੇਲ ਸਿੰਘ ਪੰਚਾਇਤ ਸਕੱਤਰ, ਸਮੇਤ ਮਾਲ ਮਹਿਕਮੇ ਦੇ ਹੋਰ ਅਧਿਕਾਰੀ ਸਨ। ਦੁੂਜੇ ਪਾਸੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੁਖਵਿੰਦਰ ਸਿੰਘ ਤੁੱਲੇਵਾਲ ਪ੍ਰਧਾਨ ਬਲਾਕ ਸਨੌਰ,ਨਿਸ਼ਾਨ ਸਿੰਘ ਧਰਮਹੇੜੀ ਜਿਲਾ ਜਥੇਬੀਦੀ ਸਕੱਤਰ,ਹਰਜਿੰਦਰ ਸਿੰਘ ,ਜਸਪਾਲ ਸਿੰਘ,ਲਖਵਿੰਦਰ ਸਿੰਘ ਵਾਇਸ ਬਲਾਕ ਪ੍ਰਧਾਨ ਕ੍ਰਾਂਤੀਕਾਰੀ ਸਨੌਰ,ਰਣਜੀਤ ਸਿੰਘ ਕਿਸਾਨ ਆਗੂ ਜਾਫਰਪੁਰ ਤੇ ਹੋਰ ਮੌਜੁੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ