ਉਮਰ ਦੇ ਤੀਜੇ ਦਹਾਕੇ ’ਚ ਆਰਥਿਕ ਗਲਤੀਆਂ ਤੋਂ ਬਚਣਾ ਜ਼ਰੂਰੀ
ਨਿਵੇਸ਼ ਦਾ ਮਹੱਤਵ ਅਤੇ ਜੋ ਵਿੱਤੀ ਕਦਮ ਉਠਾਉਣੇ ਚਾਹੀਦੇ ਹਨ ਉਨ੍ਹਾਂ?ਨੂੰ ਸਮਝਣ ਤੋਂ ਬਾਅਦ, ਤੁਹਾਡਾ ਵਿੱਤੀ ਗਲਤੀਆਂ ਤੋਂ ਬਚਣਾ ਜ਼ਰੂਰੀ ਹੈ ਪਰ ਤੁਹਾਡੀ ਉਮਰ ਦੇ ਤੀਜੇ ਦਹਾਕੇ ’ਚ ਕੁੱਝ ਗਲਤੀਆਂ ਤੋਂ ਬਚਣਾ ਬਹੁਤ ਜ਼ਰੂਰੀ ਹੈ ਆਪਣੀ ਰਿਟਾਇਰਮੈਂਟ ਦੀ ਜ਼ਿੰਦਗੀ ਨੂੰ ਜ਼ਿਆਦਾ ਅਰਾਮਦਾਇਕ ਬਣਾਉਣ ਲਈ ਇਨ੍ਹਾਂ?ਗਲਤੀਆਂ ਤੋਂ ਬਚਣਾ ਚਾਹੀਦਾ ਹੈ ਅੱਗੇ ਜਾਣੋ ਕਿਹੜੀਆਂ ਹਨ ਉਹ ਗਲਤੀਆਂ
1. ਐਸਆਈਪੀ ਸ਼ੁਰੂ ਨਾ ਕਰਨਾ
ਐਸਆਈਪੀ ਤੁਹਾਡੇ ਨਿਵੇਸ਼ ਨੂੰ ਘੱਟ ਸਮੇਂ ’ਚ ਦੁੱਗਣਾ ਜਾਂ ਤਿੰਨ ਗੁਣਾ ਕਰਨ ਦਾ ਸਭ ਤੋਂ ਪ੍ਰਭਾਵੀ ਅਤੇ ਸੌਖਾ ਤਰੀਕਾ ਹੈ ਇਹ ਇੱਕ ਅਜਿਹਾ ਨਿਵੇਸ਼ ਹੈ ਜਿਸ ਦੀ ਸ਼ੁਰੂਆਤ 25 ਸਾਲ ਦੀ ਉਮਰ ਤੋਂ ਹੋਣੀ ਚਾਹੀਦੀ ਹੈ ਜਦੋਂ ਵਿਅਕਤੀ ਕਮਾਈ ਕਰਨੀ ਸ਼ੁਰੂ ਕਰਦਾ ਹੈ ਐਸਆਈਪੀ, ਜਦੋਂ ਛੇਤੀ ਸ਼ੁਰੂ ਹੋ ਜਾਂਦੀ ਹੈ ਅਤੇ ਸਮੇਂ?ਦੇ ਨਾਲ ਨਿਵੇਸ਼ ਜਾਰੀ ਰੱਖਿਆ ਜਾਂਦਾ ਹੈ, ਤਾਂ ਉਸ ਦੇ ਨਤੀਜੇ ਮਹੱਤਵਪੂਰਨ ਬੱਚਤ ਦੇ ਰੂਪ ’ਚ ਸਾਹਮਣੇ ਆ ਸਕਦੇ ਹਨ
ਇੱਕ ਹੋਰ ਗੱਲ ਜੇਕਰ ਤੁਸੀਂ ਸਿੱਧੇ ਸ਼ੇਅਰ ਬਜ਼ਾਰ ’ਚ ਨਿਵੇਸ਼ ਕਰਦੇ ਹੋ, ਤਾਂ?ਤੁਸੀਂ ਨੁਕਸਾਨ ਚੁੱਕ ਸਕਦੇ ਹੋ ਪਰ ਮਿਉਚਲ ਫੰਡ ’ਚ ਇਸ ਦੀ ਘੱਟ ਸੰਭਾਵਨਾ ਹੁੰਦੀ ਹੈ ਐਸਆਈਪੀ (ਮਿਊਚੁਅਲ ਫੰਡ) ਨਿਵੇਸ਼ ਦੇ ਨਾਲ-ਨਾਲ ਜ਼ਿਆਦਾ ਅਨੁਸ਼ਾਸਿਤ ਹੋਣ ਦੀ ਸੁਵਿਧਾ ਦਿੰਦਾ ਹੈ ਜੇਕਰ ਤੁਸੀਂ ਇੱਕ ਐਸਆਈਪੀ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਚੁਣਨ ਲਈ ਵੱਖ-ਵੱਖ ਤਰ੍ਹਾਂ?ਦੇ ਫੰਡ ਹਨ, ਜਿਵੇਂ ਕਿ ਸਮਾਲ-ਕੈਪ, ਲਾਰਜ-ਕੈਪ, ਮਿਡ-ਕੈਪ, ਡੇਟ ਫੰਡ, ਮਨੀ ਮਾਰਕਿਟ ਫੰਡ ਆਦਿ
2. ਪੀਪੀਐਫ਼ ਖਾਤਾ ਨਾ ਹੋਣਾ
ਪੀਪੀਐਫ਼ ਖਾਤਾ ਇੱਕ ਘੱਟ ਜੋਖਿਮ ਵਾਲਾ ਟੈਕਸ ਬਚਾਉਣ ਵਾਲਾ ਵਿਕਲਪ ਹੈ, ਜੋ ਸਮੇਂ ਨਾਲ ਨਿਸ਼ਚਿਤ ਵਿਆਜ਼ ਦਿਵਾਉਂਦਾ ਹੈ ਪੀਪੀਐਫ ਖਾਤੇ ਦੀ ਵਿਆਜ ਦਰ ਫਿਲਹਾਲ 7.1 ਫੀਸਦੀ ਹੈ ਅਤੇ ਇਸ ਨੂੰ ਸਾਲਾਨਾ ਐਡਜਸਟ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ, ਤੁਸੀਂ ਆਪਣੇ ਪੀਪੀਐਫ ਖਾਤੇ ’ਤੇ ਟੈਕਸ ਬੈਨੀਫਿਟ ਪ੍ਰਾਪਤ ਕਰੋਗੇ ਇਸ ਦਾ ਮਤਲਬ ਹੈ ਕਿ ਤੁਹਾਡਾ ਨਿਵੇਸ਼, ਵਿਆਜ ਅਤੇ ਮੈਚਿਉਰਿਟੀ ਰਾਸ਼ੀ ਟੈਕਸ ਮੁਕਤ ਰਹੇਗੀ ਇਹ ਪੀਪੀਐਫ ਦੇ ਸਭ ਤੋਂ ਮਹੱਤਵਪੁਰਨ?ਗੁਣਾਂ?’ਚੋਂ ਇੱਕ ਹੈ
3. ਟਰਮ ਇੰਸ਼ੋਰੈਂਸ ਦੀ ਘਾਟ:
ਟਰਮ ਇੰਸ਼ੋਰੈਂਸ ਇੱਕ ਤਰ੍ਹਾਂ ਦਾ ਜੀਵਨ ਬੀਮਾ ਹੈ ਜੋ ਤੁਹਾਡੀ ਮੌਤ ’ਤੇ ਤੁਹਾਡੇ ਪਰਿਵਾਰ ਨੂੰ ਵਿੱਤੀ ਤੌਰ ’ਤੇ ਮਜ਼ਬੂਤ ਬਣਾਉਂਦਾ ਹੈ ਸ਼ੁੱਧ ਜੀਵਨ ਬੀਮਾ, ਜੋ ਤੁਹਾਡੇ ਨਾਮਿਨੀ ਨੂੰ ਤੁਹਾਡੀ ਮੌਤ ਤੋਂ ਬਾਅਦ ਹੀ ਭੁਗਤਾਨ ਕਰਵਾਉਂਦਾ ਹੈ, ਤੁਹਾਨੂੰ ਇਸ ਨੂੰ ਹੀ ਲੱਭਣਾ ਚਾਹੀਦਾ ਹੈ ਘੱਟ ਉਮਰ ’ਚ ਟਰਮ ਇਸ਼ੋਰੈਂਸ ਖਰੀਦਣ ਦਾ ਫਾਇਦਾ ਇਹ ਹੈ ਕਿ ਤੁਸੀਂ ਘੱਟ ਪ੍ਰੀਮੀਅਰ ’ਚ ਵੱਡੀ ਮਾਤਰਾ ’ਚ ਕਵਰੇਜ ਪ੍ਰਾਪਤ ਕਰ ਸਕਦੇ ਹੋ ਤੁਸੀਂ ਟਰਮ ਇੰਸ਼ੋਰੈਂਸ ਖਰੀਦਣ ਲਈ ਜਿੰਨਾ ਲੰਮਾ ਇੰਤਜ਼ਾਰ ਕਰੋਗੇ, ਤੁਹਾਡੀ ਉਮਰ ਅਤੇ ਸਿਹਤ ਦੀ ਸਥਿਤੀ ਦੇ ਆਧਾਰ ’ਤੇ ਪ੍ਰੀਮੀਅਮ ਉਨਾ ਹੀ ਜ਼ਿਆਦਾ ਹੋਵੇਗਾ
4. ਸਿਹਤ ਬੀਮਾ ਨਾ ਹੋਣਾ:
ਸਿਹਤ ਬੀਮਾ ਤੁਹਾਡੇ ਜਿਉਂਦੇ ਰਹਿੰਦੇ ਹੋਏ ਤੁਹਾਡੀ ਮੱਦਦ ਕਰੇਗਾ ਬਿਮਾਰੀ ਦੀ ਸਥਿਤੀ ’ਚ ਤੁਹਾਨੂੰ ਵਿੱਤੀ ਮੱਦਦ ਦੀ ਲੋੜ ਹੋਵੇਗੀ, ਜਦਕਿ ਟਰਮ ਇੰਸ਼ੋਰੈਂਸ ਤੁਹਾਡੇ ਗੁਜ਼ਰ ਜਾਣ ਤੋਂ ਬਾਅਦ ਇੱਕ ਉਤਪਾਦ ਹੈ ਗੰਭੀਰ ਇਲਾਜ ਦੀ ਸਥਿਤੀ ’ਚ ਹਸਪਤਾਲ ਦਾ ਖਰਚਾ ਤੁਹਾਡੀ ਬੱਚਤ ਨੂੰ ਬਹੁਤ ਤੇਜ਼ੀ ਨਾਲ ਖਤਮ ਕਰ ਸਕਦਾ ਹੈ ਇਹ ਤੁਹਾਡੇ ਵੱਲੋਂ ਕੀਤੇ ਜਾਣ ਵਾਲੇ ਫੈਸਲਿਆਂ ’ਚੋਂ ਇੱਕ ਹੋਣਾ ਚਾਹੀਦਾ ਹੈ
5. ਬੇਵਜ੍ਹਾ ਨਿਵੇਸ਼ ਕਰਨਾ:
ਬਹੁਤ ਸਾਰੇ ਨੌਜਵਾਨ ਅਜਿਹੇ ਉਤਪਾਦਾਂ ਜਾਂ ਸੰਪੱਤੀਆਂ ’ਚ ਨਿਵੇਸ਼ ਕਰਦੇ ਹਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ ਉਹ ਅਕਸਰ ਆਪਣੇ ਏਜੰਟ ਤੋਂ ਇਹ ਸਵਾਲ ਨਹੀਂ ਪੁੱਛਦੇ ਹਨ, ਜਿਸ ਦੇ ਨਤੀਜੇ ’ਚ ਉਨ੍ਹਾਂ?ਨੂੰ ਇਹ ਉਤਪਾਦ ਲਈ ਜ਼ਿਆਦਾ ਖਰਚ ਕਰਨਾ ਪੈ ਸਕਦਾ ਹੈ ਉਦਾਹਰਨ ਲਈ, ਸਿੱਧੇ ਮਿਊਚੁਅਲ ਫੰਡ ਖਰੀਦਣਾ ਤੁਹਾਨੂੰ ਏਜੰਟ ਕਮੀਸ਼ਨ ’ਚ ਹਰ ਸਾਲ 1-2 ਫੀਸਦੀ ਬਚਾਉਣ ’ਚ ਮੱਦਦ ਕਰ ਸਕਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ