ਦੱਖਣੀ ਕੋਰੀਆ ਦੇ ਇੱਕ ਵੱਡੀ ਕੰਪਨੀ ਦੇ ਅਧਿਕਾਰੀ ਸਰਸਾ ਪੁੱਜੇ (Dera Sacha Sauda)
- ਕਿਹਾ, ਇੱਥੇ ਬਹੁਤ ਹੀ ਸਕੂਨ ਤੇ ਸ਼ਾਤੀ ਮਿਲੀ ਇੱਥੇ ਹਰ ਕੋਈ ਤੁਹਾਨੂੰ?ਖਿੜੇ ਮੱਥੇ ਦਿਲੋ ਮਿਲਦਾ ਹੈ, ਜੋ ਦਿਲ ਨੂੰ ਛੋਹਣ ਵਾਲਾ ਰਿਹਾ
- ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਇੱਥੇ ਸਾਰੇ ਲੋਕ ਮਾਨਵਤਾ ਭਲਾਈ ਦੇ ਕਾਰਜ ਲਈ ਜੁਟੇ ਹੋਏ ਹਨ
(ਅਨਿੱਲ ਕੱਕੜ) ਸਰਸਾ। ਡੇਰਾ ਸੱਚਾ ਸੌਦਾ (Dera Sacha Sauda) ਦੀ ਪਾਕ ਪਵਿੱਤਰ ਧਰਤੀ ’ਤੇ ਹਰ ਕੁਦਰਤੀ ਰੰਗ ਦਾ ਅਜਿਹਾ ਨਜ਼ਰਾ ਹੈ ਕਿ ਦੂਰ ਦੁਰਾਡੇ ਤੋਂ ਲੋਕ ਖਿੱਚੇ ਆਉਂਦੇ ਹਨ ਅਧਿਆਤਮਕ ਤੇ ਮਾਨਵਤਾਵਾਦ ਦਾ ਸੰਗਮ ਡੇਰਾ ਸੱਚਾ ਸੌਦਾ ਭੌਤਿਕ ਸੰਸਾਰ ’ਚ ਜੀਵਨ ਜਿਉਂਣ ਦੇ ਅਨੇਕਾਂ ਉੱਧ ’ਚ ਪੱਧਰੇ ਮਾਨਕ ਵੀ ਸਥਾਪਿਤ ਕਰਦਾ ਹੈ, ਜਿਸ ਨੂੰ ਦੇਖ ਕੇ ਸਮਝ ਕੇ ਬਹੁਤ ਲੋਕ ਉਨ੍ਹਾਂ ਨੂੰ ਆਪਣੇ ਜੀਵਨ ’ਚ, ਕਾਰੋਬਾਰ ’ਚ ਅਪਣਾਉਂਦੇ ਹਨ ਤੇ ਨਾ ਸਿਰਫ਼ ਖੁਦ ਦਾ ਸਗੋਂ ਇਸ ਧਰਤੀ, ਇਸ ਵਾਤਾਵਰਨ ਦਾ ਸਾਰੇ ਜੀਵ ਪ੍ਰਾਣੀਆਂ ਦਾ ਭਲਾ ਕਰਨ ਲਈ ਵੀ ਸਾਰਥਿਕ ਕਦਮ ਚੁੱਕੇ ਹਨ।
ਇਹ ਸੋਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਉਨ੍ਹਾਂ ਦੇ ਖੁਦ ਦੇ ਅਨੁਭਵ ਸਦਕਾ ਸੰਭਵ ਹੋਈ ਹੈ ਗੱਲ ਫਿਰ ਔਰਗੈਨਿਕ ਖੇਤੀ ਦੀ ਹੋਵੇ, ਵਾਟਰ ਕੰਜਰਵੇਸ਼ਨ ਦੀ ਜਾਂ ਡੇਅਰੀ ਫਾਰਮਿੰਗ ਦੀ ਹੋਵੇ ਭਾਰਤ ਹੀ ਨਹੀਂ ਹੁਣ ਵਿਦੇਸ਼ੀ ਲੋਕ ਵੀ ਇਨਾਂ ਅਨੌਖੇ ਤਰੀਕਿਆਂ ਨੂੰ ਸਿੱਖਣ ਲਈ ਦਰਬਾਰ ਆਉਂਦੇ ਹਨ ਤੇ ਇੱਥੇ ਆ ਕੇ ਨਾ ਸਿਰਫ਼ ਆਪਣੇ ਵਿਸ਼ੇ ਨਾਲ ਸਬੰਧਿਤ ਜਾਣਕਾਰੀ ਇਕੱਠੀ ਕਰਦੇ ਹਨ
ਸਗੋਂ ਇੱਥੋਂ ਮਿਲਣ ਵਾਲੀ ਅਸੀਮ ਸ਼ਾਤੀ, ਪ੍ਰੇਮ ਤੇ ਅਧਿਆਤਮਿਕ ਮਾਹੌਲ ਦੇ ਵੀ ਮੁਰੀਦ ਹੋ ਜਾਂਦੇ ਹਨ ਅਜਿਹਾ ਹੀ ਕੁਝ ਹੋਇਆ ਹੈ ਜੀਨੋ ਪਾਰਕ ਨਾਲ ਜੀਨੋ ਪਾਰਕ ਕੋਰੀਆ ਦੀ ਇੱਕ ਵੱਡੀ ਕੰਪਨੀ ਜੋ ਕਿ ਡੇਅਰੀ ਫਾਰਮਿੰਗ ਪੇਸ਼ੇ ਨਾਲ ਜੁੜੀ ਹੈ ਉਸ ਦੇ ਭਾਰਤ ਵਿਦਾਈ ਦੇ ਮੁੱਖੀ ਹਨ ਉਹ ਭਾਰਤ ਦੇ ਦੌਰੇ ਦੌਰਾਨ ਡੇਰਾ ਸੱਚਾ ਸੌਦਾ ਆਏ ਇੱਥੇ ਉਨ੍ਹਾਂ ਸੱਚ ਕਹੂੰ ਦੇ ਇਸ ਪੱਤਰਕਾਰ ਨਾਲ ਗੱਲਬਾਤ ਰਾਹੀਂ ਦਰਬਾਰ ਦੀ ਯਾਤਰਾਂ ਦੇ ਅਨੁਭਵ ਤੇ ਵੱਖ-ਵੱਖ ਵਿਸ਼ਿਆਂ ’ਤੇ ਗੱਲਬਾਤ ਕੀਤੀ।
ਪੇਸ਼ ਹਨ ਕੁਝ ਅੰਸ਼:-
ਸਵਾਲ: ਤੁਹਾਨੂੰ ਡੇਰਾ ਸੱਚਾ ਸੌਦਾ ਦਰਬਾਰ ਪਹੁੰਚ ਕੇ ਕਿਵੇਂ ਲੱਗਾ?
ਉੱਤਰ : ਇੱਥੇ ਬਹੁਤ ਹੀ ਸਕੂਨ ਤੇ ਸ਼ਾਤੀ ਮਿਲੀ ਇੱਥੇ ਹਰ ਕੋਈ ਤੁਹਾਨੂੰ?ਖਿੜੇ ਮੱਥੇ ਦਿਲੋ ਮਿਲਦਾ ਹੈ, ਜੋ ਦਿਲ ਨੂੰ?ਛੋਹਣ ਵਾਲਾ ਰਿਹਾ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਇੱਥੇ ਸਾਰੇ ਲੋਕ ਮਾਨਵਤਾ ਭਲਾਈ ਦੇ ਕਾਰਜ਼ ਲਈ ਜੁਟੇ ਹੋਏ ਹਨ।
ਸਵਾਲ: ਤੁਸੀਂ ਦਰਬਾਰ ਦੇ ਡੇਅਰੀ ਫਾਰਮ ਦਾ ਦੌਰਾ ਕੀਤਾ, ਤੁਹਾਨੂੰ ਕਿਵੇਂ ਲੱਗਾ, ਕੀ ਕੋਈ ਸੁਝਾਵ ਦੇਣਾ ਚਾਹੋਗੇ?
ਉੱਤਰ: ਡੇਅਰੀ ਫਾਰਮ ਬਹੁਤ ਚੰਗੀ ਸਥਿਤੀ ’ਚ ਹੈ, ਉੱਥੇ ਬਹੁਤ ਚੰਗਾ ਕੰਮ ਕਰ ਰਹੇ ਹਨ, ਤੁਹਾਨੂੰ ਉੱਥੇ ਕੁਝ ਬਦਲਣ ਦੀ ਜ਼ਰੂਰਤ ਨਹੀਂ ਹੈ ਨਾ ਹੀ ਬਿਲਡਿੰਗ, ਨਾ ਹੀ ਸਥਾਨ ਤੇ ਨਾ ਹੀ ਪਸ਼ੂ ਹਾਂ ਕੁਝ ਕੁ ਚੀਜ਼ਾਂ ਨੂੰ?ਹੋਰ ਚੰਗੇ ਤਰੀਕੇ ਨਾਲ ਕੀਤਾ ਜਾ ਸਕਦਾ ਹੈ, ਤਕਨੀਕ ਦੀ ਵਰਤੋਂ ਕਰਕੇ ਉਸ ਬਾਰੇ ਉੱਥੇ ਸਾਡੀ ਗੱਲ ਹੋਈ ਜੋ ਕਾਫ਼ੀ ਪਾਜਿਟਿਵ ਰਹੀ ਤੇ ਇਹ ਗੱਲਬਾਤ ਅੱਗੇ ਵੀ ਜਾਰੀ ਰਹੇਗੀ।
ਸਵਾਲ: ਅੱਜ ਹਰ ਫੀਲਡ ’ਚ ਤਕਨੀਕ ਦਾ ਬਾਖੂਬੀ ਸਹਾਰਾ ਲਿਆ ਜਾ ਰਿਹਾ ਹੈ, ਕੀ ਡੇਅਰੀ ਫਾਰਮਿੰਗ ’ਚ ਵੀ ਤਕਨੀਕ ਉਪਯੋਗ ਕਰਕੇ ਚੰਗੇ ਨਤੀਜੇ ਲਏ ਜਾ ਸਕਦੇ ਹਨ
ਉੱਤਰ: ਬਿਲਕੁੱਲ ਡੇਅਰੀ ਫਾਰਮਿੰਗ ’ਚ ਤਕਨੀਕ ਪੈਦਾਵਾਰ ਨੂੰ ਹੋਰ ਵਧਾ ਸਕਦੀ ਹੈ ਹੁਣ ਤਾ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਹੈ ਤਾਂ ਤਕਨੀਕ ਦਾ ਸਹਾਲਾ ਲੈ ਕੇ ਦੁੱਧ ਪੈਦਾਵਾਰ ਤੇ ਇਸ ਨਾਲ ਸਬੰਧਤ ਉਤਪਾਦਾਂ ਦਾ ਉਤਪਾਦਨ ਵਧਾਇਆ ਜਾ ਸਕਦਾ ਹੈ ਪਰ ਇਹ ਮਾਹਿਰ ਦੀ ਦੇਖ-ਰੇਖ ’ਚ ਹੋਵੇ।
ਸਵਾਲ: ਜਿਸ ਕਦਰ ਜਨਸਿੰਖਿਆ ਵਧ ਰਹੀ ਹੈ, ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ’ਚ ਡੇਅਰੀ ਫਾਰਮਿੰਗ ਨੂੰ?ਹੋਰ ਵੱਡੇ ਪੱਧਰ ’ਤੇ ਕੰਮ ਕਰਨਾ ਹੋਵੇਗਾ?
ਉੱਤਰ : ਹਾਂ! ਇੲ ਸਹੀ ਹੈ ਕਿ ਜਨਸੰਖਿਆ ਲਗਾਤਾਰ ਵਧ ਰਹੀ ਹੈ ਇਕੱਲਾ ਭਾਰਤ ਦੀ ਜਨਸੰਖਿਆ 1.5 ਬਿਲੀਅਨ ਦੇ ਨੇੜੇ ਹੈ ਤਾਂ? ਜ਼ਿਆਦਾ ਪੈਦਾਵਾਰ ’ਤੇ ਜ਼ੋਰ ਦੇਣਾ ਪਵੇਗਾ ਪਰ ਇਹ ਵੀ ਨਾਲ-ਨਾਲ ਸੋਚਣਾ ਹੋਵੇਗਾ ਕਿ ਕੁਆਲਟੀ ਵੀ ਕਾਇਮ ਰਹੇ ਕੁਆਲਟੀ ਦੇ ਬਿਨਾ ਪੈਦਾਵਾਰ ਦਾ ਕੋਈ ਫਾਇਦਾ ਨਹੀਂ ਪਸ਼ੂਆਂ ਨੂੰ ਸਹੀ ਖੁਰਾਕ ਤੇ ਉਨ੍ਹਾਂ ਦੀ ਸੰਭਾਲ ਸਹੀ ਹੀ ਦੁੱਧ ਪੈਦਾਵਾਰ ਨੂੰ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਭਾਰਤ ’ਚ ਸਭ ਤੋਂ ਜ਼ਿਆਦਾ ਗਾਵਾਂ ਹਨ ਤੇ ਸਭ ਤੋਂ ਜ਼ਿਆਦਾ ਦੁੱਧ ਵੀ ਪੈਦਾ ਹੁੰਦਾ ਹੈ ਪਰ ਅਜੇ ਵੀ ਇਹ ਜਨਸੰਖਿਆ ਅਨੁਸਾਰ ਘੱਟ ਹੀ ਹੈ ਤਾਂ ਇਸ ਖੇਤਰ ’ਚ ਕਾਫ਼ੀ ਸੰਭਾਵਨਾਵਾਂ ਹਨ
ਸਵਾਲ: ਲੰਪੀ ਸਕਿੱਨ ਬਿਮਾਰੀ ਨੇ ਹਾਲ ਹੀ ’ਚ ਪਸ਼ੂਆਂ ਦਾ ਬਹੁਤ ਹੀ ਨੁਕਸਾਨ ਕੀਤਾ ਹੈ, ਤੁਸੀਂ ਕੀ ਕਹੋਗੇ?
ਉੱਤਰ: ਬਿਲਕੁੱਲ, ਵਾਇਰਲ ਡਿਸੀਜ ਨੇ ਨ ਸਿਰਫ਼ ਪਸ਼ੂਆਂ ਸਗੋਂ ਸਾਡੇ ਮਨੁੱਖ ਨੂੰ ਬਹੁਤ ਪ੍ਰੇਸ਼ਾਨ ਕੀਤਾ ਹੈ ਪਿਛਲੇ ਕੁਝ ਸਾਲਾਂ ’ਚ ਮੌਜ਼ੂਦਾ ਸਮੇਂ ’ਚ ਗਾਵਾਂ ’ਚ ਲੰਪੀ ਸਕਿੱਨ ਵਾਇਰਸ ਚੱਲ ਰਿਹਾ ਹੈ ਤਾਂ ਕੁਝ ਸਮੇਂ ਪਹਿਲਾਂ ਮਨੁੱਖ ਜਾਤੀ ਨੇ ਖਤਰਨਾਕ ਕੋਰੋਨਾ ਵਾਇਰਸ ਨੂੰ ਝੱਲਿਆ ਹੈ ਪਰ ਚੰਗੀ ਗੱਲ ਇਹ ਹੈ ਕਿ ਕੋਰੋਨਾ ’ਤੇ ਅਸੀਂ ਤਕਰੀਬਨ ਕਾਬੂ ਪਾ ਲਿਆ ਤੇ ਹੁਣ ਸਰਕਾਰਾਂ ਲੰਪੀ ਸਕਿੱਨ ਡੀਸੀਜ ’ਤੇ ਕੰਟਰੋਲ ਕਰ ਰਹੀ ਹੈ।
ਪੰਜਾਬ ’ਚ ਪੂਰੀ ਤਰ੍ਹਾ ਇਸ ਬਿਮਾਰੀ ’ਤੇ ਕਾਬੂ ਪਾਉਣ ਦੀਆਂ ਖ਼ਬਰਾਂ ਹਨ ਕਈ ਹੋਰ ਸੂਬਿਆਂ ’ਚ ਵੀ ਇਸ ਬਿਮਾਰੀ ’ਤੇ ਕਾਬੂ ਪਾਇਆ ਜਾ ਰਿਹਾ ਹੈ ਪਰ ਇਹ ਸਹੀ ਹੇ ਕਿ ਇਸ ਬਿਮਾਰੀ ਨੇ ਗਾਵਾਂ ਦਾ ਕਾਫ਼ੀ ਨੁਕਸਾਨ ਕੀਤਾ ਹੈ, ਜਿਸ ਪਸ਼ੂ ਨੂੰ ਇਹ ਬਿਮਾਰੀ ਹੋਈ, ਜੇਕਰ ਉਹ ਠੀਕ ਵੀ ਹੋ ਗਿਆ ਤਾਂ ਉਸ ਦਾ ਦੁੱਧ ਓਨ੍ਹਾਂ ਨਹੀਂ?ਰਿਹਾ ਉਸ ਨੂੰ?ਪੂਰੀ ਤਰ੍ਹਾਂ?ਠੀਕ ਹੋਣ ’ਚ ਸਮਾਂ ਲੱਗੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ