ਭਾਰਤ-ਆਸਟਰੇਲੀਆ ਟੀ-20 ਮੈਚ ਵੇਖਣ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਮੁਹਾਲੀ

cm maan

ਮੈਚ ਨੂੰ ਲੈ ਕੇ ਦਰਸ਼ਕਾਂ ’ਚ ਭਾਰੀ ਉਤਸ਼ਾਹ (India-Australia T20 Match Live)

ਮੁਹਾਲੀ ਦੇ ਪੀਸੀਏ ਸਟੇਡੀਅਮ ’ਚ ਲੜੀ ਦਾ ਪਹਿਲਾ ਮੁਕਾਬਲਾ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁਹਾਲੀ ਦੇ ਪੀਸੀਏ ਕ੍ਰਿਕਟ ਸਟੇਡੀਅਮ ’ਚ ਅੱਜ ਆਸਟਰੇਲੀਆ ਤੇ ਭਾਰਤ ਦਰਮਿਆਨ ਟੀ-20 ਲੜੀ ਦਾ ਪਹਿਲਾ ਮੁਕਾਬਲਾ ਹੋਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਦਰਸ਼ਕਾਂ ’ਚ ਖੂਬ ਉਤਸ਼ਾਹ ਹੈ। ਇਸ ਮੈਚ ਨੂੰ ਦੇਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੀ ਮੁਹਾਲੀ ਸਟੇਡੀਅਮ ਪਹੁੰਚੇ ਹਨ। ਜਿਸ ਨੂੰ ਲੈ ਕੇ ਸਟੇਡੀਅਮ ਤੇ ਆਲੇ-ਦੁਆਲੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਵੱਡੀ ਗਿਣਤੀ ’ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਕ੍ਰਿਕਟ ਸਟੇਡੀਅਮ ਦੇ ਆਉਣ-ਜਾਣ ਵਾਲੇ ਰਸਤਿਆਂ ’ਤੇ ਪੁਲਿਸ ਦਾ ਸਖ਼ਤ ਪਹਿਰਾ ਹੈ। (India-Australia T20 Match Live)

mohli

ਭਾਰਤ ਕੋਲ ਪੁਰਾਣਾ ਹਿਸਾਬ ਬਰਾਬਰ ਕਰਨ ਦਾ ਮੌਕਾ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਣੀ ਹੈ, ਜਿਸ ਦਾ ਪਹਿਲਾ ਮੁਕਾਬਲਾ ਅੱਜ ਮੋਹਾਲੀ ‘ਚ ਖੇਡਿਆ ਜਾਵੇਗਾ। ਟੀ-20, ਕ੍ਰਿਕਟ ਦਾ ਸਭ ਤੋਂ ਛੋਟਾ ਫਾਰਮੈਟ, ਭਾਰਤ ਵਿੱਚ ਪਹਿਲੀ ਵਾਰ 2007 ਵਿੱਚ ਦੋਵਾਂ ਟੀਮਾਂ ਵਿਚਕਾਰ ਖੇਡਿਆ ਗਿਆ ਸੀ। ਸੀਰੀਜ਼ ‘ਚ ਸਿਰਫ ਇਕ ਮੈਚ ਹੋਇਆ ਸੀ ਅਤੇ ਭਾਰਤ ਨੇ ਮੈਚ ਜਿੱਤ ਲਿਆ ਸੀ।

ਇਹ ਵੀ ਪੜ੍ਹੋ : ਰਾਜਸਥਾਨ ’ਚ ਕਤਲ ਪੰਜਾਬ ’ਚ ਅਲਰਟ

15 ਸਾਲਾਂ ‘ਚ ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਟੀਮਾਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡਣਗੀਆਂ। ਆਖਰੀ ਵਾਰ ਦੋਵੇਂ ਟੀਮਾਂ ਟੀ-20 ਸੀਰੀਜ਼ ਖੇਡਣ ਲਈ 2019 ‘ਚ ਭਾਰਤੀ ਜ਼ਮੀਨ ‘ਤੇ ਉਤਰੀਆਂ ਸਨ। ਟੀਮ ਇੰਡੀਆ ਨੂੰ ਇਸ ਸੀਰੀਜ਼ ‘ਚ 0-2 ਨਾਲ ਹਾਰ ਮਿਲੀ ਸੀ। ਹੁਣ ਭਾਰਤ ਕੋਲ ਤਿੰਨ ਸਾਲ ਪੁਰਾਣਾ ਹਿਸਾਬ ਕਰਨ ਦਾ ਮੌਕਾ ਹੈ।

ਭਾਰਤ ਨੇ ਆਸਟ੍ਰੇਲੀਆ ਖਿਲਾਫ 9 ‘ਚੋਂ 5 ਮੈਚ ਜਿੱਤੇ

ਮੁਹਾਲੀ ਵਿੱਚ ਤਰੇਲ ਦਾ ਇੱਕ ਵੱਡਾ ਫੈਕਟਰ ਸਾਬਤ ਹੋ ਸਕਦਾ ਹੈ। ਅਜਿਹੇ ‘ਚ ਦੋਵੇਂ ਟੀਮਾਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੁੰਣਗੀਆਂ। ਤ੍ਰੇਲ ਕਾਰਨ ਗੇਂਦ ਫਿਸਲ ਜਾਵੇਗੀ ਅਤੇ ਗੇਂਦਬਾਜ਼ਾਂ ਨੂੰ ਘੱਟ ਮਦਦ ਮਿਲੇਗੀ। ਇਸ ਦਾ ਸਿੱਧਾ ਫਾਇਦਾ ਬੱਲੇਬਾਜ਼ਾਂ ਨੂੰ ਹੋਵੇਗਾ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਆਸਟ੍ਰੇਲੀਆ ਖਿਲਾਫ 9 ‘ਚੋਂ 5 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਟੀਚੇ ਦਾ ਪਿੱਛਾ ਕਰਦੇ ਹੋਏ 13 ‘ਚੋਂ 8 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਅਤੇ ਟੀਚੇ ਦਾ ਪਿੱਛਾ ਕਰਦੇ ਹੋਏ 5 ਮੈਚ ਜਿੱਤਣ ‘ਚ ਸਫਲ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ