(ਮਨੋਜ ਗੋਇਲ) ਘੱਗਾ /ਬਾਦਸ਼ਾਹਪੁਰ। ਸ਼ਹੀਦੇ ਆਜ਼ਾਮ ਸ ਭਗਤ ਸਿੰਘ ਦਾ 115 ਵਾਂ ਜਨਮ ਦਿਹਾੜਾ ਨਗਰ ਪੰਚਾਇਤ ਘੱਗਾ ਵਿਖੇ ਸਮੂਹ ਕੌਂਸਲਰਾਂ ਤੇ ਪ੍ਰਧਾਨ ਨਰੇਸ਼ ਬਾਂਸਲ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਇਸ ਮੌਕੇ ਸਮੂਹ ਕੌਂਸਲਰਾਂ ਵੱਲੋਂ ਮੁਹੱਲਾ ਕਲੀਨਿਕ ( Mohalla Clinic) ਨੂੰ ਬੈਟਰਾ ਤੇ ਇਨਵਰਟਰ ਵੀ ਦਿੱਤਾ ਗਿਆ ।ਨਗਰ ਪੰਚਾਇਤ ਦੇ ਪ੍ਰਧਾਨ ਨਰੇਸ਼ ਬਾਂਸਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਸਿਰਜਣਾ ਚਾਹੁੰਦੀ ਹੈ ਤੇ ਜਲਦੀ ਹੀ ਇਸ ਨੂੰ ਪੁਰਾ ਕੀਤਾ ਜਾਵੇਗਾ ।
ਉਨ੍ਹਾਂ ਕਿਹਾ ਕਿ ਇਹ ਵੀ ਸਾਡੇ ਮੁੱਖ ਮੰਤਰੀ ਦੀ ਹੀ ਸੋਚ ਸੀ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਹੀ ਹੋਵੇ ਤੇ ਉਨ੍ਹਾਂ ਦੇ ਸਿਰਤੋੜ ਯਤਨਾਂ ਸਦਕਾ ਅੱਜ ਇਹ ਵਾਅਦਾ ਵੀ ਪੂਰਾ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਸਾਰੇ ਵਾਅਦੇ ਤੇ ਗਰੰਟੀਆਂ ਇੱਕ ਇੱਕ ਕਰਕੇ ਪੁਰੀਆਂ ਕਰ ਰਹੀ ਹੈ ਤੇ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੋਰ ਨਵੇਂ ਤੋਹਫ਼ੇ ਦਿੱਤੇ ਜਾਣਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਗੁਰੀ ਘੱਗਾ , ਕਾਲਾ ਗੁੱਜਰ , ਮਹਿੰਗਾ ਰਾਮ , ਕੁਲਵੰਤ ਸੋਹਲ , ਮਿੱਠੂ ਰਾਮ , ਬਲਵਿੰਦਰ ਬਬਲੀ , ਸੁਖਵਿੰਦਰ ਕੌਰ , ਸੁਖਜਿੰਦਰ ਕੌਰ , ਗੁਰਬਖਸ਼ ਸਿੰਘ , ਹਰਵਿੰਦਰ ਕੌਰ , ਹੰਸੋ ਦੇਵੀ ,ਲੱਕੀ ਸਿੱਧੂ , ਮਨਜੀਤ ਸਿੰਘ , ਗੁਰਵਿੰਦਰ ਸਿੰਘ , ਰਾਜੂ ਨੰਬਰਦਾਰ , ਕਾਲਾ ਬੈਨੀਪਾਲ , ਸੱਤੀ ਗੁਜ਼ਰ ਬਿੰਦਰ ਰਾਜਾ ਤੇ ਗੋਪੀ ਸਿੰਘ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ