ਨਿਮਰਤਾ ’ਚ ਸਮਾਈ ਮਹਾਨਤਾ
ਪਾਟਲੀਪੁੱਤਰ ਦੇ ਮੰਤਰੀ ਆਚਾਰੀਆ ਚਾਣੱਕਿਆ ਬਹੁਤ ਹੀ ਵਿਦਵਾਨ ਤੇ ਨਿਆਂ ਪਸੰਦ ਵਿਅਕਤੀ ਸਨ ਉਹ ਇੱਕ ਸਿੱਧੇ-ਸਾਦੇ ਤੇ ਇਮਾਨਦਾਰ ਵਿਅਕਤੀ ਵੀ ਸਨ ਉਹ ਇੰਨੇ ਵੱਡੇ ਸਾਮਰਾਜ ਦੇ ਮਹਾਂਮੰਤਰੀ ਹੋਣ ਦੇ ਬਾਵਜ਼ੂਦ ਛੱਪਰ ਨਾਲ ਢੱਕੀ ਕੁਟੀਆ ਵਿਚ ਰਹਿੰਦੇ ਸਨ ਇੱਕ ਆਮ ਆਦਮੀ ਵਾਂਗ ਉਨ੍ਹਾਂ ਦਾ ਰਹਿਣ-ਸਹਿਣ ਸੀ ਇੱਕ ਵਾਰ ਯੂਨਾਨ ਦਾ ਰਾਜਦੂਤ ਉਨ੍ਹਾਂ ਨੂੰ ਮਿਲਣ ਰਾਜ ਦਰਬਾਰ ਪਹੁੰਚਿਆ ਰਾਜਨੀਤੀ ਅਤੇ ਕੂਟਨੀਤੀ ਵਿਚ ਮਾਹਿਰ ਚਾਣੱਕਿਆ ਦੀ ਚਰਚਾ ਸੁਣ ਕੇ ਰਾਜਦੂਤ ਮੰਤਰਮੁਗਧ ਹੋ ਗਿਆ ਰਾਜਦੂਤ ਨੇ ਸ਼ਾਮ ਨੂੰ ਚਾਣੱਕਿਆ ਨੂੰ ਮਿਲਣ ਦਾ ਸਮਾਂ ਮੰਗਿਆ
ਆਚਾਰੀਆ ਨੇ ਕਿਹਾ, ‘‘ਤੁਸੀਂ ਸ਼ਾਮ ਨੂੰ ਮੇਰੇ ਘਰ ਆ ਸਕਦੇ ਹੋ’’ ਰਾਜਦੂਤ ਚਾਣੱਕਿਆ ਦੇ ਵਿਹਾਰ ਨਾਲ ਪ੍ਰਸੰਨ ਹੋਇਆ ਸ਼ਾਮ ਨੂੰ ਜਦੋਂ ਉਹ ਰਾਜ ਮਹਿਲ ਦੇ ਵਿਹੜੇ ਵਿਚ ਉਨ੍ਹਾਂ ਦੇ ਨਿਵਾਸ ਬਾਰੇ ਪੁੱਛਣ ਲੱਗਾ, ਉਦੋਂ ਪਹਿਰੇਦਾਰ ਨੇ ਦੱਸਿਆ ਕਿ ਆਚਾਰੀਆ ਚਾਣੱਕਿਆ ਤਾਂ ਨਗਰ ਦੇ ਬਾਹਰ ਰਹਿੰਦੇ ਹਨ ਰਾਜਦੂਤ ਨੇ ਸੋਚਿਆ, ਸ਼ਾਇਦ ਮਹਾਂਮੰਤਰੀ ਦਾ ਨਗਰ ਦੇ ਬਾਹਰ ਸਰੋਵਰ ’ਤੇ ਬਣਿਆ ਸੁੰਦਰ ਮਹਿਲ ਹੋਏਗਾ!
ਰਾਜਦੂਤ ਨਗਰ ਦੇ ਬਾਹਰ ਪਹੁੰਚਿਆ ਇੱਕ ਨਾਗਰਿਕ ਤੋਂ ਪੁੱਛਿਆ ਕਿ ਚਾਣੱਕਿਆ ਕਿੱਥੇ ਰਹਿੰਦੇ ਹਨ? ਇੱਕ ਕੁਟੀਆ ਵੱਲ ਇਸ਼ਾਰਾ ਕਰਦੇ ਹੋਏ ਨਾਗਰਿਕ ਨੇ ਕਿਹਾ, ‘‘ਦੇਖੋ, ਉਹ ਸਾਹਮਣੇ ਮਹਾਂਮੰਤਰੀ ਦੀ ਕੁਟੀਆ ਹੈ’’ ਰਾਜਦੂਤ ਹੈਰਾਨ ਰਹਿ ਗਿਆ ਉਸ ਨੇ ਕੁਟੀਆ ’ਚ ਪਹੁੰਚ ਕੇ ਚਾਣੱਕਿਆ ਦੇ ਪੈਰ ਛੂਹੇ ਤੇ ਸ਼ਿਕਾਇਤ ਕੀਤੀ, ‘‘ਤੁਹਾਡੇ ਵਰਗਾ ਬੁੱਧੀਮਾਨ ਮਹਾਂਮੰਤਰੀ ਇੱਕ ਕੁਟੀਆ ਵਿਚ ਰਹਿੰਦਾ ਹੈ!’’ ਚਾਣੱਕਿਆ ਨੇ ਕਿਹਾ, ‘‘ਜੇਕਰ ਮੈਂ ਜਨਤਾ ਦੀ ਸਖ਼ਤ ਮਿਹਨਤ ਤੇ ਪਸੀਨੇ ਦੀ ਕਮਾਈ ਨਾਲ ਬਣੇ ਮਹਿਲਾਂ ਵਿਚ ਰਹਾਂਗਾ ਤਾਂ ਮੇਰੇ ਦੇਸ਼ ਦੇ ਨਾਗਰਿਕ ਨੂੰ ਕੁਟੀਆ ਵੀ ਨਸੀਬ ਨਹੀਂ ਹੋਵੇਗੀ’’ ਚਾਣੱਕਿਆ ਦੀ ਇਮਾਨਦਾਰੀ ’ਤੇ ਯੂਨਾਨ ਦਾ ਰਾਜਦੂਤ ਨਤਮਸਤਕ ਹੋ ਗਿਆ ਨਿਮਰਤਾ ਵਿਚ ਹੀ ਮਹਾਨਤਾ ਸਮਾਈ ਹੁੰਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ