ਕੌਸ਼ਲ ਦਾ ਜੇਈ ਨਾ ਹੋਣ ਤੇ ਕਸਬੇ ਵਿਖੇ ਮਕਾਨ ਬਣਾਉਣ ਲਈ ਨਕਸ਼ੇ ਪਾਸ ਨਾ ਹੋਣ ਕਾਰਨ ਲੋਕ ਬੇਹੱਦ ਪ੍ਰੇਸ਼ਾਨ
- ਕੌਂਸਲ ਦਫ਼ਤਰ ਅੱਗੇ ਪਿਛਲੇ ਕਈ ਦਿਨਾਂ ਤੋਂ ਲੱਗੇ ਕਿਸਾਨੀ ਧਰਨੇ ਕਾਰਨ ਲੋਕਾਂ ਦੇ ਕੰਮਕਾਜ ਬਿਲਕੁਲ ਠੱਪ
ਲੌਂਗੋਵਾਲ, (ਹਰਪਾਲ)। ਸਥਾਨਕ ਨਗਰ ਕੌਂਸਲ ਦਫ਼ਤਰ (Municipal Council Office Longowal) ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਵਾਰਡ ਨੰਬਰ ਚਾਰ ਦੀ ਗਲੀ ਦਾ ਨਿਰਮਾਣ ਨਾ ਕੀਤੇ ਜਾਣ ਤੇ ਕਿਸਾਨਾਂ ਵੱਲੋਂ ਕੌਸ਼ਲ ਦਫ਼ਤਰ ਅੱਗੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧਰਨਾ ਚੱਲਦਾ ਆ ਰਿਹਾ ਹੈ ਅਤੇ ਕੌਸ਼ਲ ਆਫਿਸ ਨੂੰ ਜਿੰਦਰੇ ਲੱਗੇ ਹੋਏ ਹਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਨਗਰ ਕੌਂਸਲ ਲੌਂਗੋਵਾਲ ਨੂੰ ਗੰਦੇ ਕੂੜੇ ਕਰਕਟ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਨਾ ਕਰਨ ਕਰਕੇ ਪਾਏ ਜੁਰਮਾਨੇ ਕਾਰਨ (ਐੱਨ,ਜੀ,ਟੀ) ਵੱਲੋਂ ਹਰ ਮਹੀਨੇ ਦੋ ਲੱਖ ਰੁਪਿਆ ਨਗਰ ਕੌਂਸਲ ਦੇ ਖਾਤੇ ਵਿੱਚੋਂ ਵਸੂਲ ਕਰ ਲਿਆ ਜਾਂਦਾ ਹੈ ਤੇ ਕੌਂਸਲ ਦਫ਼ਤਰ ਪਹਿਲਾਂ ਹੀ ਵਿੱਤੀ ਘਾਟੇ ਦੀ ਮਾਰ ਝੱਲਦਾ ਆ ਰਿਹਾ ਹੈ,ਜਿਸ ਕਾਰਨ ਹਾਲਤ ਬਹੁਤ ਹੀ ਬਦਤਰ ਬਣੇ ਹੋਏ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਦੁਸਹਿਰੇ ਤੋਂ ਪਹਿਲਾਂ ਫੂਕਿਆ ਮੇਘਨਾਥ ਦਾ ਪੁਤਲਾ! ਰਾਵਣ ਸਾੜਨ ਦੀ ਵੀ ਕੀਤੀ ਕੋਸ਼ਿਸ਼!
ਲੋਕਾਂ ਦੇ ਕੰਮਕਾਜ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਹਨ
ਕਰਮਚਾਰੀਆਂ, ਅਧਿਕਾਰੀਆਂ ਅਤੇ ਸੇਵਾ ਮੁਕਤ ਹੋ ਚੁੱਕੇ ਮੁਲਾਜ਼ਮਾਂ ਦੇ ਫੰਡ ਵੀ ਲੰਬਿਤ ਹੋ ਰਹੇ ਹਨ ਉਨਾਂ ਨੂੰ ਦੇਣ ਲਈ ਵੀ ਨਗਰ ਕੌਂਸਲ ਕੋਲ ਪੈਸੇ ਨਹੀਂ ਹਨ। ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਮੈਡਮ ਰੀਤੂ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਜੂਨੀਅਰ ਇੰਜਨੀਅਰ ਅਤੇ ਲੇਖਾਕਾਰ ਦੀ ਅਸਾਮੀ ਲਗਾਤਾਰ ਖਾਲੀ ਹੋਣ ਕਾਰਨ ਲੋਕਾਂ ਦੇ ਕੰਮਕਾਜ ਬੜੇ ਸਮੇਂ ਤੋਂ ਲਟਕਦੇ ਆ ਰਹੇ ਹਨ। ਅਸਾਮੀਆਂ ਦੀ ਤਾਇਨਾਤੀ ਨਾ ਹੋਣ ਕਾਰਨ ਪ੍ਰਾਪਰਟੀ ਟੈਕਸ, ਨਿਊ ਡਿਉ ਅਤੇ ਨਕਸ਼ਿਆਂ ਤੋਂ ਹੋਣ ਵਾਲੀ ਆਮਦਨ ਬਿਲਕੁਲ ਬੰਦ ਹੋ ਚੁੱਕੀ ਹੈ ਤੇ ਕੌਸ਼ਲ ਦਫ਼ਤਰ ਨੂੰ ਕਿਸੇ ਪਾਸੇ ਤੋਂ ਇੱਕ ਵੀ ਪੈਸਾ ਨਹੀਂ ਨਹੀਂ ਆ ਰਿਹਾ, ਜਿਸ ਨਾਲ ਸਫ਼ਾਈ ਕਰਮਚਾਰੀਆਂ ਨੂੰ ਤਨਖਾਹਾਂ ਦਿੱਤੀਆਂ ਜਾਣ ਜਾਂ ਸਕਣ ਤੇ ਕਾਰਜ ਸਾਧਕ ਅਫ਼ਸਰ ਦਾ ਨਾ ਆਉਣ ਜੂਨੀਅਰ ਇੰਜੀਨੀਅਰ ਦੀ ਤਾਇਨਾਤੀ ਨਾ ਹੋਣ ਕਾਰਨ ਵਿੱਤੀ ਹਾਲਾਤ ਬਹੁਤ ਹੀ ਖਰਾਬ ਹਨ ।
ਇਸ ਤੋਂ ਇਲਾਵਾ ਨਗਰ ਕੌਂਸਲ ਅੱਗੇ ਪਿਛਲੇ ਕਈ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਜਿਨਾਂ ਦੀ ਸੁਣਵਾਈ ਕਰਕੇ ਮਸਲੇ ਦੇ ਹੱਲ ਲਈ ਕਿਸੇ ਵੀ ਅਧਿਕਾਰੀ ਵੱਲੋਂ ਆਪਣੀ ਜਿੰਮੇਵਾਰੀ ਨਾ ਸਮਝਦੇ ਹੋਏ ਲੋਕਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਤੇ ਆਮ ਜਨਤਾ ਦੇ ਕੌਂਸਲ ਦਫ਼ਤਰ ਨਾਲ ਸਬੰਧਤ ਸਾਰੇ ਕੰਮ ਠੱਪ ਪਏ ਹਨ।
ਕੀ ਕਹਿੰਦੇ ਹਨ ਨਗਰ ਕੌਂਸਲ ਲੌਂਗੋਵਾਲ ਦੀ ਪ੍ਰਧਾਨ ਰੀਤੂ ਗੋਇਲ
ਪ੍ਰਧਾਨ ਰੀਤੂ ਗੋਇਲ ਨੇ ਕਿਹਾ ਕਿ ਮੈਂ ਇਸ ਸਬੰਧੀ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਚੰਡੀਗਡ਼੍ਹ ਨੂੰ ਪੱਤਰ ਲਿਖ ਕੇ ਸੂਚਿਤ ਕਰ ਚੁੱਕੀ ਹਾਂ ਅਤੇ ਸਬੰਧਿਤ ਪੰਜਾਬ ਸਰਕਾਰ ਦੇ ਮੰਤਰੀ ਨੂੰ ਫੋਨ ਤੇ ਇਸ ਮਾਮਲੇ ਸਬੰਧੀ ਜਾਣਕਾਰੀ ਦੇ ਚੁੱਕੀ ਹਾਂ। ਪਰ ਜਿਸ ਦੀ ਹੁਣ ਤਕ ਕੋਈ ਵੀ ਸਰਕਾਰੇ, ਦਰਵਾਰੇ ਸੁਣਵਾਈ ਨਹੀਂ ਹੋਈ । ਇਸ ਤੋਂ ਇਲਾਵਾ ਸੰਗਰੂਰ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਇਹ ਮਸਲਾ ਬਹੁਤ ਵਾਰੀ ਲਿਆ ਚੁੱਕੀ ਹਾਂ ਪਰੰਤੂ ਅਜੇ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਹੋਇਆ । ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦਫ਼ਤਰ ਲੌਂਗੋਵਾਲ ਵਿੱਚ ਅਧਿਕਾਰੀਆਂ ਦੀਆਂ ਅਸਾਮੀਆਂ ਖਾਲੀ ਹੋਣ ਦੇ ਕਾਰਨ ਸਫਾਈ ਸੇਵਕਾਂ ਨੂੰ ਤਨਖਾਹ ਨਹੀਂ ਮਿਲ ਰਹੀ।
ਕੀ ਕਹਿੰਦੇ ਹਨ ਕਸਬੇ ਦੇ ਲੋਕ ()
ਕਸਬਾ ਲੌਂਗੋਵਾਲ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨਗਰ ਕੌਂਸਲ ਲੌਂਗੋਵਾਲ ਵਿਖੇ ਉਕਤ ਅਧਿਕਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਪੁਰ ਕਰੇ। ਜੇਕਰ ਪੰਜਾਬ ਸਰਕਾਰ ਨੇ ਇਨ੍ਹਾਂ ਅਧਿਕਾਰੀਆਂ ਦੀ ਤਾਇਨਾਤੀ ਨਗਰ ਕੌਂਸਲ ਲੌਂਗੋਵਾਲ ਵਿਖੇ ਨਹੀਂ ਕੀਤੀ ਤਾਂ ਕਸਬਾ ਵਾਸੀਆਂ ਵੱਲੋਂ ਨਗਰ ਕੌਂਸਲ ਦੇ ਇਸ ਦਫ਼ਤਰ ਨੂੰ ਪੱਕੇ ਤੌਰ ਤੇ ਜਿੰਦਰਾ ਲਗਾ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ