ਵਿਦੇਸ਼ ਨੀਤੀ ਦਾ ਨਵਾਂ ਮੁਕਾਮ: ਸਭ ਦਾ ਸਾਥ ਸਭ ਦਾ ਵਿਕਾਸ

ਵਿਦੇਸ਼ ਨੀਤੀ ਦਾ ਨਵਾਂ ਮੁਕਾਮ: ਸਭ ਦਾ ਸਾਥ ਸਭ ਦਾ ਵਿਕਾਸ

ਅਜ਼ਾਦ ਹਿੰਦੁਸਤਾਨ ਦੇ ਪਿਛਲੇ ਸੱਤਰ ਸਾਲਾਂ ਦੇ ਇਤਿਹਾਸ ਵਿਚ ਸ਼ਾਇਦ ਹੀ ਕੋਈ ਅਜਿਹਾ ਸਮਾਂ ਰਿਹਾ ਹੋਵੇ ਜਦੋਂ ਵਿਦੇਸ਼ ਨੀਤੀ ਦੇ ਮੋਰਚੇ ’ਤੇ ਭਾਰਤ ਨੇ ਇਸ ਕਦਰ ਹਮਲਾਵਰਤਾ ਦਿਖਾਈ ਹੋਵੇ ਦੋਪੱਖੀ ਅਤੇ ਬਹੁਪੱਖੀ ਵਾਰਤਾਵਾਂ ਦੌਰਾਨ ਅੱਜ ਜਿਹੜੀ ਬੇਬਾਕੀ ਨਾਲ ਭਾਰਤ ਅਪਣੀ ਗੱਲ ਦੁਨੀਆ ਦੇ ਸਾਹਮਣੇ ਰੱਖ ਰਿਹਾ ਹੈ, ਉਹਦੇ ਨਾਲ ਇਹ ਸਾਬਤ ਹੋ ਗਿਆ ਹੈ ਕਿ ਭਾਰਤ ਡਿਫੈਂਸਿਵ ਨੀਤੀ ਦੇ ਆਪਣੇ ਪਰੰਪਰਾਗਤ ਸਿਧਾਂਤ ਨੂੰ ਤਿਆਗ ਚੁੱਕਾ ਹੈ ਖਾਸ ਤੌਰ ’ਤੇ ਕੇਂਦਰ ’ਚ ਨਰਿੰਦਰ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਏਸ਼ਿਆ ਦੀ ਸਥਿਰਤਾ, ਅਫਰੀਕਾ ਦਾ ਆਧੁਨਿਕੀਕਰਨ ਅਤੇ ਯੂਰਪ ਦਾ ਪ੍ਰਬੰਧਨ ਅਤੇ ਮੱਧ ਪੂਰਵੀ ਦੇਸ਼ਾਂ ਨੂੰ ਭਰੋਸੇ ’ਚ ਲੈਣਾ ਹੋਵੇ ਵਿਦੇਸ਼ ਨੀਤੀ ਦੇ ਤਮਾਮ ਖੇਤਰਾਂ ’ਚ ਭਾਰਤ ਪੂਰੇ ਆਤਮ-ਵਿਸ਼ਵਾਸ਼ ਨਾਲ ਆਪਣੇ ਹਿੱਤਾਂ ਦਾ ਪ੍ਰਗਟਾਵਾ ਕਰ ਰਿਹਾ ਹੈ

ਭਾਰਤ ਦੇ ਹਿੱਤ ਅਤੇ ਉਸ ਦੀ ਸਮਰੱਥਾ ਅੱਜ ਭਾਰਤ ਉਪ ਮਹਾਂਦੀਪ ਤੱਕ ਹੀ ਸੀਮਤ ਨਹੀਂ ਹੈ ਉਪ ਮਹਾਂਦੀਪ ਤੋਂ ਬਾਹਰ ਦੁਨੀਆ ਦੇ ਹਰ ਕੋਨੇ ’ਚ ਭਾਰਤ ਇੱਕ ਪ੍ਰਮੁੱਖ ਸਟੇਕ ਹੋਲਡਰਸ ਦੇ ਤੌਰ ’ਤੇ ਉੱਭਰ ਰਿਹਾ ਹੈ ਦੁਨੀਆ ਦੇ ਉਹ ਭੂ-ਰਾਜਨੀਤਿਕ ਖੇਤਰ ਜੋ ਕਦੇ ਭਾਰਤ ਦੀ ਵਿਦੇਸ਼ ਨੀਤੀ ’ਚ ਹਾਸ਼ੀਏ ’ਤੇ ਸਨ ਅੱਜ ਵਿਦੇਸ਼ ਨੀਤੀ ਦੇ ਕੇਂਦਰ ’ਚ ਹਨ ਮੱਧ ਪੂਰਬ (ਪੱਛਮੀ ਏਸ਼ੀਆ) ਵੀ ਇੱਕ ਅਜਿਹਾ ਹੀ ਖੇਤਰ ਹੈ ਜਿਸ ਨਾਲ ਰਿਸ਼ਤਿਆਂ ਨੂੰ ਲੈ ਕੇ ਭਾਰਤ ਹਮੇਸ਼ਾ ਦੁਚਿੱਤੀ ਦੀ ਸਥਿਤੀ ਵਿਚ ਰਿਹਾ ਹੈ

ਸੱਚ ਤਾਂ ਇਹ ਹੈ ਕਿ ਮੱਧਪੂਰਬੀ ਦੇਸ਼ਾਂ ਨਾਲ ਭਾਰਤ ਦੇ ਸਬੰਧ ਖਾੜੀ ਦੇਸ਼ਾਂ ਦੇ ਨਾਲ ਰਿਸ਼ਤਿਆਂ ’ਤੇ ਨਿਰਭਰ ਕਰਦੇ ਸਨ ਅਜ਼ਾਦੀ ਤੋਂ ਬਾਅਦ ਭਾਰਤ ਨੇ ਉਹੀ ਪੁਰਾਣੇ ਸਬੰਧਾਂ?ਦੇ ਆਧਾਰ ’ਤੇ ਉਨ੍ਹਾਂ?ਸਾਰੀਆਂ ਖੇਤਰੀ ਸ਼ਕਤੀਆਂ ਨਾਲ ਸਬੰਧ ਵਿਕਸਿਤ ਕਰਨੇ ਸ਼ੁਰੂ ਕਰ ਦਿੱਤੇ ਜੋ ਸਾਮਰਾਜਵਾਦੀ ਦਮਨ ਦੇ ਸ਼ਿਕਾਰ ਬਣੇ ਸਨ ਪਰ ਆਪਣੇ ਰਾਸ਼ਟਰੀ ਹਿੱਤਾਂ ਲਈ ਜ਼ਰੂਰੀ ਪੱਛਮੀ ਕਿਨਾਰੇ ਦੇ ਦੇਸ਼ਾਂ ਨਾਲ ਭਾਰਤ ਦੇ ਸਬੰਧ ਸੀਮਤ ਹੀ ਰਹੇ ਸੀਮਤ ਵਸੀਲਿਆਂ ਅਤੇ ਸਮਰੱਥਾਵਾਂ ਕਾਰਨ ਭਾਰਤ ਖੇਤਰੀ ਘਟਨਾਵਾਂ ਨੂੰ ਪ੍ਰਭਾਵਿਤ ਕਰਨ ਵਾਲੀ ਹੈਸੀਅਤ ਦੇ ਰੂਪ ’ਚ ਉੱਭਰਦੇ ਹੋਏ ਝਿਜਕਦਾ ਰਿਹਾ ਪਰ ਸਾਲ 2014 ’ਚ ਨਰਿੰਦਰ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਭਾਰਤ ਨੇ ਮੱਧਪੂਰਬੀ ਦੇਸ਼ਾਂ ਖਾਸ ਕਰਕੇ ਇਰਾਨ, ਇਜ਼ਰਾਈਲ ਅਤੇ ਸਾਊਦੀ ਅਰਬ ਨਾਲ ਮਜ਼ਬੂਤ ਸਬੰਧ ਵਿਕਸਿਤ ਕੀਤੇ ਹਨ

ਅਤੀਤ ’ਚ ਕੀਤੀਆਂ ਵੱਡੀਆਂ ਗਲਤੀਆਂ ਤੋਂ ਸਿੱਖਿਆ ਲੈਂਦੇ ਹੋਏ ਭਾਰਤ ਹੁਣ ਅਰਬ ਜਗਤ ਦੇ ਅੰਦਰੂਨੀ ਵਿਵਾਦਾਂ ਵਿਚ ਨਿਜਪੱਖ ਬਣੇ ਰਹਿਣ ਦਾ ਯਤਨ ਕਰ ਰਿਹਾ ਹੈ ਨੀਤੀ ਸਬੰਧੀ ਤਬਦੀਲੀ ਦਾ ਸਭ ਤੋਂ ਵੱਡਾ ਉਦਾਹਰਨ 1992 ’ਚ ਭਾਰਤ ਦਾ ਇਜ਼ਰਾਈਲ ਨਾਲ ਰਾਜਨੀਤਿਕ ਸਬੰਧ ਸਥਾਪਤ ਕਰਨਾ ਹੈ ਇਸ ਤੋਂ ਪਹਿਲਾਂ?ਭਾਰਤ ਅਰਬ ਦੇਸ਼ਾਂ?ਦੀ ਨਰਾਜ਼ਗੀ ਦੇ ਡਰੋਂ ਇਜ਼ਰਾਈਲ ਨਾਲ ਸਬੰਧ ਬਣਾਉਣ ਤੋਂ ਬਚਦਾ ਰਿਹਾ ਪਿਛਲੇ ਕੁੱਝ ਸਾਲਾਂ ’ਚ ਭਾਰਤ ਮਿਡਲ ਈਸਟ ’ਚ ਇੱਕ ਅਹਿਮ ਪਲੇਅਰ ਦੇ ਰੂਪ ’ਚ ਸਥਾਪਿਤ ਹੋਇਆ ਹੈ ਵੈਸਟ ਕਵਾਡ ਇਸ ਦਾ ਤਾਜ਼ਾ ਉਦਾਹਰਨ ਹੈ

ਵੈਸਟ ਕਵਾਡ ’ਚ ਸ਼ਾਮਲ ਹੋ ਕੇ ਭਾਰਤ ਨੇ ਇਹ ਦਿਖਾ ਦਿੱਤਾ ਹੈ ਕਿ ਉਹ ਰੀਜਨਲ ਸੰਗਠਨਾਂ ’ਚ ਸ਼ਾਮਲ ਹੋਣ ਦੀ ਆਪਣੀ ਪੁਰਾਣੀ ਨੀਤੀ ’ਚ ਬਦਲਾਅ ਕਰ ਗਿਆ ਹੈ ਮੱਧਪੂਰਬੀ ਦੇਸ਼ਾਂ ਨਾਲ ਭਾਰਤ ਦਾ ਗਠਜੋੜ ’ਚ ਸ਼ਾਮਲ ਹੋਣਾ ਇਹ ਦਿਖਾਉਂਦਾ ਹੈ ਕਿ ਉਹ ਨਾ ਸਿਰਫ਼ ਖਾੜੀ ਦੇਸ਼ਾਂ?ਦੀ ਰਾਜਨੀਤੀ ’ਚ ਜ਼ਿਆਦਾ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਹੈ, ਸਗੋਂ ਦੁਨੀਆ ਦੇ ਕਿਸੇ ਵੀ ਕੋਨੇ ’ਚ ਬਣਨ ਵਾਲੀਆਂ ਖੇਤਰੀ ਨੀਤੀਆਂ?ਦਾ ਹਿੱਸਾ ਬਣ ਸਕਦਾ ਹੈ ਇਹ ਮੱਧਪੂਰਬ ’ਚ ਭਾਰਤ ਦੀ ਵਿਦੇਸ਼ ਨੀਤੀ ਦੀ ਹਮਲਾਵਰਤਾ ਦਾ ਹੀ ਉਦਾਹਰਨ ਹੈ ਦਰਅਸਲ ਅਮਰੀਕਾ, ਇਜ਼ਰਾਈਲ ਅਤੇ ਯੂਏਈ ਨੇ ਮੱਧ-ਏਸ਼ੀਆ ’ਚ ਚੀਨ-ਇਰਾਨ ਐਲਾਇੰਸ ਦੇ ਵਿਰੁੱਧ ਮਜ਼ਬੂਤ ਸਾਂਝੇਦਾਰੀ ਦੇ ਯਤਨ ਉਸ ਸਮੇਂ ਸ਼ੁਰੂ ਕਰ ਦਿੱਤੇ ਗਏ ਸੀ

ਜਦੋਂ ਅਗਸਤ 2020 ’ਚ ਚੀਨ ਨੇ ਇਰਾਨ ਨਾਲ 400 ਅਰਬ ਡਾਲਰ ਦਾ ਸਟੈਟੇਜਿਕ ਸਮਝੌਤਾ ਕਰਕੇ ਪੱਛਮੀ ਏਸ਼ੀਆ ’ਚ ਧਮਾਕੇਦਾਰ ਪ੍ਰਵੇਸ਼ ਕੀਤਾ ਸੀ ਚੀਨ-ਇਰਾਨ ਸਮਝੌਤੇ ਤੋਂ ਬਾਅਦ ਪੱਛਮੀ ਏਸ਼ੀਆ ’ਚ ਚੀਨ-ਇਰਾਨ ਐਲਾਇੰਸ ਅਤੇ ਇਰਾਨ ਦੇ ਪਰਮਾਣੂ ਮਹੱਤਤਾ ’ਤੇ ਕੰਟਰੋਲ ਵਿਰੁੱਧ ਕਵਾਡ ਵਰਗੇ ਚਹੁਕੋਣੀ ਗਠਜੋੜ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ ਅਮਰੀਕਾ ਅਤੇ ਇਜ਼ਰਾਈਲ ਪਿਛਲੇ ਇੱਕ ਸਾਲ ਤੋਂ ਭਾਰਤ ਨੂੰ ਇਸ ਗਠਜੋੜ ’ਚ ਸ਼ਾਮਲ ਕਰਨ ਲਈ ਰਾਜ਼ੀ ਕਰ ਰਹੇ ਸਨ ਪਰ ਇਰਾਨ ਨਾਲ ਰਿਸ਼ਤਿਆਂ ਦੇ ਚੱਲਦੇ ਭਾਰਤ ਵੈਸਟ ਕਵਾਡ ਨੂੰ ਲੈ ਕੇ ਦੁਚਿੱਤੀ ਦੀ ਸਥਿਤੀ ’ਚ ਸੀ
ਜੰਗੀ ਅਤੇ ਰਣਨੀਤਿਕ ਨਿਗ੍ਹਾ ਨਾਲ ਮਿਡਲ ਈਸਟ ਭਾਰਤ ਲਈ ਕਾਫੀ ਅਹਿਮ ਹੈ ਪਿਛਲੇ ਅੱਠ ਸਾਲਾਂ ਦੌਰਾਨ ਮੋਦੀ ਸਰਕਾਰ ਨੇ ਖਾੜੀ ਦੇ ਅਰਬ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ?ਨੂੰ ਮਜ਼ਬੂਤ ਬਣਾਇਆ ਹੈ

ਭਾਰਤ ਦੀ ਨੀਤੀ ਪਹਿਲੇ ਚਾਰ ਦਹਾਕੇ ਤੱਕ ਸਪੱਸ਼ਟ ਰੂਪ ਨਾਲ ਫਿਲਸਤੀਨ ਸਮੱਰਥਕ ਹੋਣ ਦੀ ਰਹੀ ਹੈ ਪਰ ਹੁਣ ਪਿਛਲੇ ਤਿੰਨ ਦਹਾਕਿਆਂ ਤੋਂ ਭਾਰਤ ਇਜ਼ਰਾਈਲ ਨਾਲ ਦੋਸਤਾਨਾ ਸਬੰਧ ਬਣਾ ਰਿਹਾ ਹੈ ਪਿਛਲੇ ਦੋ ਦਹਾਕਿਆਂ ’ਚ ਭਾਰਤ ਨੇ ਇਰਾਨ, ਸਾਊਦੀ ਅਰਬ, ਯੂਏਈ ਅਤੇ ਖਾੜੀ ਸਹਿਯੋਗ ਪ੍ਰੀਸ਼ਦ (ਜੀਸੀਸੀ) ਨਾਲ ਮਜ਼ਬੂਤ ਰਣਨੀਤਿਕ ਭਾਗੀਦਾਰੀ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਨ੍ਹਾਂ ਦੇਸ਼ਾਂ ਦਾ ਦੌਰਾ ਕੀਤਾ ਹੈ ਅਗਸਤ 2019 ’ਚ ਜਦੋਂ?ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜ਼ਾ ਦੇਣ ਵਾਲੀ ਧਾਰਾ 370 ਨੂੰ ਸਮਾਪਤ ਕੀਤਾ ਉਸ ਸਮੇਂ ਸਾਊਦੀ ਅਰਬ ਅਤੇ ਯੂਏਈ ਵਰਗੇ ਦੇਸ਼ਾਂ?ਨੇ ਪਾਕਿਸਤਾਨ ਦੇ ਨਿਰੰਤਰ ਉਕਸਾਵੇ ਦੇ ਬਾਵਜੂਦ ਬਹੁਤ ਸਾਫ ਪ੍ਰਤੀਕਿਰਿਆ ਦਿੱਤੀ ਇਹ ਵਿਸ਼ਵ ਰਾਜਨੀਤੀ ’ਚ ਭਾਰਤ ਦੇ ਵਧਦੇ ਹੋਏ ਕੱਦ ਦਾ ਵੀ ਉਦਾਹਰਨ ਹੈ

ਜਿੱਥੋਂ ਤੱਕ ਭਾਰਤ-ਇਰਾਨ ਸਬੰਧਾਂ ਦਾ ਸਵਾਲ ਹੈ ਇਰਾਨ ਦੇ ਨਾਲ ਸਾਡੇ ਇਤਿਹਾਸਕ ਸਬੰਧ ਰਹੇ ਹਨ ਇਰਾਨ ਨਾਲ ਭਾਰਤ ਦੇ ਸਬੰਧਾਂ ’ਚ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਮੁਕਾਮ ਦੋਵੇਂ ਸ਼ਾਮਲ ਹਨ ਤੇਲ ਅਤੇ ਊਰਜਾ ਜ਼ਰੂਰਤਾਂ ਨੂੰ ਲੈ ਕੇ ਕਾਫੀ ਹੱਦ ਤੱਕ ਅਸੀਂ ਇਰਾਨ ’ਤੇ ਨਿਰਭਰ ਹਾਂ ਸਾਡੀ 60 ਫੀਸਦੀ ਜ਼ਰੂਰਤ ਇਰਾਨ ਅਤੇ ਉਸ ਖੇਤਰ ਦੇ ਹੋਰ ਦੇਸ਼ਾਂ ਤੋਂ ਪੂਰੀ ਹੁੰਦੀ ਹੈ ਭਾਰਤ ’ਚ ਤੇਲ ਦੀ ਮੰਗ ਦਾ ਕਰੀਬ 12 ਫੀਸਦੀ ਹਿੱਸਾ ਇਰਾਨ ਤੋਂ ਆਉਂਦਾ ਹੈ ਮੱਧ ਏਸ਼ੀਆਈ ਦੇਸ਼ਾਂ ਤੱਕ ਪਹੁੰਚ ਲਈ ਵੀ ਇਰਾਨ ਮਹੱਤਵਪੂਰਨ ਹੈ ਇਰਾਨ ਦੇ ਰਸਤੇ ਸਾਨੂੰ ਅਫਗਾਨਿਸਤਾਨ, ਤੁਰਕਮੇਨਿਸਤਾਨ ਅਤੇ ਉਜਬੇਕਿਸਤਾਨ ਵਰਗੇ ਕਈ ਮੁਲਕਾਂ ਤੱਕ ਵਪਾਰ ਸੰਪਰਕ ਵਧਾਉਣ ਦੀ ਸੁਵਿਧਾ ਮਿਲਦੀ ਹੈ ਭਾਰਤ ਨੇ ਇਰਾਨ ’ਚ ਚਾਬਹਾਰ ਬੰਦਰਗਾਹ ਦਾ ਵਿਕਾਸ ਕੀਤਾ ਹੈ

ਜੰਗੀ ਨਿਗ੍ਹਾ ਨਾਲ ਚਾਬਹਾਰ ਭਾਰਤ ਲਈ ਖਾਸਾ ਮਹੱਤਵਪੂਰਨ ਹੈ ਭਾਰਤ ਇਸ ਨੂੰ ਮੱਧ-ਏਸ਼ੀਆ, ਰੂਸ ਅਤੇ ਯੂਰਪ ਲਈ ਪ੍ਰਵੇਸ਼ ਦੁਆਰ ਦੇ ਰੂਪ ’ਚ ਵਿਕਸਿਤ ਕਰ ਰਿਹਾ ਹੈ ਹਾਲਾਂਕਿ ਇਰਾਨ ਖਿਲਾਫ ਅਮਰੀਕੀ ਪਾਬੰਦੀਆਂ ਨਾਲ ਵਪਾਰ ਅਤੇ ਨਿਵੇਸ਼ ਦੀ ਮਾਤਰਾ ਪ੍ਰਭਾਵਿਤ ਹੋਈ ਹੈ ਪਰ ਪਾਬੰਦੀਆਂ ਦੌਰਾਨ ਜਿਸ ਤਰ੍ਹਾਂ?ਦੋਵਾਂ ਦੇਸ਼ਾਂ?ਨੇ ਇੱਕ-ਦੂਜੇ ਪ੍ਰਤੀ ਲਚੀਲਾ ਰੁਖ ਅਪਣਾਇਆ ਹੈ ਉਸ ਨਾਲ ਭਾਰਤ ਅਤੇ ਇਰਾਨ ਦੇ ਰਾਜਨÇੀੀਕ ਸਬੰਧ ਮਜ਼ਬੂਤ ਹੀ ਹੋਏ ਹਨ

ਹੁਣੇ ਹਾਲ ਹੀ ’ਚ ਭਾਜਪਾ ਦੀ ਰਾਸ਼ਟਰੀ ਬੁਲਾਰਨ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਸਾਹਿਬ ਖਿਲਾਫ ਕੀਤੀ ਗਈ ਵਿਵਾਦਿਤ ਟਿੱਪਣੀ ’ਤੇ ਮਿਡਲ ਈਸਟ ਦੇ ਇਸਲਾਮਿਕ ਦੇਸ਼ਾਂ?ਦਾ ਗੁੱਸਾ ਫੁੱਟ ਪਿਆ ਸੀ ਇਸਲਾਮਿਕ ਦੇਸ਼ਾਂ?ਨੇ ਅਧਿਕਾਰਕ ਰੂਪ ਨਾਲ ਨਿੰਦਾ ਕਰਦੇ ਹੋਏ ਭਾਰਤ ਤੋਂ ਵੱਡੀ ਕਾਰਵਾਈ ਕੀ ਮੰਗ ਕੀਤੀ ਹਾਲਾਂਕਿ ਭਾਰਤ ਨੇ ਬਿਆਨ ਦੇਣ ਵਾਲੇ ਬੁਲਾਰਿਆਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ, ਪਰ ਇਸ ਘਟਨਾ ਨੇ ਵਿਦੇਸ਼ ਨੀਤੀ ਦੇ ਮੋਰਚੇ ’ਤੇ ਭਾਰਤ ਦੀਆਂ ਮੁਸ਼ਕਲਾਂ ਜ਼ਰੂਰ ਵਧਾ ਦਿੱਤੀਆਂ ਹਨ ਨੂਪੁਰ ਸ਼ਰਮਾ ਦੀ ਵਿਵਾਦਿਤ ਟਿੱਪਣੀ ਦਾ ਮਾਮਲਾ ਮੁਸਲਿਮ ਦੇਸ਼ਾਂ ਦੇ ਸੰਗਠਨ ਇਸਲਾਮਿਕ ਸਹਿਯੋਗ ਸੰਗਠਨ (ਓਆਈਸੀ) ’ਚ ਚੁੱਕਿਆ ਸੀ

ਭਾਰਤ ਦੀ ਘੇਰਾਬੰਦੀ ਦੇ ਯਤਨ ’ਚ ਲੱਗੀ ਓਆਈਸੀ ਨੇ ਸੰਯੁਕਤ ਰਾਸ਼ਟਰ ਅਤੇ ਹੋਰ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕੀਤੀ ਕਿ ਭਾਰਤ ’ਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਨ੍ਹਾਂ?ਦੀਆਂ?ਸੰਪੱਤੀਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਅਜਿਹੇ ’ਚ ਭਾਰਤ ਖਿਲਾਫ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ ਭਾਰਤ ਨੇ ਓਆਈਸੀ ਦੇ ਬਿਆਨ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਕਿ ਇਹ ਓਆਈਸੀ ਦੇ ਸੌੜੇ ਨਜ਼ਰੀਏ ਦਾ ਪ੍ਰਤੀਕ ਹੈ ਕਿ ਭਾਰਤ ’ਚ ਘੱਟ-ਗਿਣਤੀਆਂ ’ਤੇ ਜ਼ੁਲਮ ਹੋ ਰਿਹਾ ਹੈ ਭਾਰਤ ਨੇ ਦੋ ਟੁੱਕ ਕਿਹਾ ਕਿ ਇਹ ਸਾਡੇ ਅੰਦਰੂਨੀ ਮਾਮਲਿਆਂ ’ਚ ਦਖਲਅੰਦਾਜ਼ੀ ਹੈ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਓਆਈਸੀ ਦੇ ਬਿਆਨ ’ਤੇ ਜਿਸ ਤਰ੍ਹਾਂ ਭਾਰਤ ਨੇ ਪਲਟਵਾਰ ਕੀਤਾ ਹੈ ਉਹ ਭਾਰਤ ਦੀ ਹਮਲਾਵਰ ਵਿਦੇਸ਼ ਨੀਤੀ ਦਾ ਚੰਗਾ ਉਦਾਹਰਨ ਹੈ

ਮੱਧ ਪੂਰਬ ’ਚ ਭਾਰਤ ਦੀ ਹਮਲਾਵਰ ਨੀਤੀ ਦਾ ਹੀ ਨਤੀਜਾ ਹੈ ਕਿ ਅੱਜ ਮੱਧ ਪੂਰਬ ਦੇ ਦੇਸ਼ ਭਾਰਤ ਨੂੰ ਆਪਣੇ ਗੁਆਂਢ ’ਚ ਇੱਕ ਅਜਿਹੀ ਉੁਭਰਦੀ ਭੂ-ਰਾਜਨੀਤਿਕ ਸ਼ਕਤੀ ਦੇ ਰੂਪ ’ਚ ਦੇਖ ਰਹੇ ਹਨ, ਜੋ ਉਨ੍ਹਾਂ?ਦੇ ਮੁੱਢਲੇ ਨਿਰਯਾਤਾਂ ਦੀ ਮੰਜਿਲ ਤਾਂ ਹੈ ਹੀ ਨਿਵੇਸ਼ ਦਾ ਸੰਭਾਵਿਤ ਸਥਾਨ ਵੀ ਹੈ ਬਿਨਾਂ ਸ਼ੱਕ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਜ ਭਾਰਤ ਜਿਹੜੇ ਆਤਮ-ਵਿਸ਼ਵਾਸ ਨਾਲ ਆਲਮੀ ਮੰਚਾਂ ’ਤੇ ਆਪਣੇ ਸੰਸਾਰਿਕ ਅਤੇ ਜੰਗੀ ਹਿੱਤਾਂ ਦੀ ਪੈਰਵੀ ਕਰ ਰਿਹਾ ਹੈ, ਉਹ ਭਾਰਤ ਦੀ ਵਿਦੇਸ਼ ਨੀਤੀ ’ਚ ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ ਦੀ ਬੇਮਿਸਾਲ ਮਿਸਾਲ ਹੈ

ਡਾ. ਐਨ. ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ