ਸਰਕਾਰ ਦੇ ਵਿਕਾਸ ਦਾਅਵਿਆਂ ਦੀ ਖੁੱਲ੍ਹੀ ਪੋਲ, ਕਿਸਾਨਾਂ ਲਈ ਕੀਤੇ ਮੰਡੀ ਬੋਰਡ ਦੇ ਪ੍ਰਬੰਧਾਂ ਤੇ ਲੱਗੇ ਪ੍ਰਸ਼ਨ ਚਿੰਨ੍ਹ (Grain Market)
(ਅਨਿਲ ਲੁਟਾਵਾ) ਅਮਲੋਹ। ਰਾਤੀਂ ਹੋਈ ਬਰਸਾਤ ਨੇ ਜਿੱਥੇ ਕਿਸਾਨਾਂ ਦੀ ਖੇਤਾਂ ਵਿੱਚ ਖੜੀ ਝੋਨੇ ਦੀ ਫ਼ਸਲ ਜੋ ਪੱਕ ਕਿ ਪੂਰੀ ਤਰ੍ਹਾਂ ਤਿਆਰ ਹੈ।ਉਸ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ। ਉਂਥੇ ਅਨਾਜ਼ ਮੰਡੀ (Grain Market) ਅਮਲੋਹ ਵਿੱਚ ਵੀ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਵੇਚਣ ਲਈ ਝੋਨਾ ਲੈਕੇ ਪੁੱਜੇ ਕਿਸਾਨਾਂ ਦਾ ਵੱਡਾ ਨੁਕਸਾਨ ਕਰ ਕਿ ਰੱਖ ਦਿੱਤਾ ਗਿਆ ਹੈ। ਜਿਸ ਕਾਰਨ ਸਰਕਾਰ ਦੇ ਦਾਅਵਿਆਂ ਦੀ ਜਿੱਥੇ ਅਨਾਜ ਮੰਡੀ ਅਮਲੋਹ ਵਿੱਚ ਖੜ੍ਹੇ ਗੋਡੇ ਗੋਡੇ ਪਾਣੀ ਨੇ ਪੋਲ ਖੋਲ ਕੇ ਰੱਖ ਦਿੱਤੀ ਹੈ। ਉੱਥੇ ਕਿਸਾਨਾਂ ਲਈ ਮੰਡੀ ਬੋਰਡ ਵੱਲੋਂ ਕੀਤੇ ਪ੍ਰਬੰਧਾਂ ਤੇ ਵੀ ਇਹ ਖੜਾ ਪਾਣੀ ਪ੍ਰਸ਼ਨ ਚਿੰਨ੍ਹ ਲਗਾ ਰਿਹਾ ਹੈ।
ਝੋਨੇ ਦੀ ਖਰੀਦ ਦੇਰੀ ਨਾਲ ਕੀਤੀ ਜਾ ਰਹੀ ਹੈ
ਅੱਜ ਜਦੋਂ ਅਨਾਜ ਮੰਡੀ ਅਮਲੋਹ ਦਾ ਦੌਰਾ ਕੀਤਾ ਗਿਆ ਤਾ ਉਂਥੇ ਦੇਖਿਆ ਗਿਆ ਕਿ ਅਨਾਜ ਮੰਡੀ ਅਮਲੋਹ ਦੇ ਆਲ਼ੇ ਦੁਆਲ਼ੇ ਜਿਥੇ ਵੱਡੀ ਗਿਣਤੀ ਪਾਣੀ ਖੜ੍ਹਾ ਦਿਖਾਈ ਦਿੱਤਾ। ਉਥੇ ਕਿਸਾਨਾਂ ਦੀ ਬੜੀ ਮਿਹਨਤ ਨਾਲ ਪਾਲੀ ਝੋਨੇ ਦੀ ਫ਼ਸਲ ਦੀਆਂ ਢੇਰੀਆਂ ਵੀ ਪਾਣੀ ਵਿੱਚ ਡੁੱਬਿਆ ਦਿਖਾਈ ਦਿੱਤੀਆਂ। ਇਸ ਤੋਂ ਇਲਾਵਾ ਜੋ ਝੋਨੇ ਦੀਆਂ ਬੋਰੀਆਂ ਖ੍ਰੀਦ ਏਜੰਸੀਆਂ ਵੱਲੋਂ ਖਰੀਦੀਆਂ ਗਈਆਂ ਹਨ ਉਹ ਵੀ ਬਰਸਾਤੀ ਪਾਣੀ ਦੀ ਭੇਂਟ ਚੜ੍ਹੀਆਂ ਦਿਖਾਈ ਦੇ ਰਹੀਆਂ ਸਨ। ਜਦੋਂ ਇਸ ਸਬੰਧੀ ਕਿਸਾਨ ਆਗੂ ਸ਼ਰਧਾ ਸਿੰਘ ਛੰਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਰਕਾਰ ਝੋਨੇ ਦੀ ਖਰੀਦ ਕਰਨ ਵਿੱਚ ਆਨਾ ਕਾਨੀ ਕਰ ਰਹੀ ‘ਤੇ ਝੋਨੇ ਵਿੱਚ ਨਮੀ ਵੱਧ ਦਾ ਬਹਾਨਾ ਬਣਾ ਕਿ ਮੰਡੀ ਵਿੱਚ ਕਿਸਾਨਾਂ ਦਾ ਝੋਨਾ ਖਰੀਦਿਆ ਨਹੀਂ ਜਾ ਰਿਹਾ। ਜਿਸ ਕਾਰਨ ਕਿਸਾਨਾਂ ਨੂੰ ਅਪਣੀ ਫ਼ਸਲ ਵੇਚਣ ਲਈ ਦੋ-ਦੋ-ਤਿੰਨ-ਤਿੰਨ ਦਿਨ ਮੰਡੀ ਵਿੱਚ ਰਾਤਾ ਕੱਟਣੀਆਂ ਪੈ ਰਹੀਆਂ ਹਨ ਤੇ ਰਾਤੀਂ ਪਈ ਬਰਸਾਤ ਨੇ ਜੋ ਝੋਨੇ ਦੀਆਂ ਢੇਰੀਆਂ ਦਾ ਨੁਕਸਾਨ ਕੀਤਾ ਹੈ।
ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਝੋਨੀ ਦੀਆਂ ਭਰਿਆਂ ਪਾਣੀ ’ਚ ਡੁੱਬੀਆਂ
ਉਹ ਸਰਕਾਰ ਵੱਲੋਂ ਖ਼ਰੀਦ ਵਿੱਚ ਦੇਰੀ ਦਾ ਮੁੱਖ ਕਾਰਨ ਹੈ। ਇਸ ਦੇ ਨਾਲ ਹੀ ਮੰਡੀ ਵਿੱਚ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਪਾਣੀ ਝੋਨੇ ਦੀਆਂ ਢੇਰੀਆਂ ਤੇ ਭਰੀਆਂ ਬੋਰੀਆਂ ਹੇਠਾਂ ਚਲਾ ਗਿਆ। ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਅਨਾਜ ਮੰਡੀ ਅਮਲੋਹ ਦੇ ਇੱਕ ਆੜਤੀਏ ਨੇ ਦੱਸਿਆ ਕਿ ਸਰਕਾਰ ਵੱਲੋਂ ਸਹੀ ਢੰਗ ਤਰੀਕੇ ਨਾਲ ਖਰੀਦ ਨਹੀਂ ਕੀਤੀ ਜਾ ਰਹੀ ‘ਤੇ ਜੋ ਝੋਨਾ ਖਰੀਦ ਕੀਤਾ ਗਿਆ ਹੈ,ਉਸ ਦੀ ਤੁਰੰਤ ਲਿਫਟਿੰਗ ਕਰਨੀ ਚਾਹੀਦੀ ਹੈ ਜੋ ਨਹੀਂ ਹੋ ਰਹੀ। ਬਰਸਾਤੀ ਪਾਣੀ ਦੀ ਹਰ ਸਾਲ ਹੀ ਮੁਸ਼ਕਲ ਆਉਦੀਂ ਹੈ ‘ਤੇ ਇਸ ਬਰਸਾਤੀ ਪਾਣੀ ਨਾਲ ਹੋਣ ਵਾਲੇ ਨੁਕਸਾਨ ਦੇ ਖਦਸ਼ੇ ਤੋਂ ਜਾਣੂ ਹੁੰਦੇ ਹੋਏ ਵੀ ਨਿਕਾਸੀ ਦਾ ਸਹੀ ਤਰੀਕੇ ਨਾਲ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਜਿਸ ਕਾਰਨ ਅੱਜ ਝੋਨਾ ਲੈ ਕੇ ਅਨਾਜ ਮੰਡੀ ਅਮਲੋਹ ਵਿੱਚ ਪੁੱਜੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆਂ ਹੈ।
ਕੀ ਕਹਿਣਾ ਹੈ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ
ਬਰਸਾਤੀ ਪਾਣੀ ਨਾਲ ਕਿਸਾਨਾਂ ਦੇ ਝੋਨੇ ਦਾ ਅਨਾਜ ਮੰਡੀ ਅਮਲੋਹ ਵਿੱਚ ਨੁਕਸਾਨ ਹੋਣ ਤੇ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਗੱਲਾਂਬਾਤਾਂ ਰਾਹੀਂ ਹੀ ਲੋਕਾਂ ਨੂੰ ਭਰਮਾਉਣ ਵਿੱਚ ਲੱਗੀ ਹੋਈ ਹੈ। ਭਗਵੰਤ ਮਾਨ ਸਰਕਾਰ ਵੱਲੋਂ ਹਿਮਾਚਲ ਤੇ ਗੁਜਰਾਤ ਦੀਆਂ ਚੋਣਾਂ ਲੜੀਆਂ ਜਾ ਰਹੀਆਂ ਹਨ।
ਪੰਜਾਬ ਦਾ ਕਿਸਾਨ ਭਾਵੇਂ ਰਹੇ ਜਾ ਨਾ ਰਹੇ। ਰਾਜੂ ਖੰਨਾ ਨੇ ਕਿਹਾ ਕਿ ਅਨਾਜ ਮੰਡੀਆਂ ਵਿੱਚ ਸਰਕਾਰ ਜਾ ਮੰਡੀ ਬੋਰਡ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ।ਜਿਸ ਕਾਰਨ ਅੱਜ ਕਿਸਾਨਾਂ ਦੀ ਵੱਡੀ ਗਿਣਤੀ ਝੋਨੇ ਦੀ ਫ਼ਸਲ ਬਰਸਾਤੀ ਪਾਣੀ ਦੀ ਭੇਂਟ ਚੜ੍ਹ ਚੁੱਕੀ ਹੈ। ਜੇਕਰ ਕਿਸਾਨਾਂ ਦੇ ਝੋਨੇ ਦੀ ਖਰੀਦ ਸਹੀ ਸਮੇਂ ਤੇ ਸਰਕਾਰ ਵੱਲੋਂ ਕੀਤੀ ਗਈ ਹੁੰਦੀ ਤਾਂ ਕਿਸਾਨਾਂ ਦਾ ਨੁਕਸਾਨ ਹੋਣ ਤੋਂ ਬਚ ਸਕਦਾ ਸੀ। ਉਹਨਾਂ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬਰਸਾਤੀ ਪਾਣੀ ਤੇ ਮੌਸਮ ਦੀ ਖ਼ਰਾਬੀ ਦੀ ਭੇਂਟ ਚੜ੍ਹ ਚੁੱਕੀ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਤੁਰੰਤ ਮੁਆਵਜ਼ਾ ਜਾਰੀ ਕਰੇ ਤਾਂ ਜੋ ਡੁੱਬ ਚੁੱਕੀ ਕਿਸਾਨੀ ਨੂੰ ਬਚਾਇਆ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ