ਜਰਨੈਲ ਸਿੰਘ ਇੰਸਾਂ ਅਮਰ ਰਹੇ ਦੇ ਨਾਅਰੇ ਗੂੰਜੇ
- ਪਿਛਲੇ ਕਾਫ਼ੀ ਸਾਲਾਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਪਰਿਵਾਰ
(ਰਾਮ ਸਰੂਪ ਪੰਜੋਲਾ) ਸਨੌਰ। ਪਟਿਆਲਾ ਜ਼ਿਲ੍ਹੇ ਦੇ ਬਲਾਕ ਸਨੌਰ ਦੇ ਪਿੰਡ ਨੂਰਖੇੜੀਆਂ ਦੇ ਸੱਚ ਖੰਡ ਵਾਸੀ ਪ੍ਰੇਮੀ ਜਰਨੈਲ ਸਿੰਘ ਇੰੰਸਾਂ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। ਬਲਾਕ 15 ਮੈਂਬਰ ਅਵਤਾਰ ਸਿੰਘ ਇੰਸਾਂ ਦੇ ਪਿਤਾ ਜਰਨੈਲ ਸਿੰਘ ਇੰੰਸਾਂ ਦੀ ਲੰਘੇ ਦਿਨ ਮੌਤ ਹੋ ਗਈ ਸੀ। ਜਰਨੈਲ ਸਿੰਘ ਇੰੰਸਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਨ ਅਤੇ ਉਹਨਾਂ ਵੱਲੋਂ ਜਿਊਂਦੇ ਜੀ ਪ੍ਰਣ ਕੀਤਾ ਹੋਇਆ ਸੀ ਕਿ ਇਸ ਫਾਨੀ ਦੁਨੀਆਂ ਤੋੰ ਜਾਣ ਤੋਂ ਬਾਅਦ ਮੇਰੀ ਬਾਡੀ ਮੈਡੀਕਲ ਖੋਜਾਂ ਲਈ ਕਿਸੇ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤੀ ਜਾਵੇ ਤਾਂ ਜੋ ਕਿਸੇ ਦੇ ਕੰਮ ਆ ਸਕੇ।
ਮੈਡੀਕਲ ਦੇ ਵਿਦਿਆਰਥੀ ਇਸ ਸਰੀਰ ’ਤੇ ਖੋਜ ਕਰ ਸਕਣ। ਪਰਿਵਾਰਕ ਮੈਬਰਾਂ ਵੱਲੋਂ ਉਹਨਾਂ ਦੀ ਇੱਛਾ ਅਨੁਸਾਰ ਅਤੇ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਮ੍ਰਿਤਕ ਦੇਹ ਨੂੰ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮੈਡੀਕਲ ਖੋਜਾਂ ਲਈ ਰਜਿੰਦਰਾ ਹਸਪਤਾਲ ਪਟਿਆਲਾ ਨੂੰ ਦਾਨ ਕਰ ਦਿੱਤਾ ਗਿਆ।
ਦੇਹ ਨੂੰ ਰਵਾਨਾ ਕਰਨ ਮੌਕੇ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਵੱਲੋਂ ਸਰੀਰਦਾਨੀ ਜਰਨੈਲ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਗਏ ਅਤੇ ਆਮ ਲੋਕਾਂ ਵੱਲੋਂ ਵੀ ਇਸ ਕਾਰਜ਼ ਦੀ ਪ੍ਰਸੰਸਾਂ ਕੀਤੀ ਗਈ। ਇਸ ਮੋਕੇ ਵਿਸ਼ੇਸ ਤੌਰ ਤੇ ਪੁੱਜੇ 45 ਮੈਂਬਰ ਹਰਮਿੰਦਰ ਸਿੰਘ ਨੋਨਾ ਨੇ ਕਿਹਾ ਕਿ ਸੱਚਖੰਡ ਵਾਸੀ ਜਰਨੈਲ ਸਿੰਘ ਇੰਸਾਂ ਡੇਰਾ ਸੱਚਾ ਸੌਦਾ ਦੇ ਪੱਕੇ ਸ਼ਰਧਾਲੂ ਸਨ ਇਸ ਲਈ ਉਹ ਆਪਣਾ ਜਿਆਦਾ ਸਮਾਂ ਸਮਾਜ ਸੇਵਾ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਕੰਮਾਂ ’ਚ ਲਾਉਂਦੇ ਸਨ ਅਤੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਕੇ ਸਮਾਜ ਲਈ ਪ੍ਰੇਰਨਾ ਸਰੋਤ ਬਣ ਗਏ ਹਨ। ਉਨ੍ਹਾਂ ਦੀ ਸਿੱਖਿਆ ਅਨੁਸਾਰ ਅੱਜ ਸਾਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੂਝ ਕੇ ਮਾਨਵਤਾ ਭਲਾਈ ਕੰਮਾ ਨੂੰ ਸਮਰਪਿਤ ਹੈ।
ਇਸ ਮੌਕੇ ਸੁਖਚੈਨ ਸਿੰਘ ਇੰਸਾੰ ਬਲਾਕ ਭੰਗੀਦਾਸ, ਪੰਦਰਾ ਮੈਂਬਰ ਅਵਤਾਰ ਸਿੰਘ ਇੰਸਾਂ, ਪੰਦਰਾ ਮੈਂਬਰ ਜਰਨੈਲ ਸਿੰਘ, ਪੰਦਰਾ ਮੈਂਬਰ ਅਵਤਾਰ ਸਿੰਘ, 15 ਮੈਂਬਰ ਹਰਮੇਲ ਸਿੰਘ,15 ਮੈਂਬਰ ਕਰਨੈਲ ਸਿੰਘ,15 ਮੈਂਬਰ ਦੇਵਿੰਦਰ ਰਿੰਕੂ, 25 ਮੈਂਬਰ ਬਲਬੀਰ ਸਿੰਘ,15 ਮੈਂਬਰ ਪਰਵਿੰਦਰ ਸਿੰਘ ਰਾਜੂ,ਹਰਿੰਦਰ ਸਿੰਘ ਨੰਬਰਦਾਰ,ਸਮਸ਼ੇਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਤੋਂ ਇਲਾਵਾ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ