ਪੂਜਨੀਕ ਮਾਤਾ ਅਸਕੌਰ ਜੀ ਆਯੁਰਵੈਦਿਕ ਹਸਪਤਾਲ ’ਚ ਪਹਿਲੇ ਦਿਨ 205 ਮਰੀਜ਼ਾਂ ਦਾ ਚੈਕਅੱਪ

ਹੱਡੀਆਂ ਵਿੱਚ ਕੈਲਸ਼ੀਅਮ ਅਤੇ ਮਿਨਰਿਲਸ ਦੀ ਮੁਫ਼ਤ ਜਾਂਚ ਲਈ ਦੋ ਰੋਜ਼ਾ ਚੈਕਅੱਪ ਸ਼ੁਰੂ

ਸਰਸਾ (ਸੁਨੀਲ ਵਰਮਾ)। ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ (Satnam Ji Specialty Hospital) ’ਚ ਪੂਜਨੀਕ ਮਾਤਾ ਆਸਕੌਰ ਜੀ ਆਯੁਰਵੈਦਿਕ ਹਸਪਤਾਲ ਵੱਲੋਂ ਦੋ ਰੋਜ਼ਾ ਹੱਡੀਆਂ ’ਚ ਕੈਲਸ਼ੀਅਮ ਅਤੇ ਮਿਨਰਿਲਸ ਦੀ ਜਾਂਚ ਸਬੰਧੀ ਵਿਸ਼ਾਲ ਚੈਕਐਪ ਕੈਂਪ ਸ਼ੁਰੂ ਹੋਇਆ। ਕੈਂਪ ਦਾ ਸੁੱਭ ਆਰੰਭ ਹਸਪਤਾਲ ਦੇ ਡਾਕਟਰਾਂ, ਹਾਜ਼ਰ ਸਟਾਫ਼ ਅਤੇ ਇਲਾਜ ਕਰਵਾਉਣ ਆਏ ਮਰੀਜ਼ਾਂ ਨੇ ਧੰਨ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਅਰਾ ਲਾ ਕੇ ਕੀਤਾ।  ਸੰਦੂ ਫਾਰਮਾਸਿਊਟਿਕਲ ਲਿਮਿਟੇਡ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਵਿੱਚ ਪਹਿਲੇ ਦਿਨ 205 ਮਰੀਜ਼ਾਂ ਦੀਆਂ ਹੱਡੀਆਂ ਦੀ ਕੈਲਸ਼ੀਅਮ ਅਤੇ ਮਿਨਰਿਲਸ ਦੀ ਮੁਫ਼ਤ ਜਾਂਚ ਕੀਤੀ ਗਈ। (Satnam Ji Specialty Hospital)

ਇਹ ਵੀ ਪੜ੍ਹੋ : ਗੁਜਰਾਤ ’ਚ ਵੱਜਿਆ ਡਾ. ਐਮਐਸਜੀ ਦਾ ਡੰਕਾ, ਨਾਮ ਸ਼ਬਦ ਲੈਣ ਪਹੁੰਚੇ ਕਬੱਡੀ ਖਿਡਾਰੀ

ਕੈਂਪ ਵਿੱਚ ਹਸਪਤਾਲ ਦੇ ਐਮਡੀ ਆਯੁਰਵੇਦ ਮਾਹਿਰ ਡਾ: ਅਜੇ ਗੋਪਲਾਨੀ ਇੰਸਾਂ, ਡਾ: ਮੀਨਾ ਗੋਪਲਾਨੀ ਅਤੇ ਡਾ: ਸ਼ਸ਼ੀ ਕਾਂਤ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਮਰੀਜ਼ਾਂ ਦੀ ਜਾਂਚ ਸੋਮਵਾਰ ਨੂੰ ਵੀ ਜਾਰੀ ਰਹੇਗੀ। ਕੈਂਪ ਵਿੱਚ 20 ਸਾਲ ਤੋਂ ਵੱਧ ਉਮਰ ਦੇ ਅਤੇ ਸ਼ੂਗਰ ਜਾਂ ਪਿੱਠ ਵਿੱਚ ਦਰਦ ਵਾਲੇ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੀਆਂ ਹੱਡੀਆਂ ਜਾਂ ਜੋੜਾਂ ਵਿੱਚ ਦਰਦ ਰਹਿੰਦਾ ਹੈ ਦਾ ਚੈਕਅੱਪ ਕਰਕੇ ਉਨ੍ਹਾਂ ਨੂੰ ਉਚਿਤ ਸਲਾਹ ਦਿੱਤੀ ਗਈ। ਇਸ ਦੇ ਨਾਲ ਹੀ ਸ਼ਰਾਬ ਜਾਂ ਸਿਗਰਟ ਦਾ ਸੇਵਨ ਕਰਨ ਵਾਲੇ ਤੇ ਕਿਸੇ ਬਿਮਾਰੀ ਦੇ ਕਾਰਨ ਸਟੀਰਾਇਡ ਲੈ ਰਹੇ ਹਨ ਤੇ ਜਿਨ੍ਹਾਂ ਦੀ ਕੀਮੋਥੈਰੇਪੀ ਹੁੰਦੀ ਹੈ, ਉਨ੍ਹਾਂ ਦੀ ਵੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਬਿਮਾਰੀ ਦਾ ਇਲਾਜ ਦੱਸਿਆ ਗਿਆ। ਜਿਨ੍ਹਾਂ ਔਰਤਾਂ ਦੀ ਮਾਹਵਾਰੀ ਬੰਦ ਹੋ ਗਈ ਹੈ, ਉਨ੍ਹਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਉਚਿਤ ਸਲਾਹ ਦਿੱਤੀ ਗਈ ਹੈ।

ਲਾਈਫ ਸਟਾਈਲ ‘ਚ ਬਦਲਾਅ ਕਾਰਨ ਹੱਡੀਆਂ ਦੀ ਕਮਜ਼ੋਰੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ : ਡਾ. ਅਜੇ ਗੋਪਾਲਾਨੀ

ਪੂਜਨੀਕ ਮਾਤਾ ਆਸਕੌਰ ਜੀ ਆਯੁਰਵੈਦਿਕ ਹਸਪਤਾਲ ਦੇ ਐਮ.ਡੀ ਆਯੁਰਵੇਦ ਸਪੈਸ਼ਲਿਸਟ ਡਾ: ਅਜੇ ਗੋਪਾਲਾਨੀ ਇੰਸਾਂ ਅਤੇ ਡਾ: ਮੀਨਾ ਗੋਪਲਾਨੀ ਨੇ ਦੱਸਿਆ ਕਿ ਅੱਜ ਦੇ ਸਮੇਂ ‘ਚ ਖਾਣ-ਪਾਣ ਤੇ ਲਾਈਫ ਸਟਾਈਲ ‘ਚ ਆਏ ਬਦਲਾਅ ਕਾਰਨ ਹੱਡੀਆਂ ਦੀ ਕਮਜ਼ੋਰੀ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਜਿਸ ਕਾਰਨ ਮਰੀਜ਼ਾਂ ਨੂੰ ਛੋਟੀ ਉਮਰ ਵਿੱਚ ਹੀ ਕਮਰ, ਗੋਡਿਆਂ, ਗਰਦਨ ਵਿੱਚ ਦਰਦ ਹੋਣ ਲੱਗਦਾ ਹੈ। ਇਸ ਤੋਂ ਇਲਾਵਾ ਜੋ ਲੋਕ ਜ਼ਿਆਦਾ ਬੀੜੀ, ਸਿਗਰਟ, ਤੰਬਾਕੂ ਅਤੇ ਸ਼ਰਾਬ ਦਾ ਸੇਵਨ ਕਰਦੇ ਹਨ, ਉਨ੍ਹਾਂ ਦੀਆਂ ਹੱਡੀਆਂ ਨੂੰ ਵੀ ਨੁਕਸਾਨ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਚੈਕਅੱਪ ਕੈਂਪ ਵਿੱਚ ਅਜਿਹੇ ਸਾਰੇ ਮਰੀਜ਼ਾਂ ਦਾ ਬੀ.ਐਮ.ਡੀ ਟੈਸਟ ਮਸ਼ੀਨਾਂ ਰਾਹੀਂ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇਹੀ ਜਾਂਚ ਬਾਹਰੋਂ ਕਰਵਾਈ ਜਾਵੇ ਤਾਂ 2000 ਤੋਂ 2500 ਰੁਪਏ ਖਰਚ ਆਉਂਦੇ ਹਨ, ਜੋ ਕਿ ਕੈਂਪ ਵਿੱਚ ਬਿਲਕੁਲ ਮੁਫ਼ਤ ਕੀਤੇ ਜਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ