ਇਲੈਕਟ੍ਰੋਨਿਕਸ ਤੇ ਇਲੈਕਟਿ੍ਰਕ ਐਸੋਸੇਸੀਏਸ਼ਨ ਦੇ ਅਮਿਤ ਗਰਗ ਬਣੇ ਪ੍ਰਧਾਨ

ਇਲੈਕਟ੍ਰੋਨਿਕਸ ਤੇ ਇਲੈਕਟਿ੍ਰਕ ਐਸੋਸੇਸੀਏਸ਼ਨ ਦੇ ਅਮਿਤ ਗਰਗ ਬਣੇ ਪ੍ਰਧਾਨ

ਰਾਮਪੁਰਾ ਫੂਲ, (ਸੱਚ ਕਹੂੰ ਨਿਊਜ਼)। ਸਥਾਨਕ ਸ਼ਹਿਰ ਰਾਮਪੁਰਾ ਦੇ ਇਲੈਕਟ੍ਰੋਨਿਕਸ ਅਤੇ ਇਲੈਕਟਿ੍ਰਕ ਐਸੋਸੇਸੀਅਨ ਦਾ ਪ੍ਰਧਾਨ ਅਮਿਤ ਗਰਗ (ਗਰਗ ਇਲੈਕਟ੍ਰਨਿਕਸ) ਨੂੰ ਬਣਾਇਆ ਗਿਆ। ਇਸ ਮੌਕੇ ਸ਼ਹਿਰ ਦੇ ਸਮੂਹ ਇਲੈਕਟ੍ਰੋਨਿਕਸ ਅਤੇ ਇਲੈਕਟਿ੍ਰਕ ਦੇ ਦੁਕਾਨਦਾਰਾਂ ਨੇ ਸਰਬ ਸੰਮਤੀ ਅਮਿਤ ਗਰਗ ਨੂੰ ਪ੍ਰਧਾਨ ਚੁਣਿਆ।

ਇਸ ਮੌਕੇ ਇੱਕਠੇ ਹੋਏ ਦੁਕਾਨਦਾਰਾਂ ਨੇ ਦੱਸਿਆਂ ਕਿ ਟਰੇਡ ਨਾਲ ਸਬੰਧਤ ਵਪਾਰੀ ਵਰਗ ਅਤੇ ਦੁਕਾਨਦਾਰਾਂ ਨੂੰ ਆਉਦੀਆਂ ਪ੍ਰੇਸ਼ਾਨੀਆਂ ਲਈ ਅਤੇ ਸਮੱਸਿਆਵਾਂ ਨੂੰ ਮੌਜੂਦਾ ਸਰਕਾਰ ਤੱਕ ਪਹੁੰਚਾਉਣ ਅਤੇ ਵਪਾਰ ਮੰਡਲ ਵਿੱਚ ਸ਼ਾਮਿਲ ਹੋਣ ਲਈ ਐਸੋਸੀਏਸ਼ਨ ਦੀ ਬਹੁਤ ਲੋੜ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅੱਜ ਇਲੈਕਟ੍ਰੋਨਿਕਸ ਅਤੇ ਇਲੈਕਟਿ੍ਰਕ ਐਸੋਸੀਏਸ਼ਨ ਦੇ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਜਿਸ ਵਿੱਚ ਅਮਿਤ ਗਰਗ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ।

ਉਹਨਾਂ ਦੱਸਿਆਂ ਕਿ ਦੂਸਰੇ ਮੈਂਬਰਾਂ ਤੇ ਅਹੁਦੇਦਾਰਾਂ ਦੀ ਚੋਣ ਬਾਅਦ ਵਿੱਚ ਕੀਤੀ ਜਾਵੇਗੀ। ਇਸ ਮੌਕੇ ਇਲੈਕਟ੍ਰੋਨਿਕਸ ਅਤੇ ਇਲੈਕਟਿ੍ਰਕ ਐਸੋਸੀਏਸ਼ਨ ਦੇ ਨਵ ਨਿਯੁਕਤ ਪ੍ਰਧਾਨ ਅਮਿਤ ਗਰਗ ਨੇ ਟਰੇਡ ਦੇ ਸਮੂਹ ਦੁਕਾਨਦਾਰ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਜੋ ਸੇਵਾ ਲਾਈ ਗਈ ਹੈ

ਉਸ ਨੂੰ ਉਹ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਨਵ ਨਿਯੁਕਤ ਪ੍ਰਧਾਨ ਨੂੰ ਫੋਨ ਤੇ ਪ੍ਰਧਾਨ ਬਨਣ ਦੀ ਵਧਾਈ ਦਿੱਤੀ। ਇਸ ਮੌਕੇ ਰਾਜੇਸ਼ ਲਕਸ਼ਮੀ, ਉਮ ਪ੍ਰਕਾਸ਼ ਭੋਲਾ, ਮਹਿੰਦਰ ਪਾਲ, ਮੰਜੂ ਕਾਂਸਲ, ਵਰਿੰਦਰ ਭਾਟੀਆ, ਰਾਕੇਸ਼ ਆਰਕੇ, ਅਸ਼ੋਕ ਸਿੰਗਲਾ, ਤਰੁਣ ਗੋਇਲ, ਸੌਰਭ, ਜੈ ਪਾਲ, ਨਿੰਦਰ ਨੀਲਕੰਠ, ਬਿੱਟੂ ਅਰੋੜਾ, ਦਵਿੰਦਰ ਕੁਮਾਰ, ਵਿਕਰਮ ਮਿਲਨ, ਆਦਿ ਤੋ ਇਲਾਵਾ ਵਪਾਰ ਮੰਡਲ ਰਾਮਪੁਰਾ ਦੇ ਪ੍ਰਧਾਨ ਅਮਰਨਾਥ ਬਾਂਸਲ, ਰੋਬੀ ਬਰਾੜ, ਨਰੇਸ਼ ਕੁਮਾਰ ਬਿੱਟੂ, ਇੰਦਰਜੀਤ ਗੋਰਾ, ਲੇਖਰਾਜ,ਮਨੋਜ ਕੁਮਾਰ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here